TV Punjab | Punjabi News Channel
Punjabi News, Punjabi TV
|
ਕੈਨੇਡਾ ਦਾ ਵੱਡਾ ਧੋਖਾ! PR ਛੱਡੋ, ਵਰਕ ਪਰਮਿਟ ਦੇਣ ਤੋਂ ਵੀ ਨਾਂਹ! CANADA NEWS
Tuesday 14 July 2026 05:15 PM UTC+00 | Tags: airbus citizenship csis express-entry grosery ilets immigration international-students librals mark-carney mississauga news nri peel-regional-police permanent-residency pierre-poilievre saskatchewan saskatoon spouse-visa study-permit top-news toronto trending-news vancouver vistor-visa work-permit
ਐਮਐਨਪੀ ਕੰਜ਼ਿਊਮਰ ਡੈਬਟ ਇੰਡੈਕਸ ਦੇ ਤਾਜ਼ਾ ਸਰਵੇਖਣ ਅਨੁਸਾਰ, ਲਗਾਤਾਰ ਵਧ ਰਹੀ ਮਹਿੰਗਾਈ ਕਾਰਨ ਕੈਨੇਡੀਅਨਾਂ ਨੂੰ ਆਪਣੇ ਰਹਿਣ-ਸਹਿਣ ਦੇ ਤਰੀਕੇ ਵਿੱਚ ਵੱਡੇ ਬਦਲਾਅ ਕਰਨੇ ਪੈ ਰਹੇ ਹਨ। ਦੇਸ਼ ਦੇ ਲਗਭਗ 61% ਲੋਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਅੱਧੀ ਤੋਂ ਵੱਧ ਤਨਖਾਹ ਬੈਂਕ ਖਾਤੇ ਵਿੱਚ ਆਉਣ ਤੋਂ ਪਹਿਲਾਂ ਹੀ ਬਿੱਲਾਂ, ਕਰਜ਼ਿਆਂ ਅਤੇ ਹੋਰ ਨਿਯਮਿਤ ਖ਼ਰਚਿਆਂ ਲਈ ਤੈਅ ਹੁੰਦੀ ਹੈ। ਉੱਥੇ ਹੀ, 16% ਲੋਕ ਅਜਿਹੇ ਹਨ, ਜਿਨ੍ਹਾਂ ਦੇ ਖ਼ਰਚੇ ਉਨ੍ਹਾਂ ਦੀ ਆਮਦਨ ਤੋਂ ਵੀ ਵੱਧ ਹਨ। ਇਸ ਵਿੱਤੀ ਦਬਾਅ ਕਾਰਨ ਦੇਸ਼ ਵਿੱਚ “ਲਾਈਫਸਟਾਈਲ ਸ਼੍ਰਿੰਕਫਲੇਸ਼ਨ” ਦੇਖਣ ਨੂੰ ਮਿਲ ਰਹੀ ਹੈ। ਐਮਐਨਪੀ ਲਿਮਟਿਡ ਦੇ ਪ੍ਰਧਾਨ ਗ੍ਰਾਂਟ ਬੇਜ਼ੀਅਨ ਮੁਤਾਬਕ, ਲੋਕ ਆਪਣੀਆਂ ਬੁਨਿਆਦੀ ਲੋੜਾਂ ਵਿੱਚ ਨਹੀਂ, ਸਗੋਂ ਗੈਰ-ਜ਼ਰੂਰੀ ਚੀਜ਼ਾਂ, ਸ਼ੌਕਾਂ, ਘੁੰਮਣ-ਫਿਰਨ ਅਤੇ ਸਮਾਜਿਕ ਪ੍ਰੋਗਰਾਮਾਂ ਵਿੱਚ ਕਟੌਤੀ ਕਰ ਰਹੇ ਹਨ। ਸਰਵੇਖਣ ਅਨੁਸਾਰ 57% ਲੋਕਾਂ ਨੇ ਘੁੰਮਣ-ਫਿਰਨ ਦੇ ਪਲਾਨ ਰੱਦ ਕੀਤੇ ਹਨ ਅਤੇ 56% ਲੋਕਾਂ ਨੇ ਬਾਹਰ ਖਾਣਾ ਖਾਣਾ ਘਟਾ ਦਿੱਤਾ ਹੈ। ਕੈਨੇਡਾ ਦੇ ਪ੍ਰਿੰਸ ਜਾਰਜ ਸ਼ਹਿਰ ਵਿੱਚ ਰਿਟੇਲ ਦੁਕਾਨਾਂ ਅਤੇ ਮਾਲਾਂ ਵਿੱਚੋਂ ਚੋਰੀ ਕਰਨ ਵਾਲਿਆਂ ਖਿਲਾਫ ਚਲਾਈ ਗਈ ਇੱਕ ਵਿਸ਼ੇਸ਼ ਮੁਹਿੰਮ ਦੌਰਾਨ ਪੁਲਿਸ ਨੇ ਦਰਜਨਾਂ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਕਾਰਵਾਈ ਦੌਰਾਨ ਪੁਲਿਸ ਨੇ ਚੋਰੀ ਕੀਤਾ ਹੋਇਆ 3,400 ਡਾਲਰ ਤੋਂ ਵੱਧ ਦਾ ਸਾਮਾਨ ਵੀ ਬਰਾਮਦ ਕੀਤਾ ਹੈ। ਜੁਲਾਈ ਦੀ ਸ਼ੁਰੂਆਤ ਵਿੱਚ ਸ਼ੁਰੂ ਹੋਈ ਇਹ ਕਾਰਵਾਈ ਪ੍ਰਿੰਸ ਜਾਰਜ ਆਰਸੀਐੱਮਪੀ ਦੀ “ਬੂਸਟ ਐਂਡ ਬਸਟ” ਮੁਹਿੰਮ ਦਾ ਹਿੱਸਾ ਸੀ, ਜਿਸਦਾ ਮੁੱਖ ਉਦੇਸ਼ ਸ਼ਹਿਰ ਵਿੱਚ ਸੰਪਤੀ ਨਾਲ ਜੁੜੇ ਅਪਰਾਧਾਂ ਨੂੰ ਠੱਲ੍ਹ ਪਾਉਣਾ ਹੈ। ਇਸ ਵੀਡੀਓ ਵਿੱਚ, ਤੁਸੀਂ **Canada News** ਅਤੇ ਹੋਰ **Punjabi News** ਬਾਰੇ ਤਾਜ਼ਾ ਅਪਡੇਟਾਂ ਪ੍ਰਾਪਤ ਕਰੋਗੇ। ਇਹ **latest news** ਤੁਹਾਨੂੰ **Canada News** ਅਤੇ ਕੈਨੇਡਾ ਦੇ ਮੌਜੂਦਾ ਮਾਮਲਿਆਂ ਬਾਰੇ ਜਾਣਕਾਰੀ ਪ੍ਰਦਾਨ ਕਰਦੀਆਂ ਹਨ। ਹੋਰ ਜਾਣਕਾਰੀ ਲਈ **TV Punjab** ਨਾਲ ਜੁੜੇ ਰਹੋ। The post ਕੈਨੇਡਾ ਦਾ ਵੱਡਾ ਧੋਖਾ! PR ਛੱਡੋ, ਵਰਕ ਪਰਮਿਟ ਦੇਣ ਤੋਂ ਵੀ ਨਾਂਹ! CANADA NEWS appeared first on TV Punjab | Punjabi News Channel.
Tags:
|
ਕੈਨੇਡਾ ‘ਚ ‘ਹੀਟ ਵੇਵ’ ਤੇ ਅੱਤ ਦੀ ਗਰਮੀ ਦਾ ਅਲਰਟ! CANADA NEWS
Wednesday 15 July 2026 04:50 PM UTC+00 | Tags: airbus citizenship csis express-entry grosery ilets immigration international-students librals mark-carney mississauga news nri peel-regional-police pierre-poilievre saskatchewan saskatoon spouse-visa study-permit top-news toronto trending-news vancouver vistor-visa work-permit
ਕੈਨੇਡਾ ਸਰਕਾਰ ਨੇ ਅਮਰੀਕਾ ਦੇ ਕਈ ਵੱਡੇ ਸ਼ਹਿਰਾਂ ਵਿੱਚ ਨਵੇਂ ਕੌਂਸਲ ਜਨਰਲ ਨਿਯੁਕਤ ਕਰਨ ਦਾ ਐਲਾਨ ਕੀਤਾ ਹੈ। ਇਹ ਨਿਯੁਕਤੀਆਂ ਅਜਿਹੇ ਸਮੇਂ ਹੋਈਆਂ ਹਨ ਜਦੋਂ ਕੈਨੇਡਾ ਅਤੇ ਅਮਰੀਕਾ ਵਿਚਾਲੇ ਵਪਾਰਕ ਗੱਲਬਾਤ ਬੜੇ ਨਾਜ਼ੁਕ ਸਮੇਂ ਚੋਂ ਲੰਘ ਰਹੀ ਹੈ। ਬ੍ਰੈਂਪਟਨ ਵੈਸਟ ਤੋਂ ਸਾਬਕਾ ਲਿਬਰਲ ਐਮਪੀ ਕਮਲ ਖਹਿਰਾ ਨੂੰ ਲੌਸ ਏਂਜਲਸ ਵਿੱਚ ਕੈਨੇਡਾ ਦਾ ਨਵਾਂ ਕੌਂਸਲ ਜਨਰਲ ਨਿਯੁਕਤ ਕੀਤਾ ਗਿਆ ਹੈ। ਪੇਸ਼ੇ ਤੋਂ ਨਰਸ ਕਮਲ ਖਹਿਰਾ ਨੇ 2015 ਵਿੱਚ ਪਹਿਲੀ ਵਾਰ ਬ੍ਰੈਂਪਟਨ ਵੈਸਟ ਤੋਂ ਚੋਣ ਜਿੱਤੀ ਸੀ, ਪਰ ਪਿਛਲੇ ਸਾਲ ਹੋਈਆਂ ਫ਼ੈਡਰਲ ਚੋਣਾਂ ਵਿੱਚ ਉਹ ਆਪਣੀ ਸੀਟ ਬਚਾਉਣ ਵਿੱਚ ਕਾਮਯਾਬ ਨਹੀਂ ਹੋ ਸਕੇ। ਕੈਨੇਡਾ ਦੇ ਅਡਮਿੰਟਨ ’ਚ ਇੱਕ ਤਿੰਨ ਮੰਜ਼ਿਲਾਂ ਬਿਲਡਿੰਗ ’ਚ ਭਿਆਨਕ ਅੱਗ ਲੱਗਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਹਾਦਸੇ ’ਚ ਇੱਕ ਪੰਜਾਬੀ ਬਜ਼ੁਰਗ ਜੋੜੇ ਦੀ ਮੌਤ ਹੋ ਗਈ ਹੈ। ਐਡਮਿੰਟਨ ’ਚ 132 ਐਵੇਨਿਊ ਅਤੇ 82 ਸਟ੍ਰੀਟ ਦੇ ਨੇੜੇ ਇਕ ਤਿੰਨ ਮੰਜ਼ਿਲਾਂ ਰਿਹਾਇਸ਼ੀ ਤੇ ਕਮਰਸ਼ੀਅਲ ਬਿਲਡਿੰਗ ’ਚ ਅੱਗ ਲੱਗਣ ਨਾਲ ਇਹ ਹਾਦਸਾ ਵਾਪਰਿਆ ਹੈ। ਇਸ ਹਾਦਸੇ ‘ਚ ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਆਲੀਵਾਲ ਦੇ ਬਜ਼ੁਰਗ ਜੋੜੇ ਦੀ ਅੱਗ ਲੱਗਣ ਨਾਲ ਦਰਦਨਾਕ ਮੌਤ ਹੋਣ ਦਾ ਦੁਖਦਾਈ ਸਮਾਚਾਰ ਪ੍ਰਾਪਤ ਹੋਇਆ ਹੈ। ਇਹ ਜੋੜਾ ਇਸ ਬਿਲਡਿੰਗ ਦੀ ਤੀਜੀ ਮੰਜਿਲ ‘ਤੇ ਆਪਣੀ ਧੀ ਕੋਲ ਰਹਿ ਰਿਹਾ ਸੀ। ਜੋੜੇ ਦੀ ਪਛਾਣ ਮੇਜਰ ਸਿੰਘ ਭੰਡਾਲ ਅਤੇ ਉਨ੍ਹਾਂ ਦੀ ਪਤਨੀ ਸੁਰਿੰਦਰ ਕੌਰ ਵਜੋਂ ਹੋਈ ਹੈ। ਕੈਨੇਡਾ ਡੇਅ ਸਮਾਗਮਾਂ ਤੋਂ ਬਾਅਦ ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ਵਿੱਚ ਇੱਕ ਸਥਾਨਕ ਮੂਲ ਕੈਨੇਡੀਅਨ ਔਰਤ, ਭਾਰਤੀ ਮੂਲ ਦੇ ਲੋਕਾਂ ਨੂੰ ਪਾਰਕ ਵਿੱਚ ਕੂੜਾ ਅਤੇ ਗੰਦਗੀ ਖਿਲਾਰਨ ਕਾਰਨ ਤਿੱਖੀ ਫਿਟਕਾਰ ਲਗਾਉਂਦੀ ਹੋਈ ਨਜ਼ਰ ਆ ਰਹੀ ਹੈ। ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਔਰਤ ਬੇਹੱਦ ਗੁੱਸੇ ਵਿੱਚ ਹੈ ਅਤੇ ਉੱਥੇ ਮੌਜੂਦ ਲੋਕਾਂ ਨੂੰ ਕਹਿ ਰਹੀ ਹੈ ਕਿ ਤੁਹਾਨੂੰ ਆਪਣੇ ਆਪ ‘ਤੇ ਸ਼ਰਮ ਆਉਣੀ ਚਾਹੀਦੀ ਹੈ। ਉਹ ਉੱਥੇ ਘਾਹ ਅਤੇ ਜਨਤਕ ਥਾਂ ‘ਤੇ ਖਿਲਰੇ ਹੋਏ ਪਲਾਸਟਿਕ ਦੇ ਕੱਪ, ਪਲੇਟਾਂ ਅਤੇ ਹੋਰ ਕੂੜੇ ਵੱਲ ਇਸ਼ਾਰਾ ਕਰਦਿਆਂ ਕਹਿ ਰਹੀ ਹੈ ਕਿ ਜੇਕਰ ਉਹ ਇਸ ਦੇਸ਼ ਵਿੱਚ ਰਹਿਣ ਆਏ ਹਨ, ਤਾਂ ਉਨ੍ਹਾਂ ਨੂੰ ਇੱਥੋਂ ਦੇ ਵਾਤਾਵਰਣ ਅਤੇ ਜ਼ਮੀਨ ਦਾ ਸਤਿਕਾਰ ਕਰਨਾ ਸਿੱਖਣਾ ਚਾਹੀਦਾ ਹੈ। ਰਿਪੋਰਟਾਂ ਮੁਤਾਬਕ, ਕੈਨੇਡਾ ਡੇਅ ਦੇ ਜਸ਼ਨਾਂ ਤੋਂ ਬਾਅਦ ਜਨਤਕ ਥਾਂ ‘ਤੇ ਭਾਰੀ ਮਾਤਰਾ ਵਿੱਚ ਕੂੜਾ ਖਿਲਾਰਿਆ ਹੋਇਆ ਛੱਡ ਦਿੱਤਾ ਗਿਆ ਸੀ। ਇਸ ਵੀਡੀਓ ਵਿੱਚ, ਤੁਸੀਂ **Canada News** ਅਤੇ ਹੋਰ **Punjabi News** ਬਾਰੇ ਤਾਜ਼ਾ ਅਪਡੇਟਾਂ ਪ੍ਰਾਪਤ ਕਰੋਗੇ। ਇਹ **latest news** ਤੁਹਾਨੂੰ **Canada News** ਅਤੇ ਕੈਨੇਡਾ ਦੇ ਮੌਜੂਦਾ ਮਾਮਲਿਆਂ ਬਾਰੇ ਜਾਣਕਾਰੀ ਪ੍ਰਦਾਨ ਕਰਦੀਆਂ ਹਨ। ਹੋਰ ਜਾਣਕਾਰੀ ਲਈ **TV Punjab** ਨਾਲ ਜੁੜੇ ਰਹੋ। The post ਕੈਨੇਡਾ ‘ਚ ‘ਹੀਟ ਵੇਵ’ ਤੇ ਅੱਤ ਦੀ ਗਰਮੀ ਦਾ ਅਲਰਟ! CANADA NEWS appeared first on TV Punjab | Punjabi News Channel.
Tags:
|
ਬੈਂਕ ਆਫ ਕੈਨੇਡਾ ਨੇ 2.25% ‘ਤੇ ਬਰਕਰਾਰ ਰੱਖੀਆਂ ਵਿਆਜ ਦਰਾਂ
Wednesday 15 July 2026 04:57 PM UTC+00 | Tags: bank-of-canada canada-economy citizenship csis express-entry grosery ilets immigration interest-rate international-students librals mark-carney mississauga news ottawa peel-regional-police saskatoon spouse-visa top-news trending-news vancouver work-permit
ਬੈਂਕ ਨੂੰ ਉਮੀਦ ਹੈ ਕਿ 2027 ਦੇ ਸ਼ੁਰੂ ਵਿੱਚ ਦੋ ਪ੍ਰਤੀਸ਼ਤ ਦੇ ਟੀਚੇ ਤੱਕ ਪਹੁੰਚਣ ਤੋਂ ਪਹਿਲਾਂ 2026 ਦੇ ਦੂਜੇ ਅੱਧ ਵਿੱਚ ਮਹਿੰਗਾਈ ਦਰ 2.5 ਪ੍ਰਤੀਸ਼ਤ ਤੱਕ ਡਿੱਗ ਜਾਵੇਗੀ। ਪਰ, ਬੈਂਕ ਨੇ ਕਿਹਾ ਕਿ ਇਹ ਇਸ ਗੱਲ ‘ਤੇ ਬਹੁਤ ਨਿਰਭਰ ਕਰਦਾ ਹੈ ਕਿ ਮੱਧ ਪੂਰਬ ਵਿੱਚ ਯੁੱਧ ਕਾਰਨ ਤੇਲ ਅਤੇ ਗੈਸ ਦੀਆਂ ਕੀਮਤਾਂ ਨਾਲ ਕੀ ਹੁੰਦਾ ਹੈ। The post ਬੈਂਕ ਆਫ ਕੈਨੇਡਾ ਨੇ 2.25% ‘ਤੇ ਬਰਕਰਾਰ ਰੱਖੀਆਂ ਵਿਆਜ ਦਰਾਂ appeared first on TV Punjab | Punjabi News Channel.
Tags:
|
| You received this email because you set up a subscription at Feedrabbit. This email was sent to you at dailypostin10@gmail.com. Unsubscribe or change your subscription. |
