NEET-UG 2026 ਰੀ-ਐਗਜ਼ਾਮ ‘ਚ ਪੰਜਾਬ ਦੇ ਆਰੀਅਨ ਗੁਪਤਾ ਨੇ ਕੀਤਾ ਟੌਪ, CM ਮਾਨ ਨੇ ਦਿੱਤੀ ਵਧਾਈ

NEET-UG 2026 ਰੀ-ਇਗਜ਼ਾਮ ਦੇ ਨਤੀਜੇ ਆ ਚੁੱਕੇ ਹਨ, ਜਿਨ੍ਹਾਂ ਵਿਚ ਪੰਜਾਬ ਦੇ ਆਰੀਅਨ ਗੁਪਤਾ ਨੇ ਸਭ ਤੋਂ ਵੱਧ 715 ਅੰਕ ਨਾਲ ਆਲ ਇੰਡੀਆ ਟੌਪ ਕੀਤਾ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਇਸ ਪ੍ਰਾਪਤੀ ਲਈ ਆਰੀਅਨ ਗੁਪਤਾ ਨੂੰ ਵਧਾਈ ਦਿੱਤੀ ਹੈ।

ਉਨ੍ਹਾਂ ਟਵੀਟ ਕੀਤਾ ਕਿ “ਨੀਟ ਪ੍ਰੀਖਿਆ ਵਿੱਚ ‘ਆਲ ਇੰਡੀਆ ਰੈਂਕ 1’ ਹਾਸਲ ਕਰਨ ‘ਤੇ ਲੁਧਿਆਣਾ ਦੇ 17 ਸਾਲਾ ਆਰੀਅਨ ਗੁਪਤਾ ਨੂੰ ਬਹੁਤ-ਬਹੁਤ ਮੁਬਾਰਕਾਂ, ਪ੍ਰੀਖਿਆ ਰੱਦ ਹੋਣ ਦੀ ਨਿਰਾਸ਼ਾ ਨੂੰ ਆਪਣੀ ਤਾਕਤ ਬਣਾ ਕੇ ਆਰੀਅਨ ਨੇ ਸਾਬਤ ਕਰ ਦਿੱਤਾ ਹੈ ਕਿ ਮਿਹਨਤ ਅਤੇ ਲਗਨ ਅੱਗੇ ਕੋਈ ਵੀ ਮੰਜ਼ਿਲ ਦੂਰ ਨਹੀਂ, ਆਰੀਅਨ ਦੀ ਇਹ ਸ਼ਾਨਦਾਰ ਪ੍ਰਾਪਤੀ ਅਤੇ ਹੌਂਸਲਾ ਹਰ ਨੌਜਵਾਨ ਲਈ ਇੱਕ ਵੱਡੀ ਪ੍ਰੇਰਣਾ ਹੈ, ਉੱਜਵਲ ਭਵਿੱਖ ਲਈ ਸ਼ੁਭਕਾਮਨਾਵਾਂ।”

ਲੁਧਿਆਣਾ ਦਾ ਰਹਿਣ ਵਾਲਾ ਆਰੀਅਨ ਗੁਪਤਾ ਦਾ ਸੁਪਨਾ ਬੀਤੇ ਕਈ ਸਾਲਾਂ ਤੋਂ ਇੱਕ ਨਾਮਵਰ ਮੈਡੀਕਲ ਸੰਸਥਾ ਤੋਂ ਐਮਬੀਬੀਐਸ ਪੂਰੀ ਕਰਕੇ ਡਾਕਟਰ ਬਣਨ ਦਾ ਰਿਹਾ ਹੈ। ਇੱਕ ਨਿਊਜ਼ ਚੈਨਲ ਨੂੰ ਦਿੱਤੇ ਇੰਟਰਵਿਊ ਵਿੱਚ, ਉਸਨੇ ਕਿਹਾ, “ਮੇਰਾ ਸੁਪਨਾ ਇੱਕ ਆਨਕੋਲਾਜਿਸਟ (ਕੈਂਸਰ ਮਾਹ) ਬਣਨਾ ਹੈ। ਜਦੋਂ ਮੈਂ ਤੀਜੀ ਜਮਾਤ ਵਿੱਚ ਸੀ, ਤਾਂ ਮੇਰੀ ਦਾਦੀ ਦੀ ਕੈਂਸਰ ਨਾਲ ਮੌਤ ਹੋ ਗਈ। ਉਦੋਂ ਮੈਂ ਕੈਂਸਰ ਸਪੈਸ਼ਲਿਸਟ ਬਣਨ ਦਾ ਸੰਕਲਪ ਲਿਆ ਸੀ।” ਉਸਨੇ ਅੱਗੇ ਕਿਹਾ ਕਿ ਉਸਨੂੰ ਅਜੇ ਵੀ ਜ਼ਿੰਦਗੀ ਵਿੱਚ ਬਹੁਤ ਕੁਝ ਪ੍ਰਾਪਤ ਕਰਨਾ ਹੈ, ਪਰ ਹੁਣ ਲਈ, ਉਹ ਇਸ ਸਫਲਤਾ ਤੋਂ ਬਹੁਤ ਖੁਸ਼ ਹੈ।

ਉਸਨੇ ਖੁਲਾਸਾ ਕੀਤਾ ਕਿ ਉਹ ਰੋਜ਼ਾਨਾ ਲਗਭਗ 16-17 ਘੰਟੇ ਪੜ੍ਹਾਈ ਕਰਦਾ ਸੀ। ਉਹ ਦੱਸਦਾ ਹੈ ਕਿ ਆਪਣੇ ਸੁਪਨੇ ਨੂੰ ਪੂਰਾ ਕਰਨ ਲਈ ਕਈ ਵਾਰ ਨੀਂਦ ਤੱਕ ਪੂਰੀ ਨਹੀਂ ਹੁੰਦੀ ਸੀ ਪਰ ਉਸ ਨੇ ਆਪਣੇ ਸੁਪਨਿਆਂ ਨਾਲ ਕੋਈ ਸਮਝੌਤਾ ਨਹੀਂ ਕੀਤਾ।

ਦੱਸ ਦੇਈਏ ਕਿ 17 ਸਾਲਾ ਆਰੀਅਨ ਡਾਕਟਰਾਂ ਦੇ ਪਰਿਵਾਰ ਤੋਂ ਹੈ। ਉਸਦੇ ਪਿਤਾ ਇੱਕ ਅਨੇਸਥੀਸੀਓਲੋਜਿਸਟ ਹਨ, ਉਸ ਦੀ ਮਾਂ ਇੱਕ ਗਾਇਨੀਕੋਲੋਜਿਸਟ ਹੈ। ਇਸ ਤੋਂ ਇਲਾਵਾ ਉਸਦੇ ਦਾਦਾ-ਦਾਦੀ, ਚਾਚੇ ਅਤੇ ਮਾਸੀ ਵੀ ਡਾਕਟਰੀ ਪੇਸ਼ੇ ਵਿੱਚ ਹਨ।

ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ

The post NEET-UG 2026 ਰੀ-ਐਗਜ਼ਾਮ ‘ਚ ਪੰਜਾਬ ਦੇ ਆਰੀਅਨ ਗੁਪਤਾ ਨੇ ਕੀਤਾ ਟੌਪ, CM ਮਾਨ ਨੇ ਦਿੱਤੀ ਵਧਾਈ appeared first on Daily Post Punjabi.



Previous Post Next Post

Contact Form