ਪੰਜਾਬ ‘ਚ ED ਦਾ ਵੱਡਾ ਐਕਸ਼ਨ, ਪਠਾਨਕੋਟ ਤੇ ਫਿਰੋਜ਼ਪੁਰ ‘ਚ ਮਾਰੇ ਛਾਪੇ, ਪ੍ਰਾਪਰਟੀ ਡੀਲਰ ਦੇ ਘਰ ਰੇਡ

ਪੰਜਾਬ ਦੇ ਕਈ ਜ਼ਿਲ੍ਹਿਆਂ ‘ਚ ਅੱਜ ਇਨੋਫੋਰਸਮੈਂਟ ਡਾਇਰੈਕਟੋਰੇਟ (ED) ਨੇ ਰੇਡ ਮਾਰੀ। ਵੀਰਵਾਰ ਤੜਕੇ ਸਵੇਰੇ ਹੀ ਫਿਰੋਜ਼ਪੁਰ ‘ਚ ਪ੍ਰਾਪਰਟੀ ਡੀਲਰ ਦੇ ਘਰ ਈਡੀ ਟੀਮ ਨੇ ਦਬਿਸ਼ ਕਰਦਿਆਂ ਦਸਤਾਵੇਜ਼ ਖੰਗਾਲੇ, ਨਾਲ ਹੀ ਪਠਾਨਕੋਟ ‘ਚ ਵੀ 5 ਵੱਖ-ਵੱਖ ਥਾਵਾਂ ‘ਤੇ ਵੀ ਛਾਪੇਮਾਰੀ ਕੀਤੀ ਗਈ।

ਈਡੀ ਨੇ ਸਰਹੱਦੀ ਖੇਤਰ ਦੇ ਵੱਖ-ਵੱਖ ਕਰੱਸ਼ਰਾਂ ‘ਤੇ ਛਾਪੇਮਾਰੀ ਕੀਤੀ ਹੈ, ਜਿਨ੍ਹਾਂ ਵਿੱਚ ਪਠਾਨਕੋਟ ਦੇ ਭੋਆ ਹਲਕੇ ਦੇ ਤਾਰਾਗੜ੍ਹ ਪਿੰਡ ਦੇ ਇੱਕ ਸਾਬਕਾ ਸਰਪੰਚ ਅਤੇ ਪ੍ਰਾਪਰਟੀ ਡੀਲਰ ਦੇ ਘਰ ਵੀ ਸ਼ਾਮਲ ਹੈ। ਨਰੋਟ ਜੈਮਲ ਸਿੰਗ ਵਿਚ ਸਥਿਤ ਕ੍ਰਸ਼ਰ ਯੂਨਿਟਸ, ਸੈਲੀ ਰੋਡ ਦੇ ਕ੍ਰਸ਼ਰ ਕਾਰੋਬਾਰੀ ਅਤੇ ਤਾਰਾਗੜ੍ਹ ਇਲਾਕੇ ਵਿਚ ਇੱਕ ਪ੍ਰਾਪਰਟੀ ਡੀਲਰ ਦੇ ਘਰ ‘ਤੇ ਰੇਡ ਦਾ ਪਤਾ ਲੱਗਦੇ ਹੀ ਹੋਰ ਕਾਰੋਬਾਰੀਆਂ ਵਿਚ ਵੀ ਹਫੜਾ-ਦਫੜੀ ਮਚ ਗਈ। ਈਡੀ ਅਧਿਕਾਰੀਆਂ ਨੇ ਸਥਾਨਕ ਪੁਲਿਸ ਅਤੇ ਸੁਰੱਖਿਆ ਬਲਾਂ ਦੀ ਮੌਜੂਦਗੀ ਵਿੱਚ ਛਾਪੇਮਾਰੀ ਕੀਤੀ। ਹਾਲਾਂਕਿ, ਕਿਸੇ ਵੀ ਈਡੀ ਅਧਿਕਾਰੀ ਨੇ ਛਾਪਿਆਂ ਸੰਬੰਧੀ ਕੋਈ ਖਾਸ ਜਾਣਕਾਰੀ ਨਹੀਂ ਦਿੱਤੀ ਹੈ।

ਰਿਪੋਰਟਾਂ ਮੁਤਾਬਕ ਛਾਪਿਆਂ ਦੌਰਾਨ ਥਾਵਾਂ ‘ਤੇ ਦਸਤਾਵੇਜ਼ਾਂ, ਵਿੱਤੀ ਰਿਕਾਰਡਾਂ ਅਤੇ ਹੋਰ ਮਹੱਤਵਪੂਰਨ ਦਸਤਾਵੇਜ਼ਾਂ ਦੀ ਜਾਂਚ ਕੀਤੀ ਗਈ ਅਤੇ ਕੁਝ ਦਸਤਾਵੇਜ਼ ਜ਼ਬਤ ਕੀਤੇ ਗਏ। ਪਠਾਨਕੋਟ ਵਿੱਚ ਕੁੱਲ ਪੰਜ ਥਾਵਾਂ ‘ਤੇ ਈਡੀ ਦੇ ਛਾਪੇਮਾਰੀ ਕੀਤੀ ਗਈ।

ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਵੀਰਵਾਰ ਸਵੇਰੇ ਫਿਰੋਜ਼ਪੁਰ ਵਿੱਚ ਇੱਕ ਪ੍ਰਾਪਰਟੀ ਡੀਲਰ ਦੇ ਘਰ ‘ਤੇ ਛਾਪਾ ਮਾਰਿਆ। ਰਿਪੋਰਟਾਂ ਮੁਤਾਬਕ ਇਹ ਵਿਅਕਤੀ ਇੱਕ ਰੈਡੀਮੇਡ ਕੱਪੜਿਆਂ ਦੀ ਦੁਕਾਨ ਵੀ ਚਲਾਉਂਦਾ ਹੈ ਅਤੇ ਜ਼ਮੀਨ ਨੂੰ ਪਲਾਟਾਂ ਵਿੱਚ ਵੰਡ ਕੇ ਵੇਚਦਾ ਹੈ। ਦੋਸ਼ ਹੈ ਕਿ ਉਸ ਨੇ ਕਈ ਲੋਕਾਂ ਨਾਲ ਕਰੋੜਾਂ ਰੁਪਏ ਦੀ ਠੱਗੀ ਕੀਤੀ। ਇਸ ਸਬੰਧ ਵਿੱਚ, ਈਡੀ ਦੀ ਟੀਮ ਉਸ ਦੇ ਘਰ ਪਹੁੰਚੀ ਅਤੇ ਦਸਤਾਵੇਜ਼ਾਂ ਅਤੇ ਹੋਰ ਰਿਕਾਰਡਾਂ ਦੀ ਜਾਂਚ ਸ਼ੁਰੂ ਕਰ ਦਿੱਤੀ।

ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ

The post ਪੰਜਾਬ ‘ਚ ED ਦਾ ਵੱਡਾ ਐਕਸ਼ਨ, ਪਠਾਨਕੋਟ ਤੇ ਫਿਰੋਜ਼ਪੁਰ ‘ਚ ਮਾਰੇ ਛਾਪੇ, ਪ੍ਰਾਪਰਟੀ ਡੀਲਰ ਦੇ ਘਰ ਰੇਡ appeared first on Daily Post Punjabi.



Previous Post Next Post

Contact Form