ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਦੇ ਅਸਤੀਫੇ ਤੇ ਜੰਤਰ-ਮੰਤਰ ‘ਤੇ ਚੱਲ ਰਹੇ ਅੰਦੋਲਨ ਦੇ ਖਤਮ ਹੋਣ ਦੇ ਬਾਅਦ ਦਿੱਲੀ ਵਿਚ ਹਾਲਾਤ ਤੇਜ਼ੀ ਨਾਲ ਆਮ ਹੋ ਰਹੇ ਹਨ। ਇਸ ਵਿਚ ਦਿੱਲੀ ਮੈਟਰੋ ਰੇਲ ਕਾਰਪੋਰੇਸ਼ਨ ਨੇ ਸਾਰੇ ਮੈਟਰੋ ਸਟੇਸ਼ਨਾਂ ਦੇ ਐਂਟਰੀ ਗੇਟ ਖੋਲ੍ਹਣ ਦਾ ਐਲਾਨ ਕਰ ਦਿੱਤਾ ਹੈ। ਇਸ ਦੇ ਨਲਾ ਹੀ ਹੁਣ ਪੂਰੇ ਮੈਟਰੋ ਨੈਟਵਰਕ ‘ਤੇ ਯਾਤਰੀਆਂ ਦੀ ਆਵਾਜਾਈ ਆਮ ਵਾਂਗ ਸ਼ੁਰੂ ਹੋ ਗਈ ਹੈ।
ਅੱਜ ਸਵੇਰੇ ਸੁਰੱਖਿਆ ਵਿਵਸਥਾ ਨੂੰ ਦੇਖਦੇ ਹੋਏ ਦਿੱਲੀ ਮੈਟਰੋ ਨੇ ਕਈ ਸਟੇਸ਼ਨਾਂ ਦੇ ਪ੍ਰਵੇਸ਼ ਦੁਆਰ ਬੰਦ ਕਰ ਦਿੱਤੇ ਸਨ। ਇਸ ਤੋਂ ਪਹਿਲਾਂ ਸੁਰੱਖਿਆ ਕਾਰਨਾਂ ਦੇ ਚੱਲਦਿਆਂ 18 ਮੁੱਖ ਮੈਟਰੋ ਸਟੇਸ਼ਨਾਂ ‘ਤੇ ਰੋਕ ਲਗਾਈ ਗਈ ਸੀ। ਇਨ੍ਹਾਂ ਵਿਚ ਲੋਕ ਕਲਿਆਣ ਮਾਰਗ, ਰਾਜੀਵ ਚੌਕ, ਪਟੇਲ ਚੌਕ, ਰਾਮ ਕ੍ਰਿਸ਼ਨ ਆਸ਼ਰਮ ਮਾਰਗ, ਬਾਰਾਖੰਭਾ ਰੋਡ, ਸੁਪੀਰਮ ਕੋਰਟ, ਸੇਵਾ ਤੀਰਥ, ਜਨਤਪਥ, ਮੰਡੀ ਹਾਊਸ, ਕੇਂਦਰੀ ਸਕੱਤਰੇਤ, ਆਈਟੀਓ, ਦਿੱਲੀ ਗੇਟ, ਇੰਦਰਪ੍ਰਸਥ, ਖਾਨ ਮਾਰਕੀਟ, ਜੋਰ ਬਾਗ, ਸ਼ਿਵਾਜੀ ਸਟੇਜੀਅਮ, ਝੰਡੇਵਾਲਾਨ ਤੇ ਨਵੀਂ ਦਿੱਲੀ ਸਟੇਸ਼ਨ ਸ਼ਾਮਲ ਸਨ
ਇਹ ਵੀ ਪੜ੍ਹੋ : ਜੰਤਰ-ਮੰਤਰ ‘ਤੇ CJP ਦਾ ਅੰਦੋਲਨ ਹੋਇਆ ਖਤਮ, ਕਿਹਾ-‘ਮੰਗਾਂ ਮੰਨੀਆਂ ਗਈਆਂ, ਤੁਰੰਤ ਘਰ ਪਰਤੋ’
ਸਭ ਤੋਂ ਪਹਿਲਾਂ ਰਾਜੀਵ ਚੌਕ, ਮੰਡੀ ਹਾਊਸ ਤੇ ਕੇਂਦਰੀ ਸਕੱਤਰੇਤ ਮੈਟਰੋ ਸਟੇਸ਼ਨ ਦੇ ਗੇਟ ਖੋਲ੍ਹੇ ਗਏ ਸਨ। ਇਸ ਦੇ ਬਾਅਦ ਹਾਲਾਤ ਦੀ ਸਮੀਖਿਆ ਕਰਦੇ ਹੋਏ ਦਿੱਲੀ ਮੈਟਰੋ ਨੇ ਪੂਰੇ ਨੈਟਵਰਕ ਨੂੰ ਫਿਰ ਤੋਂ ਖੋਲ੍ਹਣ ਦਾ ਫੈਸਲਾ ਲਿਆ।
ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ
The post CJP ਦਾ ਅੰਦੋਲਨ ਹੋਇਆ ਖਤਮ, ਦਿੱਲੀ ਮੈਟਰੋ ਦੇ ਸਾਰੇ ਸਟੇਸ਼ਨਾਂ ਦੇ ਐਂਟਰੀ ਗੇਟ ਖੋਲ੍ਹੇ ਗਏ appeared first on Daily Post Punjabi.
source https://dailypost.in/entry-gates-of-all-delhi-metro-stations-opened/
