ਫਾਜ਼ਿਲਕਾ : ਜ਼ਮੀਨੀ ਵਿਵਾਦ ਦੇ ਚੱਲਦਿਆਂ ਟਰੈਕਟਰ-ਟਰਾਲੀ ਨਾਲ ਦਿਓਰ-ਭਾਬੀ ਨੂੰ ਦਰੜਿਆ, ਦੋਵਾਂ ਦੀ ਮੌਤ

ਫਾਜ਼ਿਲਕਾ ਵਿਚ ਝੋਨੇ ਦੀ ਫਸਲ ‘ਤੇ ਟਰੈਕਟਰ ਚਲਾਉਣ ਦਾ ਵਿਰੋਧ ਕਰਨ ‘ਤੇ ਦਿਓਰ-ਭਾਬੀ ਨੂੰ ਟਰੈਕਟਰ ਨਾਲ ਦਰੜ ਦਿੱਤਾ ਗਿਆ ਜਿਸ ਵਿਚ ਦੋਵਾਂ ਦੀ ਮੌਤ ਹੋ ਗਈ ਜਦੋਂ ਕਿ ਉਨ੍ਹਾਂ ਨੂੰ ਬਚਾਉਣ ਆਈ ਇਕ ਮਹਿਲਾ ਰਿਸ਼ਤੇਦਾਰ ‘ਤੇ ਵੀ ਟਰੈਕਟਰ ਚੜ੍ਹਾ ਦਿੱਤਾ ਗਿਆ।

ਪਰਿਵਾਰਕ ਮੈਂਬਰਾਂ ਮੁਤਾਬਕ ਦਿਓਰ-ਭਾਰੀ ਦੇ ਸਿਰ-ਪੇਟ ਦੇ ਉਪਰੋਂ ਮੁਲਜ਼ਮਾਂ ਨੇ ਟਰੈਕਟਰ ਦਾ ਟਾਇਰ ਚੜ੍ਹਾ ਦਿੱਤਾ। ਦੂਜੇ ਪਾਸੇ ਜ਼ਖਮੀ ਮਹਿਲਾ ਨੂੰ ਇਲਾਜ ਲਈ ਫਾਜ਼ਿਲਕਾ ਦੇ ਸਰਕਾਰੀ ਹਸਪਤਾਲ ਵਿਚ ਭਰਤੀ ਕਰਾਇਆ ਗਿਆ ਹੈ। ਮਾਮਲੇ ਵਿਚ ਫਾਜ਼ਿਲਕਾ ਸਦਰ ਪੁਲਿਸ ਨੇ ਕਾਰਵਾਈ ਕਰਦੇ ਹੋਏ 21 ਲੋਕਾਂ ਖਿਲਾਫ ਕਤਲ ਦਾ ਕੇਸ ਦਰਜ ਕੀਤਾ ਹੈ ਜਦੋਂ ਕਿ 7-8 ਅਣਪਛਾਤੇ ਲੋਕਾਂ ਨੂੰ ਵੀ ਮੁਲਜ਼ਮ ਬਣਾਇਆ ਗਿਆ ਹੈ। ਫਿਲਹਾਲ ਪੁਲਿਸ ਮਾਮਲੇ ਦੀ ਜਾਂਚ ਵਿਚ ਲੱਗੀ ਹੋਈ ਹੈ।

ਬੀਤੀ ਸ਼ਾਮ 7 ਵਜੇ ਫਾਜ਼ਿਲਕਾ ਦੇ ਪਿੰਡ ਤੇਜਾ ਰੂਹੇਲਾ ਵਿਚ ਖੇਤ ਵਿਚ ਇਕ ਮਹਿਲਾ ਕੰਮ ਕਰਦੀ ਦਿਖਾਈ ਦਿੱਤੀ। ਕੁਝਦੇਰ ਬਾਅਦ ਉਥੇ ਦੋ ਟਰੈਕਟਰ ਪਹੁੰਚੇ ਤੇ ਉਨ੍ਹਾਂ ਦੇ ਆਲੇ-ਦੁਆਲੇ ਕਈ ਲੋਕ ਇਕੱਠੇ ਹੋ ਗਏ। ਇਸ ਦੇ ਬਾਅਦ ਟਰੈਕਟਰਾਂ ਨੂੰ ਖੇਤ ਵਿਚ ਘੁਮਾਉਂਦੇ ਹੋਏ ਝੋਨੇ ਦੀ ਫਸਲ ‘ਤੇ ਚਲਾ ਦਿੱਤਾ ਗਿਆ। ਜਦੋਂ ਮਾਇਆ ਬਾਈ (70) ਤੇ ਰਾਜ ਸਿੰਘ (45) ਨੇ ਟਰੈਕਟਰ ਚਲਾਉਣ ਦਾ ਵਿਰੋਧ ਕੀਤਾ ਤਾਂ ਮੁਲਜ਼ਮਾਂ ਨੇ ਦੋਵਾਂ ‘ਤੇ ਟਰੈਕਟਰ ਚੜ੍ਹਾ ਦਿੱਤਾ। ਮਾਇਆ ਬਾਈ ਦੀ ਤਾਂ ਮੌਕੇ ‘ਤੇ ਹੀ ਮੌਤ ਹੋ ਗਈ ਜਦੋਂ ਕਿ ਰਾਜ ਸਿੰਘ ਨੇ ਇਲਾਜ ਦੌਰਾਨ ਦਮ ਤੋੜ ਦਿੱਤਾ।

ਇਹ ਵੀ ਪੜ੍ਹੋ : ਜੰਤਰ-ਮੰਤਰ ‘ਤੇ ਪ੍ਰਦਰਸ਼ਨਕਾਰੀਆਂ ਵਿਰੁੱਧ ਪੁਲਿਸ ਕਾਰਵਾਈ ਦਾ ਮਾਮਲਾ, SC ਵੱਲੋਂ ਤੁਰੰਤ ਸੁਣਵਾਈ ਤੋਂ ਇਨਕਾਰ

ਮ੍ਰਿਤਕ ਦੇ ਭਤੀਜੇ ਚੰਨਾ ਸਿੰਘ ਮੁਤਾਬਕ ਉਨ੍ਹਾਂ ਦੇ ਚਾਚਾ ਰਾਜ ਸਿੰਘ ਲੰਬੇ ਸਮੇਂ ਤੋਂ ਪਿੰਡ ਤੇਜਾ ਰੂਹੇਲਾ ਸਥਿਤ ਜ਼ਮੀਨ ‘ਤੇ ਖੇਤੀ ਕਰ ਰਹੇ ਸਨ। ਇਸ ਜ਼ਮੀਨ ਦੀ ਨਿਸ਼ਾਨਦੇਹੀ ਨੂੰ ਲੈ ਕੇ ਦੋਵੇਂ ਧਿਰਾਂ ਵਿਚਾਲੇ ਕਾਫੀ ਸਮੇਂ ਤੋਂ ਵਿਵਾਦ ਚੱਲ ਰਿਹਾ ਸੀ। ਸਦਰ ਥਾਣਾ SHO ਨੇ ਦੱਸਿਆ ਕਿ ਮੁਲਜ਼ਮਾਂ ਖਿਲਾਫ ਕਤਲ ਦਾ ਮਾਮਲਾ ਦਰਜ ਕਰ ਲਿਆ ਗਿਆ ਹੈ। ਸਾਰਿਆਂ ਦੀ ਭਾਲ ਜਾਰੀ ਹੈ।

ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ

The post ਫਾਜ਼ਿਲਕਾ : ਜ਼ਮੀਨੀ ਵਿਵਾਦ ਦੇ ਚੱਲਦਿਆਂ ਟਰੈਕਟਰ-ਟਰਾਲੀ ਨਾਲ ਦਿਓਰ-ਭਾਬੀ ਨੂੰ ਦਰੜਿਆ, ਦੋਵਾਂ ਦੀ ਮੌਤ appeared first on Daily Post Punjabi.



Previous Post Next Post

Contact Form