ਪੰਜਾਬ ਵਿਚ ਬੱਚਾ ਗੋਦ ਲੈਣ ਦੀ ਤਿਆਰੀ ਕਰ ਰਹੇ ਜੋੜਿਆਂ ਲਈ ਰਾਹਤ ਭਰੀ ਖਬਰ ਹੈ। ਪੰਜਾਬ ਸਰਕਾਰ ਨੇ ਸੂਬੇ ਵਿਚ ਗੋਦ ਦੀ ਪ੍ਰਕਿਰਿਆ ਨੂੰ ਬੇਹੱਦ ਆਸਾਨ ਤੇ ਪਾਰਦਰਸ਼ੀ ਬਣਾ ਦਿੱਤਾ ਹੈ। ਹੁਣ ਲੋਕਾਂ ਨੂੰ ਇਸ ਲਈ ਭਟਕਣਾ ਨਹੀਂ ਹੋਵੇਗਾ ਕਿਉਂਕਿ ਸਰਕਾਰ ਨੇ ਜ਼ਿਲ੍ਹਾ ਪੱਧਰ ‘ਤੇ ਅਡਾਪਸ਼ਨ ਏਜੰਸੀਆਂ ਤਾਇਨਾਤ ਕਰ ਦਿੱਤੀਆਂ ਹਨ।
ਜਾਣਕਾਰੀ ਦਿੰਦਿਆਂ ਸਮਾਜਿਕ ਸੁਰੱਖਿਆ, ਮਹਿਲਾ ਤੇ ਬਾਲ ਵਿਕਾਸ ਮੰਤਰੀ ਡਾ. ਬਲਜੀਤ ਕੌਰ ਨੇ ਦੱਸਿਆ ਕਿ ਸਾਲ 2024 ਤੋਂ ਹੁਣ ਤੱਕ 87 ਬੱਚਿਆਂ ਨੂੰ ਨਵਾਂ ਪਰਿਵਾਰ ਮਿਲਿਆ ਹੈ। ਹੁਣ ਗੋਦ ਲੈਣ ਦੀ ਪ੍ਰਕਿਰਿਆ ਨੂੰ ਹੋਰ ਪ੍ਰਭਾਵਸ਼ਾਲੀ ਤੇ ਪਾਰਦਰਸ਼ੀ ਬਣਾਇਆ ਗਿਆ ਹੈ। ਇੰਨਾ ਹੀ ਨਹੀਂ ਵਿਦੇਸ਼ ‘ਚ ਰਹਿਣ ਵਾਲੇ ਲੋਕਾਂ ਨੇ 21 ਬੱਚਿਆਂ ਨੂੰ ਗੋਦ ਲਿਆ ਹੈ।
ਇਹ ਵੀ ਪੜ੍ਹੋ : UK ‘ਚ ਪੰਜਾਬਣ ਦਾ ਬੇ.ਰ.ਹਿ/ਮੀ ਨਾਲ ਕ.ਤ/ਲ, ਗੋਰੇ ਨੇ ਘਰ ‘ਚ ਵੜ ਕੇ ਉ/ਤਾ/ਰਿਆ ਮੌ/ਤ ਦੇ ਘਾਟ
ਮੰਤਰੀ ਬਲਜੀਤ ਕੌਰ ਨੇ ਦੱਸਿਆ ਕਿ ਪਹਿਲਾਂ ਸੂਬੇ ਵਿਚ ਸਿਰਫ 10 ਅਡਾਪਸ਼ਨ ਏਜੰਸੀਆਂ ਹੀ ਕੰਮ ਕਰ ਰਹੀਆਂ ਸਨ, ਜਿਸ ਨਾਲ ਪ੍ਰਕਿਰਿਆ ਵਿਚ ਦੇਰੀ ਹੁੰਦੀ ਸੀ ਤੇ ਜੋੜਿਆਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਸੀ। ਸਰਕਾਰ ਨੇ ਹੁਣ 16 ਨਵੀਆਂ ਅਡਾਪਸ਼ਨ ਏਜੰਸੀਆਂ ਸ਼ੁਰੂ ਕਰ ਦਿੱਤੀਆਂ ਹਨ। ਇਸ ਦਾ ਉਦੇਸ਼ ਇਹ ਯਕੀਨੀ ਬਣਾਉਣਾ ਹੈ ਕਿ ਕੋਈ ਵੀ ਬੱਚਾ ਮਾਪਿਆਂ ਦੇ ਪਿਆਰ ਤੋਂ ਵਾਂਝਾ ਨਾ ਰਹੇ।
ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ
The post ‘ਬੱਚਾ ਗੋਦ ਲੈਣਾ ਹੋਇਆ ਆਸਾਨ, ਹਰ ਜ਼ਿਲ੍ਹੇ ‘ਚ ਸਥਾਪਿਤ ਹੋਈਆਂ ਸਪੈਸ਼ਲ ਅਡਾਪਸ਼ਨ ਏਜੰਸੀਆਂ : ਮੰਤਰੀ ਡਾ. ਬਲਜੀਤ ਕੌਰ appeared first on Daily Post Punjabi.
