‘ਕਾਂਗਰਸ ‘ਚ ਕੋਈ ਧੜੇਬੰਦੀ ਨਹੀਂ, ਸਾਰੇ ਇਕੱਠੇ ਦਿਖਣਗੇ’ ਚੰਨੀ ਦੇ ਸ਼ਕਤੀ ਪ੍ਰਦਰਸ਼ਨ ਮਗਰੋਂ ਬੋਲੇ ਰਾਜਾ ਵੜਿੰਗ

ਬੀਤੇ ਦਿਨੀਂ ਸਾਬਕਾ ਸੀਐੱਮ ਚਰਨਜੀਤ ਸਿੰਘ ਚੰਨੀ ਵੱਲੋਂ ਬੁਲਾਈ ਗਈ ਮੀਟਿੰਗ ਨੇ ਕਾਂਗਰਸ ਵਿਚਾਲੇ ਬਗਾਵਤ ਦੀਆਂ ਚਰਚਾਵਾਂ ਨੂੰ ਤੇਜ਼ ਕਰ ਦਿੱਤਾ ਸੀ ਪਰ ਹੁਣ ਇਨ੍ਹਾਂ ਸਾਰੀਆਂ ਅਟਕਲਾਂ ਵਿਚ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦਾ ਬਿਆਨ ਸਾਹਮਣੇ ਆਇਆ ਹੈ।

ਰਾਜਾ ਵੜਿੰਗ ਨੇ ਕਿਹਾ ਕਿ ਚਰਨਜੀਤ ਚੰਨੀ ਸਾਡੇ ਵੱਡੇ ਭਰਾ ਹਨ ਤੇ ਕਾਂਗਰਸ ਪਾਰਟੀ ਦੇ ਸੀਨੀਅਰ ਲੀਡਰ ਹਨ। ਜੇਕਰ ਚੰਨੀ ਦੇ ਘਰ ਲੀਡਰ ਇੱਕਠੇ ਹੋਏ ਹਨ ਤਾਂ ਇਸ ‘ਚ ਚਿੰਤਾ ਵਾਲੀ ਕੋਈ ਗੱਲ ਨਹੀਂ ਹੈ। ਪੰਜਾਬ ਕਾਂਗਰਸ ਇਕਜੁੱਟ ਹੈ ਤੇ ਆਉਣ ਵਾਲੇ ਦਿਨਾਂ ‘ਚ ਅਸੀਂ ਸਾਰੇ ਇੱਕ ਮੰਚ ‘ਤੇ ਨਜ਼ਰ ਆਵਾਂਗੇ। ਮੇਰੇ ਬਾਰੇ ਜੇ ਕੋਈ ਕੁਝ ਕਹਿ ਵੀ ਗਿਆ ਤਾਂ ਕੋਈ ਗੱਲ ਨਹੀਂ, ਸਾਰਿਆਂ ਨੂੰ ਆਪਣੇ ਵਿਚਾਰ ਪ੍ਰਗਟ ਕਰਨ ਦਾ ਹੱਕ ਹੈ। ਪਰ ਅਨੁਸਾਸ਼ਨ ਭੰਗ ਕਰਨ ਵਾਲਿਆਂ ਖਿਲਾਫ਼ ਕਾਰਵਾਈ ਹੋਵੇਗੀ।

ਇਹ ਵੀ ਪੜ੍ਹੋ : ਖੰਨਾ ਨੈਸ਼ਨਲ ਹਾਈਵੇ ‘ਤੇ 2 ਬੋਲੇਰੋ ਪਿਕਅੱਪਾਂ ਦੀ ਹੋਈ ਜ਼ੋ/ਰਦਾਰ ਟੱ.ਕਰ, ਹਾ/ਦਸੇ ‘ਚ ਇੱਕ ਵਿਅਕਤੀ ਦੀ ਮੌ.ਤ, 5 ਜ਼ਖਮੀ

ਕਾਂਗਰਸ ਸੂਬਾ ਪ੍ਰਧਾਨ ਵੜਿੰਗ ਨੇ ਕਿਹਾ ਕਿ ਤੈਅ ਸੀਮਾ ਤਾਂ ਕਿਸੇ ਨੂੰ ਵੀ ਪਾਰ ਕਰਨ ਦੀ ਇਜਾਜ਼ਤ ਨਹੀਂ ਹੈ। ਭਾਵੇਂ ਮੈਂ ਪਾਰਟੀ ਦਾ ਪ੍ਰਧਾਨ ਹਾਂ ਪਰ ਮੈਨੂੰ ਪਾਰਟੀ ਦੇ ਅੰਦਰ ਆਪਣੀ ਲਿਮਟ ਪਤਾ ਹੋਣੀ ਚਾਹੀਦੀ ਹੈ। ਮੇਰਾ ਖਿਆਲ ਹੈ ਕਿ ਚੰਨੀ ਸਾਬ੍ਹ ਨੇ ਅਜਿਹਾ ਨਹੀਂ ਕੀਤਾ। ਕਿਸੇ ਸੀਨੀਅਰ ਨੇਤਾ ਨੇ ਅਜਿਹੀ ਗੱਲ ਨਹੀਂ ਕੀਤੀ। ਉਨ੍ਹਾਂ ਕਿਹਾ ਕਿ ਚੰਨੀ ਸਾਬ੍ਹ ਜਦੋਂ ਚਾਹੁਣ ਹਾਈਕਮਾਨ ਨੂੰ ਮਿਲ ਸਕਦੇ ਹਨ ਤੇ ਨਾ ਤਾਂ ਹਾਈਕਮਾਨ ਚੰਨੀ ਸਾਬ੍ਹ ਤੋਂ ਬਾਹਰ ਹੈ ਤੇ ਨਾ ਹੀ ਚੰਨੀ ਹਾਈਕਮਾਨ ਤੋਂ ਬਾਹਰ ਹੈ। ਉਨ੍ਹਾਂ ਕਿਹਾ ਕਿ ਸਾਡਾ ਇਕ ਹੀ ਟੀਚਾ ਕਾਂਗਰਸ ਪਾਰਟੀ ਨੂੰ ਦੁਬਾਰਾ ਸੱਤਾ ਵਿਚ ਲਿਆਉਣਾ ਹੈ। ਸਾਰੇ ਗਿਲੇ-ਸ਼ਿਕਵੇ ਭੁੱਲ ਕੇ ਸਾਰਿਆਂ ਨੂੰ ਇਕ ਮੰਚ ‘ਤੇ ਲਿਆਉਣਾ ਹੈ।

ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ

The post ‘ਕਾਂਗਰਸ ‘ਚ ਕੋਈ ਧੜੇਬੰਦੀ ਨਹੀਂ, ਸਾਰੇ ਇਕੱਠੇ ਦਿਖਣਗੇ’ ਚੰਨੀ ਦੇ ਸ਼ਕਤੀ ਪ੍ਰਦਰਸ਼ਨ ਮਗਰੋਂ ਬੋਲੇ ਰਾਜਾ ਵੜਿੰਗ appeared first on Daily Post Punjabi.



Previous Post Next Post

Contact Form