ਬੀਤੇ ਕੱਲ੍ਹ ਕੋਟਕਪੂਰਾ ਦੇ ਪਿੰਡ ਢਿਲਵਾਂ ਕੋਲ ਖੇਤਾਂ ਚੋ ਮਿਲੀ ਲੜਕੀ ਦੀ ਲਾਸ਼ ਮਾਮਲੇ ਚ ਪੁਲਿਸ ਵੱਲੋਂ ਮਹਿਜ਼ ਚੰਦ ਘੰਟਿਆਂ ਚ ਹੀ ਪੰਜ ਅਰੋਪਿਆ ਨੂੰ ਗ੍ਰਿਫਤਾਰ ਕਰ ਪੁਲਿਸ ਨੇ ਅਣਖ ਦੀ ਖਾਤਰ ਹੋਏ ਕ਼ਤਲ ਦੀ ਸਾਜ਼ਿਸ਼ ਦਾ ਪਰਦਾਫਾਸ਼ ਕਰਨ ਚ ਸਫਲਤਾ ਹਾਸਿਲ ਕੀਤੀ ਹੈ।
ਜਾਣਕਾਰੀ ਦਿੰਦੇ ਹੋਏ ਡੀਐਸਪੀ ਅਵਤਾਰ ਸਿੰਘ ਨੇ ਦੱਸਿਆ ਕਿ ਕੱਲ ਉਹਨਾਂ ਨੂੰ ਸੂਚਨਾ ਮਿਲੀ ਸੀ ਕਿ ਨੈਸ਼ਨਲ ਹਾਈਵੇ 54 ਤੇ ਪਿੰਡ ਢਿੱਲਵਾਂ ਕੋਲ ਇੱਕ ਲੜਕੀ ਦੀ ਲਾਸ਼ ਮਿਲੀ ਜਦ ਮੁਢਲੇ ਤੌਰ ਤੇ ਉਹਨਾਂ ਵੱਲੋਂ ਜਾਂਚ ਕੀਤੀ ਗਈ ਤਾਂ ਪਹਿਲੀ ਨਜ਼ਰ ਵਿੱਚ ਇਹ ਬਲਾਈਂਡ ਕਤਲ ਨਜ਼ਰ ਆਇਆ ਪਰ ਜਿਉਂ ਜਿਉਂ ਇਸ ਦੀ ਤਫ਼ਸ਼ੀਸ਼ ਕੀਤੀ ਤਾਂ ਸਾਹਮਣੇ ਆਇਆ ਕਿ ਮਰਨ ਵਾਲੀ ਲੜਕੀ ਮਹਿਕਪ੍ਰੀਤ ਜੋ ਕਿ ਪਿੰਡ ਬੁਰਜ ਹਰੀਕੇ ਦੀ ਰਹਿਣ ਵਾਲੀ ਸੀ ਅਤੇ ਉਸਨੇ ਆਪਣੇ ਮਾਤਾ ਪਿਤਾ ਦੀ ਮਰਜ਼ੀ ਤੋਂ ਬਿਨਾਂ ਆਪਣੇ ਹੀ ਪਿੰਡ ਦੇ ਮੁੰਡੇ ਜਗਦੀਪ ਸਿੰਘ ਨਾਲ ਪ੍ਰੇਮ ਵਿਆਹ ਕਰਵਾਇਆ ਸੀ ਜਿਸ ਤੋਂ ਬਾਅਦ ਉਸਦੇ ਮਾਤਾ ਪਿਤਾ ਉਸ ਤੋਂ ਖਫਾ ਹੋ ਗਏ ।
ਵਿਆਹ ਤੋਂ ਬਾਅਦ ਦੋਨੋਂ ਪਤੀ ਪਤਨੀ ਤਲਵੰਡੀ ਸਾਬੋ ਰਹਿਣ ਲੱਗ ਪਏ ਪਰ ਕੱਲ ਉਹ ਢਿਲਵਾਂ ਗੁਰਦੁਆਰਾ ਸਾਹਿਬ ਵਿਖੇ ਮੱਥਾ ਟੇਕਣ ਲਈ ਜਦ ਆਪਣੇ ਮੋਟਰਸਾਈਕਲ ‘ਤੇ ਆ ਰਹੇ ਸਨ ਤਾਂ ਇਸ ਦੀ ਭਣਕ ਉਸਦੇ ਪਿਤਾ ਵਕੀਲ ਸਿੰਘ ਨੂੰ ਲੱਗ ਗਈ ਜਿਸ ਵੱਲੋਂ ਆਪਣੇ ਦੋ ਭਰਾਵਾਂ ਅਤੇ ਇੱਕ ਭਤੀਜੇ ਸਮੇਤ ਇੱਕ ਵਿਅਕਤੀ ਹੋਰ ਨੂੰ ਨਾਲ ਲੈ ਕੇ ਉਹਨਾਂ ਦਾ ਰਸਤਾ ਰੋਕਿਆ ਅਤੇ ਉਹਨਾਂ ਨਾਲ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ ਮਹਿਕਪ੍ਰੀਤ ਅਤੇ ਉਸਦੇ ਪਤੀ ਜਗਦੀਪ ਸਿੰਘ ਵੱਲੋਂ ਭੱਜ ਕੇ ਆਪਣੀ ਜਾਨ ਬਚਾਉਣ ਦੀ ਕੋਸ਼ਿਸ਼ ਕੀਤੀ ਜਿਸ ਵਿੱਚ ਜਗਦੀਪ ਸਿੰਘ ਭੱਜਨ ਵਿੱਚ ਸਫਲ ਹੋ ਗਿਆ ਜਦਕਿ ਮਹਿਕਪ੍ਰੀਤ ਨੂੰ ਕਾਬੂ ਕਰਕੇ ਉਸ ਦੇ ਪਿਤਾ ਵੱਲੋਂ ਚਾਕੂਆਂ ਨਾਲ ਉਸਦੇ ਪੇਟ ਤੇ ਵਾਰ ਕਰਕੇ ਉਸ ਨੂੰ ਬੇਦਰਦੀ ਨਾਲ ਮੌਤ ਦੀ ਨੀਂਦ ਸਵਾ ਦਿੱਤਾ ਅਤੇ ਲਾਸ਼ ਨੂੰ ਖੇਤਾਂ ਚ ਹੀ ਸੁੱਟ ਫਰਾਰ ਹੋ ਗਏ।
ਇਹ ਵੀ ਪੜ੍ਹੋ : ‘ਇਹ ਲੋਕਤੰਤਰ ਦੀ ਜਿੱਤ ਹੈ, CJP ਤੇ ਦੇਸ਼ ਦੀ Gen Z ਪੀੜ੍ਹੀ ਨੂੰ ਵਧਾਈਆਂ’ ਧਰਮਿੰਦਰ ਪ੍ਰਧਾਨ ਦੇ ਅਸਤੀਫੇ ‘ਤੇ ਬੋਲੇ ਸੋਨਮ ਵਾਂਗਚੁਕ
ਜਾਂਚ ਦੌਰਾਨ ਸਾਰੇ ਤੱਥ ਸਾਹਮਣੇ ਆਣ ਤੋਂ ਬਾਅਦ ਪੁਲਿਸ ਵੱਲੋਂ ਹੁਣ ਲੜਕੀ ਦੇ ਪਿਤਾ ਵਕੀਲ ਸਿੰਘ ਤੋਂ ਇਲਾਵਾ ਉਸਦਾ ਚਾਚਾ ਅਤੇ ਇੱਕ ਤਾਇਆ ਅਤੇ ਇੱਕ ਚਚੇਰੇ ਭਰਾ ਤੋਂ ਬਿਨਾਂ ਪਿੰਡ ਦੇ ਹੀ ਇੱਕ ਹੋਰ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ। ਜਾਣਕਾਰੀ ਇਹ ਵੀ ਸਾਹਮਣੇ ਆ ਰਹੀ ਹੈ ਕਿ ਮੌਤ ਤੋਂ ਪਹਿਲਾਂ ਲੜਕੀ ਗਰਭਵਤੀ ਸੀ ਪਰ ਫਿਲਹਾਲ ਪੁਲਿਸ ਵੱਲੋਂ ਪੋਸਟਮਾਰਟਮ ਦੀ ਰਿਪੋਰਟ ਦਾ ਇੰਤਜ਼ਾਰ ਕੀਤਾ ਜਾ ਰਿਹਾ ਹੈ ਅਤੇ ਜੇਕਰ ਲੜਕੀ ਗਰਭਵਤੀ ਹੋਈ ਤਾਂ ਦੋਸ਼ੀਆਂ ਖਿਲਾਫ ਦਰਜ ਮਾਮਲੇ ਵਿੱਚ ਹੋਰ ਧਰਾਵਾਂ ਦਾ ਵਾਧਾ ਹੋ ਸਕਦਾ ਹੈ। ਫਿਲਹਾਲ ਪੁਲਿਸ ਵੱਲੋਂ ਪੰਜਾਂ ਦੋਸ਼ੀਆਂ ਨੂੰ ਅੱਜ ਅਦਾਲਤ ਪੇਸ਼ ਕਰਕੇ ਰਿਮਾਂਡ ਤੇ ਲਿਆ ਜਾ ਰਿਹਾ ਹੈ ਅਤੇ ਇਸ ਸਾਜਿਸ਼ ਨੂੰ ਕਿਸ ਤਰੀਕੇ ਨਾਲ ਘੜਿਆ ਗਿਆ ਤੇ ਕਿਵੇਂ ਅੰਜਾਮ ਦਿੱਤਾ ਗਿਆ ਇਸ ਸਬੰਧੀ ਸਾਰੀ ਜਾਣਕਾਰੀ ਉਹਨਾਂ ਤੋਂ ਹਾਸਿਲ ਕੀਤੀ ਜਾਵੇਗੀ ਅਤੇ ਜੇਕਰ ਕਿਸੇ ਹੋਰ ਦੀ ਸ਼ਮੂਲੀਅਤ ਵੀ ਸਾਹਮਣੇ ਤਾਂ ਉਸ ਦੇ ਖਿਲਾਫ ਵੀ ਬੰਦ ਦੀ ਕਾਰਵਾਈ ਕੀਤੀ ਜਾਵੇ।
ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ
The post ਫਰੀਦਕੋਟ ਪੁਲਿਸ ਨੇ ਕੁਝ ਘੰਟਿਆਂ ‘ਚ ਸੁਲਝਾਈ ਕਤਲ ਦੀ ਗੁੱਥੀ, 5 ਮੁਲਜ਼ਮਾਂ ਨੂੰ ਕੀਤਾ ਗ੍ਰਿਫਤਾਰ appeared first on Daily Post Punjabi.
