ਲੋਕ ਸਭਾ ਵਿਚ ਪੇਪਰ ਲੀਕ ਨਾਲ ਜੁੜਿਆ ‘ਲੋਕ ਪ੍ਰੀਖਿਆ ਸੋਧ ਬਿੱਲ 2026’ ਬਿੱਲ ਪਾਸ ਹੋ ਗਿਆ। ਬਿਲ ‘ਤੇ ਮੰਗਲਵਾਰ ਰਾਤ 9 ਘੰਟੇ ਚਰਚਾ ਹੋਈ। ਅੱਜ ਵਿਰੋਧੀ ਧਿਰ ਵੱਲੋਂ ਰਾਹੁਲ ਗਾਂਧੀ ਬਿਲ ‘ਤੇ 50 ਮਿੰਟ ਬੋਲੇ। ਵਿਰੋਧੀਆਂ ਦੇ ਹੰਗਾਮੇ ਦੇ ਵਿਚ ਬਿੱਲ ਪਾਸ ਹੋਇਆ।
ਇਸ ਤਹਿਤ ਪੇਪਰ ਲੀਕ ਨਾਲ ਜੁੜੇ ਕਾਨੂੰਨ ਸਖਤ ਕਰ ਦਿੱਤੇ ਗਏ ਹਨ। ਹੁਣ ਪੇਪਰ ਲੀਕ ਨਾਲ ਜੁੜੇ ਅਪਰਾਧਾਂ ਵਿਚ ਅਧਿਕਤਮ 10 ਸਾਲ ਤੱਕ ਦੀ ਜੇਲ੍ਹ ਤੇ 10 ਕਰੋੜ ਰੁਪਏ ਤਕ ਦੇ ਜੁਰਮਾਨੇ ਦੀ ਵਿਵਸਥਾ ਕੀਤੀ ਗਈ ਹੈ। ਦੂਜੇ ਪਾਸੇ ਰਾਜ ਸਭਾ ਵਿਚ ਰਾਸ਼ਟਰੀ ਸਨਮਾਨ ਅਪਮਾਨ ਨਿਵਾਰਣ ਸੋਧ ਬਿੱਲ ਪਾਸ ਹੋ ਗਿਆ। ਹੁਣ ਜਨ-ਗਨ-ਮਨ ਦੀ ਤਰ੍ਹਾਂ ਵੰਦੇਮਾਤਰਮ ਨੂੰ ਕਾਨੂੰਨੀ ਸੁਰੱਖਿਆ ਮਿਲੇਗੀ। ਵੰਦੇ ਮਾਤਰਨ ਦਾ ਅਪਮਾਨ, ਅਨਾਦਰ ਤੇ ਗਾਇਨ ਵਿਚ ਰੁਕਾਵਟ ਪਾਉਣਾ ਅਪਰਾਧ ਹੋਵੇਗਾ।
ਇਹ ਵੀ ਪੜ੍ਹੋ : ਪੰਜਾਬ ਸਰਕਾਰ ਨੇ ਸ੍ਰੀ ਅਕਾਲ ਤਖਤ ਸਾਹਿਬ ਨੂੰ ਸੌਂਪਿਆ ਸੋਧ ਦਾ ਖਰੜਾ, ਬੇ/ਅ/ਦਬੀ ਕਾਨੂੰਨ ‘ਤੇ ਰੱਖਿਆ ਆਪਣਾ ਪੱਖ
ਪ੍ਰਸਤਾਵਿਤ ਸੋਧਾਂ ਤਹਿਤ, ਸਾਰੀਆਂ ਜਾਂਚਾਂ 2 ਮਹੀਨਿਆਂ ਦੇ ਅੰਦਰ ਪੂਰੀਆਂ ਹੋਣੀਆਂ ਚਾਹੀਦੀਆਂ ਹਨ। ਬਿੱਲ ਰਾਜਾਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਫਾਸਟ ਟਰੈਕ ਅਦਾਲਤਾਂ ਸਥਾਪਤ ਕਰਨ ਦਾ ਵੀ ਨਿਰਦੇਸ਼ ਦਿੰਦਾ ਹੈ। ਇਹ ਅਦਾਲਤਾਂ ਚਾਰਜਸ਼ੀਟ ਦਾਇਰ ਹੋਣ ਦੇ 3 ਮਹੀਨਿਆਂ ਦੇ ਅੰਦਰ ਮੁਕੱਦਮੇ ਦੀ ਕਾਰਵਾਈ ਪੂਰੀ ਕਰਨਗੀਆਂ।
ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ

The post ’10 ਸਾਲ ਤੱਕ ਦੀ ਕੈਦ ਤੇ 10 ਕਰੋੜ ਰੁਪਏ ਤੱਕ ਦੇ ਜੁਰਮਾਨੇ ਦੀ ਵਿਵਸਥਾ’ ਲੋਕ ਸਭਾ ‘ਚ ਪੇਪਰ ਲੀਕ ਖ਼ਿਲਾਫ਼ ਬਿੱਲ ਪਾਸ appeared first on Daily Post Punjabi.
source https://dailypost.in/bill-against-paper-leaks-passed/