TV Punjab | Punjabi News Channel
Punjabi News, Punjabi TV
|
ਵਰਕ ਪਰਮਿਟ ਦੇ ਨਿਯਮਾਂ ਚ ਤਬਦੀਲੀ! ਕਈਆਂ ਦੇ ਪਾਸਪੋਰਟ ਰੱਦ! CANADA NEWS
Wednesday 24 June 2026 04:48 PM UTC+00 | Tags: airbus artificial-intelligence citizenship crs-score csis deportation express-entry grosery immigration international-students librals mark-carney mississauga news nri permanent-residency pierre-poilievre saskatoon spouse-visa statcan student-visa study-permit top-news toronto trending-news tr-to-pr vancouver vistor-visa weather-canada work-permit
ਕੈਨੇਡਾ ਦੀ ਇਮੀਗ੍ਰੇਸ਼ਨ ਮੰਤਰੀ ਲੀਨਾ ਡਾਇਬ ਨੇ ਆਪਣੇ ਵਿਭਾਗ ਨੂੰ ਉਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰਨ ਦੇ ਨਿਰਦੇਸ਼ ਦਿੱਤੇ ਹਨ, ਜਿਸ ਕਾਰਨ ਵੱਡੀ ਗਿਣਤੀ ਵਿੱਚ ਲੋਕਾਂ ਨੂੰ ਉਨ੍ਹਾਂ ਦੀ ਨਾਗਰਿਕਤਾ ਦੇ ਦਸਤਾਵੇਜ਼ ਵਾਪਸ ਕਰਨ ਦੇ ਹੁਕਮ ਦਿੱਤੇ ਗਏ ਹਨ। ਇੱਕ ਪ੍ਰੈੱਸ ਕਾਨਫਰੰਸ ਦੌਰਾਨ ਮੰਤਰੀ ਨੇ ਇਹ ਸਪੱਸ਼ਟ ਨਹੀਂ ਕੀਤਾ ਕਿ ਅਜਿਹੀ ਕਿਹੜੀ ਖ਼ਾਸ ਸਮੱਸਿਆ ਆਈ ਸੀ, ਜਿਸ ਕਾਰਨ ਪਿਛਲੇ ਹਫ਼ਤੇ ਕਈ ਲੋਕਾਂ ਨੂੰ ਆਪਣੀ ਨਾਗਰਿਕਤਾ ਦੇ ਸਬੂਤ ਸਰੈਂਡਰ ਕਰਨ ਲਈ ਈਮੇਲ ਭੇਜੀਆਂ ਗਈਆਂ। ਇਮੀਗ੍ਰੇਸ਼ਨ ਮੰਤਰੀ ਲੀਨਾ ਡਾਇਬ ਨੇ ਕਿਹਾ ਜਿਵੇਂ ਹੀ ਮੈਨੂੰ ਪਤਾ ਲੱਗਿਆ ਕਿ ਕੁਝ ਗੜਬੜ ਹੋਈ ਹੈ, ਮੈਂ ਤੁਰੰਤ ਵਿਭਾਗ ਨੂੰ ਜਾਂਚ ਦੇ ਹੁਕਮ ਦੇ ਦਿੱਤੇ। ਕੈਨੇਡਾ ਵਿਚ ਬਾਰਡਰ ਏਜੰਟਾਂ ਨੇ ਮੁਲਕ ਵਿਚ ਵਿਕਣ ਵਾਸਤੇ ਆਈ 520 ਕਿਲੋ ਅਫ਼ੀਮ ਜ਼ਬਤ ਕੀਤੀ ਹੈ। ਬ੍ਰਿਟਿਸ਼ ਕੋਲੰਬੀਆ ਵਿਚ ਅਫ਼ੀਮ ਦੀ ਵੱਡੀ ਬਰਾਮਦਗੀ ਸਿੰਗਾਪੁਰ ਦੇ ਰਸਤੇ ਕੈਨੇਡਾ ਪੁੱਜੇ ਇੰਡਸਟ੍ਰੀਅਲ ਪੇਪਰ ਰੋਲਜ਼ ਵਿਚੋਂ ਕੀਤੀ ਗਈ ਅਤੇ ਇਸ ਬਾਰੇ ਪੈਸੇਫ਼ਿਕ ਰੀਜਨ ਦੀ ਖੁਫ਼ੀਆ ਇਕਾਈ ਸਣੇ ਅਮਰੀਕਾ ਦੇ ਕਸਟਮਜ਼ ਐਂਡ ਬਾਰਡਰ ਪ੍ਰੋਟੈਕਸ਼ਨ ਵਾਲਿਆਂ ਤੋਂ ਪਹਿਲਾਂ ਹੀ ਸੂਹ ਮਿਲ ਚੁੱਕੀ ਸੀ। ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਨੇ ਦੱਸਿਆ ਕਿ ਡੈਲਟਾ ਦੀ ਸਵਾਜ਼ਨ ਕੰਟੇਨਰ ਐਗਜ਼ਾਮੀਨੇਸ਼ਨ ਫ਼ੈਸੀਲਿਟੀ ਵਿਖੇ ਵੱਡੇ ਵੱਡੇ ਪੇਪਰ ਰੋਲਜ਼ ਦਾ ਐਕਸਰੇਅ ਕੀਤਾ ਗਿਆ ਤਾਂ ਅੰਦਰ ਕਿਸੇ ਹੋਰ ਪਦਾਰਥ ਦੀ ਮੌਜੂਦਗੀ ਨਜ਼ਰ ਆਈ। 20 ਇੰਡਸਟ੍ਰੀਅਲ ਪੇਪਰ ਰੋਲਜ਼ ਵਿਚੋਂ 9 ਸ਼ੱਕ ਦੇ ਘੇਰੇ ਵਿਚ ਆ ਗਏ ਅਤੇ ਜਦੋਂ ਇਨ੍ਹਾਂ ਨੂੰ ਖੋਲ੍ਹਿਆ ਗਿਆ ਤਾਂ ਅਫ਼ੀਮ ਦੀ ਮੌਜੂਦਗੀ ਬਾਰੇ ਤਸਦੀਕ ਹੋ ਗਈ। ਪੇਪਰ ਰੋਲਜ਼ ਵਿਚੋਂ ਜ਼ਬਤ ਅਫ਼ੀਮ ਦਾ ਵਜ਼ਨ 520.6 ਕਿਲੋ ਦਰਜ ਕੀਤਾ ਗਿਆ ਅਤੇ ਇਸ ਖੇਪ ਨੂੰ ਹਾਲ ਹੀ ਵਿਚ ਸਰੀ ਦੇ ਇਕ ਘਰ ਤੋਂ ਬਰਾਮਦ 16 ਕਿਲੋ ਅਫ਼ੀਮ ਨਾਲ ਜੋੜ ਕੇ ਨਹੀਂ ਦੇਖਿਆ ਜਾ ਰਿਹਾ। ਬਿਹਤਰ ਜ਼ਿੰਦਗੀ ਦੇ ਸੁਪਨੇ ਲੈ ਕੇ ਕੈਨੇਡਾ ਆਏ ਟੋਰਾਂਟੋ ਦੇ ਦੋ ਭੈਣ-ਭਰਾਵਾਂ ਦੀ ਕਿਸਮਤ ਰਾਤੋ-ਰਾਤ ਬਦਲ ਗਈ ਹੈ। ਓਨਟਾਰੀਓ ਲੋਟਰੀ ਐਂਡ ਗੇਮਿੰਗ ਕਮਿਸ਼ਨ ਮੁਤਾਬਕ, ਜੋਨਾਥਨ ਆਰ. ਅਤੇ ਉਸਦੀ ਭੈਣ ਮਾਈਲੀਨ ਪੀ. ਨੇ 3 ਮਾਰਚ 2026 ਦੇ ਡਰਾਅ ਵਿੱਚ ‘ਲੋਟੋ ਮੈਕਸ’ ਦਾ 75 ਮਿਲੀਅਨ ਡਾਲਰ ਦਾ ਬੰਪਰ ਜੈਕਪਾਟ ਜਿੱਤਿਆ ਹੈ। ਇਹ ਪਹਿਲਾ ਮੌਕਾ ਹੈ ਜਦੋਂ ਕਿਸੇ ਭੈਣ-ਭਰਾ ਨੇ ਮਿਲ ਕੇ ਇੰਨੀ ਵੱਡੀ ਰਾਸ਼ੀ ਜਿੱਤੀ ਹੋਵੇ। ਇਹ ਜੇਤੂ ਟਿਕਟ ਨਾਰਥ ਯਾਰਕ ਦੇ ‘ਡਰੂਰੀ ਵਰਾਇਟੀ’ ਸਟੋਰ ਤੋਂ ਖਰੀਦੀ ਗਈ ਸੀ। ਜੋਨਾਥਨ ਨੇ ਦੱਸਿਆ ਕਿ ਜਦੋਂ ਉਸਨੇ ਸਵੇਰੇ ਉੱਠ ਕੇ ਮੋਬਾਈਲ ਐਪ ‘ਤੇ ਟਿਕਟ ਚੈੱਕ ਕੀਤੀ, ਤਾਂ ਪਹਿਲਾਂ ਉਸਨੂੰ ਲੱਗਿਆ ਕਿ ਉਹ 75,000 ਡਾਲਰ ਜਿੱਤੇ ਹਨ। ਪਰ ਜਦੋਂ ਐਨਕ ਲਗਾ ਕੇ ਜ਼ੀਰੋ ਗਿਣੇ, ਤਾਂ ਉਸਦੇ ਹੋਸ਼ ਉੱਡ ਗਏ। ਉਸਨੇ ਤੁਰੰਤ ਆਪਣੀ ਭੈਣ ਨੂੰ ਜਗਾਇਆ। ਮਾਈਲੀਨ ਨੇ ਜਦੋਂ ਇਹ ਖ਼ਬਰ ਸੁਣੀ ਤਾਂ ਖੁਸ਼ੀ ਦੇ ਮਾਰੇ ਉਸਦੇ ਹੰਝੂ ਨਿਕਲ ਆਏ। ਦੋਵੇਂ ਪਿਛਲੇ ਦੋ ਸਾਲਾਂ ਤੋਂ ਪਰਿਵਾਰ ਲਈ ਖ਼ਾਸ ਨੰਬਰਾਂ ਦੀ ਵਰਤੋਂ ਕਰਕੇ ਲਾਟਰੀ ਪਾ ਰਹੇ ਸਨ। ਹੋਰ ਜਾਣਕਾਰੀ ਲਈ **TV Punjab** ਨਾਲ ਜੁੜੇ ਰਹੋ। The post ਵਰਕ ਪਰਮਿਟ ਦੇ ਨਿਯਮਾਂ ਚ ਤਬਦੀਲੀ! ਕਈਆਂ ਦੇ ਪਾਸਪੋਰਟ ਰੱਦ! CANADA NEWS appeared first on TV Punjab | Punjabi News Channel.
Tags:
|
ਸਟੂਡੈਂਟਸ ਲਈ ਖੁੱਲ੍ਹੇ ਦਰਵਾਜ਼ੇ! ਕੈਨੇਡਾ ਨੇ ਮੰਨੀ ਗ਼ਲਤੀ! CANADA NEWS
Thursday 25 June 2026 04:44 PM UTC+00 | Tags: airbus artificial-intelligence citizenship crs-score csis deportation express-entry grosery immigration international-students librals mark-carney mississauga news nri permanent-residency pierre-poilievre saskatoon spouse-visa statcan student-visa study-permit top-news toronto trending-news tr-to-pr vancouver vistor-visa weather-canada work-permit
ਕੈਨੇਡਾ ਦੇ ਬਰੈਂਪਟਨ ਵਿੱਚ ‘ਦਾਲ-ਰੋਟੀ’ ਰੈਸਟੋਰੈਂਟ ਦੇ ਬਾਹਰ ਗੋਲੀਬਾਰੀ ਹੋਣ ਦੀ ਜਾਣਕਾਰੀ ਸਾਹਮਣੇ ਆਈ ਹੈ। ਇਸ ਘਟਨਾ ਨਾਲ ਸਬੰਧਤ ਇੱਕ ਪੋਸਟ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਇਸ ਪੋਸਟ ਵਿੱਚ ਖ਼ੁਦ ਨੂੰ ਰਾਜਾ ਪਹਿਲਵਾਨ ਦੱਸਣ ਵਾਲੇ ਵਿਅਕਤੀ ਨੇ ਰੋਹਿਤ ਗੋਦਾਰਾ ਗੈਂਗ ਨਾਲ ਆਪਣੀ ਸਾਂਝ ਦੱਸੀ ਹੈ ਅਤੇ ਰੈਸਟੋਰੈਂਟ ਦੇ ਬਾਹਰ ਹੋਈ ਗੋਲੀਬਾਰੀ ਦੀ ਜ਼ਿੰਮੇਵਾਰੀ ਲਈ ਹੈ। ਗੈਂਗਸਟਰਾਂ ਦਾ ਦਾਅਵਾ ਹੈ ਕਿ ਇਹ ਘਟਨਾ ਰੈਸਟੋਰੈਂਟ ਮਾਲਕ ਨੂੰ ਵਿਦਿਆਰਥੀਆਂ ਦੀਆਂ ਬਕਾਇਆ ਤਨਖਾਹਾਂ ਨਾ ਦੇਣ ਲਈ ਸਬਕ ਸਿਖਾਉਣ ਲਈ ਕੀਤੀ ਗਈ ਸੀ। ਭਾਰਤੀ ਮੂਲ ਦੀ ਬ੍ਰਿਟਿਸ਼ ਕੋਲੰਬੀਆ ਦੀ ਸਾਬਕਾ ਮਹਿਲਾ ਜੇਲ੍ਹ ਅਧਿਕਾਰੀ ਰਮਨਦੀਪ ਰਾਏ ਨੂੰ ਇੱਕ ਕੈਦੀ ਨਾਲ ਕਥਿਤ ਪ੍ਰੇਮ ਸਬੰਧ ਬਣਾਉਣ ਅਤੇ ਉਸ ਨੂੰ ਸੈੱਲ ਫੋਨ ਰੱਖਣ ਵਿੱਚ ਮਦਦ ਕਰਨ ਦੇ ਦੋਸ਼ ਵਿੱਚ ਦੋ ਸਾਲ ਦੀ ਕੰਡੀਸ਼ਨਲ ਸਜ਼ਾ ਸੁਣਾਈ ਗਈ ਹੈ, ਜੋ ਕਿ ਉਸ ਨੂੰ ਕਮਿਊਨਿਟੀ ਵਿੱਚ ਰਹਿ ਕੇ ਭੁਗਤਣੀ ਪਵੇਗੀ। ਵੇਰਵਿਆਂ ਅਨੁਸਾਰ ਕੈਦੀ ਜੇਲ੍ਹ ਦੇ ਅੰਦਰ ਬੈਠ ਕੇ ਹੀ ਸੈੱਲ ਫੋਨ ਰਾਹੀਂ ਨਸ਼ਿਆਂ ਦਾ ਵਪਾਰ ਕਰਦਾ ਸੀ। ਬਚਾਅ ਪੱਖ ਦੇ ਵਕੀਲ ਗਗਨ ਨਾਹਲ ਨੇ ਸਹੂਲਤ ਅੰਦਰ ਕਿਸੇ ਵੀ ਤਰ੍ਹਾਂ ਦੇ ਸਬੰਧ ਜਾਂ ਤਸਕਰੀ ਹੋਣ ਦੇ ਸਬੂਤਾਂ ਤੋਂ ਇਨਕਾਰ ਕਰਦਿਆਂ ਕਿਹਾ ਕਿ ਅਧਿਕਾਰੀਆਂ ਨੂੰ ਰਿਪੋਰਟ ਕਰਨ ਦੀ ਬਜਾਏ ਉਸ ਨੇ ਅੱਖਾਂ ਬੰਦ ਕਰ ਲਈਆਂ। ਮਿਉਂਸਪਲ ਪ੍ਰਾਪਰਟੀ ਅਸੈਸਮੈਂਟ ਕਾਰਪੋਰੇਸ਼ਨ ਦੀ ਇੱਕ ਨਵੀਂ ਰਿਪੋਰਟ ਅਨੁਸਾਰ, ਓਨਟਾਰੀਓ ਵਿੱਚ 5 ਲੱਖ ਡਾਲਰ ਤੋਂ ਘੱਟ ਕੀਮਤ ਵਾਲੇ ਘਰਾਂ ਦੀ ਮਾਰਕੀਟ ਹਿੱਸੇਦਾਰੀ ਵਿੱਚ ਵਾਧਾ ਦੇਖਿਆ ਗਿਆ ਹੈ। ਇਹ ਅੰਕੜਾ ਹੁਣ ਕੁੱਲ ਰੀਅਲ ਅਸਟੇਟ ਮਾਰਕੀਟ ਦਾ ਲਗਭਗ 24 ਫੀਸਦੀ ਹੈ, ਜੋ 2022 ਵਿੱਚ 17 ਫੀਸਦੀ ਦੇ ਹੇਠਲੇ ਪੱਧਰ ‘ਤੇ ਸੀ। ਇਸ ਸੁਧਾਰ ਦਾ ਮੁੱਖ ਕਾਰਨ ਕੰਡੋਮੀਨੀਅਮ ਮਾਰਕੀਟ ਵਿੱਚ ਆਈ ਤਬਦੀਲੀ ਹੈ। 2026 ਵਿੱਚ, ਓਨਟਾਰੀਓ ਦੇ ਕੁੱਲ ਕੰਡੋਜ਼ ਵਿੱਚੋਂ 46 ਫੀਸਦੀ ਦੀ ਕੀਮਤ 5 ਲੱਖ ਡਾਲਰ ਤੋਂ ਘੱਟ ਰਹੀ ਹੈ, ਜੋ ਕਿ ਚਾਰ ਸਾਲ ਪਹਿਲਾਂ ਸਿਰਫ਼ 24 ਫੀਸਦੀ ਸੀ। ਮਾਹਿਰਾਂ ਦਾ ਮੰਨਣਾ ਹੈ ਕਿ ਇਹ ਰਿਪੋਰਟ ਹਾਊਸਿੰਗ ਮਾਰਕੀਟ ਵਿੱਚ ਇੱਕ ਤਰ੍ਹਾਂ ਦੇ ‘ਸੰਤੁਲਨ’ ਵੱਲ ਇਸ਼ਾਰਾ ਕਰਦੀ ਹੈ। ਹੋਰ ਜਾਣਕਾਰੀ ਲਈ **TV Punjab** ਨਾਲ ਜੁੜੇ ਰਹੋ। The post ਸਟੂਡੈਂਟਸ ਲਈ ਖੁੱਲ੍ਹੇ ਦਰਵਾਜ਼ੇ! ਕੈਨੇਡਾ ਨੇ ਮੰਨੀ ਗ਼ਲਤੀ! CANADA NEWS appeared first on TV Punjab | Punjabi News Channel.
Tags:
|
| You received this email because you set up a subscription at Feedrabbit. This email was sent to you at dailypostin10@gmail.com. Unsubscribe or change your subscription. |