ਭਾਰਤ ਅਤੇ ਫਰਾਂਸ ਦੀ ਦੋਸਤੀ ਦਾ ਇੱਕ ਵਿਲੱਖਣ ਅਤੇ ਫਿਲਮੀ ਅੰਦਾਜ ਸੋਸ਼ਲ ਮੀਡੀਆ ‘ਤੇ ਸੁਰਖੀਆਂ ਬਟੋਰ ਰਿਹਾ ਹੈ। ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਨੀਸ ਫੇਰੀ ਦਾ ਇੱਕ ਵੀਡੀਓ ਸਾਂਝਾ ਕੀਤਾ ਹੈ, ਜਿਸ ਵਿੱਚ ਬਾਲੀਵੁੱਡ ਫਿਲਮ “ਧੁਰੰਧਰ” ਦਾ ਸੁਪਰਹਿੱਟ ਪੰਜਾਬੀ ਗੀਤ “ਆਰੀ ਆਰੀ” ਬੈਕਗ੍ਰਾਊਂਡ ਵਿੱਚ ਚੱਲ ਰਿਹਾ ਹੈ। ਇਸ ਸਿਨੇਮੈਟਿਕ ਵੀਡੀਓ ਕਲਿੱਪ ਵਿਚ ਦੋਵਾਂ ਵਿਸ਼ਵ ਨੇਤਾਵਾਂ ਵਿਚਕਾਰ ਦੁਵੱਲੀ ਗੱਲਬਾਤ ਅਤੇ “ਇੰਡੀਆ ਇਨੋਵੇਟਸ 2026” ਕਾਨਫਰੰਸ ਦੇ ਉਦਘਾਟਨ ਦੀਆਂ ਖਾਸ ਝਲਕੀਆਂ ਦਿਖਾਈ ਦੇ ਰਹੀਆਂ ਹਨ।

ਰਾਸ਼ਟਰਪਤੀ ਇਮੈਨੁਅਲ ਮੈਕਰੋਂ ਵੱਲੋਂ ਸੋਸ਼ਲ ਮੀਡੀਆ ਪਲੇਟਫਾਰਮ ਫੇਸਬੁੱਕ, ਟਵਿੱਟਰ ਅਤੇ ਇੰਸਟਾਗ੍ਰਾਮ ‘ਤੇ ਪੋਸਟ ਕੀਤਾ ਗਿਆ ਵੀਡੀਓ ਗਰਮਜੋਸ਼ੀ ਨਾਲ ਸ਼ੁਰੂ ਹੁੰਦਾ ਹੈ, ਜਿਸ ਵਿੱਚ ਦੋਵੇਂ ਨੇਤਾ ਹੱਥ ਮਿਲਾਉਂਦੇ ਹਨ ਅਤੇ ਇੱਕ ਦੂਜੇ ਨੂੰ ਜੱਫੀ ਪਾਉਂਦੇ ਹਨ। ਇਸ ਤੋਂ ਬਾਅਦ ਵੀਡੀਓ ਵਿਚ ਪ੍ਰਧਾਨ ਮੰਤਰੀ ਮੋਦੀ ਦੀ ਇਸ ਯਾਤਰਾ ਦੇ ਸਭ ਤੋਂ ਅਹਿਮ ਪਲਾਂ ਨੂੰ ਪਿਰੋਇਆ ਗਿਆ ਹੈ।
ਵੀਡੀਓ ਮੁੱਖ ਤੌਰ ‘ਤੇ ਤਕਨਾਲੋਜੀ, ਨਵੀਨਤਾ ਅਤੇ ਭਾਰਤ-ਫਰਾਂਸ ਦੋਸਤੀ ਨੂੰ ਮਜ਼ਬੂਤ ਕਰਨ ‘ਤੇ ਕੇਂਦ੍ਰਿਤ ਹੈ। ਅੰਤਰਰਾਸ਼ਟਰੀ ਕੂਟਨੀਤੀ ਵਿੱਚ ਪੰਜਾਬੀ ਸੰਗੀਤ ਦੀ ਇਹ ਵਿਲੱਖਣ ਵਰਤੋਂ ਸੋਸ਼ਲ ਮੀਡੀਆ ਯੂਜਰਸ ਨੂੰ ਬਹੁਤ ਪਸੰਦ ਆ ਰਿਹਾ ਹੈ ਅਤੇ ਇਹ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ।

ਮੈਕਰੋਂ ਦਾ ‘ਸਿਨੇਮਾਈ ਧੰਨਵਾਦ’
ਪ੍ਰਧਾਨ ਮੰਤਰੀ ਨਰਿੰਦਰ ਮੋਦੀ ‘ਇੰਡੀਆ ਇਨੋਵੇਟਸ 2026’ ਅਤੇ ‘ਗਲੋਬਲ ਏਆਈ ਸੰਮੇਲਨ’ ਵਿੱਚ ਹਿੱਸਾ ਲੈਣ ਲਈ ਫਰਾਂਸ ਵਿੱਚ ਸਨ। ਇਸ ਸਫਲ ਦੌਰੇ ਦੇ ਅੰਤ ‘ਤੇ, ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਨੇ ਇੱਕ ਵਿਲੱਖਣ ਤਰੀਕੇ ਨਾਲ ਪ੍ਰਧਾਨ ਮੰਤਰੀ ਮੋਦੀ ਦਾ “ਥੈਂਕਿਊ” ਕਰਨ ਲਈ ਇਹ ਵਿਸ਼ੇਸ਼ ਸਿਨੇਮਾਈ ਵੀਡੀਓ ਸਾਂਝਾ ਕੀਤਾ।
ਫਰਾਂਸ ਦੇ ਰਾਸ਼ਟਰਪਤੀ ਵੱਲੋਂ ਸ਼ੇਅਰ ਕੀਤੇ ਗਏ ਬਾਲੀਵੁੱਡ ਸਟਾਈਲ ਦੇ ਵੀਡੀਓ ‘ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਗਰਮਜੋਸ਼ੀ ਨਾਲ ਪ੍ਰਤੀਕਿਰਿਆ ਦਿੱਤੀ ਹੈ। ਪ੍ਰਧਾਨ ਮੰਤਰੀ ਮੋਦੀ ਨੇ ਇਸ ਵਿਲੱਖਣ ਸਵਾਗਤ ਲਈ ਰਾਸ਼ਟਰਪਤੀ ਮੈਕਰੋਂ ਦਾ ਤਹਿ ਦਿਲੋਂ ਧੰਨਵਾਦ ਕੀਤਾ। ਉਨ੍ਹਾਂ ਦੁਹਰਾਇਆ ਕਿ ਭਾਰਤ ਅਤੇ ਫਰਾਂਸ ਭਵਿੱਖ ਵਿੱਚ ਨਾ ਸਿਰਫ਼ ਰਵਾਇਤੀ ਖੇਤਰਾਂ ਵਿੱਚ, ਸਗੋਂ ਅਤਿ-ਆਧੁਨਿਕ ਤਕਨਾਲੋਜੀ, ਨਵੀਨਤਾ ਅਤੇ ਉੱਭਰ ਰਹੇ ਉਦਯੋਗਾਂ ਵਿੱਚ ਵੀ ਇਕੱਠੇ ਕੰਮ ਕਰਦੇ ਰਹਿਣਗੇ।
ਇਹ ਵੀ ਪੜ੍ਹੋ : ਮੰਡੀ ਗੋਬਿੰਦਗੜ੍ਹ : ਦਰਦਨਾਕ ਸੜਕ ਹਾਦਸੇ ਨੇ ਲਈ 2 ਸਕੇ ਭਰਾਵਾਂ ਦੀ ਜਾਨ, ਇੱਕ ਨੇ ਇਸੇ ਮਹੀਨੇ ਜਾਣਾ ਸੀ ਵਿਦੇਸ਼
ਨੀਸ ਦੀਆਂ ਖੂਬਸੂਰਤ ਵਾਦੀਆਂ ਦੇ ਵਿਚਕਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਅਧਿਕਾਰਤ ਸੋਸ਼ਲ ਮੀਡੀਆ ਹੈਂਡਲ ‘ਤੇ ਰਾਸ਼ਟਰਪਤੀ ਇਮੈਨੁਅਲ ਮੈਕਰੋਂ ਨਾਲ ਇੱਕ ਸ਼ਾਨਦਾਰ ਸੈਲਫੀ ਸਾਂਝੀ ਕੀਤੀ। ਇਸ ਨੂੰ ਪੋਸਟ ਕਰਦੇ ਹੋਏ, ਪ੍ਰਧਾਨ ਮੰਤਰੀ ਮੋਦੀ ਨੇ ਲਿਖਿਆ, “ਨੀਸ ਵਿੱਚ ਆਪਣੇ ਦੋਸਤ ਰਾਸ਼ਟਰਪਤੀ ਮੈਕਰੋਂ ਨੂੰ ਮਿਲ ਕੇ ਬਹੁਤ ਖੁਸ਼ੀ ਹੋਈ। ਸਾਡੀ ਗੱਲਬਾਤ ਬਹੁਤ ਫਲਦਾਇਕ ਅਤੇ ਸਕਾਰਾਤਮਕ ਰਹੀ। ਮੈਨੂੰ ਵਿਸ਼ਵਾਸ ਹੈ ਕਿ ਇਹ ਇਤਿਹਾਸਕ ਭਾਰਤ-ਫਰਾਂਸ ਭਾਈਵਾਲੀ ਆਉਣ ਵਾਲੇ ਸਮੇਂ ਵਿੱਚ ਵਿਕਾਸ ਦੀਆਂ ਨਵੀਆਂ ਉਚਾਈਆਂ ‘ਤੇ ਪਹੁੰਚੇਗੀ। ਨੀਸ ਤੋਂ ਬਾਅਦ ਮੈਂ ਤੁਹਾਨੂੰ ਈਵੀਅਨ ਅਤੇ ਪੈਰਿਸ ਵਿੱਚ ਦੁਬਾਰਾ ਮਿਲਾਂਗਾ।”
ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ

The post ਪੰਜਾਬੀ ਗੀਤ ਦੇ ਫੈਨ ਹੋਏ ਫਰਾਂਸ ਦੇ ਰਾਸ਼ਟਰਪਤੀ ਮੈਕ੍ਰੋਂ! PM ਮੋਦੀ ਨਾਲ ਸ਼ੇਅਰ ਕੀਤੀ ਰੀਲ appeared first on Daily Post Punjabi.