ਰਾਜਪਾਲ ਗੁਲਾਬ ਚੰਦ ਕਟਾਰੀਆ ਦਾ VVIP ਕਾਫਲਾ ਸੋਮਵਾਰ ਸਵੇਰੇ ਹਾਦਸੇ ਦਾ ਸ਼ਿਕਾਰ ਹੋ ਗਿਆ। ਜਿਵੇਂ ਹੀ ਰਾਜਪਾਲ ਦਾ ਕਾਫਲਾ ਚੰਡੀਗੜ੍ਹ ਤੋਂ ਲੁਧਿਆਣਾ ਜਾ ਰਿਹਾ ਸੀ, ਸਮਰਾਲਾ ਦੇ ਘੁਲਾਲ ਟੋਲ ਪਲਾਜ਼ਾ ‘ਤੇ ਪਹੁੰਚਿਆ, ਇੱਕ ਨਿੱਜੀ ਇਨੋਵਾ ਕਾਰ ਅਚਾਨਕ VIP ਲੇਨ ਵਿੱਚ ਵੜ ਗਈ। ਇਸ ਨੂੰ ਰਾਜਪਾਲ ਦੀ ਸੁਰੱਖਿਆ ਵਿਚ ਵੱਡੀ ਚੂਕ ਮੰਨਿਆ ਜਾ ਰਿਹਾ ਹੈ।
ਹਫੜਾ-ਦਫੜੀ ਵਿੱਚ ਕਾਫਲੇ ਦੇ ਪਿੱਛੇ ਆ ਰਹੀ ਸਰਕਾਰੀ ਐਂਬੂਲੈਂਸ ਬੇਕਾਬੂ ਹੋਕੇ ਇਨੋਵਾ ਨਾਲ ਜਾ ਟਕਰਾਈ। ਹਾਦਸੇ ਵਿੱਚ ਇੱਕ ਔਰਤ ਸਮੇਤ ਦੋ ਲੋਕ ਜ਼ਖਮੀ ਹੋ ਗਏ। ਉਨ੍ਹਾਂ ਨੂੰ ਸੜਕ ਸੁਰੱਖਿਆ ਬਲ ਦੀ ਟੀਮ ਨੇ ਤੁਰੰਤ ਹਸਪਤਾਲ ਪਹੁੰਚਾਇਆ।
ਘਟਨਾ ਤੋਂ ਤੁਰੰਤ ਬਾਅਦ ਪੁਲਿਸ ਅਧਿਕਾਰੀ ਮੌਕੇ ‘ਤੇ ਪਹੁੰਚ ਗਏ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ। ਹਾਲਾਂਕਿ, ਪੁਲਿਸ ਨੇ ਅਜੇ ਤੱਕ ਕੋਈ ਬਿਆਨ ਜਾਰੀ ਨਹੀਂ ਕੀਤਾ ਅਤੇ ਨਾ ਹੀ ਇਸ ਮਾਮਲੇ ‘ਤੇ ਬੋਲਣ ਲਈ ਤਿਆਰ ਹੈ। ਹਾਦਸੇ ਦੀ CCTV ਫੁਟੇਜ ਵੀ ਸਾਹਮਣੇ ਆਈ ਹੈ।
ਜਾਣਕਾਰੀ ਮੁਤਾਬਕ ਰਾਜਪਾਲ ਗੁਲਾਬ ਚੰਦ ਕਟਾਰੀਆ ਚੰਡੀਗੜ੍ਹ ਤੋਂ ਲੁਧਿਆਣਾ ਆ ਰਹੇ ਸਨ। ਲੁਧਿਆਣਾ ਦੇ ਗੁਰੂ ਨਾਨਕ ਦੇਵ ਭਵਨ ਵਿਚ ਸੰਸਥਾ ਸੰਕਲਪ ਵੱਲੋਂ ਇੱਕ ਪ੍ਰੋਗਰਾਮ ਰੱਖਿਆ ਗਿਆ ਸੀ, ਜਿਸ ਵਿਚ ਗਵਰਨਰ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਣ ਜਾ ਰਹੇ ਸਨ।
ਸਵੇਰੇ 8 ਵਜੇ ਦੇ ਕਰੀਬ ਜਦੋਂ ਰਾਜਪਾਲ ਦਾ ਕਾਫ਼ਲਾ ਸਮਰਾਲਾ ਦੇ ਘੁਲਾਲ ਟੋਲ ਪਲਾਜ਼ਾ ਦੇ ਰਾਖਵੇਂ VIP ਲੇਨ ਵਿੱਚੋਂ ਲੰਘ ਰਿਹਾ ਸੀ, ਤਾਂ ਅਚਾਨਕ ਇੱਕ ਇਨੋਵਾ ਕਾਰ ਕਾਫ਼ਲੇ ਵਿੱਚ ਆ ਵੜੀ। ਇਨੋਵਾ ਡਰਾਈਵਰ ਨੇ ਟੋਲ ਅਦਾ ਕਰਨ ਲਈ ਗੱਡੀ ਰੋਕ ਲਈ।

ਇਸ ਅਣਕਿਆਸੀ ਘਟਨਾ ਨੇ ਹਫੜਾ-ਦਫੜੀ ਮਚਾ ਦਿੱਤੀ। ਕਾਫ਼ਲੇ ਵਿੱਚ ਸਰਕਾਰੀ ਐਂਬੂਲੈਂਸ ਦੇ ਡਰਾਈਵਰ ਨੇ ਹਾਦਸੇ ਤੋਂ ਬਚਣ ਲਈ ਤੁਰੰਤ ਰੁਕਣ ਦੀ ਕੋਸ਼ਿਸ਼ ਕੀਤੀ, ਪਰ ਅਚਾਨਕ ਬ੍ਰੇਕ neGC kjks Gu ਕੰਟਰੋਲ ਗੁਆ ਬੈਠਾ ਅਤੇ ਐਂਬੂਲੈਂਸ ਸਿੱਧੀ ਇਨੋਵਾ ਨਾਲ ਟਕਰਾ ਗਈ।
ਟੱਕਰ ਇੰਨੀ ਜ਼ਬਰਦਸਤ ਸੀ ਕਿ ਐਮਰਜੈਂਸੀ ਮੈਡੀਕਲ ਟੈਕਨੀਸ਼ੀਅਨ (ਈਐਮਟੀ) ਗੁਰਜੰਟ ਸਿੰਘ ਵਾਸੀ ਤਰਨਤਾਰਨ ਅਤੇ ਇਨੋਵਾ ਕਾਰ ਵਿੱਚ ਸਵਾਰ ਇੱਕ ਔਰਤ ਗੁਰਜੀਤ ਕੌਰ ਵਾਸੀ ਲੁਧਿਆਣਾ ਜ਼ਖਮੀ ਹੋ ਗਏ।
ਇਹ ਵੀ ਪੜ੍ਹੋ : ਲਖਨਊ : ਕੋਚਿੰਗ ਸੈਂਟਰ ‘ਚ ਲੱਗੀ ਭਿਆਨਕ ਅੱਗ, ਕਈ ਮੌਤਾਂ, PM ਮੋਦੀ ਨੇ ਕੀਤਾ ਮੁਆਵਜ਼ੇ ਦਾ ਐਲਾਨ
ਹਾਦਸੇ ਦੀ ਸੂਚਨਾ ਮਿਲਦੇ ਹੀ ਰੋਡ ਸੇਫਟੀ ਫੋਰਸ (ਐਸਐਸਐਫ) ਦੀ ਇੱਕ ਟੀਮ ਨੇ ਤੁਰੰਤ ਕਾਰਵਾਈ ਕੀਤੀ ਅਤੇ ਦੋਵਾਂ ਜ਼ਖਮੀਆਂ ਨੂੰ ਸਮਰਾਲਾ ਦੇ ਸਰਕਾਰੀ ਹਸਪਤਾਲ ਪਹੁੰਚਾਇਆ। ਖੁਸ਼ਕਿਸਮਤੀ ਨਾਲ ਹਾਦਸੇ ਵਿੱਚ ਰਾਜਪਾਲ ਦੇ ਕਾਫ਼ਲੇ ਵਿੱਚ ਕੋਈ ਹੋਰ ਵੀਆਈਪੀ ਵਾਹਨ ਨੁਕਸਾਨਿਆ ਨਹੀਂ ਗਿਆ।
ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ

The post ਪੰਜਾਬ ਰਾਜਪਾਲ ਦੀ ਸੁਰੱਖਿਆ ‘ਚ ਵੱਡੀ ਚੂਕ, ਕਾਫਲੇ ‘ਚ ਵੜੀ ਗੱਡੀ, ਫਿਰ ਵਾਪਰ ਗਿਆ ਹਾਦਸਾ appeared first on Daily Post Punjabi.