ਅਮਰੀਕਾ ‘ਚ ਪੰਜਾਬੀ ਨੌਜਵਾਨ ਨੇ ਮਾਪਿਆਂ ਤੇ ਨਾਨੀ ਦਾ ਗੋਲੀਆਂ ਮਾਰ ਕੀਤਾ ਕਤਲ, ਮੁਲਜ਼ਮ ਗ੍ਰਿਫਤਾਰ

ਅਮਰੀਕਾ ਦੇ ਵਰਜੀਨੀਆ ਵਿਚ ਨਾਵਾ ਸ਼ਹਿਰ ਦੇ 19 ਸਾਲਾ ਪੰਜਾਬੀ ਵਿਦਿਆਰਥੀ ਗੌਰਵ ਚੋਪੜਾ ਨੇ ਆਪਣੇ ਹੀ ਪਰਿਵਾਰ ‘ਤੇ ਅੰਨ੍ਹੇਵਾਹ ਗੋਲੀਆਂ ਚਲਾ ਦਿੱਤੀਆਂ। ਇਸ ਹਾਦਸੇ ਵਿਚ ਗੌਰਵ ਦੇ ਪਿਤਾ ਸੀਤਾ ਰਾਮ, ਮਾਤਾ ਕਮਲੇਸ਼ ਰਾਣੀ ਤੇ ਨਾਨੀ ਮਹਿੰਦਰ ਕੌਰ ਦੀ ਸਿਰ ਵਿਚ ਗੋਲੀ ਲੱਗਣ ਨਾਲ ਮੌਕੇ ‘ਤੇ ਹੀ ਮੌਤ ਹੋ ਗਈ।

ਜਦੋਂ ਕਿ ਉਸ ਦਾ 21 ਸਾਲਾ ਭਰਾ ਸਜਨ ਇਸ ਹਮਲੇ ਵਿਚ ਵਾਲ-ਵਾਲ ਬਚ ਗਿਆ। ਮੁਲਜ਼ਮ ਵਿਦਿਆਰਥੀ ਨੂੰ ਪੁਲਿਸ ਨੇ ਕਾਰ ਦੁਰਘਟਨਾ ਤੇ ਹਥਿਆਰ ਖਰਾਬ ਹੋਣ ਦੇ ਬਾਅਦ ਗ੍ਰਿਫਤਾਰ ਕਰ ਲਿਆ ਹੈ। ਇਸ ਖੌਫਨਾਕ ਵਾਰਦਾਤ ਦੇ ਬਾਅਦ ਮ੍ਰਿਤਕ ਪਰਿਵਾਰ ਦੇ ਜੱਦੀ ਪਿੰਡ ਲਖਪੁਰ ਵਿਚ ਮਾਤਮ ਦਾ ਮਾਹੌਲ ਹੈ ਤੇ ਰਿਸ਼ਤੇਦਾਰ ਡੂੰਘੇ ਸਦਮੇ ਵਿਚ ਹਨ।

ਇਹ ਦਿਲ ਦਹਿਲਾ ਦੇਣ ਵਾਲੀ ਘਟਨਾ 17 ਜੂਨ ਦੀ ਰਾਤ ਅਮਰੀਕਾ ਦੇ ਵਰਜੀਨੀਆ ਸੂਬੇ ਦੇ ਬਰਟਨ ਨਾਵਾ ਸ਼ਹਿਰ ਅਧੀਨ ਆਉਣ ਸਕੈਨੋਨ ਪਿੰਡ ਵਿਚ ਹੋਈ। ਰਿਪੋਰਟ ਮੁਤਾਬਕ 19 ਸਾਲਾ ਗੌਰਵ ਚੋਪੜਾ ਯੂਨੀਵਰਿਸਟੀ ਆਫ ਟੈਕਸਾਸ ਰੀਓ ਗ੍ਰਾਂਡੇ ਵੈਲੀਕਾ ਦਾ ਵਿਦਿਆਰਥੀ ਹੈ। ਉਸ ਨੇ ਅਚਾਨਕ ਆਪਣੇ ਹੀ ਘਰ ਵਿਚ ਪਰਿਵਾਰ ਦੇ ਮੈਂਬਰਾਂ ‘ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਹਮਲੇ ਦੌਰਾਨ ਮੁਲਜ਼ਮ ਗੌਰਵ ਨੇ ਆਪਣੀ 46 ਸਾਲਾ ਮਾਂ ਕਮਲੇਸ਼ ਰਾਣੀ 56 ਸਾਲਾ ਪਿਤਾ ਸੀਤਾ ਰਾਮ ਤੇ 73 ਸਾਲਾ ਨਾਨੀ ਮਹਿੰਦਰ ਕੌਰ ਦੇ ਸਿਰ ਵਿਚ ਗੋਲੀਆਂ ਮਾਰੀਆਂ ਜਿਨ੍ਹਾਂ ਨਾਲ ਉਨ੍ਹਾਂ ਦੀ ਮੌਕੇ ‘ਤੇ ਮੌਤ ਹੋ ਗਈ। ਉਸ ਨੇ ਆਪਣੇ ਭਰਾ ਨੂੰ ਵੀ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਕੀਤੀ ਪਰ ਕਿਸਮਤ ਨਾਲ ਉਹ ਬਚ ਗਿਆ। ਵਾਰਦਾਤ ਨੂੰ ਅੰਜਾਮ ਦੇਣ ਮਗਰੋਂ ਮੁਲਜ਼ਮ ਮੌਕੇ ਤੋਂ ਫਰਾਰ ਹੋ ਗਿਆ।

ਭੱਜਣ ਦੀ ਕੋਸ਼ਿਸ਼ ਵਿਚ ਗੌਰਵ ਦੀ ਕਾਰ ਦਾ ਐਕਸੀਡੈਂਟ ਹੋ ਗਿਆ ਤੇ ਪੁਲਿਸ ਮੁਤਾਬਕ ਉਸ ਦਾ ਹਥਿਆਰ ਵੀ ਜਾਮ ਹੋ ਗਿਆ ਸੀ ਪੁਲਿਸ ਨੇ ਉਸ ਨੂੰ ਤੁਰੰਤ ਹਿਰਾਸਤ ਵਿਚ ਲੈ ਲਿਆ ਹੈ। ਗੌਰਵ ‘ਤੇ ‘ਕੈਪੀਟਲ ਮਰਡਰ’ ਦੇ 4 ਗੰਭੀਰ ਦੋਸ਼ ਲਗਾਏ ਗਏ ਹਨ ਤੇ ਉਸ ਨੂੰ ਬਿਨਾਂ ਜ਼ਮਾਨਤ ਜੇਲ੍ਹ ਵਿਚ ਰੱਖਿਆ ਗਿਆ ਹੈ।

ਇਹ ਵੀ ਪੜ੍ਹੋ : 300 ਯੂਨਿਟ ਮੁਫ਼ਤ ਬਿਜਲੀ ਦੀ ਗਰੰਟੀ ਭੁੱਲ ਜਾਓ! ਸੁੱਖੂ ਸਰਕਾਰ ਨੇ 28 ਲੱਖ ਖਪਤਕਾਰਾਂ ਨੂੰ ਦਿੱਤਾ 440 ਵੋਲਟ ਦਾ ਝਟਕਾ

ਪਿੰਡ ਵਿਚ ਰਹਿਣ ਵਾਲੇ ਮ੍ਰਿਤਕ ਦੇ ਭਰਾ ਮੱਖਣ ਸਿੰਘ ਨੇ ਦੱਸਿਆ ਕਿ ਪੂਰਾ ਪਰਿਵਾਰ ਲਗਭਗ 20-30 ਸਾਲ ਤੋਂ ਅਮਰੀਕਾ ਵਿਚ ਰਹਿ ਰਿਹਾ ਸੀ। ਅਜੇ 4-5 ਮਹੀਨੇ ਪਹਿਲਾਂ ਹੀ ਸੀਤਾ ਰਾਮ, ਉਸ ਦੀ ਪਤਨੀ ਤੇ ਦੋਵੇਂ ਮੁੰਡੇ ਪੰਜਾਬ ਦੇ ਆਪਣੇ ਪਿੰਡ ਵਿਚ ਚੱਕਰ ਲਗਾ ਕੇ ਗਏ ਸਨ ਤੇ ਉਦੋਂ ਸਭ ਕੁਝ ਠੀਕ ਠਾਕ ਸੀ ਤੇ ਕਿਸੇ ਨੂੰ ਅੰਦਾਜ਼ਾ ਨਹੀਂ ਸੀ ਕਿ ਅਜਿਹਾ ਕੋਈ ਖੌਫਨਾਕ ਕਦਮ ਉਨ੍ਹਾਂ ਦਾ ਮੁੰਡਾ ਚੁੱਕ ਲਵੇਗਾ।

ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ

The post ਅਮਰੀਕਾ ‘ਚ ਪੰਜਾਬੀ ਨੌਜਵਾਨ ਨੇ ਮਾਪਿਆਂ ਤੇ ਨਾਨੀ ਦਾ ਗੋਲੀਆਂ ਮਾਰ ਕੀਤਾ ਕਤਲ, ਮੁਲਜ਼ਮ ਗ੍ਰਿਫਤਾਰ appeared first on Daily Post Punjabi.



Previous Post Next Post

Contact Form