ਕੇਤਨ ਅਗਰਵਾਲ ਕੇਸ, ਕੋਰਟ ਨੇ ਸੀਆ ਤੇ ਚੇਤਨ ਦੀ ਪੁਲਿਸ ਹਿਰਾਸਤ ਵਧਾਈ, ਜਾਂਚ ‘ਚ ਹੋਏ ਵੱਡੇ ਖੁਲਾਸੇ

ਪੁਣੇ ਦੇ 26 ਸਾਲਾ ਰੀਅਲ ਅਸਟੇਟ ਕਾਰੋਬਾਰੀ ਕੇਤਨ ਅਗਰਵਾਲ ਦੇ ਕਤਲ ਮਾਮਲੇ ਵਿੱਚ ਇੱਕ ਵੱਡਾ ਅਪਡੇਟ ਸਾਹਮਣੇ ਆਇਆ ਹੈ। ਪੁਣੇ ਦੀ ਇੱਕ ਅਦਾਲਤ ਨੇ ਕਤਲ ਦੇ ਦੋਸ਼ੀ ਸੀਆ ਗੋਇਲ ਅਤੇ ਚੇਤਨ ਚੌਧਰੀ ਨੂੰ ਜ਼ਮਾਨਤ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਅਦਾਲਤ ਨੇ ਉਨ੍ਹਾਂ ਦੀ ਪੁਲਿਸ ਹਿਰਾਸਤ 3 ਜੁਲਾਈ ਤੱਕ ਵਧਾ ਦਿੱਤੀ ਹੈ। ਪੁਲਿਸ ਮੁਤਾਬਕ 20 ਸਾਲਾ ਸੀਆ ਗੋਇਲ ਅਤੇ 22 ਸਾਲਾ ਚੇਤਨ ਚੌਧਰੀ ਨੇ ਕਤਲ ਦੀ ਯੋਜਨਾ ਪਹਿਲਾਂ ਤੋਂ ਹੀ ਬਣਾਈ ਸੀ ਅਤੇ ਅਪਰਾਧ ਤੋਂ ਬਾਅਦ ਕਿਸੇ ਨੂੰ ਸ਼ੱਕ ਨਾਲ ਹੋਵੇ, ਇਸ ਦੇ ਲਈ ਵੀ ਲੰਬੀ ਯੋਜਨਾ ਬਣਾਈ ਸੀ। ਉਸ ਨੂੰ 18 ਜੂਨ ਨੂੰ ਲੋਹਗੜ੍ਹ ਕਿਲ੍ਹੇ ਦੀ ਪਹਾੜੀ ਤੋਂ ਧੱਕਾ ਦੇ ਕੇ ਕੇਤਨ ਅਗਰਵਾਲ ਨੂੰ ਮਾਰਨ ਦੀ ਸਾਜ਼ਿਸ਼ ਰਚਣ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ।

ਦੋਸ਼ ਹੈ ਕਿ ਦੋਵਾਂ ਨੇ ਯੋਜਨਾ ਬਣਾਈ ਸੀ ਕਿ ਕੇਤਨ ਦੀ ਮੌਤ ਤੋਂ ਬਾਅਦ ਸੀਆ ਤਿੰਨ ਸਾ ਤੱਕ ਵਿਆਹ ਨਹੀਂ ਕਰੇਗੀ, ਤਾਂਕਿ ਕਿਸੇ ਨੂੰ ਉਨ੍ਹਾਂ ‘ਤੇ ਸ਼ੱਕ ਨਾ ਹੋਵੇ। ਜਦੋਂ ਚੇਤਨ ਆਰਥਿਕ ਰੂਪ ਤੋਂ ਸਮਰੱਥ ਹੋ ਜਾਏਗਾ ਅਤੇ ਮਾਮਲੇ ਨੂੰ ਲੈ ਕੇ ਲੋਕਾਂ ਦਾ ਧਿਆਨ ਵੀ ਘੱਟ ਹੋ ਜਾਵੇਗਾ, ਉਦੋਂ ਦੋਵਾਂ ਵਿਆਹ ਕਰਨਗੇ। ਪੁਲਿਸ ਦਾ ਮੰਨਣਾ ਹੈ ਕਿ ਵਿਆਹ ਵਿਚ ਦੇਰ ਕਰਨ ਦਾ ਉਦੇਸ਼ ਉਨ੍ਹਾਂ ਦੇ ਰਿਸ਼ਤੇ ਨੂੰ ਕਤਲ ਨਾਲ ਅਸੰਬੰਧਤ ਦਿਖਾਉਣਾ ਅਤੇ ਬਾਅਦ ਵਿਚ ਸੀਆ ਦੇ ਪਰਿਵਾਰ ਤੋਂ ਵੀ ਮਨਜੂਰੀ ਲੈਣਾ ਸੀ। ਜਾਂਚ ਵਿਚ ਕਤਲ ਦੀ ਵਾਰਦਾਤ ਨੂੰ ਅੰਜਾਮ ਦੇਣ ਦੇ ਤਰੀਕੇ ਦਾ ਵੀ ਖੁਲਾਸਾ ਹੋਇਆ ਹੈ। ਅਧਿਕਾਰੀਆ ਮੁਤਾਬਕ ਸੀਆ ਅਤੇ ਚੇਤਨ ਵਿਚਾਲੇ ਪਹਿਲਾਂ ਤੋਂ ਹੀ ਇੱਕ ਇਸ਼ਾਰਾ ਤੈਅ ਕੀਤਾ ਗਿਆ ਸੀ।

ਪੁਲਿਸ ਮੁਤਾਬਕ ਸੀਆ ਨੂੰ ਕਿਹਾ ਗਿਆ ਸੀ ਕਿ ਪਾਣੀ ਪੀਵੇ ਜਾਂ ਆਪਣੇ ਬੂਟਾਂ ਦੇ ਤਸਮੇ ਬੰਨ੍ਹਣ ਦੇ ਬਹਾਨੇ ਬੈਠ ਜਾਵੇ। ਇਹ ਸਿਗਨਲ ਚੇਤਨ ਨੂੰ ਸੰਕੇਤ ਦੇਵੇਗਾ ਕਿ ਹੁਣ ਕੇਤਨ ਨੂੰ ਚੱਟਾਨ ਤੋਂ ਧੱਕਾ ਦੇਣ ਦਾ ਸਹੀ ਸਮਾਂ ਹੈ। ਜਾਂਚਕਰਤਾਵਾਂ ਦਾ ਕਹਿਣਾ ਹੈ ਕਿ ਇਸ ਸਿਗਨਲ ਦਾ ਇੱਕ ਹੋਰ ਉਦੇਸ਼ ਇਹ ਯਕੀਨੀ ਬਣਾਉਣਾ ਸੀ ਕਿ ਸੀਆ ਕੇਤਨ ਤੋਂ ਸੁਰੱਖਿਅਤ ਦੂਰੀ ‘ਤੇ ਰਹੇ, ਜਿਸ ਨਾਲ ਉਹ ਡਿੱਗਦੇ ਸਮੇਂ ਉਸ ਨੂੰ ਫੜ ਨਾ ਸਕੇ। ਕਾਲ ਡਿਟੇਲ ਰਿਕਾਰਡ ਵੀ ਪੁਲਿਸ ਦੇ ਦਾਅਵਿਆਂ ਦਾ ਸਮਰਥਨ ਕਰਦੇ ਹਨ। ਸੂਤਰਾਂ ਮੁਤਾਬਕ ਸੀਆ ਨੇ ਘਟਨਾ ਤੋਂ ਲਗਭਗ 34 ਮਿੰਟ ਪਹਿਲਾਂ ਚੇਤਨ ਨਾਲ ਗੱਲ ਕੀਤੀ ਸੀ। ਪੁਲਿਸ ਨੂੰ ਸ਼ੱਕ ਹੈ ਕਿ ਇਹ ਗੱਲਬਾਤ ਕਤਲ ਤੋਂ ਪਹਿਲਾਂ ਅੰਤਿਮ ਪੁਸ਼ਟੀ ਲਈ ਸੀ।

ਜਾਂਚ ਵਿੱਚ ਇਹ ਵੀ ਖੁਲਾਸਾ ਹੋਇਆ ਕਿ ਕਤਲ ਦੀ ਸਾਜ਼ਿਸ਼ ਮਈ ਦੇ ਅੰਤ ਤੱਕ ਪੂਰੀ ਤਰ੍ਹਾਂ ਤਿਆਰ ਕੀਤੀ ਗਈ ਸੀ ਅਤੇ ਕੇਤਨ ਨੂੰ ਕਤਲ ਕਰਨ ਦੀ ਪਹਿਲੀ ਕੋਸ਼ਿਸ਼ 14 ਜੂਨ ਨੂੰ ਕੀਤੀ ਗਈ ਸੀ। ਦੱਸਿਆ ਜਾ ਰਿਹਾ ਹੈ ਕਿ ਉਸ ਦਿਨ ਕੇਤਨ ਨੂੰ ਧੱਕਾ ਦਿੱਤਾ ਗਿਆ ਸੀ, ਪਰ ਉਹ ਨੇੜਲੀਆਂ ਝਾੜੀਆਂ ‘ਤੇ ਚੜ੍ਹ ਕੇ ਆਪਣੀ ਜਾਨ ਬਚਾਉਣ ਵਿੱਚ ਕਾਮਯਾਬ ਹੋ ਗਿਆ। ਪੁਲਿਸ ਸੂਤਰਾਂ ਮੁਤਾਬਕ ਸੀਆ ਨੇ ਬਾਅਦ ਵਿੱਚ ਇਸ ਘਟਨਾ ਨੂੰ ਹਾਦਸਾ ਦੱਸਦਿਆਂ ਕਿਹਾ ਸੀ ਕਿ ਉਸਨੇ ਕੇਤਨ ਨੂੰ ਧੱਕਾ ਦਿੱਤਾ ਸੀ ਕਿਉਂਕਿ ਉਹ ਸੱਪ ਨੂੰ ਦੇਖ ਕੇ ਡਰ ਗਈ ਸੀ।

ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ

The post ਕੇਤਨ ਅਗਰਵਾਲ ਕੇਸ, ਕੋਰਟ ਨੇ ਸੀਆ ਤੇ ਚੇਤਨ ਦੀ ਪੁਲਿਸ ਹਿਰਾਸਤ ਵਧਾਈ, ਜਾਂਚ ‘ਚ ਹੋਏ ਵੱਡੇ ਖੁਲਾਸੇ appeared first on Daily Post Punjabi.



source https://dailypost.in/court-extends-police-custody/
Previous Post Next Post

Contact Form