ਇੰਗਲੈਂਡ ਦੌਰੇ ਲਈ ਭਾਰਤੀ ਵਨਡੇ ਟੀਮ ਦਾ ਐਲਾਨ, ਸ਼ੁਭਮਨ ਗਿੱਲ ਕਪਤਾਨ ਤੇ ਸ਼੍ਰੇਅਸ ਅਈਅਰ ਹੋਣਗੇ ਉਪ-ਕਪਤਾਨ

ਇੰਗਲੈਂਡ ਖਿਲਾਫ ਤਿੰਨ ਮੈਚਾਂ ਦੀ ਵਨਡੇ ਸੀਰੀਜ ਲਈ ਭਾਰਤੀ ਟੀਮ ਦਾ ਐਲਾਨ ਕਰ ਦਿੱਤਾ ਗਿਆ ਹੈ। 15 ਮੈਂਬਰੀ ਟੀਮ ਵਿਚ ਸਾਬਕਾ ਕਪਤਾਨ ਵਿਰਾਟ ਕੋਹਲੀ ਨੂੰ ਵੀ ਸ਼ਾਮਲ ਕੀਤਾ ਗਿਆ ਹੈ ਜੋ ਕਿ ਫਿਲਹਾਲ ਪੂਰੀ ਤਰ੍ਹਾਂ ਫਿਟ ਨਹੀਂ ਹਨ। ਕੋਹਲੀ ਦੀ ਉਪਲਬਧਤਾ ਫਿਟਨੈੱਸ ਕਲੀਅਰੈਂਸ ਦੇ ਅਧੀਨ ਹੈ। ਯਾਨੀ ਫਿਟਨੈੱਸ ਟੈਸਟ ਵਿਚ ਪਾਸ ਹੋਣ ‘ਤੇ ਹੀ ਉਹ ਸੀਰੀਜ ਵਿਚ ਹਿੱਸਾ ਲੈ ਸਕਣਗੇ।

ਟੀਮ ਸਿਲੈਕਸ਼ਨ ਦੀ ਸਭ ਤੋਂ ਵੱਡੀ ਗੱਲ ਇਹ ਹੈ ਕਿ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਵੀ ਹੁਣ ਵਨਡੇ ਸੈਟਅੱਪ ਵਿਚ ਪਰਤ ਆਏ ਹਨ। ਬੁਮਰਾਹ ਆਖਰੀ ਵਾਰ 2023 ਦੇ ਕ੍ਰਿਕਟ ਵਰਲਡ ਕੱਪ ਫਾਈਨਲ ਵਿਚ ਭਾਰਤੀ ਟੀਮ ਲਈ 50 ਓਵਰਸ ਕ੍ਰਿਕਟ ਖੇਡੇ ਸਨ। ਆਲ ਰਾਊਂਡਰ ਅਕਸ਼ਰ ਪਟੇਲ ਵੀ ਵਨਡੇ ਟੀਮ ਵਿਚ ਪਰਤੇ ਹਨ। ਅਕਸ਼ਰ ਅਫਗਾਨਿਸਤਾਨ ਖਿਲਾਫ ਵਨਡੇ ਸੀਰੀਜ ਵਿਚ ਟੀਮ ਦਾ ਹਿੱਸਾ ਨਹੀਂ ਸਨ।

ਯਸ਼ਸਵੀ ਜਾਇਸਵਾਲ, ਪ੍ਰਿੰਸ ਯਾਦਵ ਤੇ ਹਰਸ਼ ਦੁਬੇ ਨੂੰ ਵੀ ਟੀਮ ਵਿਚ ਸ਼ਾਮਲ ਨਹੀਂ ਕੀਤਾ ਗਿਆ ਹੈ। ਸਲਾਮੀ ਬੱਲੇਬਾਜ਼ ਯਸ਼ਸਵੀ ਜਾਇਸਵਾਲ ਨੇ ਚੇਨਈ ਵਿਚ ਅਫਗਾਨਿਸਤਾਨ ਖਿਲਾਫ ਸ਼ਾਨਦਾਰ 110 ਦੌੜਾਂ ਬਣਾਈਆਂ ਸਨ ਪਰ ਹੁਣ ਵਿਰਾਟ ਕੋਹਲੀ ਦੇ ਵਾਪਸ ਪਰਤਣ ‘ਤੇ ਉਨ੍ਹਾਂ ਦੀ ਛੁੱਟੀ ਹੋ ਗਈ ਹੈ। ਯਸ਼ਸਵੀ ਨੂੰ ਕੋਹਲੀ ਦੇ ਚੋਟਿਲ ਹੋਣ ‘ਤੇ ਹੀ ਅਫਗਾਨਿਸਤਾਨ ਖਿਲਾਫ ਵਨਡੇ ਸੀਰੀਜ ਲਈ ਟੀਮ ਵਿਚ ਚੁਣਿਆ ਗਿਆ ਸੀ।

ਇੰਗਲੈਂਡ ਖਿਲਾਫ ਵਨਡੇ ਸੀਰੀਜ ਲਈ ਭਾਰਤੀ ਟੀਮ-
ਸ਼ੁਭਮਨ ਗਿੱਲ (ਕਪਤਾਨ), ਰੋਹਿਤ ਸ਼ਰਮਾ ਵਿਰਾਹਟ ਕੋਹਲੀ (ਫਿਟਨੈੱਸ ਕਲੀਅਰੈਂਸ ਅਧੀਨ), ਸ਼੍ਰੇਅਰ ਅਈਅਰ (ਉਪ-ਕਪਤਾਨ), ਕੇ. ਐੱਲ ਰਾਹੁਲ (ਵਿਕਟ ਕੀਪਰ), ਈਸ਼ਾਨ ਕਿਸ਼ਨ (ਵਿਕਟ ਕੀਪਰ), ਵਾਸ਼ਿੰਗਟਨ ਸੁੰਦਰ, ਅਕਸ਼ਰ ਪਟੇਲ, ਨਿਤਿਸ਼ ਕੁਮਾਰ ਰੈੱਡੀ, ਕੁਲਦੀਪ ਯਾਦਵ, ਜਸਪ੍ਰੀਤ ਬੁਮਰਾਹ, ਪ੍ਰਸਿੱਧ ਕ੍ਰਿਸ਼ਣਾ, ਹਰਸ਼ਿਤ ਰਾਣਾ, ਅਰਸ਼ਦੀਪ ਸਿੰਘ ਤੇ ਗੁਰਨੂਰ ਬਰਾੜ

ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ

The post ਇੰਗਲੈਂਡ ਦੌਰੇ ਲਈ ਭਾਰਤੀ ਵਨਡੇ ਟੀਮ ਦਾ ਐਲਾਨ, ਸ਼ੁਭਮਨ ਗਿੱਲ ਕਪਤਾਨ ਤੇ ਸ਼੍ਰੇਅਸ ਅਈਅਰ ਹੋਣਗੇ ਉਪ-ਕਪਤਾਨ appeared first on Daily Post Punjabi.



source https://dailypost.in/indian-odi-squad-announced-for-england/
Previous Post Next Post

Contact Form