ਦਿਨ-ਦਿਹਾੜੇ ਜਵੈਲਰੀ ਸ਼ਾਪ ‘ਤੇ ਲੁੱਟ, ਗਹਿਣੇ ਵੇਖਣ ਦੇ ਬਹਾਨੇ ਢਾਈ ਤੋਲੇ ਸੋਨਾ ਲੈ ਰਫੂਚੱਕਰ ਹੋਇਆ ਚੋਰ

ਲੁਧਿਆਣਾ ਦੇ ਚੌੜਾ ਬਾਜ਼ਾਰ ਪਿੰਡੀ ਸਟਰੀਟ ‘ਤੇ ਦਿਨ-ਦਿਹਾੜੇ ਆਤਮ ਜਵੈਲਰਜ਼ ਤੋਂ ਇੱਕ ਸ਼ਾਤਿਰ ਚੋਰ ਬੜੀ ਚਲਾਕੀ ਨਾਲ ਢਾਈ ਤੋਲੇ ਸੋਨੇ ਦਾ ਸੈੱਟ ਉਡਾ ਕੇ ਰਫੂਚੱਕਰ ਹੋ ਗਿਆ। ਚੋਰ ਨੇ ਪਹਿਲਾਂ ਸੁਨਿਆਰੇ ਨਾਲ ਗੱਲਬਾਤ ਕੀਤੀ ਅਤੇ ਫਿਰ ਦੁਕਾਨ ਦੇ ਨੌਕਰ ਨੂੰ ਕੋਲਡ ਡਰਿੰਕ ਦਾ ਕੈਨ ਮੰਗਵਾਉਣ ਦੇ ਬਹਾਨੇ ਬਾਹਰ ਭੇਜ ਦਿੱਤਾ। ਇਹ ਘਟਨਾ ਸੀਸੀਟੀਵੀ ਵਿੱਚ ਕੈਦ ਹੋ ਗਈ। ਦੁਕਾਨ ਦੇ ਮਾਲਕ ਆਤਮਾ ਪ੍ਰਕਾਸ਼ ਨੇ ਘਟਨਾ ਬਾਰੇ ਪੁਲਿਸ ਨੂੰ ਸੂਚਿਤ ਕੀਤਾ ਅਤੇ ਫੁਟੇਜ ਸੌਂਪ ਦਿੱਤੀ।

ਆਤਮ ਜਵੈਲਰਜ਼ ਦੇ ਮਾਲਕ ਆਤਮਾ ਪ੍ਰਕਾਸ਼ ਨੇ ਦੱਸਿਆ ਕਿ ਇਹ ਚੋਰੀ ਪੂਰੀ ਪਲਾਨਿੰਗ ਨਾਲ ਕੀਤੀ ਗਈ ਹੈ। ਉਸਨੇ ਦੱਸਿਆ ਕਿ ਸ਼ਾਤਿਰ ਨੌਜਵਾਨ ਇੱਕ ਦਿਨ ਪਹਿਲਾਂ (ਦੁਪਹਿਰ 3 ਵਜੇ ਦੇ ਕਰੀਬ) ਦੁਕਾਨ ‘ਤੇ ਆਇਆ ਸੀ। ਉਸਨੇ ਗਾਹਕ ਬਣ ਕੇ ਕਾਫੀ ਦੇਰ ਸੋਨੇ ਦੇ ਗਹਿਣੇ ਵੇਖੇ ਤੇ ਫਿਰ ਸੈੱਟ ਪਸੰਦ ਨਾ ਆਉਣ ਦਾ ਨਾਟਕ ਕਰਕੇ ਚਲਾ ਗਿਆ ਤੇ ਕਿਹਾ ਕਿ ਭਲਕੇ ਵਾਪਸ ਆ ਕੇ ਇਸ ਨੂੰ ਖਰੀਦੇਗਾ।

ਅਗਲੀ ਸਵੇਰ ਲਗਭਗ 11:30 ਵਜੇ ਜਦੋਂ ਆਤਮ ਪ੍ਰਕਾਸ਼ ਦੁਕਾਨ ਵਿੱਚ ਨਾਸ਼ਤਾ ਕਰ ਰਿਹਾ ਸੀ ਤਾਂ ਨੌਜਵਾਨ ਦੁਬਾਰਾ ਆਇਆ ਤੇ ਉਹੀ ਸੈੱਟ ਵਿਖਾਉਣ ਲਈ ਕਿਹਾ। ਦੁਕਾਨ ਦੇ ਮਾਲਕ ਨੇ ਉਸ ਨੂੰ ਕੁਰਸੀ ‘ਤੇ ਬਿਠਾਇਆ। ਸੁਨਿਆਰੇ ਨੇ ਉਸ ਨੂੰ ਕੋਲਡ ਡ੍ਰਿੰਕ ਦਾ ਪੁੱਛਿਆ ਤਾਂ ਉਸ ਨੇ ਕਿਹਾ ਕਿ ਉਹ ਇੱਕ ਕੈਨ ਮੰਗਵਾ ਦੇਣ ਤਾਂ ਸੁਨਿਆਰੇ ਨੇ ਆਪਣੇ ਨੌਕਰ ਨੂੰ ਦੁਕਾਨ ਤੋਂ ਕੈਨ ਲੈਣ ਲਈ ਭੇਜ ਦਿੱਤਾ।

ਜਿਵੇਂ ਹੀ ਨੌਕਰ ਗਿਆ ਤਾਂ ਸੁਨਿਆਰੇ ਦਾ ਧਿਆਨ ਦੂਜੇ ਪਾਸੇ ਹੁੰਦੇ ਹੀ ਚੋਰ ਸੈੱਟ ਚੁੱਕ ਕੇ ਦੁਕਾਨ ਤੋਂ ਬਾਹਰ ਭੱਜ ਗਿਆ। ਚੋਰੀ ਦਾ ਪਤਾ ਲੱਗਦਿਆਂ ਹੀ ਸੁਨਿਆਰੇ ਨੇ ਰਲਾ ਪਾਇਆ ਪਰ ਦੋਸ਼ੀ ਉਦੋਂ ਤੱਕ ਗਲੀਆਂ ਦਾ ਫਾਇਦਾ ਚੁੱਕ ਕੇ ਰਫੂਚੱਕਰ ਹੋ ਚੁੱਕਾ ਸੀ। ਪੁਲਿਸ ਨੇ ਫਿਲਹਾਲ ਸੀਸੀਟੀਵੀ ਫੁਟੇਜ ਕਬਜੇ ਵਿਚ ਲੈ ਗਈ ਹੈ ਅਤੇ ਦੋਸ਼ੀ ਦੀ ਪਛਾਣ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਚੋਰ ਦੇ ਭੱਜਣ ਦੇ ਰਸਤੇ ਦਾ ਪਤਾ ਲਗਾਉਣ ਲਈ ਇਲਾਕੇ ਦੇ ਹੋਰ ਕੈਮਰਿਆਂ ਨੂੰ ਵੀ ਸਕੈਨ ਕੀਤਾ ਜਾ ਰਿਹਾ ਹੈ।

ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ

The post ਦਿਨ-ਦਿਹਾੜੇ ਜਵੈਲਰੀ ਸ਼ਾਪ ‘ਤੇ ਲੁੱਟ, ਗਹਿਣੇ ਵੇਖਣ ਦੇ ਬਹਾਨੇ ਢਾਈ ਤੋਲੇ ਸੋਨਾ ਲੈ ਰਫੂਚੱਕਰ ਹੋਇਆ ਚੋਰ appeared first on Daily Post Punjabi.



Previous Post Next Post

Contact Form