ਇਜ਼ਰਾਈਲ-ਈਰਾਨ ਟਕਰਾਅ ਕਾਰਨ ਖੇਤਰ ਵਿੱਚ ਵਧ ਰਹੇ ਤਣਾਅ ਦੇ ਵਿਚਕਾਰ ਇੱਕ ਚਿੰਤਾਜਨਕ ਖ਼ਬਰ ਸਾਹਮਣੇ ਆਈ ਹੈ। ਸੋਮਵਾਰ ਨੂੰ ਸਟ੍ਰੇਟ ਆਫ ਹੋਰਮੁਜ ਨੇੜੇ ਓਮਾਨ ਦੇ ਤੱਟ ‘ਤੇ ਘੱਟੋ-ਘੱਟ 24 ਕਰੂ ਮੈਂਬਰਾਂ ਨੂੰ ਲਿਜਾ ਰਹੇ ਇੱਕ ਮਾਲਵਾਹਕ ਜਹਾਜ਼ ‘ਤੇ ਸ਼ੱਕੀ ਡਰੋਨ ਜਾਂ ਮਿਸਾਈਲ ਦਾ ਹਮਲਾ ਹੋਇਆ। FSUI ਨੇ ਜਹਾਜ ਵਿਚ ਸਵਾਰ ਭਾਰਤੀ ਕਰੂ ਮੈਂਬਰਾਂ ਦੀ ਤੁਰੰਤ ਮਦਦ ਲਈ ਮੰਗ ਕੀਤੀ ਹੈ। ਯੂਨੀਅਨ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ‘ਤੇ ਪੋਸਟ ਕਰਕੇ ਭਾਰਤੀ ਅਧਿਕਾਰੀਆਂ ਤੇ ਭਾਰਤੀ ਨੇਵੀ ਤੋਂ ਤਰੁੰਤ ਦਖਲ ਦੀ ਅਪੀਲ ਕੀਤੀ।

ਰਿਪੋਰਟਾਂ ਮੁਤਾਬਕ ਮੁੱਢਲੀ ਜਾਣਕਾਰੀ ਮੁਤਾਬਕ ਪਲਾਊ-ਝੰਡੇ ਵਾਲਾ ਜਹਾਜ਼ ਓਮਾਨ ਦੇ ਤੱਟ ਤੋਂ ਲਗਭਗ 15 ਸਮੁੰਦਰੀ ਮੀਲ ਦੂਰ ਸੀ ਜਦੋਂ ਉਸ ਵਿਚ ਧਮਾਕਾ ਹੋ ਗਿਆ। ਦੱਸਿਆ ਜਾਂਦਾ ਹੈ ਕਿ ਧਮਾਕੇ ਨਾਲ ਜਹਾਜ ਦੇ ਇੰਜਣ ਰੂਮ ਵਿਚ ਭਿਆਨਕ ਅੱਗ ਲੱਗ ਗਈ, ਇਹ ਫਟ ਗਿਆ। ਕਥਿਤ ਤੌਰ ‘ਤੇ ਧਮਾਕੇ ਕਾਰਨ ਜਹਾਜ਼ ਦੇ ਇੰਜਣ ਕਮਰੇ ਵਿੱਚ ਭਾਰੀ ਅੱਗ ਲੱਗ ਗਈ, ਜਿਸ ਨਾਲ ਸਵਾਰ ਲੋਕਾਂ ਦੀ ਸੁਰੱਖਿਆ ਬਾਰੇ ਚਿੰਤਾਵਾਂ ਵਧ ਗਈਆਂ।
ਇਹ ਵੀ ਪੜ੍ਹੋ : ਲੁਧਿਆਣਾ : ਮੋਬਾਈਲ ਸਨੈਚਿੰਗ ਦੀ ਸ਼ਿਕਾਇਤ ਦਰਜ ਕਰਾਉਣ ਨਿਕਲੇ ਨੌਜਵਾਨ ਦਾ ਬੇਰਹਿਮੀ ਨਾਲ ਕਤਲ
ਸ਼ੁਰੂਆਤੀ ਰਿਪੋਰਟਾਂ ਮੁਤਾਬਕ ਧਮਾਕੇ ਕਾਰਨ ਜਹਾਜ਼ ਦੇ ਇੰਜਣ ਰੂਮ ਨੂੰ ਕਾਫ਼ੀ ਨੁਕਸਾਨ ਪਹੁੰਚਿਆ, ਜਿਸ ਨਾਲ ਇਸ ਵਿੱਚ ਪਾਣੀ ਭਰ ਗਿਆ ਅਤੇ ਜਹਾਜ ਦੀ ਸਥਿਰਤਾ ਵਿਗੜ ਗਈ। ਸਥਿਤੀ ਵਿਗੜਨ ‘ਤੇ ਚਾਲਕ ਦਲ ਦੇ ਮੈਂਬਰਾਂ ਨੇ ਤਤਕਾਲ ਸਹਾਇਤਾ ਲਈ ਐਮਰਜੈਂਸੀ ਕਾਲਾਂ ਜਾਰੀ ਕੀਤੀਆਂ।
ਫਾਰਵਰਡ ਸੀਮਨ ਯੂਨੀਅਨ ਆਫ਼ ਇੰਡੀਆ (FSUI) ਨੇ ਪੁਸ਼ਟੀ ਕੀਤੀ ਕਿ ਜਹਾਜ਼ ਵਿੱਚ ਭਾਰਤੀ ਨਾਗਰਿਕ ਸਵਾਰ ਸਨ ਅਤੇ ਕਿਹਾ ਕਿ ਇਸ ਘਟਨਾ ਵਿੱਚ ਕੁਝ ਚਾਲਕ ਦਲ ਦੇ ਮੈਂਬਰ ਪ੍ਰਭਾਵਿਤ ਹੋਏ ਹਨ।
ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ

The post ਸਟ੍ਰੇਟ ਆਫ ਹੋਰਮੁਜ਼ ‘ਚ ਓਮਾਨ ਤੱਟ ਨੇੜੇ ਜਹਾਜ਼ ‘ਤੇ ਹੋਇਆ ਹਮਲਾ, 24 ਭਾਰਤੀ ਫਸੇ appeared first on Daily Post Punjabi.