ਪੰਜਾਬ ‘ਚ ਮੁੜ ਬਦਲੇਗਾ ਮੌਸਮ ਦਾ ਮਿਜਾਜ਼, ਵਿਭਾਗ ਵੱਲੋਂ 22, 23 ਤੇ 24 ਨੂੰ ਮੀਂਹ, ਹਨ੍ਹੇਰੀ-ਤੂਫਾਨ ਦਾ ਅਲਰਟ ਜਾਰੀ

ਪੰਜਾਬ ਵਿਚ ਇਕ ਵਾਰ ਫਿਰ ਗਰਮੀ ਵਧਣ ਲੱਗੀ ਹੈ। ਸ਼ਨੀਵਾਰ ਨੂੰ ਅਧਿਕਤਮ ਤਾਪਮਾਨ 1.8 ਡਿਗਰੀ ਦਾ ਵਾਧਾ ਹੋਇਆ। ਹੁਣ ਇਹ ਸਾਧਾਰਨ ਦੇ ਕਰੀਬ ਪਹੁੰਚ ਗਿਆ ਹੈ। ਬਠਿੰਡਾ ਵਿਚ 39.5 ਡਿਗਰੀ ਤਾਪਮਾਨ ਦਰਜ ਕੀਤਾ ਗਿਆ। ਹਾਲਾਂਕਿ ਹੁਣ ਅਗਲੇ 2 ਦਿਨ ਤਾਪਮਾਨ ਸਥਿਰ ਰਹੇਗਾ। ਮੌਸਮ ਵਿਗਿਆਨ ਕੇਂਦਰ ਚੰਡੀਗੜ੍ਹ ਨੇ ਅੱਜ ਪੂਰੇ ਦਿਨ ਲਈ ਫਾਜ਼ਿਲਕਾ, ਸ੍ਰੀ ਮੁਕਤਸਰ ਸਾਹਿਬ, ਬਠਿੰਡਾ, ਮਾਨਸਾ ਤੇ ਫਰੀਦਕੋਟ ਜ਼ਿਲ੍ਹਿਆਂ ਲਈ ਬਿਜਲੀ ਡਿਗਣ ਤੇ ਤੇਜ਼ ਹਵਾਵਾਂ ਦਾ ਅਲਰਟ ਜਾਰੀ ਕੀਤਾ ਹੈ ਜਦੋਂ ਕਿ ਚੰਡੀਗੜ੍ਹ ਵਿਚ ਬੱਦਲ ਛਾਏ ਰਹਿਣਗੇ।

ਮੌਸਮ ਵਿਭਾਗ ਨੇ 40 ਤੋਂ 50 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਤੇਜ਼ ਹਵਾਵਾਂ ਚੱਲਣ ਦੀ ਸੰਭਾਵਨਾ ਪ੍ਰਗਟਾਈ ਹੈ। ਤਲਵੰਡੀ ਸਾਬੋ, ਅਮਲੋਟ, ਬਠਿੰਡਾ, ਗਿੱਦੜਬਾਹਾ, ਫਾਜ਼ਿਲਕਾ, ਜੈਤੋ, ਸ੍ਰੀ ਮੁਕਤਸਰ ਸਾਹਿਬ, ਜਲਾਲਾਬਾਦ ਤੇ ਫਰੀਦਕੋਟ ਵਿਚ ਹਲਕਾ ਮੀਂਹ ਤੇ 30 ਤੋਂ 40 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਹਵਾਵਾਂ ਚੱਲ ਸਕਦੀਆਂ ਹਨ। ਵਿਭਾਗ ਨੇ ਕਿਹਾ ਕਿ ਖਰਾਬ ਮੌਸਮ ਦੌਰਾਨ ਖੁੱਲ੍ਹੀਆਂ ਥਾਵਾਂ, ਦਰੱਖਤਾਂ ਤੇ ਬਿਜਲੀ ਦੇ ਖੰਭਿਆਂ ਤੋਂ ਦੂਰ ਰਹੋ।
23 ਜੂਨ ਤੱਕ ਇਸ ਤਰ੍ਹਾਂ ਦਾ ਮੌਸਮ ਬਣਿਆ ਰਹੇਗਾ। ਇਸ ਸਮੇਂ ਪਾਕਿਸਤਾਨ ਤੇ ਜੰਮੂ-ਕਸ਼ਮੀਰ ਕੋਲ ਸਰਗਰਮ ਪੱਛਮੀ ਗੜਬੜੀ ਵੀ ਮੌਸਮ ਨੂੰ ਪ੍ਰਭਾਵਿਤ ਕਰ ਰਿਹਾ ਹੈ। ਹਾਲਾਂਕਿ ਤਾਪਮਾਨ 40 ਡਿਗਰੀ ਤੋਂ ਹੇਠਾਂ ਹੈ। ਪੰਜਾਬ ਵਿਚ 1 ਜੂਨ ਤੋਂ 20 ਜੂਨ ਤੱਕ ਸਾਧਾਰਨ ਤੋਂ 23 ਫੀਸਦੀ ਘੱਟ ਮੀਂਹ ਦਰਜ ਕੀਤਾ ਗਿਆ ਹੈ। ਇਸ ਮਿਆਦ ਵਿਚ ਸੂਬੇ ਵਿਚ 21.8 ਮਿਮੀ ਬਾਰਿਸ਼ ਹੋਈ ਜਦੋਂ ਕਿ ਸਾਧਾਰਨ ਮੀਂਹ 28.2 ਮਿਮੀ ਹੋਣੀ ਚਾਹੀਦੀ ਸੀ। ਜ਼ਿਲ੍ਹਿਆਂ ਵਿਚ ਸਭ ਤੋਂ ਵਧ ਮੀਂਹ ਤਰਨਤਾਰਨ ਵਿਚ ਸਾਧਾਰਨ ਤੋਂ 65 ਫੀਸਦੀ ਜ਼ਿਆਦਾ ਦਰਜ ਕੀਤੀ ਗਈ।

ਇਹ ਵੀ ਪੜ੍ਹੋ : ਖੰਨਾ ‘ਚ ਬੀਜਾ ਨੇੜੇ ਚੱਲਦੀ ਬੱਸ ਨੂੰ ਲੱਗੀ ਭਿ.ਆ/ਨਕ ਅੱ/ਗ, ਵਾਲ-ਵਾਲ ਬਚੀ ਸਵਾਰੀਆਂ ਦੀ ਜਾ/ਨ

22 ਜੂਨ ਨੂੰ ਫਾਜ਼ਿਲਕਾ, ਮੁਕਤਸਰ, ਬਠਿੰਡਾ, ਮਾਨਸਾ, ਫਰੀਦਕੋਟ, ਫਿਰੋਜ਼ਪੁਰ, ਮੋਗਾ, ਬਰਨਾਲਾ, ਸੰਗਰੂਰ ਤੇ ਪਟਿਆਲਾ ਵਿਚ ਮੀਂਹ ਤੇ ਤੂਫਾਨ ਦਾ ਯੈਲੋ ਅਲਰਟ ਹੈ। ਇਸੇ ਤਰ੍ਹਾਂ 23 ਜੂਨ ਨੂੰ ਫਾਜ਼ਿਲਕਾ, ਮੁਕਤਸਰ, ਬਠਿੰਡਾ, ਮਾਨਸਾ ਤੇ ਫਰੀਦਕੋਟ ਵਿਚ ਮੀਂਹ ਤੇ ਤੂਫਾਨ ਦਾ ਯੈਲੋ ਅਲਰਟ ਹੈ ਜਦੋਂ ਕਿ ਸੂਬੇ ਵਿਚ ਕਿਸੇ ਤਰ੍ਹਾਂ ਦਾ ਅਲਰਟ ਨਹੀਂ ਹੈ।

ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ

The post ਪੰਜਾਬ ‘ਚ ਮੁੜ ਬਦਲੇਗਾ ਮੌਸਮ ਦਾ ਮਿਜਾਜ਼, ਵਿਭਾਗ ਵੱਲੋਂ 22, 23 ਤੇ 24 ਨੂੰ ਮੀਂਹ, ਹਨ੍ਹੇਰੀ-ਤੂਫਾਨ ਦਾ ਅਲਰਟ ਜਾਰੀ appeared first on Daily Post Punjabi.



Previous Post Next Post

Contact Form