|
Punjabi News, Punjabi TV
|
|
|
Monday 11 May 2026 05:04 PM UTC+00 | Tags: airbus alberta canada canada-news-bulletin census edminton esxpress-entry expressentry hunta-virus-international-students immigration news nri permanent-residency pierre-poilievre statcan study-permit top-news toronto trending trending-news vancouver-airport vistorvisa work-permit
CANADA: ਕੈਨੇਡਾ ਇਸ ਸਮੇਂ ਆਪਣੀ ਸੈਨਿਕ ਸ਼ਕਤੀ ਨੂੰ ਮਜ਼ਬੂਤ ਕਰਨ ਲਈ ਪਿਛਲੇ 30 ਸਾਲਾਂ ਦੀ ਸਭ ਤੋਂ ਵੱਡੀ ਭਰਤੀ ਮੁਹਿੰਮ ਚਲਾ ਰਿਹਾ ਹੈ। ਕੁਝ ਸਾਲ ਪਹਿਲਾਂ ਤੱਕ ਹਾਲਾਤ ਅਜਿਹੇ ਸਨ ਕਿ ਕੈਨੇਡਾਈ ਫ਼ੌਜ ਵਿੱਚ ਜਵਾਨਾਂ ਦੀ ਭਾਰੀ ਕਮੀ ਸੀ ਅਤੇ ਸਾਬਕਾ ਰੱਖਿਆ ਮੰਤਰੀ ਨੇ ਇੱਥੋਂ ਤੱਕ ਚੇਤਾਵਨੀ ਦਿੱਤੀ ਸੀ ਕਿ ਸੈਨਾ ਟੁੱਟਣ ਦੀ ਕਗਾਰ ‘ਤੇ ਪਹੁੰਚ ਗਈ ਹੈ। ਪਰ ਹੁਣ ਤਸਵੀਰ ਤੇਜ਼ੀ ਨਾਲ ਬਦਲ ਰਹੀ ਹੈ। ਵੱਡੀ ਗਿਣਤੀ ਵਿੱਚ ਨੌਜਵਾਨ ਫ਼ੌਜ ਵਿੱਚ ਸ਼ਾਮਲ ਹੋ ਰਹੇ ਹਨ ਅਤੇ ਸਰਕਾਰ ਰੱਖਿਆ ਖੇਤਰ ‘ਤੇ ਅਰਬਾਂ ਡਾਲਰ ਖਰਚ ਕਰ ਰਹੀ ਹੈ। ਇਸ ਬਦਲਾਅ ਦਾ ਸਭ ਤੋਂ ਵੱਡਾ ਕਾਰਨ ਦੁਨੀਆ ਭਰ ਵਿੱਚ ਵਧ ਰਹੇ ਯੁੱਧ ਅਤੇ ਸੁਰੱਖਿਆ ਖ਼ਤਰੇ ਹਨ। ਰੂਸ-ਯੂਕਰੇਨ ਯੁੱਧ ਤੋਂ ਬਾਅਦ ਕਈ ਦੇਸ਼ਾਂ ਨੇ ਆਪਣੀ ਸੈਨਿਕ ਸਮਰੱਥਾ ਵਧਾਉਣੀ ਸ਼ੁਰੂ ਕਰ ਦਿੱਤੀ ਹੈ। ਈਰਾਨ ਅਤੇ ਪੱਛਮੀ ਏਸ਼ੀਆ ਵਿੱਚ ਵਧ ਰਹੇ ਤਣਾਅ ਨੇ ਵੀ ਕੈਨੇਡਾ ਦੀ ਚਿੰਤਾ ਵਧਾ ਦਿੱਤੀ ਹੈ। ਹੁਣ ਕੈਨੇਡਾ ਨਾਟੋ ਦੇ ਨਿਯਮਾਂ ਅਨੁਸਾਰ ਆਪਣੀ ਰੱਖਿਆ ਤਾਕਤ ਨੂੰ ਨਵੀਂ ਉਚਾਈ ‘ਤੇ ਲੈ ਕੇ ਜਾਣ ਦੀ ਤਿਆਰੀ ਕਰ ਰਿਹਾ ਹੈ। ਮਾਹਿਰਾਂ ਦਾ ਮੰਨਣਾ ਹੈ ਕਿ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਕੁਝ ਬਿਆਨਾਂ ਨੇ ਵੀ ਕੈਨੇਡਾ ਵਿੱਚ ਦੇਸ਼ ਭਗਤੀ ਦੀ ਲਹਿਰ ਤੇਜ਼ ਕੀਤੀ ਹੈ। ਟਰੰਪ ਨੇ ਕੈਨੇਡਾ ਨੂੰ ਅਮਰੀਕਾ ਦਾ ’51ਵਾਂ ਰਾਜ’ ਕਿਹਾ ਸੀ, ਜਿਸ ਨੂੰ ਕੈਨੇਡਾ ਦੇ ਲੋਕਾਂ ਨੇ ਆਪਣੀ ਪ੍ਰਭੂਸੱਤਾ ਲਈ ਖ਼ਤਰੇ ਵਜੋਂ ਦੇਖਿਆ। ਹਾਲਾਂਕਿ, ਭਰਤੀ ਵਿੱਚ ਅਸਲ ਤੇਜ਼ੀ 2022 ਵਿੱਚ ਰੂਸ ਦੇ ਯੂਕਰੇਨ ‘ਤੇ ਹਮਲੇ ਤੋਂ ਬਾਅਦ ਹੀ ਸ਼ੁਰੂ ਹੋ ਗਈ ਸੀ। ਕੈਨੇਡਾ ਵਿੱਚ ਨੌਜਵਾਨਾਂ ਦੀ ਬੇਰੁਜ਼ਗਾਰੀ ਵੀ ਇਸ ਭਰਤੀ ਵਿੱਚ ਵਾਧੇ ਦਾ ਇੱਕ ਵੱਡਾ ਕਾਰਨ ਹੈ। ਮਾਰਚ ਮਹੀਨੇ ਵਿੱਚ ਨੌਜਵਾਨਾਂ ਦੀ ਬੇਰੁਜ਼ਗਾਰੀ ਦੀ ਦਰ ਕਰੀਬ 14 ਫ਼ੀਸਦੀ ਸੀ। ਅਜਿਹੇ ਸਮੇਂ ਵਿੱਚ ਫ਼ੌਜ ਹੁਣ ਨੌਜਵਾਨਾਂ ਲਈ ਇੱਕ ਸੁਰੱਖਿਅਤ ਨੌਕਰੀ ਅਤੇ ਵਧੀਆ ਤਨਖਾਹ ਦਾ ਵਿਕਲਪ ਬਣ ਰਹੀ ਹੈ।

ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਫ਼ੌਜੀਆਂ ਦੀਆਂ ਤਨਖਾਹਾਂ ਵਧਾਉਣ ਅਤੇ ਨੌਕਰੀ ਦੀ ਸੁਰੱਖਿਆ ਦਾ ਭਰੋਸਾ ਦਿੱਤਾ ਹੈ। ਮਾਰਕ ਕਾਰਨੀ ਦੀ ਸਰਕਾਰ ਨੇ ਫ਼ੌਜ ਨੂੰ ਆਧੁਨਿਕ ਬਣਾਉਣ ਲਈ ਵੱਡੀ ਯੋਜਨਾ ਸ਼ੁਰੂ ਕੀਤੀ ਹੈ। ਮਾਰਚ ਵਿੱਚ ਉਨ੍ਹਾਂ ਨੇ ਦੱਸਿਆ ਕਿ 1980 ਦੇ ਦਹਾਕੇ ਤੋਂ ਬਾਅਦ ਪਹਿਲੀ ਵਾਰ ਕੈਨੇਡਾ ਨੇ ਨਾਟੋ ਦੇ ਉਸ ਟੀਚੇ ਨੂੰ ਪੂਰਾ ਕੀਤਾ ਹੈ, ਜਿਸ ਤਹਿਤ ਦੇਸ਼ਾਂ ਨੂੰ ਆਪਣੀ ਜੀਡੀਪੀ ਦਾ 2 ਫ਼ੀਸਦੀ ਰੱਖਿਆ ‘ਤੇ ਖਰਚ ਕਰਨਾ ਹੁੰਦਾ ਹੈ। ਹੁਣ ਕੈਨੇਡਾ ਇੱਕ ਸਾਲ ਵਿੱਚ 63 ਅਰਬ ਕੈਨੇਡਾਈ ਡਾਲਰ ਤੋਂ ਵੱਧ ਰੱਖਿਆ ‘ਤੇ ਖਰਚ ਕਰ ਰਿਹਾ ਹੈ। ਇਸ ਤੋਂ ਇਲਾਵਾ ਕੈਨੇਡਾ ਨੇ 2035 ਤੱਕ ਇਸ ਖਰਚ ਨੂੰ ਜੀਡੀਪੀ ਦੇ 5 ਫ਼ੀਸਦੀ ਤੱਕ ਲੈ ਕੇ ਜਾਣ ਦੇ ਪ੍ਰਸਤਾਵ ਦਾ ਵੀ ਸਮਰਥਨ ਕੀਤਾ ਹੈ। ਸਰਕਾਰ ਵੱਲੋਂ ਨਵੇਂ ਹਥਿਆਰ ਖਰੀਦੇ ਜਾ ਰਹੇ ਹਨ, ਪੁਰਾਣੇ ਸੈਨਿਕ ਅੱਡਿਆਂ ਨੂੰ ਅਪਗ੍ਰੇਡ ਕੀਤਾ ਜਾ ਰਿਹਾ ਹੈ ਅਤੇ ਆਰਕਟਿਕ ਖੇਤਰ ਵਿੱਚ ਨਵੀਆਂ ਸੈਨਿਕ ਸਹੂਲਤਾਂ ਤਿਆਰ ਕੀਤੀਆਂ ਜਾ ਰਹੀਆਂ ਹਨ। ਹਾਲਾਂਕਿ, ਮਾਹਿਰਾਂ ਦਾ ਕਹਿਣਾ ਹੈ ਕਿ ਕੈਨੇਡਾ ਅਜੇ ਵੀ ਅਮਰੀਕਾ, ਬ੍ਰਿਟੇਨ ਅਤੇ ਫਰਾਂਸ ਵਰਗੇ ਦੇਸ਼ਾਂ ਤੋਂ ਕਾਫ਼ੀ ਪਿੱਛੇ ਹੈ ਅਤੇ ਅਸਲ ਬਦਲਾਅ ਦਿਖਣ ਵਿੱਚ 5 ਤੋਂ 10 ਸਾਲ ਲੱਗ ਸਕਦੇ ਹਨ। ਭਰਤੀ ਵਧਾਉਣ ਲਈ ਕੈਨੇਡਾ ਨੇ ਅਪਲਾਈ ਕਰਨ ਦੀ ਪ੍ਰਕਿਰਿਆ ਨੂੰ ਕਾਫ਼ੀ ਸਰਲ ਬਣਾ ਦਿੱਤਾ ਹੈ। ਹੁਣ ਕਈ ਦਸਤਾਵੇਜ਼ ਆਨਲਾਈਨ ਜਮ੍ਹਾਂ ਕੀਤੇ ਜਾ ਸਕਦੇ ਹਨ। ਖ਼ਾਸ ਗੱਲ ਇਹ ਹੈ ਕਿ 2022 ਤੋਂ ਸਥਾਈ ਨਿਵਾਸੀਆਂ ਨੂੰ ਵੀ ਫ਼ੌਜ ਵਿੱਚ ਭਰਤੀ ਹੋਣ ਦੀ ਇਜਾਜ਼ਤ ਦਿੱਤੀ ਗਈ ਹੈ। ਕੈਨੇਡਾਈ ਫ਼ੌਜ ਅਨੁਸਾਰ ਪਿਛਲੇ ਵਿੱਤੀ ਸਾਲ ਵਿੱਚ 7,000 ਤੋਂ ਵੱਧ ਨਵੇਂ ਜਵਾਨ ਭਰਤੀ ਕੀਤੇ ਗਏ ਹਨ। ਫਰਵਰੀ ਤੱਕ ਅਰਜ਼ੀਆਂ ਦੀ ਗਿਣਤੀ 21,700 ਤੋਂ ਵਧ ਕੇ 40,116 ਹੋ ਗਈ ਅਤੇ ਕੁੱਲ ਅਰਜ਼ੀਆਂ ਦੀ ਗਿਣਤੀ ਲਗਭਗ 1 ਲੱਖ ਤੱਕ ਪਹੁੰਚ ਗਈ ਹੈ। ਹੁਣ ਕੈਨੇਡਾ 85,500 ਨਿਯਮਤ ਸੈਨਿਕ ਅਤੇ 3 ਲੱਖ ਰਿਜ਼ਰਵ ਜਵਾਨਾਂ ਦੀ ਇੱਕ ਵੱਡੀ ਫ਼ੌਜ ਤਿਆਰ ਕਰਨ ਦੀ ਯੋਜਨਾ ‘ਤੇ ਕੰਮ ਕਰ ਰਿਹਾ ਹੈ।
The post PR ਵੀ ਹੁਣ ਹੋ ਸਕਦੇ ਹਨ ਫੌਜ ਵਿੱਚ ਭਰਤੀ! appeared first on TV Punjab | Punjabi News Channel.
Tags:
- airbus
- alberta
- canada
- canada-news-bulletin
- census
- edminton
- esxpress-entry
- expressentry
- hunta-virus-international-students
- immigration
- news
- nri
- permanent-residency
- pierre-poilievre
- statcan
- study-permit
- top-news
- toronto
- trending
- trending-news
- vancouver-airport
- vistorvisa
- work-permit
|
Tuesday 12 May 2026 04:32 PM UTC+00 | Tags: airbus alberta canada canada-news-bulletin census esxpress-entry hunta-virus-international-students immigration news nri study-permit top-news toronto trending trending-news vistorvisa work-permit
CANADA: ਸਰੀ ਦੀ ਅੰਡਰਗਰਾਊਂਡ ਪਾਰਕਿੰਗ ‘ਚ ਦੋ ਨੌਜਵਾਨਾਂ ਦੀ ਹੱਤਿਆ ਇੱਕ ਦਿਨ ‘ਚ ਗੋਲੀਬਾਰੀ ਦੀਆਂ ਦੋ ਘਟਨਾਵਾਂ ਨਾਲ ਫੈਲੀ ਦਹਿਸ਼ਤ ਕੈਲਗਰੀ ਦੇ ਨੌਰਥ-ਵੈਸਟ ਇਲਾਕੇ ‘ਚ ਗੋਲੀਬਾਰੀ ਇੱਕ ਵਿਅਕਤੀ ਦੀ ਮੌਤ ਅਤੇ ਦੂਜਾ ਗੰਭੀਰ ਜ਼ਖਮੀ ਕੌਫੀ ਸ਼ੌਪ ਦੇ ਬਾਹਰ ਲੜਾਈ ਦੌਰਾਨ 23 ਸਾਲਾ ਨੌਜਵਾਨ ਦਾ ਕਤਲ ਬਰੈਂਪਟਨ ਦੇ 16 ਸਾਲਾ ਲੜਕੇ ਵੱਲੋਂ ਪੁਲਿਸ ਅੱਗੇ ਆਤਮਸਮਰਪਣ ਟ੍ਰੰਪ ਦੇ ਆਉਣ ਮਗਰੋਂ ਪਹਿਲੀ ਵਾਰ ਵਧੇ ਕੈਨੇਡਾ ਵਾਲਿਆਂ ਦੇ ਅਮਰੀਕਾ ਗੇੜੇ 32 ਲੱਖ ਕੈਨੇਡੀਅਨ ਅਮਰੀਕਾ ਸਮੇਤ ਵੱਖ ਵੱਖ ਮੁਲਕਾਂ ਦਾ ਗੇੜਾ ਲਾ ਕੇ ਪਰਤੇ ਇਮੀਗ੍ਰੇਸ਼ਨ ਪ੍ਰੋਗਰਾਮ ਵਿਚ ਤਬਦੀਲੀ ਡੇਅਕੇਅਰ ਵਰਕਰਾਂ ਲਈ ਬਣੀ ਚਿੰਤਾ ਬੀਸੀ ਸਰਕਾਰ ਨੇ ਪ੍ਰੋਵਿੰਸ਼ੀਅਲ ਨੌਮਿਨੀ ਪ੍ਰੋਗਰਾਮ ਵਿਚ ਕੀਤੀ ਕੁਝ ਤਬਦੀਲੀ ਕੈਨੇਡਾ ਵਾਲਿਆਂ ਦੇ ਸਿਰ ਚੜ੍ਹਿਆ 2.6 ਟ੍ਰਿਲੀਅਨ ਡਾਲਰ ਕਰਜ਼ਾ 2026 ਦੇ ਪਹਿਲੇ ਤਿੰਨੇ ਮਹੀਨੇ ਦੌਰਾਨ 37 ਹਜ਼ਾਰ ਇਨਸੌਲਵੈਂਸੀਜ਼ ਅਲਬਰਟਾ ਵੋਟਰ ਸੂਚੀ ਦੀ ਦੁਰਵਰਤੋਂ ਦਾ ਮਾਮਲਾ ਭੱਖਿਆ ਮੁੱਖ ਮੁਲਜ਼ਮ ਵੱਲੋਂ ਜਾਂਚ ਵਿੱਚ ਸਹਿਯੋਗ ਦੇਣ ਤੋਂ ਇਨਕਾਰ ਅਲਬਰਟਾ ਦੀ ਪ੍ਰੀਮੀਅਰ ਵੱਲੋਂ ਵੱਖ ਹੋਣ ਦੇ ਰੈਫਰੈਂਡਮ ਤੋਂ ਇਨਕਾਰ ਨਹੀਂ ਪ੍ਰੀਮਿਅਰ ਦੇ ਉਲਟ ਕਈ ਮੰਤਰੀ ਰੈਫਰੈਂਡਮ ਦੇ ਵਿਚਾਰ ਵਿਰੁੱਧ ਆਏ ਨਜ਼ਰ #surrey #calgary #workpermit #huntavirus #internationalstudents #immigration #vistorvisa #studypermit #census #alberta #toronto #immigration #expressentry #airbus #pierrepoilievre #statcan #markcarney #hormuz #whatsapp #iran #deportation #weathercanada #expressentry #crsscore #studentvisa #trtopr #canadausrelation ਇਸ ਵੀਡੀਓ ਵਿੱਚ, ਤੁਸੀਂ **Canada News** ਅਤੇ ਹੋਰ **Punjabi News** ਬਾਰੇ ਤਾਜ਼ਾ ਅਪਡੇਟਾਂ ਪ੍ਰਾਪਤ ਕਰੋਗੇ। ਇਹ **latest news** ਤੁਹਾਨੂੰ **Canada News** ਅਤੇ ਕੈਨੇਡਾ ਦੇ ਮੌਜੂਦਾ ਮਾਮਲਿਆਂ ਬਾਰੇ ਜਾਣਕਾਰੀ ਪ੍ਰਦਾਨ ਕਰਦੀਆਂ ਹਨ। ਹੋਰ ਜਾਣਕਾਰੀ ਲਈ **TV Punjab** ਨਾਲ ਜੁੜੇ ਰਹੋ।
Canada News covers the latest from Canada, including discussion of political events, immigration, Canadian life. Stay informed with the latest **Canada News** . Also discussed are international events like the impact of **tariffs** on **trade barriers**.
The post ਕੈਨੇਡਾ ਹੋਇਆ ਗਰੀਬ! ਲੋਕਾਂ ਸਿਰ ਚੜ੍ਹਿਆ ਮੋਟਾ ਕਰਜ਼ਾ! CANADA NEWS appeared first on TV Punjab | Punjabi News Channel.
Tags:
- airbus
- alberta
- canada
- canada-news-bulletin
- census
- esxpress-entry
- hunta-virus-international-students
- immigration
- news
- nri
- study-permit
- top-news
- toronto
- trending
- trending-news
- vistorvisa
- work-permit
|
Tuesday 12 May 2026 04:40 PM UTC+00 | Tags: airbus alberta canada canada-news-bulletin canadian census debt-trap esxpress-entry hunta-virus-international-students immigration insolvency news nri study-permit top-news toronto trending trending-news vistorvisa work-permit
CANADA: ਕੈਨੇਡਾ ਵਾਲਿਆਂ ਸਿਰ ਚੜ੍ਹਿਆ ਕਰਜ਼ਾ ਸਾਰੀਆਂ ਹੱਦਾਂ ਪਾਰ ਕਰ ਗਿਆ ਹੈ ਅਤੇ ਕਰਜ਼ੇ ਦੀ ਵਾਪਸੀ ਤੋਂ ਹੱਥ ਖੜ੍ਹੇ ਕਰਨ ਵਾਲਿਆਂ ਦੀ ਗਿਣਤੀ 2009 ਤੋਂ ਬਾਅਦ ਸਿਖਰ ’ਤੇ ਪੁੱਜ ਗਈ ਹੈ। ਮੌਜੂਦਾ ਵਰ੍ਹੇ ਦੇ ਪਹਿਲੇ ਤਿੰਨ ਮਹੀਨੇ ਦੌਰਾਨ 37 ਹਜ਼ਾਰ ਤੋਂ ਵੱਧ ਇਨਸੌਲਵੈਂਸੀਜ਼ ਦਾਖ਼ਲ ਹੋਈਆਂ ਅਤੇ ਹਰ ਘੰਟੇ ਦੌਰਾਨ 17 ਜਣੇ ਬੈਂਕਰਪਸੀ ਐਂਡ ਇਨਸੌਲਵੈਂਸੀ ਐਕਟ ਦਾ ਸਹਾਰਾ ਲੈ ਰਹੇ ਹਨ। ਟ੍ਰਾਂਸਯੂਨੀਅਨ ਦੀ ਰਿਪੋਰਟ ਮੁਤਾਬਕ ਕੈਨੇਡੀਅਨ ਪਰਵਾਰਾਂ ਸਿਰ ਕਰਜ਼ੇ ਦੀ ਰਕਮ 2.6 ਟ੍ਰਿਲੀਅਨ ਡਾਲਰ ਤੋਂ ਟੱਪ ਗਈ ਹੈ ਅਤੇ ਇਸ ਅੰਕੜੇ ਵਿਚ 2026 ਦੇ ਪਹਿਲੇ ਤਿੰਨ ਮਹੀਨੇ ਦੌਰਾਨ ਲਿਆ ਕਰਜ਼ਾ ਸ਼ਾਮਲ ਨਹੀਂ। ਕੈਨੇਡੀਅਨ ਐਸੋਸੀਏਸ਼ਨ ਆਫ਼ ਇਨਸੌਲਵੈਂਸੀ ਐਂਡ ਰੀਸਟ੍ਰਕਚਰਿੰਗ ਪ੍ਰੋਫ਼ੈਸ਼ਨਲਜ਼ ਨੇ ਦੱਸਿਆ ਕਿ 2008 ਦੀ ਆਲਮੀ ਮੰਦੀ ਨੇ ਕੈਨੇਡੀਅਨ ਇਕੌਨਮੀ ਨੂੰ ਝੰਬ ਕੇ ਰੱਖ ਦਿਤਾ, ਜਿਸ ਮਗਰੋਂ 2009 ਦੇ ਸ਼ੁਰੂ ਵਿਚ ਕੰਜ਼ਿਊਮਰ ਇਨਸੌਲਵੈਂਸੀਜ਼ ਵਧਣ ਲੱਗੀਆਂ ਅਤੇ ਇਸ ਵੇਲੇ ਵੀ ਬਿਲਕੁਲ ਉਸੇ ਕਿਸਮ ਦੇ ਹਾਲਾਤ ਮਹਿਸੂਸ ਹੋ ਰਹੇ ਹਨ। ਅਪ੍ਰੈਲ 2025 ਤੋਂ ਮਾਰਚ 2026 ਦਰਮਿਆਨ ਇਨਸੌਲਵੈਂਸੀਜ਼ 4.2 ਫ਼ੀਸਦੀ ਵਧੀਆਂ ਪਰ ਮੌਜੂਦਾ ਵਰ੍ਹੇ ਦੇ ਪਹਿਲੇ ਤਿੰਨ ਮਹੀਨੇ ਦੌਰਾਨ ਅੰਕੜਾ 17.5 ਫ਼ੀਸਦੀ ਦਰਜ ਕੀਤਾ ਗਿਆ। ਆਰਥਿਕ ਮਾਹਰਾਂ ਦਾ ਕਹਿਣਾ ਹੈ ਕਿ ਇਨਸੌਲਵੈਂਸੀਜ਼ ਦੇ 17 ਸਾਲ ਪੁਰਾਣੇ ਅੰਕੜੇ ਅਤੇ ਮੌਜੂਦਾ ਗਿਣਤੀ ਦੀ ਤੁਲਨਾ ਨਹੀਂ ਕੀਤੀ ਜਾ ਸਕਦੀ, ਕਿਉਂਕਿ ਇਸ ਦੌਰਾਨ ਆਬਾਦੀ ਵਿਚ ਵੀ ਵਾਧਾ ਹੋਇਆ ਪਰ ਇਨਸੌਲਵੈਂਸੀਜ਼ ਵਧਣ ਦੀ ਤੇਜ਼ ਰਫ਼ਤਾਰ ਡੂੰਘੀਆਂ ਚਿੰਤਾਵਾਂ ਪੈਦਾ ਕਰਦੀ ਹੈ। ‘ਦਾ ਗਲੋਬ ਐਂਡ ਮੇਲ’ ਦੀ ਰਿਪੋਰਟ ਮੁਤਾਬਕ ਬ੍ਰਿਟਿਸ਼ ਕੋਲੰਬੀਆ ਵਿਚ ਕੰਜ਼ਿਊਮਰ ਇਨਸੌਲਵੈਂਸੀਜ਼, ਬੈਂਕਰਪਸੀਜ਼ ਅਤੇ ਕੰਜ਼ਿਊਮਰ ਪ੍ਰਪੋਜ਼ਲਜ਼ ਦੀ ਗਿਣਤੀ ਵਿਚ ਸਾਲਾਨਾ ਆਧਾਰ ’ਤੇ 16.2 ਫ਼ੀਸਦੀ ਵਾਧਾ ਹੋਇਆ ਹੈ। ਦੂਜੇ ਪਾਸੇ ਉਨਟਾਰੀਓ ਵਿਚ ਇਨਸੌਲਵੈਂਸੀਜ਼ ਵਧਣ ਦੀ ਰਫ਼ਤਾਰ 14.7 ਫ਼ੀਸਦੀ ਦੱਸੀ ਜਾ ਰਹੀ ਹੈ ਪਰ ਬੈਂਕਰਪਸੀ ਵਧਣ ਦੀ ਰਫ਼ਤਾਰ 25 ਫ਼ੀਸਦੀ ਤੱਕ ਪੁੱਜ ਗਈ। ਕੰਜ਼ਿਊਮਰ ਪ੍ਰਪੋਜ਼ਲ ਦੇ ਮਾਮਲੇ ਵਿਚ ਕਿਸੇ ਪਰਵਾਰ ਦੀ ਜਾਇਦਾਦ ਪ੍ਰਭਾਵਤ ਨਹੀਂ ਹੁੰਦੀ ਅਤੇ ਕਰਜ਼ੇ ਦੀ ਅਦਾਇਗੀ ਵਾਸਤੇ ਵਾਧੂ ਸਮਾਂ ਲੈ ਲਿਆ ਜਾਂਦਾ ਹੈ ਜਦਕਿ ਬੈਂਕਰਪਸੀ ਦੇ ਮਾਮਲੇ ਵਿਚ ਕਰਜ਼ੇ ਦੀ ਰਕਮ ਅਦਾ ਕਰਨ ਵਾਸਤੇ ਜਾਇਦਾਦ ਜ਼ਬਤ ਕੀਤੀ ਜਾਂਦੀ ਹੈ।

ਮੌਜੂਦਾ ਹਾਲਾਤ ਨੂੰ ਵੇਖਦਿਆਂ ਇਨਸੌਲਵੈਂਸੀਜ਼ ਦਾ ਰੁਝਾਨ ਲੰਮੇ ਸਮੇਂ ਤੱਕ ਜਾਰੀ ਰਹਿ ਸਕਦਾ ਹੈ। ਉਧਰ, ਮਾਹਰਾਂ ਦਾ ਕਹਿਣਾ ਹੈ ਕਿ ਆਮਦਨ ਦੇ ਮੁਕਾਬਲੇ ਖਰਚਿਆਂ ਵਿਚ ਵਾਧਾ ਸਮੱਸਿਆ ਦੀ ਜੜ ਹੈ। ਮਿਸਾਲ ਵਜੋਂ ਇਸ ਵੇਲੇ ਦੀਆਂ ਗ੍ਰੌਸਰੀ ਕੀਮਤਾਂ ਅਤੇ ਕੋਰੋਨਾ ਮਹਾਂਮਾਰੀ ਤੋਂ ਪਹਿਲਾਂ ਵਾਲੀਆਂ ਕੀਮਤਾਂ ਵਿਚ 35 ਫ਼ੀਸਦੀ ਦਾ ਵੱਡਾ ਫ਼ਰਕ ਦੇਖਿਆ ਜਾ ਸਕਦਾ ਹੈ। ਕਿਰਾਏ ’ਤੇ ਰਹਿਣ ਵਾਲੇ ਲੋਕ ਵੀ ਵੱਖ ਵੱਖ ਕਿਸਮ ਦੇ ਕਰਜ਼ਿਆਂ ਦੇ ਮਾਮਲੇ ਵਿਚ ਇਨਸੌਲਵੈਂਸੀਜ਼ ਦਾਖ਼ਲ ਕਰ ਰਹੇ ਹਨ। ਕਾਰੋਬਾਰੀਆਂ ਦਾ ਜ਼ਿਕਰ ਕੀਤਾ ਜਾਵੇ ਤਾਂ ਜਨਵਰੀ ਤੋਂ ਮਾਰਚ ਦਰਮਿਆਨ 1,232 ਇਨਸੌਲਵੈਂਸੀਜ਼ ਦਾਖ਼ਲ ਹੋਈਆਂ ਅਤੇ ਇਹ ਅੰਕੜਾ 2025 ਦੇ ਪਹਿਲੇ ਤਿੰਨ ਮਹੀਨੇ ਦੇ ਮੁਕਾਬਲੇ 7.5 ਫ਼ੀਸਦੀ ਘੱਟ ਬਣਦਾ ਹੈ। ਕੁਲ ਮਿਲਾ ਕੇ ਦੇਖਿਆ ਜਾਵੇ ਤਾਂ ਰੁਜ਼ਗਾਰ ਖੇਤਰ ਵਿਚ ਹਿਲਜੁਲ, ਮਕਾਨ ਕਿਰਾਏ ਜਾਂ ਕਾਰੋਬਾਰੀ ਟਿਕਾਣਿਆਂ ਦੇ ਕਿਰਾਏ ਵਧਣ ਅਤੇ ਅਣਕਿਆਸੇ ਖਰਚਿਆਂ ਕਰ ਕੇ ਕੈਨੇਡੀਅਨ ਲੋਕਾਂ ਦੀ ਜੇਬ ’ਤੇ ਬੋਝ ਵਧਿਆ ਪਰ ਆਰਥਿਕ ਮਾਹਰਾਂ ਦਾ ਇਹ ਵੀ ਕਹਿਣਾ ਹੈ ਕਿ ਇਨਸੌਲਵੈਂਸੀ ਕੋਈ ਸਮੱਸਿਆ ਨਹੀਂ ਸਗੋਂ ਬੀਤੇ ਸਮੇਂ ਦੌਰਾਨ ਵਾਪਰੇ ਘਟਨਾਕ੍ਰਮ ਦੀ ਤਸਵੀਰ ਹੈ।
The post ਕੈਨੇਡਾ ਹੋਇਆ ਗਰੀਬ! ਲੋਕਾਂ ਸਿਰ ਚੜ੍ਹਿਆ ਮੋਟਾ ਕਰਜ਼ਾ! appeared first on TV Punjab | Punjabi News Channel.
Tags:
- airbus
- alberta
- canada
- canada-news-bulletin
- canadian
- census
- debt-trap
- esxpress-entry
- hunta-virus-international-students
- immigration
- insolvency
- news
- nri
- study-permit
- top-news
- toronto
- trending
- trending-news
- vistorvisa
- work-permit
|
Tuesday 12 May 2026 04:46 PM UTC+00 | Tags: alberta canada canada-news-bulletin census daycare-workers esxpress-entry immigration international-students news nri study-permit top-news toronto trending trending-news tr-to-pr vistorvisa work-permit
CANADA: ਬੀਸੀ ਦੇ ਇਮੀਗ੍ਰੇਸ਼ਨ ਪ੍ਰੋਗਰਾਮ ਵਿਚ ਤਬਦੀਲੀ ਕੁਝ ਡੇਅਕੇਅਰ ਵਰਕਰਾਂ ਲਈ ਚਿੰਤਾ ਦਾ ਕਾਰਨ ਬਣ ਰਹੀ ਹੈ। ਅਕਾਸ਼ ਕੌਰ ਬੀਸੀ ਦੇ ਨਨਾਇਮੋ ਵਿਚ ਇੱਕ ਡੇਅਕੇਅਰ ਵਿਚ ਕੰਮ ਕਰਦੀ ਹੈ ਅਤੇ ਉਹ ਸੂਬਾ ਸਰਕਾਰ ਦੇ ਹਾਲੀਆ ਫੈਸਲੇ ਤੋਂ ਨਾਖ਼ੁਸ਼ ਹੈ। ਉਹ ਕਹਿੰਦੀ ਹੈ ਕਿ ਸੂਬੇ ਦੇ ਪ੍ਰੋਵਿੰਸ਼ੀਅਲ ਨੌਮਿਨੀ ਪ੍ਰੋਗਰਾਮ ਵਿੱਚ ਕੀਤੀਆਂ ਗਈਆਂ ਤਬਦੀਲੀਆਂ ਕਾਰਨ, ਹੁਣ ਜੋ ਨੌਕਰੀ ਉਹ ਕਰਦੀ ਹੈ, ਉਸ ਦੇ ਲਈ ਪਰਮਾਨੈਂਟ ਰੈਜ਼ੀਡੈਂਸੀ ਦਾ ਰਾਹ ਬੰਦ ਹੋ ਗਿਆ ਹੈ। ਅਕਾਸ਼ ਕੌਰ ਟਾਇਨੀ ਹੌਪਰਜ਼ ਡੇਅਕੇਅਰ ਵਿੱਚ ਅਰਲੀ ਚਾਈਲਡਹੁੱਡ ਐਜੂਕੇਸ਼ਨ ਅਸਿਸਟੈਂਟ ਹੈ। ਉਸਦਾ ਕਹਿਣਾ ਹੈ ਕਿ ਅਸਿਸਟੈਂਟ ਵਰਕਰ ਡੇਅਕੇਅਰ ਸਿਸਟਮ ਦਾ ਬਹੁਤ ਜ਼ਰੂਰੀ ਹਿੱਸਾ ਹਨ ਅਤੇ ਇਨ੍ਹਾਂ ਤੋਂ ਬਿਨਾਂ ਕਈ ਡੇਅਕੇਅਰ ਸੈਂਟਰ ਚਲਾਉਣੇ ਮੁਸ਼ਕਲ ਹੋ ਜਾਣਗੇ। ਡੇਅਕੇਅਰ ਸਿਸਟਮ ਵਿਚ ਵਰਕਰਾਂ ਦੀ ਪਹਿਲਾਂ ਹੀ ਬਹੁਤ ਘਾਟ ਹੈ, ਪਰ ਜੇ ਸਰਕਾਰ ਇਸ ਤਰ੍ਹਾਂ ਦੇ ਫੈਸਲੇ ਕਰਦੀ ਰਹੀ ਤਾਂ ਘੱਟ ਲੋਕ ਇਸ ਖੇਤਰ ਵਿੱਚ ਆਉਣਗੇ। ਪੀਐੱਨਪੀ ਇੱਕ ਜਿਹਾ ਇਮੀਗ੍ਰੇਸ਼ਨ ਪ੍ਰੋਗਰਾਮ ਹੈ ਜਿਸ ਰਾਹੀਂ ਹਰ ਸੂਬਾ ਉਹਨਾਂ ਨੌਕਰੀਆਂ ਲਈ ਪਰਵਾਸੀ ਲੋਕਾਂ ਨੂੰ ਚੁਣਦਾ ਹੈ, ਜਿੱਥੇ ਕਾਮਿਆਂ ਦੀ ਘਾਟ ਹੁੰਦੀ ਹੈ। ਇਸ ਦੇ ਲਈ ਲੋਕਾਂ ਦੀ ਪੜ੍ਹਾਈ, ਤਜਰਬਾ ਅਤੇ ਹੁਨਰ ਦੇਖੇ ਜਾਂਦੇ ਹਨ। ਹਰ ਸੂਬੇ ਦੇ ਆਪਣੇ ਨਿਯਮ ਹੁੰਦੇ ਹਨ ਅਤੇ ਹਰ ਸਾਲ ਇੱਕ ਨਿਸ਼ਚਿਤ ਗਿਣਤੀ ਵਿੱਚ ਲੋਕਾਂ ਨੂੰ ਨਾਮਜ਼ਦ ਕੀਤਾ ਜਾਂਦਾ ਹੈ। ਹਾਲ ਹੀ ਵਿੱਚ ਬੀਸੀ ਸਰਕਾਰ ਨੇ ਉਹਨਾਂ ਨੌਕਰੀਆਂ ਦੀ ਲਿਸਟ ਬਦਲੀ ਹੈ, ਜਿਨ੍ਹਾਂ ਨੂੰ ਵੱਧ ਤਰਜੀਹ ਦਿੱਤੀ ਜਾ ਰਹੀ ਹੈ।

ਅਰਲੀ ਚਾਈਲਡਹੁੱਡ ਐਜੂਕੇਟਰਜ਼ ਅਜੇ ਵੀ ਇਸ ਲਿਸਟ ਵਿੱਚ ਹਨ, ਪਰ ਐਜੂਕੇਸ਼ਨ ਅਸਿਸਟੈਂਟ ਨੂੰ ਹੁਣ ਇਸ ਵਿੱਚੋਂ ਕੱਢ ਦਿੱਤਾ ਗਿਆ ਹੈ। ਅਕਾਸ਼ ਕੌਰ ਨੇ ਦੱਸਿਆ ਕਿ ਉਹ 2020 ਵਿੱਚ ਅੰਤਰਰਾਸ਼ਟਰੀ ਵਿਦਿਆਰਥੀ ਵਜੋਂ ਕੈਨੇਡਾ ਆਈ ਸੀ। ਜਦੋਂ ਉਸ ਨੂੰ ਪਤਾ ਲੱਗਿਆ ਕਿ ਅਰਲੀ ਚਾਈਲਡਹੁੱਡ ਐਜੂਕੇਸ਼ਨ ਅਸਿਸਟੈਂਟ ਦੀ ਨੌਕਰੀ ਪੀਐੱਨਪੀ ਵਿੱਚ ਸ਼ਾਮਲ ਹੈ, ਤਾਂ ਉਸ ਨੇ ਇਹ ਕੋਰਸ ਕੀਤਾ ਤਾਂ ਜੋ ਇਸ ਰਾਹੀਂ ਉਹ ਪੀਆਰ ਹਾਸਲ ਕਰ ਸਕੇ। ਉਸਦਾ ਵਰਕ ਪਰਮਿਟ ਅਗਲੇ ਸਾਲ ਖਤਮ ਹੋਣਾ ਹੈ। ਉਸ ਨੇ ਐਕਸਪ੍ਰੈੱਸ ਐਂਟਰੀ ਰਾਹੀਂ ਵੀ ਪੀਆਰ ਲਈ ਅਰਜ਼ੀ ਦਿੱਤੀ ਸੀ, ਪਰ ਪਹਿਲਾਂ ਉਸਦੇ ਪੌਇੰਟ ਘੱਟ ਰਹੇ। ਉਸ ਨੇ ਕਿਹਾ ਕਿ ਹਾਲ ਹੀ ਵਿੱਚ ਐਕਸਪ੍ਰੈਸ ਐਂਟਰੀ ਦੇ ਡ੍ਰਾਅ ਵੀ ਨਹੀਂ ਨਿਕਲੇ, ਕਿਉਂਕਿ ਫੈਡਰਲ ਸਰਕਾਰ ਨੇ ਪਿਛਲੇ ਦੋ ਸਾਲਾਂ ਵਿੱਚ ਇਮੀਗ੍ਰੇਸ਼ਨ ਦੀ ਗਿਣਤੀ ਘਟਾ ਦਿੱਤੀ ਹੈ, ਜਿਸਦਾ ਅਸਰ ਪੀਐੱਨਪੀ ‘ਤੇ ਵੀ ਪਿਆ ਹੈ।
The post ਇਮੀਗ੍ਰੇਸ਼ਨ ਪ੍ਰੋਗਰਾਮ ਵਿਚ ਤਬਦੀਲੀ ਡੇਅਕੇਅਰ ਵਰਕਰਾਂ ਲਈ ਬਣੀ ਚਿੰਤਾ appeared first on TV Punjab | Punjabi News Channel.
Tags:
- alberta
- canada
- canada-news-bulletin
- census
- daycare-workers
- esxpress-entry
- immigration
- international-students
- news
- nri
- study-permit
- top-news
- toronto
- trending
- trending-news
- tr-to-pr
- vistorvisa
- work-permit
|
| You received this email because you set up a subscription at Feedrabbit. This email was sent to you at dailypostin10@gmail.com. Unsubscribe or change your subscription. |