ਹੁਣ ਅੰਡਰਗਰਾਊਂਡ ਹੋਣਗੀਆਂ ਬਿਜਲੀ ਦੀਆਂ ਤਾਰਾਂ! CM ਮਾਨ ਵੱਲੋਂ ਪਾਇਲਟ ਪ੍ਰੋਜੈਕਟ ਦੀ ਸ਼ੁਰੂਆਤ

ਪੰਜਾਬ ਵਿਚ ਬਿਜਲੀ ਦੀਆਂ ਤਾਰਾਂ ਅੰਡਰਗਰਾਊਂਡ ਕਰਨ ਦੀ ਦਿਸ਼ਾ ਵੱਲ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਆਪਣੇ ਜੱਦੀ ਪਿੰਡ ਸਤੌਜ ਤੋਂ ‘ਵਾਇਰ ਫ੍ਰੀ ਵਿਲੇਜ’ ਪਾਇਲਟ ਪ੍ਰੋਜੈਕਟ ਦੀ ਸ਼ੁਰੂਆਤ ਕੀਤੀ। 8 ਕਰੋੜ ਦੀ ਲਾਗਤ ਵਾਲੇ ਇਸ ਪ੍ਰਾਜੈਕਟ ਨਾਲ ਪੰਜਾਬ ਦੇ ਲੋਕਾਂ ਨੂੰ ਬਿਜਲੀ ਦੇ ਖੰਭਿਆਂ ਤੋਂ ਛੁਟਕਾਰਾ ਮਿਲੇਗਾ, ਜਿਸ ਨਾਲ ਪੰਜਾਬ ਅੰਡਰਗਰਾਊਂਡ ਬਿਜਲੀ ਦੀ ਸਪਲਾਈ ਵਾਲ਼ਾ ਦੇਸ਼ ਦਾ ਪਹਿਲਾ ਸੂਬਾ ਬਣ ਜਾਵੇਗਾ।

ਇਸ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਅੱਜ ਦਾ ਦਿਨ “ਸੁਨਹਿਰੀ ਅੱਖਰਾਂ” ਵਿੱਚ ਲਿਖਿਆ ਜਾਵੇਗਾ, ਕਿਉਂਕਿ ਅਜਿਹੇ ਪ੍ਰੋਜੈਕਟ ਬਾਰੇ ਕਿਸੇ ਵੀ ਸੂਬੇ ਨੇ ਪਹਿਲਾਂ ਨਹੀਂ ਸੋਚਿਆ। ਉਨ੍ਹਾਂ ਕਿਹਾ ਕਿ ਜਦੋਂ ਉਹ ਕਲਾਕਾਰ ਵਜੋਂ ਕੰਮ ਕਰ ਰਹੇ ਸਨ, ਉਦੋਂ ਹੀ ਉਨ੍ਹਾਂ ਨੇ ਇਹ ਸੁਪਨਾ ਦੇਖਿਆ ਸੀ ਕਿ ਜੇਕਰ ਕਦੇ ਮੌਕਾ ਮਿਲਿਆ ਤਾਂ ਇਹਨਾਂ ਖੰਭਿਆਂ ਨੂੰ ਹਟਾਉਣਗੇ। ਉਨ੍ਹਾਂ ਕਿਹਾ ਕਿ ‘ਇਹ ਇੱਕ ਲੰਮਾ ਪ੍ਰੋਜੈਕਟ ਹੋਣ ਕਰਕੇ ਇਸ ਨੂੰ ਪੂਰਾ ਹੋਣ ਵਿੱਚ ਸਮਾਂ ਲੱਗਿਆ। ਹੁਣ ਫਾਈਬਰ ਤਾਰਾਂ ਆ ਗਈਆਂ ਹਨ, ਜੋ ਹਰ ਮੌਸਮ ਵਿੱਚ ਚੱਲ ਸਕਦੀਆਂ ਹਨ।”

ਮੁੱਖ ਮੰਤਰੀ ਨੇ ਦੱਸਿਆ ਕਿ ਇਸ ਪ੍ਰੋਜੈਕਟ ਵਿੱਚ ਪਿੰਡ ਵਿੱਚੋਂ ਕਰੀਬ 382 ਖੰਭੇ ਪੁੱਟੇ ਜਾਣਗੇ। ਪਹਿਲਾਂ ਨਵੇਂ ਕਨੈਕਸ਼ਨ ਦਿੱਤੇ ਜਾਣਗੇ ਅਤੇ ਉਸ ਤੋਂ ਬਾਅਦ ਮੇਨ ਸਪਲਾਈ ਸ਼ੁਰੂ ਕੀਤੀ ਜਾਵੇਗੀ। ਹਟਾਏ ਗਏ ਖੰਭਿਆਂ ਨੂੰ ਪੰਚਾਇਤ ਘਰਾਂ ਵਿੱਚ ਰੱਖ ਦਿੱਤਾ ਜਾਵੇਗਾ।

ਇਸ ਵਿਚ 7 KM ਹਾਈ ਟੈਂਸ਼ਨ ਲਾਈਨ ਤੇ 9.5 KM ਲੋਅ ਟੈਂਸ਼ਨ ਲਾਈਨ ਅੰਡਰਗ੍ਰਾਊਂਡ ਕੀਤੀ ਜਾਵੇਗੀ। 800 ਘਰਾਂ ਤੱਕ 41 KM ਸਰਵਿਸ ਕੇਬਲ ਪਾਈ ਜਾਵੇਗੀ। ਇਹ ਸਾਰਾ ਕੰਮ ਟ੍ਰੈਂਚਲੈੱਸ ਡ੍ਰਿਲਿੰਗ ਤਕਨੀਕ ਨਾਲ ਹੋਵੇਗਾ। ਇਸ ਵਿਚ ਵਰਤੀਆਂ ਜਾਣ ਵਾਲੀਆਂ ਡਿਜੀਟਲ ਅਤੇ ਫਾਈਬਰ ਅਧਾਰਿਤ ਤਾਰਾਂ ਦੀ ਲਾਈਫ 50 ਸਾਲ ਤੱਕ ਹੋਵੇਗੀ ਤੇ ਮੀਂਹ ਅਤੇ ਤੂਫ਼ਾਨ ਵਿੱਚ ਬਿਜਲੀ ਸਪਲਾਈ ਪ੍ਰਭਾਵਿਤ ਨਹੀਂ ਹੋਵੇਗੀ, ਜਿਸ ਨਾਲ ਟਰਾਂਸਮਿਸ਼ਨ ਲਾਸ ਘੱਟ ਹੋਵਗਾ।

ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ

The post ਹੁਣ ਅੰਡਰਗਰਾਊਂਡ ਹੋਣਗੀਆਂ ਬਿਜਲੀ ਦੀਆਂ ਤਾਰਾਂ! CM ਮਾਨ ਵੱਲੋਂ ਪਾਇਲਟ ਪ੍ਰੋਜੈਕਟ ਦੀ ਸ਼ੁਰੂਆਤ appeared first on Daily Post Punjabi.



Previous Post Next Post

Contact Form