ਪਟਿਆਲਾ ਦੇ ਨੇੜੇ ਪੈਂਦੀ ਭਾਖੜਾ ਨਹਿਰ ਦੇ ਪਸਿਆਣਾ ਪੁਲ ਕੋਲੋਂ ਇੱਕ ਔਰਤ ਦਾ ਮੋਬਾਈਲ ਫੋਨ, ਚੱਪਲਾਂ ਅਤੇ ਆਧਾਰ ਕਾਰਡ ਮਿਲਣ ਕਾਰਨ ਇਲਾਕੇ ਵਿੱਚ ਸਨਸਨੀ ਫੈਲ ਗਈ ਹੈ। ਜਾਣਕਾਰੀ ਮੁਤਾਬਕ ਇਸ ਔਰਤ ਦੀ ਪਛਾਣ ਮੀਨੂ ਕੁਮਾਰੀ (ਲਗਭਗ 32-33 ਸਾਲ) ਵਜੋਂ ਹੋਈ ਹੈ, ਜੋ ਪਟਿਆਲਾ ਦੇ ਧੀਰੂ ਮਾਜਰੀ ਇਲਾਕੇ ਦੀ ਰਹਿਣ ਵਾਲੀ ਦੱਸੀ ਜਾ ਰਹੀ ਹੈ।

ਘਟਨਾ ਦੀ ਸੂਚਨਾ ਮਿਲਦਿਆਂ ਹੀ ਔਰਤ ਦਾ ਪਤੀ ਵਿਜੇ ਕੁਮਾਰ ਅਤੇ ਪਰਿਵਾਰਕ ਮੈਂਬਰ ਮੌਕੇ ‘ਤੇ ਪਹੁੰਚੇ। ਵਿਜੇ ਕੁਮਾਰ ਨੇ ਦੱਸਿਆ ਕਿ ਉਹ ਨਗਰ ਨਿਗਮ ਵਿੱਚ ਬਤੌਰ ਸਫਾਈ ਦਰੋਗਾ ਕੰਮ ਕਰਦਾ ਹੈ। ਉਸ ਮੁਤਾਬਕ ਮੀਨੂ ਕੁਮਾਰੀ ਦੁਪਹਿਰ ਸਮੇਂ ਘਰੋਂ ਇਹ ਕਹਿ ਕੇ ਨਿਕਲੀ ਸੀ ਕਿ ਉਹ ਆਪਣੀ ਭਰਜਾਈ ਪੂਜਾ, ਜੋ ਕਿ ਪੀ.ਜੀ.ਆਈ. ਚੰਡੀਗੜ੍ਹ ਵਿਖੇ ਡਾਇਲਸਿਸ ਕਰਵਾ ਰਹੀ ਹੈ, ਨੂੰ ਮਿਲਣ ਜਾ ਰਹੀ ਹੈ। ਪਰ ਜਦੋਂ ਉਹ ਉੱਥੇ ਨਹੀਂ ਪਹੁੰਚੀ ਤਾਂ ਪਰਿਵਾਰ ਨੇ ਉਸਦੀ ਭਾਲ ਸ਼ੁਰੂ ਕੀਤੀ।
ਇਹ ਵੀ ਪੜ੍ਹੋ : ਹੋਰਮੁਜ਼ ਸਟ੍ਰੇਟ ਕੋਲ ਗੁਜਰਾਤ ਦੇ ਜਹਾਜ਼ ‘ਤੇ ਹਮਲਾ, ਭਾਰਤ ਨੇ ਕਿਹਾ- ‘ਅਜਿਹੀ ਹਰਕਤ ਬਰਦਾਸ਼ਤ ਨਹੀਂ’
ਗੋਤਾਖੋਰ ਸ਼ੰਕਰ ਭਾਰਦਵਾਜ ਨੇ ਦੱਸਿਆ ਕਿ ਨਹਿਰ ਦੀ ਪਟੜੀ ਤੋਂ ਮਿਲੇ ਸਾਮਾਨ ਦੀ ਪਰਿਵਾਰ ਵੱਲੋਂ ਪਛਾਣ ਕਰ ਲਈ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਪਰਿਵਾਰ ਵਿੱਚ ਪਿਛਲੇ ਕੁਝ ਸਮੇਂ ਤੋਂ ਘਰੇਲੂ ਵਿਵਾਦ ਚੱਲ ਰਿਹਾ ਸੀ, ਜਿਸ ਕਾਰਨ ਔਰਤ ਮਾਨਸਿਕ ਤੌਰ ‘ਤੇ ਪ੍ਰੇਸ਼ਾਨ ਹੋ ਸਕਦੀ ਹੈ। ਪੁਲਿਸ ਅਤੇ ਗੋਤਾਖੋਰਾਂ ਵੱਲੋਂ ਨਹਿਰ ਵਿੱਚ ਔਰਤ ਦੀ ਭਾਲ ਲਈ ਸਰਚ ਆਪਰੇਸ਼ਨ ਚਲਾਇਆ ਜਾ ਰਿਹਾ ਹੈ।
ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ

The post ਭਾਬੀ ਨੂੰ ਮਿਲ ਕੇ ਆਉਣ ਦਾ ਕਹਿ ਕੇ ਨਿਕਲੀ ਔਰਤ ਦਾ ਭਾਖੜਾ ਨਹਿਰ ਦੇ ਕੋਲੋਂ ਮਿਲਿਆ ਸਾਮਾਨ appeared first on Daily Post Punjabi.