ਪਤੀ ਤੇ ਬੱਚੇ ਨਾਲ ਪੇਕੇ ਜਾ ਰਹੀ ਵਿਆਹੁਤਾ ਨਾਲ ਵਾਪਰਿਆ ਦਰਦਨਾਕ ਸੜਕ ਹਾਦਸਾ, ਹੋਈ ਮੌਤ

ਹੁਸਿ਼ਆਰਪੁਰ ਦੇ ਪਿੱਪਲਾਂਵਾਲਾ ‘ਚ ਵਾਪਰੇ ਇਕ ਦਰਦਨਾਕ ਸੜਕ ਹਾਦਸੇ ‘ਚ ਵਿਆਹੁਤਾ ਦੀ ਮੌਤ ਹੋ ਜਾਣ ਦੀ ਮੰਦਭਾਗੀ ਖਬਰ ਸਾਹਮਣੇ ਆਈ ਹੈ। ਮ੍ਰਿਤਕ ਮਹਿਲਾ ਦੀ ਪਛਾਣ ਮਧੂ ਬਾਲਾ ਵਜੋਂ ਹੋਈ ਹੈ, ਜੋ ਕਿ ਜਲੰਧਰ ਤੋਂ ਆਪਣੇ ਪਤੀ ਅਤੇ ਬੱਚੇ ਨਾਲ ਮੋਟਰਸਾਈਕਲ ‘ਤੇ ਸਵਾਰ ਹੋ ਕੇ ਆਪਣੇ ਮਾਪਿਆਂ ਦੇ ਘਰ ਪਿੰਡ ਥੱਥਲਾਂ ਨੂੰ ਜਾ ਰਹੀ ਸੀ। ਹਾਦਸੇ ਕਾਰ ਸਵਾਰ ਵੱਲੋਂ ਬਿਨਾਂ ਪਿੱਛੇ ਦੇਖੇ ਦਰਵਾਜਾ ਖੋਲ੍ਹਣ ਕਰਕੇ ਵਾਪਰਿਆ।

ਇਸ ਹਾਦਸੇ ‘ਚ ਉਕਤ ਮ੍ਰਿਤਕ ਮਹਿਲਾ ਦਾ ਇਕ ਛੋਟਾ ਬੱਚਾ ਜਿਸ ਦੀ ਉਮਰ 3 ਸਾਲ ਦੇ ਕਰੀਬ ਦੱਸੀ ਜਾ ਰਹੀ ਹੈ, ਵੀ ਗੰਭੀਰ ਰੂਪ ਨਾਲ ਜ਼ਖਮੀ ਹੋਇਆ ਹੈ, ਜਿਸ ਦਾ ਜਲੰਧਰ ਦੇ ਨਿੱਜੀ ਹਸਪਤਾਲ ‘ਚ ਇਲਾਜ ਚੱਲ ਰਿਹਾ ਹੈ। ਇਸ ਹਾਦਸੇ ਦੀ ਸੀਸੀਟੀਵੀ ਵੀਡੀਓ ਵੀ ਸਾਹਮਣੇ ਆਈ ਹੈ, ਜਿਸ ਵਿਚ ਦੇਖਿਆ ਜਾ ਸਕਦਾ ਹੈ ਕਿ ਇਕ ਸਵੀਫਟ ਗੱਡੀ ਸੜਕ ‘ਤੇ ਆ ਕੇ ਰੁਕਦੀ ਹੈ। ਇਸ ਦੌਰਾਨ ਗੱਡੀ ਪਿੱਛੇ ਬੈਠੇ ਇਕ ਵਿਅਕਤੀ ਵੱਲੋਂ ਬਿਨਾਂ ਦੇਖੇ ਗੱਡੀ ਦਾ ਦਰਵਾਜ਼ਾ ਖੋਲ੍ਹ ਦਿੱਤਾ ਜਾਂਦਾ ਹੈ ਤੇ ਮੋਟਰਸਾਈਕਲ ਗੱਡੀ ‘ਚ ਜਾ ਵੱਜਦਾ ਹੈ ਜਿਸ ਕਾਰਨ ਮੋਟਰਸਾਈਕਲ ਡਿੱਗ ਪੈਂਦਾ ਹੈ ਤੇ ਮਹਿਲਾ ਦੇ ਉਪਰੋਂ ਟਿੱਪਰ ਲੰਘ ਜਾਂਦਾ ਹੈ ਤੇ ਉਸ ਦੀ ਮੌਕੇ ‘ਤੇ ਹੀ ਮੌਤ ਹੋ ਜਾਂਦੀ ਹੈ।

ਪੁਲਿਸ ਵੱਲੋਂ ਅੱਜ ਪੋਸਟਮਾਰਟਮ ਤੋਂ ਬਾਅਦ ਲਾਸ਼ ਵਾਰਸਾਂ ਦੇ ਹਵਾਲੇ ਕਰ ਦਿੱਤੀ ਗਈ। ਥਾਣਾ ਮਾਡਲ ਟਾਊਨ ਪੁਲਿਸ ਵਲੋਂ ਪਤੀ ਵਿਜੇ ਕੁਮਾਰ ਦੇ ਬਿਆਨਾਂ ਤੇ 3 ਵਿਰੁੱਧ ਮਾਮਲਾ ਦਰਜ ਕੀਤਾ ਹੈ। ਜਿਸ ਵਿੱਚ ਗੁਰਦੀਪ ਸਿੰਘ ਵਾਸੀ ਕੀਰਤੀ ਨਗਰ ਅਤੇ ਬੰਟੀ ਗੁੱਜਰ ਵਾਸੀ ਨਿਊ ਫਹਿਤਗੜ੍ਹ ਤੇ ਇਕ ਅਣਪਛਾਤੇ ਵਿਰੁੱਧ ਮਾਮਲਾ ਦਰਜ ਕੀਤਾ ਹੈ।

ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ

The post ਪਤੀ ਤੇ ਬੱਚੇ ਨਾਲ ਪੇਕੇ ਜਾ ਰਹੀ ਵਿਆਹੁਤਾ ਨਾਲ ਵਾਪਰਿਆ ਦਰਦਨਾਕ ਸੜਕ ਹਾਦਸਾ, ਹੋਈ ਮੌਤ appeared first on Daily Post Punjabi.



Previous Post Next Post

Contact Form