ਪੰਜਾਬ ਭਰ ਦੀਆਂ 108 ਨਗਰ ਨਿਗਮਾਂ ਵਿੱਚ ਅੱਜ ਵੋਟਿੰਗ ਹੋ ਰਹੀ ਹੈ। ਅੱਠ ਨਗਰ ਨਿਗਮਾਂ, 76 ਨਗਰ ਕੌਂਸਲਾਂ ਅਤੇ 21 ਨਗਰ ਪੰਚਾਇਤਾਂ ਦੀਆਂ ਸੀਟਾਂ ਲਈ 7,555 ਉਮੀਦਵਾਰ ਚੋਣ ਲੜ ਰਹੇ ਹਨ। ਵੋਟਿੰਗ ਸਵੇਰੇ 8 ਵਜੇ ਸ਼ੁਰੂ ਹੋਈ। ਦੁਪਹਿਰ 2 ਵਜੇ ਤੱਕ ਸੂਬੇ ਵਿਚ 45.60 ਫੀਸਦੀ ਵੋਟਿੰਗ ਹੋਈ, ਜਿਨ੍ਹਾਂ ਵਿਚ ਨਗਰ ਕੌਂਸਲ ਤੇ ਨਗਰ ਪੰਚਾਇਤ ਚੋਣਾਂ ਰੂਪਨਗਰ ਵਿਚ 48.39 ਫ਼ੀਸਦੀ, ਸ੍ਰੀ ਅਨੰਦਪੁਰ ਸਾਹਿਬ ਵਿਚ 59.52 ਫੀਸਦੀ, ਮੋਰਿੰਡਾ ‘ਚ 48.61 ਫੀਸਦੀ, ਨੰਗਲ ‘ਚ 44.80 ਫੀਸਦੀ, ਰੂਪਨਗਰ ‘ਚ 45.10 ਫੀਸਦੀ, ਚਮਕੌਰ ਸਾਹਿਬ ‘ਚ 53.20 ਫੀਸਦੀ ਤੇ ਕੀਰਤਪੁਰ ਸਾਹਿਬ ‘ਚ 69.36 ਫੀਸਦੀ ਵੋਟਿੰਗ ਹੋਈ।
ਇਸੇ ਵਿਚ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਵੋਟਰਾਂ ਨੂੰ ਅਪੀਲ ਕੀਤੀ ਕਿ ਪੰਜਾਬ ਵਿਚ ਚੱਲ ਰਹੀਆਂ ਨਿਗਮ ਚੋਣਾਂ ਵਿਚ ਆਪਣੀ ਵੋਟ ਦੇ ਅਧਿਕਾਰ ਦੀ ਵਰਤੋਂ ਜਰੂਰ ਕਰੋ। ਉਨ੍ਹਾਂ ਕਿਹਾ ਕਿ ਤੁਹਾਡਾ ਵੋਟ ਲੋਕਤੰਤਰ ਵਿਚ ਤਾਕਤ ਹੈ… ਤੁਹਾਡੀਆਂ ਛੋਟੀਆਂ-ਵੱਡੀਆਂ ਸਮੱਸਿਆਵਾਂ ਦਾ ਹੱਲ ਤੇ ਪੂਰੇ ਪਰਿਵਾਰ ਦੀ ਖੁਸ਼ਹਾਲੀ ਤੁਹਾਡਾ ਵੋਟ ਤੈਅ ਕਰਦਾ ਹੈ।

ਉਥੇ ਹੀ ਸਮਾਣਾ ਦੇ ਕ੍ਰਿਸ਼ਨਾ ਬਸਤੀ ਇਲਾਕੇ ਵਿੱਚ ਸਥਿਤੀ ਤਣਾਅਪੂਰਨ ਹੋ ਗਈ ਜਦੋਂ ਇੱਕ ਪੋਲਿੰਗ ਬੂਥ ਨੇੜੇ ਭਾਰੀ ਹੰਗਾਮੇ ਦੌਰਾਨ ਇੱਕ ਨੌਜਵਾਨ ਦੀ ਬਿਜਲੀ ਦਾ ਕਰੰਟ ਲੱਗ ਗਿਆ। ਇਸ ਘਟਨਾ ਤੋਂ ਬਾਅਦ, ਗੁੱਸੇ ਵਿੱਚ ਆਏ ਵਸਨੀਕ ਪੋਲਿੰਗ ਬੂਥ ਦੇ ਬਾਹਰ ਵੱਡੀ ਗਿਣਤੀ ਵਿੱਚ ਇਕੱਠੇ ਹੋ ਗਏ ਅਤੇ ਇੱਕ ਵਿਸ਼ਾਲ ਵਿਰੋਧ ਪ੍ਰਦਰਸ਼ਨ ਕੀਤਾ। ਇੱਕ ਪਾਸੇ ਲੋਕਾਂ ਨੇ ਪੁਲਿਸ ‘ਤੇ ਇੱਟਾਂ ਅਤੇ ਪੱਥਰ ਸੁੱਟ ਜਦੋਂ ਕਿ ਦੂਜੇ ਪਾਸੇ ਪੁਲਿਸ ਸਥਿਤੀ ਨੂੰ ਕਾਬੂ ਕਰਨ ਲਈ ਲਾਠੀਚਾਰਜ ਕੀਤਾ।
ਪ੍ਰਦਰਸ਼ਨਕਾਰੀਆਂ ਦਾ ਦੋਸ਼ ਹੈ ਕਿ ਪੁਲਿਸ ਨੇ ਸਥਿਤੀ ਨੂੰ ਕਾਬੂ ਕਰਨ ਲਈ ਹਵਾ ਵਿੱਚ ਤਿੰਨ ਰਾਊਂਡ ਫਾਇਰ ਵੀ ਕੀਤੇ। ਘਟਨਾ ਤੋਂ ਬਾਅਦ, ਪੂਰੇ ਇਲਾਕੇ ਵਿੱਚ ਤਣਾਅ ਅਤੇ ਦਹਿਸ਼ਤ ਦਾ ਮਾਹੌਲ ਬਣ ਗਿਆ। ਦੱਸਿਆ ਜਾ ਰਿਹਾ ਹੈ ਕਿ ਨੌਜਵਾਨ ਦੇ ਜ਼ਖਮੀ ਹੋਣ ‘ਤੇ ਪਰਿਵਾਰ ਅਤੇ ਸਥਾਨਕ ਨਿਵਾਸੀ ਬਹੁਤ ਗੁੱਸੇ ਵਿੱਚ ਹਨ। ਵੱਡੀ ਗਿਣਤੀ ਵਿੱਚ ਲੋਕ ਮੌਕੇ ‘ਤੇ ਇਕੱਠੇ ਹੋ ਗਏ, ਜਿਸ ਨਾਲ ਸਥਿਤੀ ਹੋਰ ਵਿਗੜ ਗਈ।
ਇਹ ਵੀ ਪੜ੍ਹੋ : CM ਮਾਨ ਨੇ ਬੱਚਿਆਂ ਦੀ ਅਪੀਲ ’ਤੇ ਪਲੇਗ੍ਰਾਊਂਡ ਬਣਵਾਉਣ ਦਾ ਦਿੱਤਾ ਭਰੋਸਾ, ਕਿਹਾ- “ਤੁਸੀਂ ਪੜ੍ਹਾਈ-ਖੇਡਾਂ ‘ਤੇ ਧਿਆਨ ਦਿਓ, ਬਾਕੀ ਜ਼ਿੰਮੇਵਾਰੀ ਮੇਰੀ”
ਘਟਨਾ ਦੀ ਜਾਣਕਾਰੀ ਮਿਲਦੇ ਹੀ ਸੀਨੀਅਰ ਪੁਲਿਸ ਅਧਿਕਾਰੀ ਮੌਕੇ ‘ਤੇ ਪਹੁੰਚੇ ਅਤੇ ਸਥਿਤੀ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ। ਫਿਲਹਾਲ ਸਥਿਤੀ ਨੂੰ ਕਾਬੂ ਵਿੱਚ ਰੱਖਣ ਲਈ ਇਲਾਕੇ ਵਿੱਚ ਭਾਰੀ ਪੁਲਿਸ ਫੋਰਸ ਤਾਇਨਾਤ ਕਰ ਦਿੱਤੀ ਗਈ ਹੈ।
ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ

The post ‘ਤੁਹਾਡਾ ਵੋਟ ਤੁਹਾਡੀ ਤਾਕਤ’, ਪੰਜਾਬ ਨਗਰ ਨਿਗਮ ਚੋਣਾਂ ਨੂੰ ਲੈ ਕੇ ਕੇਜਰੀਵਾਲ ਨੇ ਵੋਟਰਾਂ ਨੂੰ ਕੀਤੀ ਅਪੀਲ appeared first on Daily Post Punjabi.