ਬੀਤੇ ਦਿਨ ਸਾਈਕਲਿੰਗ ਕਰ ਰਹੇ ਨੌਜਵਾਨਾਂ ਨਾਲ ਹੋਈ ਲੁੱਟ ਮਾਮਲੇ ਵਿਚ ਪੁਲਿਸ ਨੇ ਤੁਰੰਤ ਐਕਸ਼ਨ ਲੈਂਦੇ ਹੋਏ ਕੁਝ ਹੀ ਘੰਟਿਆਂ ਵਿਚ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮਾਂ ਕੋਲੋਂ 4 ਮੋਬਾਈਲ ਫੋਨ, ਐਕਟਿਵਾ ਤੇ ਵਾਰਦਾਤ ‘ਚ ਵਰਤੀ ਗਈ ਕਾਰ ਬਰਾਮਦ ਹੋਈ ਹੈ। ਹੁਣ ਪੁਲਿਸ ਮੁਲਜ਼ਮਾਂ ਨੂੰ ਅਦਾਲਤ ‘ਚ ਪੇਸ਼ ਕਰਕੇ ਰਿਮਾਂਡ ਹਾਸਿਲ ਕਰੇਗੀ।
ਜਾਣਕਾਰੀ ਮੁਤਾਬਕ ਬੀਤੇ ਕੱਲ੍ਹ ਤੜਕੇ ਰਾਜਕੁਮਾਰ ਅਤੇ ਉਨ੍ਹਾਂ ਦੇ ਸਾਥੀ ਜਦੋਂ ਸਾਈਕਲ ‘ਤੇ ਸੈਰ ਕਰਨ ਲਈ ਸੰਗਰੂਰ ਤੋਂ ਘਾਬਦਾ ਸਾਈਡ ਜਾ ਰਹੇ ਸਨ ਤਾਂ ਪਿੱਛੋਂ ਇੱਕ ਜ਼ੈੱਨ (Zen) ਕਾਰ ਵਿੱਚ ਆਏ ਕੁਝ ਨੌਜਵਾਨਾਂ ਨੇ ਉਨ੍ਹਾਂ ਦੇ ਅੱਗੇ ਗੱਡੀ ਲਗਾ ਕੇ, ਡਰਾ-ਧਮਕਾ ਕੇ ਅਤੇ ਡੰਡੇ ਨਾਲ ਵਾਰ ਕਰਕੇ ਉਨ੍ਹਾਂ ਤੋਂ ਆਈਫੋਨ ਮੋਬਾਈਲ ਖੋਹ ਲਿਆ ਸੀ। ਸ਼ਿਕਾਇਤ ਮਿਲਣ ‘ਤੇ ਥਾਣਾ ਸਦਰ ਵਿਖੇ ਮੁਕੱਦਮਾ ਨੰਬਰ 85 ਦਰਜ ਕੀਤਾ ਗਿਆ। ਐਸ.ਐਸ.ਪੀ. ਸੰਗਰੂਰ ਸ਼੍ਰੀ ਰਵਜੋਤ ਗਰੇਵਾਲ (IPS) ਦੇ ਨਿਰਦੇਸ਼ਾਂ ‘ਤੇ ਐਸ.ਪੀ. (ਡੀ), ਡੀ.ਐਸ.ਪੀ. ਰੂਰਲ ਦਲਵੀਰ ਸਿੰਘ ਸਿੱਧੂ ਅਤੇ ਐਸ.ਐਚ.ਓ. ਅਵਤਾਰ ਸਿੰਘ ਦੀ ਅਗਵਾਈ ਵਿੱਚ ਇੱਕ ਵਿਸ਼ੇਸ਼ ਟੀਮ ਗਠਿਤ ਕਰਕੇ ਡੂੰਘਾਈ ਨਾਲ ਤਫਤੀਸ਼ ਸ਼ੁਰੂ ਕੀਤੀ ਗਈ।

ਪੁਲਿਸ ਨੇ ਮੁਸਤੈਦੀ ਦਿਖਾਉਂਦੇ ਹੋਏ ਕੁਝ ਹੀ ਘੰਟਿਆਂ ਵਿੱਚ ਵਾਰਦਾਤ ਨੂੰ ਟਰੇਸ ਕਰਕੇ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕਰ ਲਿਆ ਹੈ, ਜਿਨ੍ਹਾਂ ਦੀ ਪਛਾਣ ਹਰਮਨਪ੍ਰੀਤ ਅਤੇ ਪ੍ਰਭਜੋਤ ਵਜੋਂ ਹੋਈ ਹੈ। ਦੋਸ਼ੀਆਂ ਕੋਲੋਂ ਵਾਰਦਾਤ ਵਿੱਚ ਵਰਤੀ ਗਈ ਇੱਕ ਜ਼ੈੱਨ ਕਾਰ, 4 ਮੋਬਾਈਲ ਫੋਨ (ਜਿਨ੍ਹਾਂ ਵਿੱਚੋਂ ਇੱਕ ਰਾਜਕੁਮਾਰ ਦਾ ਆਈਫੋਨ ਹੈ) ਅਤੇ ਇੱਕ ਐਕਟਿਵਾ ਸਕੂਟਰੀ ਬਰਾਮਦ ਕੀਤੀ ਗਈ ਹੈ।
ਇਹਨਾਂ ਕੋਲੋਂ ਇਕ ਐਕਟਿਵਾ ਵੀ ਬਰਾਮਦ ਹੋਈ ਹੈ। ਐਕਟਿਵਾ ਸਕੂਟਰੀ ਵੀ ਇਨ੍ਹਾਂ ਦੋਸ਼ੀਆਂ ਨੇ ਕੱਲ੍ਹ ਸਵੇਰੇ ਹੀ ਮਹਿਲ ਮੁਬਾਰਕ ਗੁਰਦੁਆਰਾ ਸਾਹਿਬ ਕੋਲੋਂ ਭੁੱਲਰ ਨਾਂ ਦੇ ਵਿਅਕਤੀ ਤੋਂ ਦਾਤਰ ਦਿਖਾ ਕੇ ਖੋਹੀ ਸੀ, ਜਿਸ ਸਬੰਧੀ ਥਾਣਾ ਸਿਟੀ ਵਿਖੇ ਮੁਕੱਦਮਾ ਨੰਬਰ 92 ਪਹਿਲਾਂ ਹੀ ਦਰਜ ਸੀ। ਸ਼ੁਰੂਆਤੀ ਪੜਤਾਲ ਵਿੱਚ ਸਾਹਮਣੇ ਆਇਆ ਹੈ ਕਿ ਵਾਰਦਾਤ ਵਿੱਚ ਵਰਤੀ ਗਈ ਜ਼ੈੱਨ ਕਾਰ ਵੀ ਚੋਰੀ ਦੀ ਹੈ ਅਤੇ ਉਸ ਉੱਪਰ ਲੱਗਿਆ ਨੰਬਰ ਗਲਤ ਹੈ, ਜੋ ਕਿਸੇ ਮੋਟਰਸਾਈਕਲ ਦਾ ਹੈ।
ਇਹ ਵੀ ਪੜ੍ਹੋ : ਪਤੀ ਤੇ ਬੱਚੇ ਨਾਲ ਪੇਕੇ ਜਾ ਰਹੀ ਵਿਆਹੁਤਾ ਨਾਲ ਵਾਪਰਿਆ ਦਰਦਨਾਕ ਸੜਕ ਹਾਦਸਾ, ਹੋਈ ਮੌਤ
ਫੜੇ ਗਏ ਨੌਜਵਾਨ ਸੰਗਰੂਰ ਇਲਾਕੇ ਦੇ ਹੀ ਰਹਿਣ ਵਾਲੇ ਹਨ, ਜਿਨ੍ਹਾਂ ਵਿਚੋਂ ਇੱਕ ਖੁਰਾਣੇ ਪਿੰਡ ਦਾ ਹੈ ਅਤੇ ਇਨ੍ਹਾਂ ਦੀ ਉਮਰ 20 ਤੋਂ 22 ਸਾਲ ਦੇ ਦਰਮਿਆਨ ਹੈ। ਪੁਲਿਸ ਦੋਵਾਂ ਦੋਸ਼ੀਆਂ ਨੂੰ ਮਾਣਯੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕਰੇਗੀ ਤਾਂ ਜੋ ਡੂੰਘਾਈ ਨਾਲ ਪੁੱਛਗਿੱਛ ਕਰਕੇ ਇਹ ਪਤਾ ਲਗਾਇਆ ਜਾ ਸਕੇ ਕਿ ਇਸ ਗੈਂਗ ਵਿੱਚ ਹੋਰ ਕਿਹੜੇ ਵਿਅਕਤੀ ਸ਼ਾਮਲ ਹਨ ਅਤੇ ਇਨ੍ਹਾਂ ਨੇ ਹੋਰ ਕਿੱਥੇ-ਕਿੱਥੇ ਵਾਰਦਾਤਾਂ ਨੂੰ ਅੰਜਾਮ ਦਿੱਤਾ ਹੈ।
ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ

The post ਸਾਈਕਲਿੰਗ ਕਰ ਰਹੇ ਨੌਜਵਾਨਾਂ ਨਾਲ ਹੋਈ ਲੁੱਟ ਦਾ ਮਾਮਲਾ, ਪੁਲਿਸ ਨੇ ਕੁਝ ਹੀ ਘੰਟਿਆਂ ‘ਚ ਫੜੇ ਮੁਲਜ਼ਮ appeared first on Daily Post Punjabi.