ਬਠਿੰਡਾ ‘ਚ ਦਰਦਨਾਕ ਹਾਦਸਾ, ਬੁਲਡੋਜ਼ਰ ਹੇਠਾਂ ਆਏ ਸਕੂਟੀ ਸਵਾਰ ਦਾਦਾ-ਪੋਤੀ, ਦਾਦੇ ਦੀ ਮੌਤ

ਬਠਿੰਡਾ ਦੀ ਗਣੇਸ਼ਾ ਬਸਤੀ ਗਲੀ ਨੰਬਰ 9 ਵਿਚ ਆਪਣੀ ਪੋਤੀ ਨਾਲ ਜਾ ਰਹੇ ਇੱਕ ਬੰਦੇ ਨਾਲ ਦਰਦਨਾਕ ਹਾਦਸਾ ਵਾਪਰ ਗਿਆ। ਇੱਕ ਘਰ ਦੇ ਬਾਹਰ ਬਣੇ ਰੈਂਪ ‘ਤੇ ਥੋੜ੍ਹੀ ਜਿਹੀ ਬਜਰੀ ਖਿਲਰੀ ਹੋਣ ਕਰਕੇ ਸਕੂਟੀ ਅਚਾਨਕ ਸਲਿੱਪ ਹੋ ਗਈ ਜਿਸ ਨਾਲ ਦਾਦਾ-ਪੋਤੀ ਸੜਕ ਵਿਚਾਲੇ ਜਾ ਡਿੱਗੇ ਤੇ ਇਸ ਦੌਰਾਨ ਗਲੀ ਵਿਚ ਸੜਕ ਬਣਾ ਰਿਹਾ ਬੁਲਡੋਜਰ ਦੋਹਾਂ ਦੇ ਉਪਰੋਂ ਲੰਘ ਗਿਆ।

ਇਸ ਦੌਰਾਨ ਦਾਦੇ ਦੀ ਬਹੁਤ ਹੀ ਦਰਦਨਾਕ ਮੌਤ ਹੋ ਗਈ, ਜਦਕਿ ਪੋਤੀ ਵੀ ਬੁਲਡੋਜਰ ਹੇਠਾਂ ਆਉਣ ਕਰਕੇ ਗੰਭੀਰ ਜਖਮੀ ਹੋ ਗਈ। ਪੂਰੀ ਘਟਨਾ ਦੀ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ।

ਘਟਨਾ ਦੀ ਜਾਣਕਾਰੀ ਮਿਲਣ ‘ਤੇ, ਵਲੰਟੀਅਰ ਸੁਮਿਤ ਮਹੇਸ਼ਵਰੀ, ਰਾਜਵਿੰਦਰ, ਗੌਤਮ ਸ਼ਰਮਾ ਅਤੇ ਆਕਾਸ਼ ਗਰਗ ਨੌਜਵਾਨ ਵੈਲਫੇਅਰ ਸੋਸਾਇਟੀ ਤੋਂ ਐਂਬੂਲੈਂਸ ਵਿੱਚ ਮੌਕੇ ‘ਤੇ ਪਹੁੰਚੇ। ਸੰਸਥਾ ਦੀ ਇੱਕ ਟੀਮ ਨੇ ਪਹਿਲਾਂ ਜ਼ਖਮੀ ਲੜਕੀ ਨੂੰ ਨੇੜਲੇ ਨਿੱਜੀ ਹਸਪਤਾਲ ਪਹੁੰਚਾਇਆ, ਪਰ ਉਸ ਦੀ ਹਾਲਤ ਨਾਜ਼ੁਕ ਹੋਣ ਕਾਰਨ ਉਹ ਤੁਰੰਤ ਉਸਨੂੰ ਸਿਵਲ ਹਸਪਤਾਲ ਲੈ ਗਏ, ਜਿੱਥੇ ਮੁੱਢਲੀ ਸਹਾਇਤਾ ਦੇਣ ਤੋਂ ਬਾਅਦ ਉਸਨੂੰ ਏਂਜਲ ਹਸਪਤਾਲ ਰੈਫਰ ਕਰ ਦਿੱਤਾ ਗਿਆ।

ਮ੍ਰਿਤਕ ਦੀ ਪਛਾਣ ਵਿਸ਼ਾਲ ਗੁਪਤਾ ਪੁੱਤਰ ਰਾਜਕੁਮਾਰ ਵਾਸੀ ਅਫੀਮ ਵਾਲੀ ਗਲੀ, ਬਠਿੰਡਾ ਵਜੋਂ ਹੋਈ ਹੈ। ਕੁੜੀ ਦੀ ਹਾਲਤ ਅਜੇ ਵੀ ਗੰਭੀਰ ਬਣੀ ਹੋਈ ਹੈ। ਸੰਸਥਾ ਦੀ ਟੀਮ ਮ੍ਰਿਤਕ ਦੇਹ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਲੈ ਗਈ। ਦੱਸਿਆ ਜਾ ਰਿਹਾ ਹੈ ਕਿ ਹਾਦਸੇ ਮਗਰੋਂ ਬੁਲਡੋਜ਼ਰ ਚਾਲਕ ਮੌਕੇ ਤੋਂ ਹੋਇਆ ਫਰਾਰ ਹੋ ਗਿਆ। ਪੁਲਿਸ ਵੱਲੋਂ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ

ਹਰ ਵੇਲੇ Update ਰਹਿਣ ਲਈ ਸਾਨੂੰ Facebook ‘ਤੇ like ਤੇ See first ਕਰੋ .

The post ਬਠਿੰਡਾ ‘ਚ ਦਰਦਨਾਕ ਹਾਦਸਾ, ਬੁਲਡੋਜ਼ਰ ਹੇਠਾਂ ਆਏ ਸਕੂਟੀ ਸਵਾਰ ਦਾਦਾ-ਪੋਤੀ, ਦਾਦੇ ਦੀ ਮੌਤ appeared first on Daily Post Punjabi.



Previous Post Next Post

Contact Form