ਪੱਛਮੀ ਬੰਗਾਲ ਵਿਚ ਵਿਧਾਨ ਸਭਾ ਚੋਣਾਂ 2026 ਦੀ ਗਿਣਤੀ ਹੁਣ ਆਪਣੇ ਆਖਰੀ ਪੜਾਅ ਵਿਚ ਪਹੁੰਚ ਚੁੱਕੀ ਹੈ ਤੇ ਤਸਵੀਰ ਲਗਭਗ ਸਾਫ ਹੁੰਦੀ ਦਿਖ ਰਹੀ ਹੈ। ਅੰਕੜਿਆਂ ਮੁਤਾਬਕ ਬੰਗਾਲ ਵਿਚ ਕਮਲ ਖਿੜਦਾ ਦਿਖੇ ਰਿਹਾ ਹੈ। ਉਥੇ ਦੀਦੀ ਨੂੰ ਵੱਡਾ ਝਟਕਾ ਲੱਗਾ ਹੈ। ਮਮਤਾ ਬਨਰਜੀ ਦੀ ਪਾਰਟੀ ਕਾਫੀ ਪਛੜ ਚੁੱਕੀ ਹੈ ਜਦੋਂ ਕਿ ਭਾਜਪਾ ਜਿੱਤ ਵੱਲ ਵਧਦੀ ਦਿਖ ਰਹੀ ਹੈ। ਇਸ ਨੂੰ ਬੰਗਾਲ ਵਿਚ PM ਮੋਦੀ ਦਾ ਜਾਦੂ ਕਿਹਾ ਜਾ ਸਕਦਾ ਹੈ ਤੇ ਦੂਜੇ ਪਾਸੇ ਦੀਦੀ ਦਾ ਗੜ੍ਹ ਹਿਲਦਾ ਦਿਖ ਰਿਹਾ ਹੈ।
ਤਾਜ਼ਾ ਰੁਝਾਨਾਂ ਮੁਤਾਬਕ BJP ਨੇ ਬਹੁਮਤ ਦੇ ਅੰਕੜੇ ਨੂੰ ਪਾਰ ਕਰ ਲਿਆ ਹੈ ਤੇ 173 ਸੀਟਾਂ ‘ਤੇ ਅੱਗੇ ਚੱਲ ਰਹੀ ਹੈ। ਹੁਣ ਤੱਕ ਭਾਜਪਾ ਨੂੰ 4 ਫੀਸਦੀ ਤੇ ਟੀਐੱਮਸੀ ਨੂੰ 42 ਫੀਸਦੀ ਵੋਟ ਮਿਲਦੇ ਦਿਖ ਰਹੇ ਹਨ। ਭਵਾਨੀਪੁਰ ਸੀਟ ‘ਤੇ ਮਮਤਾ ਬਨਰਜੀ ਅੱਗੇ ਹੈ। ਸੁਵੇਂਦੁ ਅਧਿਕਾਰੀ ਪਿੱਛੇ ਚੱਲ ਰਹੇ ਹਨ।
ਇਹ ਵੀ ਪੜ੍ਹੋ : ਪੱਛਮੀ ਬੰਗਾਲ ਸਣੇ 4 ਸੂਬਿਆਂ ਅਤੇ 1 ਕੇਂਦਰ ਸ਼ਾਸਿਤ ਪ੍ਰਦੇਸ਼ ਦੀਆਂ ਵਿਧਾਨ ਸਭਾ ਚੋਣਾਂ ਦੇ ਨਤੀਜੇ ਅੱਜ, ਵੋਟਾਂ ਦੀ ਗਿਣਤੀ ਹੋਈ ਸ਼ੁਰੂ
ਹਾਲਾਂਕਿ TMC ਨੇ ਵੀ ਚੰਗਾ ਪ੍ਰਦਰਸ਼ਨ ਕੀਤਾ ਹੈ ਤੇ ਕਈ ਸੀਟਾਂ ‘ਤੇ ਮੁਕਾਬਲਾ ਸਖਤ ਬਣਿਆ ਹੋਇਆ ਹੈ। ਕੁਝ ਸੀਟਾਂ ‘ਤੇ ਗਿਣਤੀ ਅਜੇ ਜਾਰੀ ਹੈ। ਇਸ ਲਈ ਆਖਰੀ ਨਤੀਜਿਆਂ ਲਈ ਅਧਿਕਾਰਕ ਐਲਾਨ ਦਾ ਇੰਤਜ਼ਾਮਰ ਕੀਤਾ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ 2021 ਦੀਆਂ ਵਿਧਾਨ ਸਭਾ ਚੋਣਾਂ ਵਿਚ ਟੀਐੱਮਸੀ ਨੇ 215 ਸੀਟਾਂ ਦੇ ਨਾਲ ਸਰਕਾਰ ਬਣਾਈ ਸੀ ਜਦੋਂ ਕਿ ਭਾਜਪਾ 77 ਸੀਟਾਂ ਨਾਲ ਮੁੱਖ ਵਿਰਧੀ ਧਿਰ ਬਣੀ ਸੀ।
ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ

The post ਬੰਗਾਲ ‘ਚ ‘ਦੀਦੀ’ ਨੂੰ ਵੱਡਾ ਝਟਕਾ, BJP ਨੇ ਬਹੁਮਤ ਦੇ ਅੰਕੜੇ ਨੂੰ ਕੀਤਾ ਪਾਰ, 173 ਸੀਟਾਂ ‘ਤੇ ਚੱਲ ਰਹੀ ਅੱਗੇ appeared first on Daily Post Punjabi.
source https://dailypost.in/bjp-crosses-majority-mark/