ਅਸਮ ਵਿਚ ਵਿਜੀਲੈਂਸ ਵੱਲੋਂ ਵੱਡੀ ਕਾਰਵਾਈ ਕੀਤੀ ਗਈ ਜਿਸ ਤਹਿਤ ACS ਅਧਿਕਾਰੀ ਦੇ ਘਰ ‘ਤੇ ਛਾਪਾ ਮਾਰਿਆ ਗਿਆ ਕਿਉਂਕਿ ਉਸ ‘ਤੇ ਰਿਸ਼ਵਤ ਲੈਣ ਦੇ ਇਲਜ਼ਾਮ ਲੱਗੇ ਸਨ। ACS ਅਫਸਰ ਦੇ ਘਰੋਂ 48 ਲੱਖ ਰੁਪਏ ਦੀ ਨਕਦੀ ਤੇ 80 ਲੱਖ ਦੇ ਫਿਕਸਡ ਡਿਪਾਜ਼ਿਟ ਤੇ ਵੱਖ-ਵੱਖ ਜਾਇਦਾਦਾਂ ਨਾਲ ਸਬੰਧਤ ਦਸਤਾਵੇਜ਼ ਬਰਾਮਦ ਕੀਤੇ ਗਏ ਹਨ। ਨੋਟਾਂ ਦੇ ਬੰਡਲ ਦੇਖ ਕੇ ਅਧਿਕਾਰੀ ਵੀ ਹੈਰਾਨ ਰਹਿ ਗਏ ਹਨ।
ਗੁਹਾਟੀ ਦੇ ਰੂਪਨਗਰ ਵਿਖੇ ਭੂਮੀ ਰਿਕਾਰਡ ਵਿਭਾਗ ਦੇ ਵਧੀਕ ਡਾਇਰੈਕਟਰ ਦਾਸ ਨੂੰ 21 ਮਈ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ ਜਦੋਂ ਉਨ੍ਹਾਂ ‘ਤੇ ਜ਼ਮੀਨ ਵੇਚਣ ਦੀ ਇਜਾਜ਼ਤ ਲਈ NOC ਜਾਰੀ ਕਰਨ ਲਈ ਕਥਿਤ ਤੌਰ ‘ਤੇ 1 ਲੱਖ ਰੁਪਏ ਦੀ ਮੰਗ ਕਰਨ ਲਈ 45,000 ਰੁਪਏ ਰਿਸ਼ਵਤ ਲੈਣ ਦੇ ਦੋਸ਼ ਲਗਾਏ ਗਏ ਸਨ।
ਇਹ ਵੀ ਪੜ੍ਹੋ : ਅੰਮ੍ਰਿਤਸਰ ਪੁਲਿਸ ਦਾ ਵੱਡਾ ਐਕਸ਼ਨ, ਗੈਰਕਾਨੂੰਨੀ ਤਰੀਕੇ ਨਾਲ ਪ/ਟਾਕੇ ਬਣਾਉਣ ਵਾਲੀ ਮਹਿਲਾ ਨੂੰ ਕੀਤਾ ਗ੍ਰਿਫ਼ਤਾਰ
ਸ਼ਿਕਾਇਤਕਰਤਾ ਨੇ ਰਿਸਵਤ ਦੀ ਰਕਮ ਦਾ ਭੁਗਤਾਨ ਕਰਨ ਤੋਂ ਇਨਕਾਰ ਕਰਦੇ ਹੋਏ ਭ੍ਰਿਸ਼ਟਾਚਾਰ ਵਿਰੋਧੀ ਏਜੰਸੀ ਨਾਲ ਸੰਪਰਕ ਕੀਤਾ ਸੀ। ਇਸ ਦੇ ਬਾਅਦ ਰੂਪਨਗਰ ਸਥਿਤ ਵਿਜੀਲੈਂਸ ਵੱਲੋਂ ਜਾਲ ਵਿਛਾ ਕੇ ਕਾਰਵਾਈ ਕੀਤੀ ਗਈ ਜਿਥੇ ਦਾਸ ਨੂੰ ਪੈਸੇ ਸਵੀਕਰ ਕਰਨ ਦੇ ਤੁਰੰਤ ਬਾਅਦ ਉਨ੍ਹਾਂ ਦੇ ਦਫਤਰ ਤੋਂ ਰੰਗੀ ਹੱਥੀਂ ਫੜ ਲਿਆ ਗਿਆ। ਅਧਿਕਾਰੀਆਂ ਨੇ ਦੱਸਿਆ ਕਿ ਉਨ੍ਹਾਂ ਦੇ ਕਬਜ਼ੇ ਵਿਚੋਂ ਨਕਦੀ ਬਰਾਮਦ ਕੀਤੀ ਗਈ ਤੇ ਗਵਾਹਾਂ ਦੀ ਹਾਜ਼ਰੀ ਵਿਚ ਇਸ ਨੂੰ ਜ਼ਬਤ ਕਰ ਲਿਆ ਗਿਆ।
ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ

The post ਰਿਸ਼ਵਤਖੋਰੀ ਮਾਮਲੇ ‘ਚ ਗ੍ਰਿਫਤਾਰ ਅਸਮ ਦਾ ACS ਅਫ਼ਸਰ, ਘਰੋਂ ਮਿਲੇ ਨੋਟਾਂ ਦੇ ਬੰਡਲ ਤੇ ਲੱਖਾਂ ਦੇ ਦਸਤਾਵੇਜ਼ appeared first on Daily Post Punjabi.
source https://dailypost.in/assam-acs-officer-arrested/