ਜਲੰਧਰ ਬਲਾਸਟ ਮਾਮਲੇ ‘ਚ ਸ਼ਾਮਲ 2 ਮੁਲਜ਼ਮਾਂ ਦੀ ਕੋਰਟ ‘ਚ ਹੋਈ ਪੇਸ਼ੀ, ਮਿਲਿਆ 7 ਦਿਨਾਂ ਦਾ ਪੁਲਿਸ ਰਿਮਾਂਡ

ਜਲੰਧਰ ਬਲਾਸਟ ਮਾਮਲੇ ਨਾਲ ਜੁੜੀ ਖਬਰ ਸਾਹਮਣੇ ਆਈ ਹੈ। 2 ਮੁਲਜ਼ਮਾਂ ਨੂੰ ਅਦਾਲਤ ਵਿਚ ਪੇਸ਼ ਕੀਤਾ ਗਿਆ ਹੈ। ਪੁਲਿਸ ਨੇ ਉਮਰਦੀਨ ਤੇ ਅਨਿਲ ਸ਼ਰਮਾ ਨੂੰ ਅਦਾਲਤ ‘ਚ ਪੇਸ਼ ਕੀਤਾ । ਕੋਰਟ ਨੇ ਦੋਨਾਂ ਮੁਲਜ਼ਮਾਂ ਨੂੰ 7 ਦਿਨਾਂ ਦੇ ਪੁਲਿਸ ਰਿਮਾਂਡ ‘ਤੇ ਭੇਜਿਆ ਹੈ। ਹਾਲਾਂਕਿ ਪੁਲਿਸ ਵੱਲੋਂ 10 ਦਿਨਾਂ ਦੇ ਰਿਮਾਂਡ ਦੀ ਮੰਗ ਕੀਤੀ ਗਈ ਸੀ।

ਦੱਸ ਦੇਈਏ ਕਿ ਜਲੰਧਰ ਦੇ ਵਿਚ BSF ਹੈੱਡ ਕੁਆਰਟਰ ਕੰਪਲੈਕਸ ਦੇ ਬਾਹਰ 5 ਮਈ ਨੂੰ ਇਹ ਧਮਾਕਾ ਹੋਇਆ ਸੀ।ਉਮਰਦੀਨ ਜਿਸ ਨੇ ਕਿ ਪੁਲਿਸ ਹੈੱਡਕੁਆਰਟਰ ਦੇ ਬਾਹਰ ਇਹ ਧਮਾਕਾ ਕੀਤਾ ਸੀ ਤੇ ਦੂਜਾ ਮੁਲਜ਼ਮ ਅਨਿਲ ਸ਼ਰਮਾ ਜਿਸ ਨੇ ਇਸ ਪੂਰੀ ਘਟਨਾ ਦੀ ਵੀਡੀਓਗ੍ਰਾਫੀ ਕੀਤੀ ਸੀ ਦੋਵੇਂ ਮੁਲਜ਼ਮਾਂ ਨੂੰ ਕੋਰਟ ਵਿਚ ਪੇਸ਼ ਕੀਤਾ ਗਿਆ ਹੈ। ਪੁਲਿਸ ਨੇ ਡੂੰਘਾਈ ਨਾਲ ਪੁੱਛਗਿਛ ਕਰਨ ਤੇ ਸਾਜਿਸ਼ ਦੇ ਸਬੰਧਾਂ ਨੂੰ ਜੋੜਨ ਲਈ 10 ਦਿਨਾਂ ਦੇ ਰਿਮਾਂਡ ਦੀ ਮੰਗ ਕੀਤੀ ਸੀ ਪਰ ਅਦਾਲਤ ਨੇ 7 ਦਿਨਾਂ ਦਾ ਰਿਮਾਂਡ ਮਿਲਿਆ ਹੈ। ਜਾਂਚ ਏਜੰਸੀਆਂ ਦੋਵੇਂ ਮੁਲਜ਼ਮਾਂ ਤੋਂ ਪੁੱਛਗਿਛ ਕਰ ਰਹੀਆਂ ਹਨ ਤੇ ਸ਼ੁਰੂਆਤੀ ਜਾਂਚ ਵਿਚ ਸਾਹਮਣੇ ਆਇਆ ਹੈ ਕਿ ਦੋਵੇਂ ਮੁਲਜ਼ਮ ਇੰਸਟਾਗ੍ਰਾਮ ਰਾਹੀਂ ਪਾਕਿਸਤਾਨੀ ਡੌਨ ਸ਼ਹਿਜਾਦ ਭੱਟੀ ਦੇ ਸੰਪਰਕ ਵਿਚ ਸਨ। ਭੱਟੀ ਹੀ ਸੀ, ਜਿਸ ਨੇ ਉਨ੍ਹਾਂ ਨੂੰ ਬਲਾਸਟ ਕਰਨ ਲਈ ਤਿਆਰ ਕੀਤਾ ਸੀ। ਉਮਰਦੀਪ ਜ਼ੀਰਕਪੁਰ ਦੇ ਪ੍ਰਭਾਤ ਨਗਰ ਦਾ ਰਹਿਣ ਵਾਲਾ ਹੈ ਤੇ ਟੈਕਸੀ ਡਰਾਈਵਰ ਵਜੋਂ ਕੰਮ ਕਰਦਾ ਹੈ। ਜਾਂਚ ਤੋਂ ਪਤਾ ਲਗੱਦਾ ਹੈ ਕਿ ਪੈਸੇ ਦੇ ਲਾਲਚ ਵਿਚ ਕੰਮ ਕੀਤਾ ਗਿਆ ਹੈ। ਅਨਿਲ ਸ਼ਰਮਾ ਅੰਮ੍ਰਿਤਸਰ ਦਾ ਰਹਿਣ ਵਾਲਾ ਹੈ ਪਰ ਮੂਲ ਤੌਰ ਤੋਂ ਯੂਪੀ ਦੇ ਮੁਜ਼ੱਫਰਪੁਰ ਦਾ ਦੱਸਿਆ ਜਾ ਰਿਹਾ ਹੈ। ਉਸ ਨੇ ਮੋਬਾਈਲ ਫੋਨ ਰਾਹੀਂ ਪੂਰੀ ਘਟਨਾ ਦੀ ਵੀਡੀਓ ਰਿਕਾਰਡ ਕੀਤੀ ਸੀ।

ਇਹ ਵੀ ਪੜ੍ਹੋ : ਪੰਜਾਬ ‘ਚ ਮੁੜ ਬਦਲੇਗਾ ਮੌਸਮ, ਭਾਰੀ ਮੀਂਹ ਤੇ ਹਨੇਰੀ ਤੂਫਾਨ ਦਾ ਅਲਰਟ

ਇਹ ਵੀ ਪਤਾ ਲਗਾਇਆ ਜਾ ਰਿਹਾ ਹੈ ਕਿ ਦੋਵੇਂ ਮੁਲਜ਼ਮਾਂ ਵੱਲੋਂ ਜਾਸੂਸੀ ਕਿਵੇਂ ਕੀਤੀ ਗਈ ਤੇ ਘਟਨਾ ਨੂੰ ਅੰਜਾਮ ਦੇਣ ਲਈ ਇਨ੍ਹਾਂ ਨੂੰ ਫੰਡ ਕਿਥੋਂ ਮਿਲੇ। ਧਮਾਕੇ ਦੇ ਪਿੱਛੇ ਅਸਲ ਮਾਸਟਰਮਾਈਂਡ ਕੌਣ ਹੈ ਤੇ ਧਮਾਕਾ ਕਰਨ ਮਗਰੋਂ ਦੋਵੇਂ ਮੁਲਜ਼ਮ ਕਿਥੇ ਲੁਕ ਗਏ ਸੀ। ਮੁਲਜ਼ਮਾਂ ਨੂੰ ਵਿਸਫੋਟਕਾਂ ਦੀ ਖੇਪ ਕਿਥੇ ਤੇ ਕਿਸ ਦੁਆਰਾ ਦਿੱਤੀ ਗਈ ਸੀ। ਜਿਸ ਕਾਰ ਵਿਚ ਮੁਲਜ਼ਮ ਧਮਾਕਾ ਕਰਨ ਲਈ ਪਹੁੰਚੇ ਸਨਉਸ ਨੂੰ ਬਰਾਮਦ ਨਹੀਂ ਕੀਤਾ ਗਿਆ। ਉਨ੍ਹਾਂ ਦਾ ਅੰਮ੍ਰਿਤਸਰ ਧਮਾਕੇ ਨਾਲ ਕੋਈ ਸਬੰਧ ਨਹੀਂ ਹੈ। ਪੁਲਿਸ ਨੇ ਮੋਬਾਈਲ ਫੋਨ ਜ਼ਬਤ ਕਰ ਲਏ ਹਨ ਤੇ ਫੋਰੈਂਸਿਕ ਜਾਂਚ ਲਈ ਭੇਜ ਦਿੱਤੇ ਹਨ।

ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ

The post ਜਲੰਧਰ ਬਲਾਸਟ ਮਾਮਲੇ ‘ਚ ਸ਼ਾਮਲ 2 ਮੁਲਜ਼ਮਾਂ ਦੀ ਕੋਰਟ ‘ਚ ਹੋਈ ਪੇਸ਼ੀ, ਮਿਲਿਆ 7 ਦਿਨਾਂ ਦਾ ਪੁਲਿਸ ਰਿਮਾਂਡ appeared first on Daily Post Punjabi.



Previous Post Next Post

Contact Form