ਲੁਧਿਆਣਾ ‘ਚ 132 ਸਾਈਬਰ ਠੱਗ ਗ੍ਰਿਫਤਾਰ, ਵਿਦੇਸ਼ੀ ਨਾਗਰਿਕਾਂ ਨੂੰ ਬਣਾਉਂਦੇ ਸਨ ਨਿਸ਼ਾਨਾ

ਲੁਧਿਆਣਾ ਪੁਲਿਸ ਨੇ ਇੱਕ ਅੰਤਰਰਾਸ਼ਟਰੀ ਸਾਈਬਰ ਧੋਖਾਧੜੀ ਨੈੱਟਵਰਕ ਨਾਲ ਜੁੜੇ 132 ਧੋਖਾਧੜੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਮਾਸਟਰਮਾਈਂਡ ਦਿੱਲੀ ਅਤੇ ਗੁਜਰਾਤ ਦੇ ਰਹਿਣ ਵਾਲੇ ਹਨ। ਪੁਲਿਸ ਨੇ ਉਨ੍ਹਾਂ ਤੋਂ ਲਗਭਗ 1 ਕਰੋੜ 7 ਲੱਖ ਰੁਪਏ ਕੈਸ਼ ਮਿਲਿਆ ਹੈ। ਇਸ ਤਂ ਇਲਾਵਾ 98 ਲੈਪਟਾਪ, 229 ਮੋਬਾਈਲ ਫੋਨ, 19 ਲਗਜ਼ਰੀ ਕਾਰਾਂ ਅਤੇ 300 ਤੋਂ ਵੱਧ ਬੈਂਕ ਖਾਤੇ ਫ੍ਰੀਜ਼ ਕੀਤੇ।

ਧੋਖਾਧੜੀ ਕਰਨ ਵਾਲਿਆਂ ਦੇ ਇਸ ਗਿਰੋਹ ਨੇ ਵਿਦੇਸ਼ਾਂ ਵਿੱਚ ਰਹਿੰਦੇ ਵਿਅਕਤੀਆਂ ਨੂੰ ਨਿਸ਼ਾਨਾ ਬਣਾਇਆ। ਜਾਂਚ ਤੋਂ ਪਤਾ ਲੱਗਾ ਹੈ ਕਿ ਦੋਸ਼ੀ ਵਿਦੇਸ਼ੀ ਲੋਕਾਂ ਦੇ ਕੰਪਿਊਟਰ ਸਕ੍ਰੀਨ ‘ਤੇ ਮਾਈਕ੍ਰੋਸਾਫਟ ਕੰਪਨੀ ਦੇ ਨਾਂ ਨਾਲ ਫਰਜੀ ਵਾਇਰਸ ਅਤੇ ਸੁਰੱਖਿਆ ਅਲਰਟ ਭੇਜਦੇ ਸਨ। ਸਕ੍ਰੀਨ ‘ਤੇ ਇੱਕ ਨਕਲੀ ਕਸਟਮਰ ਕੇਅਰ ਨੰਬਰ ਵੀ ਦਿਖਾਇਆ ਜਾਂਦਾ ਸੀ।

ਜਦੋਂ ਵੀ ਕੋਈ ਕਾਲਰ ਉਸ ਨੰਬਰ ‘ਤੇ ਕਾਲ ਕਰਦਾ ਸੀ, ਤਾਂ ਕਾਲ ਸਿੱਧੇ X-Lite ਸਾਫਟਵੇਅਰ ਰਾਹੀਂ ਧੋਖਾਧੜੀ ਕਰਨ ਵਾਲਿਆਂ ਨੂੰ ਭੇਜ ਦਿੱਤੀ ਜਾਂਦੀ ਸੀ। ਦੋਸ਼ੀ ਫਿਰ ਟੈਕਨੀਕਲ ਸਪੋਰਟ ਕਰਮਚਾਰੀ ਦੱਸ ਕੇ ਅਲਟ੍ਰਾਵਿਊਅਰ ਵਰਗੇ ਰਿਮੋਟ ਐਕਸੈੱਸ ਸਾਫਟਵੇਅਰ ਡਾਊਨਲੋਡ ਕਰਵਾਉਂਦੇ ਸਨ ਅਤ ਮੋਬਾਈਲ ਦ ਪੂਰਾ ਕੰਟਰੋਲ ਆਪਣੇ ਹੱਥ ਵਿਚ ਲੈ ਲੈਂਦੇ ਸਨ।

ਇਸ ਤੋਂ ਬਾਅਦ ਉਹ ਜਾਅਲੀ ਸਕੈਨ ਅਤੇ ਜਾਅਲੀ ਪੌਪ-ਅੱਪ ਦਿਖਾ ਕੇ ਲੋਕਾਂ ਨੂੰ ਡਰਾਉਂਦੇ ਸਨ। ਉਨ੍ਹਾਂ ਨੂੰ ਦੱਸਿਆ ਜਾਂਦਾ ਸੀ ਕਿ ਉਨ੍ਹਾਂ ਦਾ ਬੈਂਕ ਖਾਤਾ ਜਾਂ ਈਮੇਲ ਹੈਕ ਕਰ ਲਿਆ ਗਿਆ ਹੈ, ਜਾਂ ਉਨ੍ਹਾਂ ਦੇ ਕੰਪਿਊਟਰਾਂ ‘ਤੇ ਪੋਨੋਗ੍ਰਾਫੀ ਨਾਲ ਜੁੜਇਆ ਕੰਟੈਂਟ ਮਿਲਿਆ ਹੈ। ਫਿਰ ਇਸ ਡਰ ਦਾ ਫਾਇਦਾ ਚੁੱਕ ਕੇ ਉਨ੍ਹਾਂ ਨਾਲ ਠੱਗੀ ਕੀਤੀ ਜਾਂਦੀ ਸੀ।

ਪੁਲਿਸ ਕਮਿਸ਼ਨਰ ਸਵਪਨ ਸ਼ਰਮਾ ਨੇ ਦੱਸਿਆ ਕਿ ਪੁਲਿਸ ਦੀ ਇੱਕ ਟੀਮ ਨੇ 13 ਮਈ, 2026 ਨੂੰ ਸਾਈਬਰ ਕ੍ਰਾਈਮ ਪੁਲਿਸ ਸਟੇਸ਼ਨ ਵਿੱਚ 132 ਮੁਲਜ਼ਮਾਂ ਵਿਰੁੱਧ ਆਈਪੀਸੀ ਦੀਆਂ ਧਾਰਾਵਾਂ 318(4), 319(2), 336(3), 61(2) ਅਤੇ ਆਈਟੀ ਐਕਟ ਦੀਆਂ ਧਾਰਾਵਾਂ 66-ਸੀ, 66-ਡੀ, ਅਤੇ 75 ਦੇ ਤਹਿਤ ਮਾਮਲਾ ਦਰਜ ਕੀਤਾ ਸੀ।

ਪੁਲਿਸ ਨੂੰ ਗੁਪਤ ਸੂਚਨਾ ਮਿਲੀ ਕਿ ਸ਼ਹਿਰ ਦੇ ਕੁਝ ਕਾਲ ਸੈਂਟਰ ਵਿਦੇਸ਼ੀ ਨਾਗਰਿਕਾਂ ਨੂੰ ਆਨਲਾਈਨ ਧੋਖਾਧੜੀ ਦਾ ਸ਼ਿਕਾਰ ਬਣਾ ਰਹੇ ਹਨ। ਇਸ ਤੋਂ ਬਾਅਦ ਪੁਲਿਸ ਨੇ ਸੰਧੂ ਟਾਵਰ ਅਤੇ ਸਿਲਵਰ ਓਕ ਦੇ ਨੇੜੇ ਕਈ ਵਪਾਰਕ ਸਥਾਨਾਂ ‘ਤੇ ਇੱਕੋ ਸਮੇਂ ਛਾਪੇਮਾਰੀ ਕੀਤੀ।

ਛਾਪੇਮਾਰੀ ਦੌਰਾਨ ਪੁਲਿਸ ਟੀਮ ਨੇ ਲਗਭਗ 1 ਕਰੋੜ 7 ਲੱਖ ਰੁਪਏ ਦੀ ਨਕਦੀ, 98 ਲੈਪਟਾਪ, 229 ਮੋਬਾਈਲ ਫੋਨ, 19 ਲਗਜ਼ਰੀ ਕਾਰਾਂ ਜ਼ਬਤ ਕੀਤੀਆਂ ਅਤੇ 300 ਤੋਂ ਵੱਧ ਬੈਂਕ ਖਾਤੇ ਜ਼ਬਤ ਕੀਤੇ। ਆਮਦਨ ਕਰ ਵਿਭਾਗ ਨੂੰ ਵੀ ਜਾਂਚ ਵਿੱਚ ਸ਼ਾਮਲ ਕੀਤਾ ਗਿਆ ਹੈ।

ਪੁਲਿਸ ਕਮਿਸ਼ਨਰ ਸਵਪਨ ਸ਼ਰਮਾ ਨੇ ਦੱਸਿਆ ਕਿ ਹਰੇਕ ਕਾਲ ਸੈਂਟਰ ਵਿੱਚ 8 ਤੋਂ 10 ਟੀਮਾਂ ਬਣਾਈਆਂ ਗਈਆਂ ਸਨ ਅਤੇ ਹਰੇਕ ਟੀਮ ਵਿੱਚ 6 ਤੋਂ 7 ਮੈਂਬਰ ਹੁੰਦੇ ਸਨ। ਓਪਨਰ ਪੀੜਤ ਨੂੰ ਝਾਂਸੇ ਵਿਚ ਲੈ ਕੇ ਸਿਸਟਮ ਐਕਸੈੱਸ ਲੈਂਦੇ ਸਨ। ਕਲੋਜ਼ਰ ਬੈਂਕ ਅਧਿਕਾਰੀਆਂ ਵਜੋਂ ਪੇਸ਼ ਹੁੰਦੇ ਸਨ ਅਤੇ ਪੈਸੇ ਟ੍ਰਾਂਸਫਰ ਕਰਦੇ ਸਨ।

ਦੋਸ਼ੀ ਘਰਾਂ ਤੋਂ ਕੈਸ਼ ਪਿਕਅਪ, ਸੋਨਾ ਖਰੀਦਵਾ ਕੇ ਡੋਰਸਟੈੱਪ ਤੋਂ ਚੁਕਵਾਉਣਾ, ਅਮੇਜਨ ਅਤੇ ਐੱਪਲ ਗਿਫਟ ਕਾਰਡ ਖਰੀਦਵਾਨਾ, ਫਰਜੀ ਵਿਦੇਸ਼ੀ ਖਾਤਿਆਂ ਵਿਚ ਵਾਇਰ ਟਰਾਂਸਫਰ, ਹਵਾਲਾ ਅਤੇ ਕ੍ਰਿਪਟੋ ਰਾਹੀਂ ਭਾਰਤ ਪਹੁੰਚਦਾ ਸੀ। ਪੁਲਿਸ ਜਾਂਚ ਤੋਂ ਪਤਾ ਲੱਗਾ ਹੈ ਕਿ ਧੋਖਾਧੜੀ ਵਾਲੇ ਫੰਡ ਹਵਾਲਾ ਨੈੱਟਵਰਕ, ਕ੍ਰਿਪਟੋਕਰੰਸੀ ਅਤੇ ਹੋਰ ਗੈਰ-ਕਾਨੂੰਨੀ ਚੈਨਲਾਂ ਰਾਹੀਂ ਭਾਰਤ ਲਿਆਂਦੇ ਗਏ ਸਨ।

ਸ਼ੁਰੂਆਤੀ ਜਾਂਚ ਤੋਂ ਪਤਾ ਲੱਗਾ ਹੈ ਕਿ ਹਰੇਕ ਆਪਰੇਟਰ ਰੋਜ਼ਾਨਾ ਔਸਤਨ 8 ਤੋਂ 10 ਕਾਲਾਂ ਸੰਭਾਲਦਾ ਸੀ। ਕਰਮਚਾਰੀਆਂ ਨੂੰ ਫਿਕਸ ਸੈਲਰੀ ਦੇ ਨਾਲ ਇੰਸੈਂਟਿਵ ਵੀ ਦਿੱਤਾ ਜਾਂਦਾ ਸੀ। ਫਿਲਹਾਲ ਪੁਲਿਸ ਡਿਜੀਟਲ ਐਵੀਡੈਂਸ, ਹਵਾਲਾ ਲਿੰਕ, ਕ੍ਰਿਪਟੋ ਟਰਾਂਜੈਕਸ਼ਨ, ਪ੍ਰਾਪਰਟੀ ਮਾਲਕਾਂ ਅਤੇ ਹੋਰ ਸਹਿਯੋਗੀਆਂ ਦੀ ਭੂਮਿਕਾ ਦੀ ਜਾਂਚ ਕਰ ਰਹੀ ਹੈ।

ਜਦੋਂ ਪੁਲਿਸ ਨੇ ਤੇ ਛਾਪਾ ਮਾਰਿਆ, ਤਾਂ ਕਈ ਨੌਜਵਾਨਾਂ ਅਤੇ ਔਰਤਾਂ ਨੂੰ ਫੜਿਆ ਗਿਆ। ਸੂਤਰਾਂ ਮੁਤਾਬਕ ਇਹ ਖੁਲਾਸਾ ਹੋਇਆ ਹੈ ਕਿ ਮਾਸਟਰਮਾਈਂਡ ਨੇ ਗਰੀਬ ਪਰਿਵਾਰਾਂ ਨਾਲ ਸਬੰਧਤ ਮੁੰਡਿਆਂ ਅਤੇ ਕੁੜੀਆਂ ਨੂੰ ਜਲਦੀ ਅਮੀਰ ਬਣਨ ਦੇ ਸੁਪਨੇ ਦਿਖਾ ਕੇ ਇਸ ਕੰਮ ਵਿੱਚ ਸ਼ਾਮਲ ਕੀਤਾ ਹੈ।

ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ

The post ਲੁਧਿਆਣਾ ‘ਚ 132 ਸਾਈਬਰ ਠੱਗ ਗ੍ਰਿਫਤਾਰ, ਵਿਦੇਸ਼ੀ ਨਾਗਰਿਕਾਂ ਨੂੰ ਬਣਾਉਂਦੇ ਸਨ ਨਿਸ਼ਾਨਾ appeared first on Daily Post Punjabi.



Previous Post Next Post

Contact Form