ਦਿੱਲੀ ਏਅਰਪੋਰਟ ‘ਤੇ ਭਾਰਤੀ ਮੂਲ ਦਾ ਅਮਰੀਕੀ ਨਾਗਰਿਕ ਗ੍ਰਿਫ਼ਤਾਰ, ਯਾਤਰੀ ਕੋਲੋਂ 115 Gold Bars ਕੀਤੀਆਂ ਬਰਾਮਦ

ਸੋਨੇ ਦੀ ਤਸਕਰੀ ‘ਤੇ ਕਾਰਵਾਈ ਕਰਦੇ ਹੋਏ ਇੰਦਰਾ ਗਾਂਧੀ ਇੰਟਰਨੈਸ਼ਨਲ ਹਵਾਈ ਅੱਡੇ ‘ਤੇ ਕਸਟਮ ਵਿਭਾਗ ਨੇ ਭਾਰਤੀ ਮੂਲ ਦੇ ਇਕ ਅਮਰੀਕੀ ਨਾਗਰਿਕ ਨੂੰ ਰੋਕਿਆ ਤੇ ਉਸ ਕੋਲੋਂ 3565 ਗ੍ਰਾਮ ਵਜ਼ਨ ਦੇ 115 ਸੋਨੇ ਦੇ ਬਿਸਕੁਟ ਬਰਾਮਦ ਕੀਤੇ। ਜ਼ਬਤ ਕੀਤੀਆਂ ਗਈਆਂ ਚੀਜ਼ਾਂ ਦੀ ਕੀਮਤ 5.5 ਕਰੋੜ ਰੁਪਏ ਤੋਂ ਵੱਧ ਦੱਸੀ ਜਾ ਰਹੀ ਹੈ।

ਸ਼ੱਕੀ ਵਿਅਕਤੀ ਏਅਰ ਇੰਡੀਆ ਦੀ ਫਲਾਈਟ AI-4174 ਤੋਂ ਸੈਨ ਫਰਾਂਸਿਸਕੋ ਤੋ ਨਵੀਂ ਦਿੱਲੀ ਪਹੁੰਚਿਆ ਜਿਥੇ ਉਸ ਨੂੰ ਫੜ ਲਿਆ ਗਿਆ। ਉਸ ਦੇ ਸਾਮਾਨ ਦੀ ਤਲਾਸ਼ੀ ਲਈ ਗਈ ਤਾਂ ਉਸ ਦੀ ਪਤਲੂਨ ਦੀਆਂ ਅੰਦਰੂਨੀ ਪਰਤ ਵਿਚ ਸੀਤੀਆਂ ਹੋਈਆਂ ਗੁਪਤ ਜੇਬਾਂ ਵਾਲੀ ਇਕ ਵਿਸ਼ੇਸ਼ ਤੌਰ ਤੋਂ ਡਿਜ਼ਾਈਨ ਕੀਤੀ ਗਈ ਬੈਲਟ ਵਿਚ ਲੁਕਾਈ ਗਈ ਸੋਨੇ ਦੀਆਂ ਛੜਾਂ ਬਰਾਮਦ ਹੋਈਆਂ। ਬਰਾਮਦ ਸੋਨੇ ਦੀਆਂ ਛੜਾਂ 24 ਕੈਰੇਟ ਸ਼ੁੱਧਤਾ ਦੀਆਂ ਹਨ ਜਿਨ੍ਹਾਂ ਦੀ ਸ਼ੁੱਧਤਾ 999.9 ਹੈ।

ਇਹ ਵੀ ਪੜ੍ਹੋ : ਮਾਨਸਾ : ਗੁਰੂ ਘਰ ਮੱਥਾ ਟੇਕਣ ਗਈ ਬਜ਼ੁਰਗ ਮਹਿਲਾ ਦਾ ਕ.ਤ/ਲ, ਇੱਕ ਘਰ ‘ਚੋਂ ਪੇਟੀ ‘ਚੋਂ ਮਿਲੀ ਦੇ/ਹ

ਇਹ ਤਸਕਰੀ ਵਾਲਾ ਸਮਾਨ ਕਸਟਮ ਐਕਟ, 1962 ਦੀ ਧਾਰਾ 110 ਦੇ ਤਹਿਤ ਜ਼ਬਤ ਕਰ ਲਿਆ ਗਿਆ ਹੈ ਅਤੇ ਯਾਤਰੀ ਨੂੰ ਉਸੇ ਐਕਟ ਦੀ ਧਾਰਾ 104 ਦੇ ਤਹਿਤ ਗ੍ਰਿਫਤਾਰ ਕਰ ਲਿਆ ਗਿਆ ਹੈ। ਹੋਰ ਜਾਂਚ ਜਾਰੀ ਹੈ। ਦੱਸ ਦੇਈਏ ਕਿ ਸੋਨੇ ‘ਤੇ ਕਸਟਮ ਡਿਊਟੀ 6 ਪ੍ਰਤੀਸ਼ਤ ਤੋਂ ਵਧਾ ਕੇ 15 ਪ੍ਰਤੀਸ਼ਤ ਕਰਨ ਨਾਲ ਅੰਤਰਰਾਸ਼ਟਰੀ ਤਸਕਰੀ ਗਿਰੋਹਾਂ ਨੇ ਉਨ੍ਹਾਂ ਨੂੰ ਹੋਰ ਵੀ ਵਧੀਆ ਛੁਪਾਉਣ ਦੀਆਂ ਤਕਨੀਕਾਂ ਅਪਣਾਉਣ ਲਈ ਪ੍ਰੇਰਿਤ ਕੀਤਾ ਹੈ।

ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ

The post ਦਿੱਲੀ ਏਅਰਪੋਰਟ ‘ਤੇ ਭਾਰਤੀ ਮੂਲ ਦਾ ਅਮਰੀਕੀ ਨਾਗਰਿਕ ਗ੍ਰਿਫ਼ਤਾਰ, ਯਾਤਰੀ ਕੋਲੋਂ 115 Gold Bars ਕੀਤੀਆਂ ਬਰਾਮਦ appeared first on Daily Post Punjabi.



source https://dailypost.in/indian-origin-american-citizen/
Previous Post Next Post

Contact Form