TV Punjab | Punjabi News Channel: Digest for January 27, 2026

TV Punjab | Punjabi News Channel

Punjabi News, Punjabi TV

ਕੈਨੇਡਾ 'ਚ ਗੁਰਦੁਆਰਾ ਸਾਹਿਬ ਦਾ ਨਵਾਂ ਵਿਵਾਦ! CANADA NEWS

Monday 26 January 2026 04:40 PM UTC+00 | Tags: anitaanand canada canada-news-bulletin expressentry fruiticana immigration internationalstudents markcarney news pnp studyvisa surrey tariffs tfwp top-news toronopearsonairport trending trending-news trtopr trump


CANADA: ਟੋਰਾਂਟੋ ਪੀਅਰਸਨ ਹਵਾਈ ਅੱਡੇ ‘ਤੇ ਬਰਫਬਾਰੀ ਨੇ ਤੋੜੇ ਰਿਕਾਰਡ ਵੱਡੀ ਗਿਣਤੀ ‘ਚ ਉਡਾਣਾਂ ਪ੍ਰਭਾਵਿਤ, ਮੁਫ਼ਤ ‘ਚ ਹੋਵੇਗੀ ਰੀਬੁਕਿੰਗ ਅਮਰੀਕਾ ਵੱਲੋਂ ਟੈਰਿਫ ਦੀ ਧਮਕੀ ਦਰਮਿਆਨ ਕੈਨੇਡਾ ਦਾ ਸਪੱਸ਼ਟੀਕਰਨ ਕਾਰਨੀ ਨੇ ਕਿਹਾ ਚੀਨ ਨਾਲ ਮੁਕਤ ਵਪਾਰ ਸਮਝੌਤਾ ਕਰਨ ਦਾ ਇਰਾਦਾ ਨਹੀਂ ਵਿਦੇਸ਼ ਮੰਤਰੀ ਅਨੀਤਾ ਆਨੰਦ ਤੇ ਜੈਸ਼ੰਕਰ ਵਿਚਕਾਰ ਗੱਲਬਾਤ ਦੋਵੇਂ ਦੇਸ਼ਾਂ ਨੇ ਵਪਾਰਕ ਸਬੰਧਾਂ ਨੂੰ ਮਜ਼ਬੂਤ ਕਰਨ ‘ਤੇ ਦਿੱਤਾ ਜ਼ੋਰ ਮਾਰਕ ਕਾਰਨੀ ਨੇ ਆਪਣੀ ਵਿਦੇਸ਼ ਨੀਤੀ ‘ਚ ਕੀਤਾ ਵੱਡਾ ਬਦਲਾਅ ਟਰੰਪ ਦੀਆਂ ਧਮਕੀਆਂ ਦਰਮਿਆਨ ਭਾਰਤ ਵੱਲ ਵਧਾਇਆ ਹੱਥ ਸਰੀ ਵਿੱਚ ਫਰੂਟੀਕਾਨਾ ਗ੍ਰੋਸਰੀ ਸਟੋਰ ਨੂੰ ਅੱਗ ਲਾਉਣ ਦੀ ਕੋਸ਼ਿਸ਼ ਸਰੀ ਪੁਲਿਸ ਨੇ ਕਿਹਾ ਅੱਗ ਜਾਣਬੁੱਝ ਕੇ ਲਗਾਈ ਗਈ ਜਾਪ ਰਹੀ ਕੈਨੇਡਾ ਵਿੱਚ ਗੁਰਦੁਆਰਾ ਸਾਹਿਬ ਦੇ ਵਿਸਤਾਰ ‘ਤੇ ਵਿਵਾਦ ਓਕਵਿਲ ਸ਼ਹਿਰ ਦੇ ਕੁੱਝ ਕੌਂਸਲਰਾਂ ਨੇ ਜਤਾਇਆ ਵਿਰੋਧ ਗਾਇਕ ਵੀਰ ਦਵਿੰਦਰ ਦੇ ਘਰ ‘ਤੇ ਗੈਂਗਸਟਰਾਂ ਨੇ ਚਲਾਈਆਂ ਗੋਲੀਆਂ ਕੁੱਝ ਦਿਨ ਪਹਿਲਾਂ ਹੀ ਗਾਇਕ ਤੋਂ ਮੰਗੀ ਸੀ ਪੰਜ ਲੱਖ ਡਾਲਰ ਦੀ ਫਿਰੌਤੀ ਪੰਜਾਬੀ ਮੂਲ ਦੇ ਨੌਜਵਾਨ ਦਿਲਰਾਜ ਸਿੰਘ ਗਿੱਲ ਦਾ ਗੋਲੀਆਂ ਮਾਰ ਕੇ ਕਤਲ ਕੈਨੇਡੀਅਨ ਪੁਲਿਸ ਇਸ ਨੂੰ ਇੱਕ ਯੋਜਨਾਬੱਧ ‘ਟਾਰਗੇਟ ਕਿਲਿੰਗ’ ਮੰਨ ਰਹੀ #toronopearsonairport #tariffs #anitaanand #fruiticana #surrey #internationalstudents #expressentry #trtopr #realestate #tfwp #trump #immigration #markcarney #studyvisa #usa ਇਸ ਵੀਡੀਓ ਵਿੱਚ, ਤੁਸੀਂ **Canada News** ਅਤੇ ਹੋਰ **Punjabi News** ਬਾਰੇ ਤਾਜ਼ਾ ਅਪਡੇਟਾਂ ਪ੍ਰਾਪਤ ਕਰੋਗੇ। ਇਹ **latest news** ਤੁਹਾਨੂੰ **Canada News** ਅਤੇ ਕੈਨੇਡਾ ਦੇ ਮੌਜੂਦਾ ਮਾਮਲਿਆਂ ਬਾਰੇ ਜਾਣਕਾਰੀ ਪ੍ਰਦਾਨ ਕਰਦੀਆਂ ਹਨ। ਹੋਰ ਜਾਣਕਾਰੀ ਲਈ **TV Punjab** ਨਾਲ ਜੁੜੇ ਰਹੋ।

Canada News covers the latest from Canada, including discussion of political events, immigration, Canadian life. Stay informed with the latest **Canada News** . Also discussed are international events like the impact of **tariffs** on **trade barriers**.

The post ਕੈਨੇਡਾ ‘ਚ ਗੁਰਦੁਆਰਾ ਸਾਹਿਬ ਦਾ ਨਵਾਂ ਵਿਵਾਦ! CANADA NEWS appeared first on TV Punjab | Punjabi News Channel.

Tags:
  • anitaanand
  • canada
  • canada-news-bulletin
  • expressentry
  • fruiticana
  • immigration
  • internationalstudents
  • markcarney
  • news
  • pnp
  • studyvisa
  • surrey
  • tariffs
  • tfwp
  • top-news
  • toronopearsonairport
  • trending
  • trending-news
  • trtopr
  • trump

ਅਮਰੀਕਾ-ਕੈਨੇਡਾ 'ਚ ਬਰਫ਼ ਦਾ ਕਹਿਰ!

Monday 26 January 2026 04:50 PM UTC+00 | Tags: canada news snowstorm top-news trending trending-news usweather world


US-CANADA: ਅਮਰੀਕਾ ਅਤੇ ਕੈਨੇਡਾ ਵਿਚ ਬਰਫ਼ੀਲਾ ਤੂਫ਼ਾਨ ਕਹਿਰ ਢਾਹ ਰਿਹਾ ਹੈ ਅਤੇ ਹਵਾਈ ਜਹਾਜ਼ ਕਰੈਸ਼ ਹੋਣ ਸਣੇ ਸੈਂਕੜੇ ਸੜਕੀ ਹਾਦਸਿਆਂ ਦੌਰਾਨ ਘੱਟੋ ਘੱਟ 23 ਜਣਿਆਂ ਦੇ ਜਾਨ ਗਵਾਉਣ ਦੀ ਰਿਪੋਰਟ ਹੈ। ਦੂਜੇ ਪਾਸੇ ਫ਼ਲਾਈਟਸ ਰੱਦ ਹੋਣ ਦਾ ਸਿਲਸਿਲਾ ਜਾਰੀ ਹੈ ਅਤੇ ਐਤਵਾਰ ਨੂੰ ਦੋਹਾਂ ਮੁਲਕਾਂ ਵਿਚ 13 ਹਜ਼ਾਰ ਤੋਂ ਵੱਧ ਫਲਾਈਟਸ ਰੱਦ ਹੋਈਆਂ ਜਦਕਿ ਸ਼ੁੱਕਰਵਾਰ ਮਗਰੋਂ ਕੁਲ ਅੰਕੜਾ 20 ਹਜ਼ਾਰ ਤੋਂ ਟੱਪ ਗਿਆ। ਅਮਰੀਕਾ ਵਿਚ 10 ਲੱਖ ਤੋਂ ਵੱਧ ਘਰਾਂ ਦੀ ਬਿਜਲੀ ਗੁੱਲ ਹੈ ਅਤੇ ਲਗਾਤਾਰ ਹੋ ਰਹੀ ਬਰਫ਼ਬਾਰੀ ਲੋਕਾਂ ਦੀਆਂ ਦੀਆਂ ਮੁਸ਼ਕਲਾਂ ਵਿਚ ਵਾਧਾ ਕਰ ਰਹੀ ਹੈ। ਡੈਲਸ, ਹਿਊਸਟਨ, ਔਸਟਿਨ, ਨਿਊ ਓਰਲੀਨਜ਼ ਅਤੇ ਲਿਟਲ ਰੌਕ ਵਰਗੇ ਸ਼ਹਿਰਾਂ ਵਿਚ ਠੰਢ ਕਈ ਦਹਾਕਿਆਂ ਦੇ ਰਿਕਾਰਡ ਤੋੜ ਰਹੀ ਹੈ ਅਤੇ ਤਾਪਮਾਨ ਆਮ ਨਾਲੋਂ 10 ਤੋਂ 40 ਡਿਗਰੀ ਹੇਠਾਂ ਦਰਜ ਕੀਤਾ ਗਿਆ। ਪੈਨਸਿਲਵੇਨੀਆ ਸਣੇ ਕਈ ਰਾਜਾਂ ਵਿਚ ਦੋ ਫੁੱਟ ਤੋਂ ਵੱਧ ਬਰਫ਼ ਡਿੱਗ ਚੁੱਕੀ ਹੈ ਅਤੇ ਸਨੋਅ ਪਲੋਅਰਜ਼ ਲਗਾਤਾਰ ਬਰਫ਼ ਹਟਾਉਣ ਦੇ ਕੰਮ ਵਿਚ ਜੁਟੇ ਹੋਏ ਹਨ।  ਟੋਰਾਂਟੋ ਅਤੇ ਨਾਲ ਲਗਦੇ ਇਲਾਕਿਆਂ ਵਿਚ ਵੀ ਸਕੂਲ ਬੰਦ ਰਹਿਣ ਦੇ ਆਸਾਰ ਹਨ ਅਤੇ ਉਨਟਾਰੀਓ ਪ੍ਰੋਵਿਨਸ਼ੀਅਲ ਪੁਲਿਸ ਵੱਲੋਂ 150 ਤੋਂ ਵੱਧ ਹਾਦਸੇ ਵਾਪਰਨ ਦੀ ਜਾਣਕਾਰੀ ਸਾਂਝੀ ਕੀਤੀ ਗਈ ਹੈ। ਓ.ਪੀ.ਪੀ. ਦੇ ਸਾਰਜੈਂਟ ਕੈਰੀ ਸ਼ਮਿਡ ਨੇ ਦੱਸਿਆ ਕਿ 150 ਹਾਦਸਿਆਂ ਤੋਂ ਇਨਾਵਾ 125 ਗੱਡੀਆਂ ਵੱਖ ਵੱਖ ਥਾਵਾਂ 'ਤੇ ਬਰਫ਼ ਵਿਚ ਫਸ ਗਈਆਂ ਜਿਨ੍ਹਾਂ ਨੂੰ ਬਾਹਰ ਕੱਢਣ ਲਈ ਮਦਦ ਦੀ ਜ਼ਰੂਰ ਪਈ।

ਉਧਰ, ਅਮਰੀਕਾ ਦੇ ਮੇਨ ਸੂਬੇ ਦੇ ਬੈਂਗਰ ਇੰਟਰਨੈਸ਼ਨ ਏਅਰਪੋਰਟ ਤੋਂ ਉਡਾਣ ਭਰ ਰਿਹਾ ਜਹਾਜ਼ ਕਰੈਸ਼ ਹੋਣ ਦੀਆਂ ਤਸਵੀਰਾਂ ਵਾਇਰਲ ਹੋ ਰਹੀਆਂ ਹਨ। ਨਿਊ ਯਾਰਕ ਵਿਖੇ ਇਕ ਸੇਵਾ ਮੁਕਤ ਪੁਲਿਸ ਅਫ਼ਸਰ ਬਰਫ਼ ਹਟਾਉਣ ਦੀ ਪ੍ਰਕਿਰਿਆ ਦੌਰਾਨ ਮਾਰਿਆ ਗਿਆ ਜਦਕਿ ਟੈਕਸਸ ਵਿਚ ਸਲੈਡਿੰਗ ਨਾਲ ਸਬੰਧਤ ਹਾਦਸੇ ਦੌਰਾਨ ਇਕ ਕੁੜੀ ਦੀ ਜਾਨ ਚਲੀ ਗਈ। ਦੱਸਿਆ ਜਾ ਰਿਹਾ ਹੈ ਕਿ 16 ਸਾਲ ਦਾ ਅੱਲ੍ਹੜ ਜੀਪ ਰੈਂਗਲਰ ਦੇ ਪਿੱਛੇ ਬੰਨ੍ਹੇ ਸਲੈਡ 'ਤੇ 2 ਕੁੜੀਆਂ ਨੂੰ ਖਿੱਚ ਰਿਹਾ ਸੀ ਜਦੋਂ ਅਚਾਨਕ ਗੱਡੀ ਅਚਾਨਕ ਬੇਕਾਬੂ ਹੋ ਗਈ ਅਤੇ ਸਲੈਡ ਇਕ ਦਰੱਖਤ ਵਿਚ ਜਾ ਵੱਜਾ। ਦੋਹਾਂ ਕੁੜੀਆਂ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ ਜਿਨ੍ਹਾਂ ਵਿਚੋਂ ਇਕ ਦਮ ਤੋੜ ਗਈ। ਇਸੇ ਦੌਰਾਨ ਮੈਸਾਚਿਊਸੈਟਸ ਸੂਬੇ ਵਿਚ ਪੈਦਲ ਜਾ ਰਹੀ ਪਤੀ-ਪਤਨੀ ਨੂੰ ਸਨੋਅ ਪਲੋਅਰ ਨੇ ਟੱਕਰ ਮਾਰ ਦਿਤੀ ਅਤੇ ਪਤਨੀ ਦੀ ਮੌਤ ਹੋ ਗਈ। ਪਲੋਅ ਅਪ੍ਰੇਟਰ ਵਿਰੁੱਧ ਫ਼ਿਲਹਾਲ ਕੋਈ ਦੋਸ਼ ਆਇਦ ਨਹੀਂ ਕੀਤਾ ਗਿਆ। ਕੈਨਸਸ ਸੂਬੇ ਵਿਚ ਸ਼ੁੱਕਰਵਾਰ ਤੋਂ ਲਾਪਤਾ ਇਕ ਐਲੀਮੈਂਟਰੀ ਸਕੂਲ ਟੀਚਰ ਬਰਫ਼ ਵਿਚ ਮਰੀ ਹੋਈ ਮਿਲੀ ਅਤੇ ਪੁਲਿਸ ਨੂੰ ਸਾਜ਼ਿਸ਼ ਦਾ ਕੋਈ ਸਬੂਤ ਨਜ਼ਰ ਨਹੀਂ ਆਇਆ। ਅਮਰੀਕਾ ਵਿਚ ਸਿਰਫ਼ ਬਰਫ਼ ਹੀ ਜਾਨੀ ਜਾਨਲੇਵਾ ਸਾਬਤ ਨਹੀਂ ਹੋ ਰਹੀ ਸਗੋਂ ਐਲਾਬਾਮਾ, ਜਾਰਜੀਆ ਅਤੇ ਫਲੋਰੀਡਾ ਰਾਜਾਂ ਵਿਚ ਵਾਵਰੋਲਿਆਂ ਨੇ ਵੱਡਾ ਨੁਕਸਾਨ ਕੀਤੇ ਜਾਣ ਦੀ ਰਿਪੋਰਟ ਹੈ।

The post ਅਮਰੀਕਾ-ਕੈਨੇਡਾ ‘ਚ ਬਰਫ਼ ਦਾ ਕਹਿਰ! appeared first on TV Punjab | Punjabi News Channel.

Tags:
  • canada
  • news
  • snowstorm
  • top-news
  • trending
  • trending-news
  • usweather
  • world
You received this email because you set up a subscription at Feedrabbit. This email was sent to you at dailypostin10@gmail.com. Unsubscribe or change your subscription.
Previous Post Next Post

Contact Form