TV Punjab | Punjabi News Channel: Digest for January 24, 2026

TV Punjab | Punjabi News Channel

Punjabi News, Punjabi TV

ਕੈਨੇਡਾ 'ਚ ਕੜਾਕੇ ਦੀ ਠੰਡ

Friday 23 January 2026 04:45 PM UTC+00 | Tags: canada environment-canada news snow top-news trending trending-news vancouver weather


ਵੈਨਕੂਵਰ: ਐਨਵਾਇਰਨਮੈਂਟ ਐਂਡ ਕਲਾਈਮੇਟ ਚੇਂਜ ਕੈਨੇਡਾ ਦੇ ਮੁਤਾਬਕ ਆਰਕਟਿਕ ਤੋਂ ਆ ਰਹੀ ਸ਼ੀਤ ਲਹਿਰ ਪੂਰੇ ਉੱਤਰੀ ਅਮਰੀਕਾ ਵਿੱਚ ਫੈਲ ਰਹੀ ਹੈ, ਜਿਸ ਕਾਰਨ ਪੱਛਮੀ ਕੈਨੇਡਾ ਭਿਆਨਕ ਠੰਡ ਹੇਠ ਹੈ ਅਤੇ ਇਹ ਠੰਡ ਹਫ਼ਤੇ ਦੇ ਅਖੀਰ ਤੱਕ ਜਾਰੀ ਰਹੇਗੀ। ਸਭ ਤੋਂ ਵੱਧ ਪ੍ਰਭਾਵ ਪ੍ਰੇਰੀਜ਼ ਇਲਾਕੇ ਵਿੱਚ ਮਹਿਸੂਸ ਕੀਤਾ ਜਾ ਰਿਹਾ ਹੈ। ਨਾਲ ਹੀ ਉੱਤਰੀ-ਪੱਛਮੀ ਓਨਟੇਰਿਓ, ਨੂਨਾਵੁਟ ਅਤੇ ਸਸਕੈਚਵਨ ਅਤੇ ਮੈਨੀਟੋਬਾ ਦੇ ਬਹੁਤੇ ਹਿੱਸਿਆਂ ਲਈ ਓਰੇਂਜ ਅਲਰਟ ਜਾਰੀ ਕੀਤੇ ਗਏ ਹਨ। ਮੈਨੀਟੋਬਾ ਵਿੱਚ ਹਵਾ ਕਰਕੇ ਵਧੇਰੇ ਠੰਡ, ਜਿਸਨੂੰ ਵਿੰਡ ਚਿੱਲ ਕਿਹਾ ਜਾਂਦਾ ਹੈ, –45 ਤੋਂ –50 ਡਿਗਰੀ ਸੈਲਸੀਅਸ ਤੱਕ ਪਹੁੰਚ ਰਹੀ ਹੈ ਅਤੇ ਇਹ ਹਾਲਾਤ ਸੋਮਵਾਰ ਤੱਕ ਬਣੇ ਰਹਿਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਨੇ ਚਿਤਾਵਨੀ ਦਿੱਤੀ ਹੈ ਕਿ ਅਜਿਹੀ ਠੰਡ ਵਿੱਚ ਫ਼੍ਰੌਸਟਬਾਈਟ ਹੋ ਸਕਦੀ ਹੈ, ਖ਼ਾਸ ਕਰਕੇ ਜਦੋਂ ਤੇਜ਼ ਹਵਾ ਵੀ ਚੱਲ ਰਹੀ ਹੋਵੇ। ਬਹੁਤੀ ਠੰਡ ਵਿਚ ਚਮੜੀ ਅਤੇ ਉਸਦੇ ਹੇਠਲੇ ਟਿਸ਼ੂ ਜੰਮ ਜਾਣ ਨਾਲ ਚਮੜੀ ਸੁੰਨ ਹੋਕੇ ਸੁੱਜ ਜਾਂਦੀ ਹੈ ਅਤੇ ਚੋਟ ਵਿਚ ਤਬਦੀਲ ਹੋ ਜਾਂਦੀ ਹੈ। ਇਸ ਚੋਟ ਨੂੰ ਫ਼੍ਰੌਸਟਬਾਈਟ ਕਿਹਾ ਜਾਂਦਾ ਹੈ। ਮੌਸਮ ਵਿਭਾਗ ਨੇ ਲੋਕਾਂ ਨੂੰ ਸਲਾਹ ਦਿੱਤੀ ਹੈ ਕਿ ਉਹ ਆਪਣੇ ਵਾਹਨਾਂ ਵਿੱਚ ਵਾਧੂ ਕੰਬਲ ਅਤੇ ਜੰਪਰ ਕੇਬਲ ਵਰਗਾ ਐਮਰਜੈਂਸੀ ਸਮਾਨ ਜ਼ਰੂਰ ਰੱਖਣ।

ਉੱਤਰੀ-ਪੱਛਮੀ ਐਲਬਰਟਾ ਵਿੱਚ ਵਿੰਡ ਚਿੱਲ -40 ਤੋਂ -50 ਡਿਗਰੀ ਸੈਲਸੀਅਸ ਦੇ ਦਰਮਿਆਨ ਰਹਿਣ ਦੀ ਸੰਭਾਵਨਾ ਹੈ। ਉੱਤਰੀ-ਪੱਛਮੀ ਓਨਟੇਰਿਓ ਵਿੱਚ ਵੀ ਆਉਂਦੇ ਕਈ ਦਿਨਾਂ ਤੱਕ ਬਹੁਤ ਹੀ ਕੜਾਕੇ ਦੀ ਠੰਡ ਪੈਣ ਦੀ ਸੰਭਾਵਨਾ ਜਤਾਈ ਗਈ ਹੈ। ਐਨਵਾਇਰਨਮੈਂਟ ਕੈਨੇਡਾ ਨੇ ਚਿਤਾਵਨੀ ਜਾਰੀ ਕਰਦਿਆਂ ਕਿਹਾ ਹੈ ਕਿ ਬਾਹਰ ਕੰਮ ਕਰਨ ਵਾਲਿਆਂ ਨੂੰ ਠੰਡ ਤੋਂ ਜ਼ਿਆਦਾ ਖ਼ਤਰਾ ਹੈ ਅਤੇ ਉਹਨਾਂ ਨੂੰ ਗਰਮ ਕੱਪੜੇ ਪਹਿਨਣ ਅਤੇ ਕੱਪੜਿਆਂ ਦੀਆਂ ਕਈ ਪਰਤਾਂ ਪਹਿਨਣ ਦੀ ਤਾਕੀਦ ਕੀਤੀ ਗਈ ਹੈ।

The post ਕੈਨੇਡਾ ‘ਚ ਕੜਾਕੇ ਦੀ ਠੰਡ appeared first on TV Punjab | Punjabi News Channel.

Tags:
  • canada
  • environment-canada
  • news
  • snow
  • top-news
  • trending
  • trending-news
  • vancouver
  • weather

ਪੰਜਾਬੀਆਂ ਵਿਰੁੱਧ ਡਟਿਆ ਕੈਨੇਡਾ ਦਾ ਇਮੀਗ੍ਰੇਸ਼ਨ ਮਹਿਕਮਾ!

Friday 23 January 2026 04:50 PM UTC+00 | Tags: canada immigration news pgpp refusal top-news trending trending-news visa


ਕੈਨੇਡਾ ਸਰਕਾਰ ਨੇ ਪੰਜਾਬੀ ਨੌਜਵਾਨਾਂ ਵੱਲੋਂ ਦਾਇਰ ਸੈਂਕੜੇ ਇੰਮੀਗ੍ਰੇਸ਼ਨ ਅਰਜ਼ੀਆਂ ਨੂੰ ਅਣਅਧਿਕਾਰਤ ਏਜੰਟਾਂ ਦੀ ਕਰਤੂਤ ਕਰਾਰ ਦਿੰਦਿਆਂ ਅਦਾਲਤ ਨੂੰ ਅਪੀਲ ਕੀਤੀ ਹੈ ਕਿ ਇਨ੍ਹਾਂ ਨੂੰ ਸਿੱਧੇ ਤੌਰ 'ਤੇ ਰੱਦ ਕਰ ਦਿਤਾ ਜਾਵੇ।  ਇੰਮੀਗ੍ਰੇਸ਼ਨ ਮੰਤਰੀ ਨੇ ਅਦਾਲਤ ਵਿਚ ਪੇਸ਼ ਦਸਤਾਵੇਜ਼ ਰਾਹੀਂ ਦਲੀਲ ਦਿਤੀ ਹੈ ਕਿ 430 ਬਿਨੈਕਾਰਾਂ ਨੂੰ ਦੇਰੀ ਦੇ ਮਾਮਲੇ ਵਿਚ ਮੰਗੀ ਗਈ ਰਾਹਤ ਨਹੀਂ ਮਿਲਣੀ ਚਾਹੀਦੀ, ਕਿਉਂਕਿ ਇਨ੍ਹਾਂ ਦੀਆਂ ਅਰਜ਼ੀਆਂ ਵਿਚ ਵੱਡੇ ਪੱਧਰ 'ਤੇ ਬੇਨਿਯਮੀਆਂ ਨਜ਼ਰ ਆਈਆਂ। ਫੈਡਰਲ ਸਰਕਾਰ ਦੇ ਦਸਤਾਵੇਜ਼ ਮੁਤਾਬਕ 430 ਅਰਜ਼ੀਆਂ ਵਿਚ ਇਕੋ ਜਿਹੇ ਫ਼ਾਰਮੈਟ ਅਤੇ ਸ਼ਬਦਾਵਲੀ ਦੀ ਵਰਤੋਂ ਕੀਤੀ ਗਈ ਅਤੇ ਸੰਭਾਵਤ ਤੌਰ 'ਤੇ ਇਹ ਸਭ ਗੈਰਕਾਨੂੰਨੀ ਏਜੰਟਾਂ ਵੱਲੋਂ ਕੀਤਾ ਗਿਆ।  ਇੰਮੀਗ੍ਰੇਸ਼ਨ ਮੰਤਰਾਲੇ ਦਾ ਇਹ ਸਟੈਂਡ ਬਿਨੈਕਾਰਾਂ ਵਾਸਤੇ ਵੱਡਾ ਝਟਕਾ ਮੰਨਿਆ ਜਾ ਰਿਹਾ ਹੈ ਪਰ ਫ਼ਿਲਹਾਲ ਅਦਾਲਤ ਵੱਲੋਂ ਕੋਈ ਹੁਕਮ ਜਾਰੀ ਨਹੀਂ ਕੀਤਾ ਗਿਆ।

ਇਹ ਮਾਮਲਾ ਅਜਿਹੇ ਸਮੇਂ ਸਾਹਮਣੇ ਆਇਆ ਹੈ ਜਦੋਂ ਪ੍ਰੀਤ ਕਮਲ ਦੇਵਗਨ ਮਾਮਲੇ ਵਿਚ ਕੈਨੇਡੀਅਨ ਅਦਾਲਤ ਨੇ ਇੰਮੀਗ੍ਰੇਸ਼ਨ ਮਹਿਕਮੇ ਦੇ ਵਿਰੁੱਧ ਫੈਸਲਾ ਸੁਣਾਇਆ। ਪ੍ਰੀਤ ਕਮਲ ਵੱਲੋਂ ਪੇਰੈਂਟਸ ਐਂਡ ਗਰੈਂਡ ਪੇਰੈਂਟਸ ਪ੍ਰੋਗਰਾਮ ਅਧੀਨ ਆਪਣੇ ਮਾਪਿਆਂ ਨੂੰ ਪਰਮਾਨੈਂਟ ਰੈਜ਼ੀਡੈਂਸੀ ਵਾਸਤੇ ਸਪੌਂਸਰ ਕੀਤਾ ਗਿਆ ਪਰ ਅਰਜ਼ੀ ਅਧੂਰੀ ਹੋਣ ਕਰ ਕੇ ਇਸ ਨੂੰ ਸਿੱਧੇ ਤੌਰ 'ਤੇ ਵਾਪਸ ਕਰ ਦਿਤਾ ਗਿਆ। ਪ੍ਰੀਤ ਕਮਲ ਵੱਲੋਂ ਲੋੜੀਂਦੇ ਦਸਤਾਵੇਜ਼ ਜਮ੍ਹਾਂ ਕਰਵਾਉਣ ਮਗਰੋਂ ਵੀ ਇੰਮੀਗ੍ਰੇਸ਼ਨ ਵਾਲਿਆਂ ਨੇ ਅਰਜ਼ੀ ਉਤੇ ਵਿਚਾਰ ਕਰਨ ਤੋਂ ਨਾਂਹ ਕਰ ਦਿਤੀ, ਜਿਸ ਮਗਰੋਂ ਮਾਮਲਾ ਅਦਾਲਤ ਵਿਚ ਪੁੱਜਾ ਅਤੇ ਜੱਜ ਨੇ ਇਤਿਹਾਸਕ ਫੈਸਲਾ ਸੁਣਾਉਂਦਿਆਂ ਕਿਹਾ ਕਿ ਸਿਰਫ਼ ਅਧੂਰੀ ਕਹਿ ਕੇ ਕਿਸੇ ਅਰਜ਼ੀ ਨੂੰ ਵਾਪਸ ਕਰ ਦੇਣਾ, ਬਿਨੈਕਾਰ ਉਤੇ ਤਬਾਹਕੁੰਨ ਅਸਰ ਪਾਉੁਂਦਾ ਹੈ। ਜਸਟਿਸ ਬੈਟਿਸਟਾ ਨੇ ਫੈਸਲੇ ਵਿਚ ਕਿਹਾ ਕਿ ਇਸ ਗੱਲ ਦੀ ਕੋਈ ਗਾਰੰਟੀ ਨਹੀਂ ਕਿ ਕੋਈ ਬਿਨੈਕਾਰ ਹਰ ਪੱਖੋਂ ਸੰਪੂਰਨ ਅਰਜ਼ੀ ਹੀ ਦਾਖਲ ਕਰੇ। ਜੇ ਕੋਈ ਚੀਜ਼ ਰਹਿ ਗਈ ਤਾਂ ਉਸ ਨੂੰ ਪੂਰਾ ਕੀਤਾ ਜਾ ਸਕਦਾ ਹੈ ਪਰ ਇੰਮੀਗ੍ਰੇਸ਼ਨ ਅਫ਼ਸਰ ਵੱਲੋਂ ਮੁੜ ਵਿਚਾਰ ਕਰਨ ਤੋਂ ਨਾਂਹ ਕਰਨੀ ਸਰਾਸਰ ਗੈਰਵਾਜਬ ਹੈ।

The post ਪੰਜਾਬੀਆਂ ਵਿਰੁੱਧ ਡਟਿਆ ਕੈਨੇਡਾ ਦਾ ਇਮੀਗ੍ਰੇਸ਼ਨ ਮਹਿਕਮਾ! appeared first on TV Punjab | Punjabi News Channel.

Tags:
  • canada
  • immigration
  • news
  • pgpp
  • refusal
  • top-news
  • trending
  • trending-news
  • visa
You received this email because you set up a subscription at Feedrabbit. This email was sent to you at dailypostin10@gmail.com. Unsubscribe or change your subscription.
Previous Post Next Post

Contact Form