TV Punjab | Punjabi News Channel: Digest for November 15, 2025

TV Punjab | Punjabi News Channel

Punjabi News, Punjabi TV

ਗ੍ਰਿਪਨ ਫਾਈਟਰ ਜੈੱਟ ਪ੍ਰੋਜੈਕਟ ਨਾਲ ਕੈਨੇਡਾ ਵਿੱਚ ਉਦਯੋਗਿਕ ਇਨਕਲਾਬ, 10,000 ਨੌਕਰੀਆਂ ਦੀ ਸੰਭਾਵਨਾ

Thursday 13 November 2025 02:16 AM UTC+00 | Tags: aviation-industry bombardier cae canada defence f-35 gripen imp-aerospace jobs mark-carney military montreal ottawa saab sweden technology-transfer top-news trending ukraine world


Stockholm- ਸਵੀਡਨ ਦੀ ਮਸ਼ਹੂਰ ਲੜਾਕੂ ਜਹਾਜ਼ ਨਿਰਮਾਤਾ ਕੰਪਨੀ ਸਾਅਬ (SAAB) ਨੇ ਕਿਹਾ ਹੈ ਕਿ ਜੇ ਕੈਨੇਡਾ ਆਪਣੇ ਫੌਜੀ ਬੇੜੇ ਵਿੱਚ ਗ੍ਰਿਪਨ ਫਾਈਟਰ ਜੈੱਟ ਸ਼ਾਮਲ ਕਰਦਾ ਹੈ, ਤਾਂ ਦੇਸ਼ ਵਿੱਚ 10,000 ਤੱਕ ਨਵੀਆਂ ਮੈਨਿਫੈਕਚਰਿੰਗ ਅਤੇ ਰਿਸਰਚ ਨੌਕਰੀਆਂ ਪੈਦਾ ਹੋ ਸਕਦੀਆਂ ਹਨ।
ਸਟੋਕਹੋਮ ਵਿੱਚ ਕੰਪਨੀ ਦੇ ਮੁੱਖ ਦਫ਼ਤਰ ਵਿੱਚ ਇੱਕ ਨਿਊਜ਼ ਚੈਨਲ ਨਾਲ ਗੱਲਬਾਤ ਦੌਰਾਨ, ਸਾਅਬ ਦੇ ਪ੍ਰਧਾਨ ਅਤੇ CEO ਮਿਕਾਏਲ ਜੋਹਾਂਸਨ ਨੇ ਪੁਸ਼ਟੀ ਕੀਤੀ ਕਿ ਉਹ ਓਟਾਵਾ ਨਾਲ ਕੈਨੇਡਾ ਵਿੱਚ ਗ੍ਰਿਪਨ ਜਹਾਜ਼ ਤਿਆਰ ਕਰਨ ਬਾਰੇ ਗੱਲਬਾਤ ਕਰ ਚੁੱਕੇ ਹਨ।
ਉਨ੍ਹਾਂ ਕਿਹਾ ਕਿ ਕੈਨੇਡੀਆਈ ਕੰਪਨੀਆਂ ਜਿਵੇਂ ਬੋਮਬਰਡੀਅਰ, CAE, ਅਤੇ ਨੋਵਾ ਸਕੋਸ਼ੀਆ ਦੀ IMP Aerospace and Defence ਇਸ ਪ੍ਰੋਜੈਕਟ ਦਾ ਹਿੱਸਾ ਬਣ ਸਕਦੀਆਂ ਹਨ।
ਕੰਪਨੀ ਨੇ ਇਹ ਵੀ ਕਿਹਾ ਕਿ ਉਹ ਬੋਮਬਰਡੀਅਰ ਵਰਗੀ ਕੰਪਨੀ ਨਾਲ ਜੁਆਇੰਟ ਵੇਂਚਰ ਬਣਾਉਣ ਜਾਂ ਮੌਜੂਦਾ ਸਾਂਝ ਨੂੰ ਹੋਰ ਵੀ ਗਹਿਰਾ ਕਰਨ ਲਈ ਤਿਆਰ ਹੈ। ਇਸ ਦੇ ਤਹਿਤ ਨਵਾਂ ਪਲਾਂਟ ਬਣ ਸਕਦਾ ਹੈ ਜਾਂ ਪਹਿਲਾਂ ਤੋਂ ਮੌਜੂਦ ਸਹੂਲਤ ਨੂੰ ਬਦਲ ਕੇ ਵਰਤਿਆ ਜਾ ਸਕਦਾ ਹੈ।
ਜੇ ਸਮਝੌਤਾ ਹੋ ਗਿਆ, ਤਾਂ 3 ਤੋਂ 5 ਸਾਲ ਵਿੱਚ ਪਹਿਲਾ "Made in Canada" ਗ੍ਰਿਪਨ ਜਹਾਜ਼ ਲਾਈਨ ਤੋਂ ਬਾਹਰ ਆ ਸਕਦਾ ਹੈ।
ਇਹ ਜਹਾਜ਼ ਸਿਰਫ਼ ਕੈਨੇਡੀਅਨ ਆਰਮਡ ਫੋਰਸਜ਼ ਲਈ ਹੀ ਨਹੀਂ ਹੋਣਗੇ, ਸਗੋਂ ਉਹ ਯੂਕਰੇਨ, ਜਿਸ ਨੇ ਪਹਿਲਾਂ ਹੀ 100 ਗ੍ਰਿਪਨਾਂ ਵਿੱਚ ਦਿਲਚਸਪੀ ਦਿਖਾਈ ਹੈ, ਲਈ ਵੀ ਬਣ ਸਕਦੇ ਹਨ।
ਜੋਹਾਂਸਨ ਨੇ ਕਿਹਾ, "ਜੇ ਅਸੀਂ ਯੂਕਰੇਨ ਦੇ ਵੱਡੇ ਆਰਡਰ ਲਈ ਪ੍ਰੋਡਕਸ਼ਨ ਵਧਾਉਣਾ ਹੈ ਤਾਂ ਇਕ ਜਾਂ ਦੋ ਨਵੇਂ ਉਤਪਾਦਨ ਕੇਂਦਰ ਦੀ ਲੋੜ ਹੋਵੇਗੀ। ਕੈਨੇਡਾ ਦੇ ਉਦਯੋਗ ਨਾਲ ਮਿਲ ਕੇ ਇੱਥੇ ਵੱਡਾ ਸੈੱਟਅੱਪ ਬਣਾਉਣਾ ਸਾਡੀ ਲਈ ਵੀ ਫਾਇਦੇਮੰਦ ਹੈ।"
ਉਨ੍ਹਾਂ ਨੇ ਇਹ ਵੀ ਦਰਸਾਇਆ ਕਿ ਸਵੀਡਨ ਦੀ 10 ਮਿਲੀਅਨ ਦੀ ਆਬਾਦੀ ਦੇ ਨਾਲ ਇੰਜਨੀਅਰਾਂ ਦੀ ਗਿਣਤੀ ਸੀਮਿਤ ਹੈ, ਇਸ ਲਈ ਸਮਾਨ ਸੋਚ ਵਾਲੇ ਦੇਸ਼, ਖ਼ਾਸ ਤੌਰ 'ਤੇ ਆਰਕਟਿਕ ਖੇਤਰ ਨੂੰ ਲੈ ਕੇ ਚਿੰਤਿਤ ਕੈਨੇਡਾ ਨਾਲ ਸਾਂਝ ਬਿਹਤਰ ਹੈ।
ਵਰਤਮਾਨ ਵਿੱਚ ਕੈਨੇਡਾ F-35 ਜਹਾਜ਼ਾਂ ਦੇ 16 ਯੂਨਿਟ ਖਰੀਦਣ ਦਾ ਵਾਅਦਾ ਕਰ ਚੁੱਕਾ ਹੈ, ਅਤੇ ਇਸਨੂੰ 88 ਤੱਕ ਵਧਾਇਆ ਵੀ ਜਾ ਸਕਦਾ ਹੈ। ਇਹ ਜਹਾਜ਼ ਅਮਰੀਕੀ ਕੰਪਨੀ ਲਾਕਹੀਡ ਮਾਰਟਿਨ ਬਣਾਉਂਦੀ ਹੈ। ਹਾਲ ਹੀ ਵਿੱਚ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਇਸ ਖਰੀਦ ਦੀ ਸਮੀਖਿਆ ਕਰਨ ਦਾ ਹੁਕਮ ਦਿੱਤਾ ਹੈ, ਜਿਸ ਕਾਰਨ F-35 ਅਤੇ ਗ੍ਰਿਪਨ ਦੀ ਚੋਣ ਹਾਲੇ ਤੈਅ ਨਹੀਂ ਹੋਈ।
ਅਗਲੇ ਹਫ਼ਤੇ ਸਵੀਡਨ ਦੇ ਰਾਜਾ ਕਾਰਲ XVI ਗੁਸਤਾਫ ਅਤੇ ਰਾਣੀ ਸਿਲਵਿਆ ਕੈਨੇਡਾ ਦੇ ਦੌਰੇ 'ਤੇ ਆ ਰਹੇ ਹਨ। ਉਨ੍ਹਾਂ ਦੇ ਦੌਰੇ ਦਾ ਮੁੱਖ ਉਦੇਸ਼ ਦੋਵੇਂ ਦੇਸ਼ਾਂ ਵਿੱਚ ਰੱਖਿਆ ਅਤੇ ਆਰਥਿਕ ਸਬੰਧ ਮਜ਼ਬੂਤ ਕਰਨਾ ਹੈ। ਜੋਹਾਂਸਨ ਵੀ ਇਸ ਡੇਲੀਗੇਸ਼ਨ ਦਾ ਹਿੱਸਾ ਹੋਣਗੇ ਅਤੇ ਮੋਂਟਰੀਅਲ ਵਿੱਚ ਬੋਮਬਰਡੀਅਰ ਦਾ ਦੌਰਾ ਵੀ ਸ਼ਾਮਲ ਹੈ।
ਹਾਲਾਂਕਿ ਇਹ ਹਾਲੇ ਸਾਫ਼ ਨਹੀਂ ਕਿ ਕੈਨੇਡਾ ਵੱਲੋਂ ਕੋਈ ਵੱਡਾ ਐਲਾਨ ਜਲਦੀ ਹੋਵੇਗਾ ਜਾਂ ਨਹੀਂ।

The post ਗ੍ਰਿਪਨ ਫਾਈਟਰ ਜੈੱਟ ਪ੍ਰੋਜੈਕਟ ਨਾਲ ਕੈਨੇਡਾ ਵਿੱਚ ਉਦਯੋਗਿਕ ਇਨਕਲਾਬ, 10,000 ਨੌਕਰੀਆਂ ਦੀ ਸੰਭਾਵਨਾ appeared first on TV Punjab | Punjabi News Channel.

Tags:
  • aviation-industry
  • bombardier
  • cae
  • canada
  • defence
  • f-35
  • gripen
  • imp-aerospace
  • jobs
  • mark-carney
  • military
  • montreal
  • ottawa
  • saab
  • sweden
  • technology-transfer
  • top-news
  • trending
  • ukraine
  • world

ਕਈ ਸਾਲਾਂ ਦੇ ਤਣਾਅ ਤੋਂ ਬਾਅਦ ਕੈਨੇਡਾ-ਭਾਰਤ ਵਪਾਰਕ ਸੰਬੰਧ ਮੁੜ ਸਧਾਰਨ ਪੱਟੜੀ 'ਤੇ

Friday 14 November 2025 02:39 AM UTC+00 | Tags: canada critical-minerals diplomacy economy energy india investment maninder-sidhu mark-carney narendra-modi new-delhi ottawa top-news trade-relations trending trending-news tv-shows world


Ottawa/New Delhi- ਕਈ ਸਾਲਾਂ ਦੀ ਤਣਾਅ ਭਰੀ ਸਥਿਤੀ ਤੋਂ ਬਾਅਦ, ਕੈਨੇਡਾ ਭਾਰਤ ਨਾਲ ਵਪਾਰਕ ਰਿਸ਼ਤਿਆਂ ਨੂੰ ਦੁਬਾਰਾ ਮਜ਼ਬੂਤ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ।
ਕੈਨੇਡਾ ਦੇ ਵਪਾਰ ਮੰਤਰੀ ਨੇ ਕਿਹਾ ਕਿ ਓਟਾਵਾ ਨਵੀਂ ਦਿੱਲੀ ਤੋਂ ਹੋਰ ਨਿਵੇਸ਼ ਖਿੱਚਣਾ ਚਾਹੁੰਦਾ ਹੈ।
ਕੈਨੇਡਾ ਦੇ ਅੰਤਰਰਾਸ਼ਟਰੀ ਵਪਾਰ ਮੰਤਰੀ ਮਨਿੰਦਰ ਸਿੱਧੂ, ਜੋ ਤਿੰਨ ਦਿਨਾਂ ਦੇ ਦੌਰੇ 'ਤੇ ਭਾਰਤ ਵਿਚ ਹਨ, ਨੇ ਨਵੀਂ ਦਿੱਲੀ ਵਿੱਚ ਰਾਇਟਰਜ਼ ਨਾਲ ਗੱਲਬਾਤ ਦੌਰਾਨ ਕਿਹਾ ਕਿ ਉਨ੍ਹਾਂ ਦੀ ਭਾਰਤ ਦੇ ਵਪਾਰ ਮੰਤਰੀ ਪੀਯੂਸ਼ ਗੋਯਲ ਨਾਲ ਚੰਗੀ ਮੀਟਿੰਗ ਹੋਈ।
ਸਿੱਧੂ ਦਾ ਇਹ ਦੌਰਾ ਕੈਨੇਡਾ ਅਤੇ ਭਾਰਤ ਵਿੱਚ ਉੱਚ-ਪੱਧਰੀ ਵਪਾਰਕ ਸੰਪਰਕਾਂ ਵਿਚੋਂ ਇੱਕ ਹੈ, ਖ਼ਾਸ ਕਰਕੇ ਉਸ ਤਣਾਅ ਤੋਂ ਬਾਅਦ ਜਦੋਂ 2023 ਵਿੱਚ ਕੈਨੇਡੀਅਨ ਸਿੱਖ ਆਗੂ ਹੱਤਿਆ ਨੂੰ ਲੈ ਕੇ ਦੋਵੇਂ ਦੇਸ਼ਾਂ ਵਿੱਚ ਕੂਟਨੀਤਿਕ ਸੰਕਟ ਵਧ ਗਿਆ ਸੀ।
ਉਸ ਵੇਲੇ ਦੇ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਿਹਾ ਸੀ ਕਿ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਰਕਾਰ ਅਤੇ ਹਰਦੀਪ ਸਿੰਘ ਨਿੱਝਰ ਦੀ ਬ੍ਰਿਟਿਸ਼ ਕੋਲੰਬੀਆ ਵਿੱਚ ਹੋਈ ਹੱਤਿਆ ਵਿਚ "ਭਰੋਸੇਯੋਗ ਲਿੰਕ" ਹਨ। ਭਾਰਤ ਨੇ ਇਨ੍ਹਾਂ ਦੋਸ਼ਾਂ ਨੂੰ ਪੂਰੀ ਤਰ੍ਹਾਂ ਨਕਾਰ ਦਿੱਤਾ ਸੀ ਅਤੇ ਦੋਵੇਂ ਦੇਸ਼ਾਂ ਨੇ ਇਕ ਦੂਜੇ ਦੇ ਕੂਟਨੀਤਿਕਾਂ ਨੂੰ ਬਾਹਰ ਕੱਢ ਦਿੱਤਾ ਸੀ। ਭਾਰਤ ਨੇ ਕੈਨੇਡਾ ਲਈ ਵੀਜ਼ਾ ਸੇਵਾਵਾਂ ਵੀ ਰੋਕ ਦਿੱਤੀਆਂ ਸਨ।
ਇਸ ਤਣਾਅ ਦੇ ਬਾਵਜੂਦ, ਟਰੂਡੋ ਤੋਂ ਬਾਅਦ ਮਾਰਕ ਕਾਰਨੀ ਦੀ ਸਰਕਾਰ ਨੇ ਇਸ ਸਾਲ ਸੱਤਾ ਵਿਚ ਆਉਣ ਤੋਂ ਬਾਅਦ ਭਾਰਤ ਨਾਲ ਸੰਬੰਧਾਂ ਨੂੰ ਮੁੜ ਸਹੀ ਪਟੜੀ 'ਤੇ ਲਿਆਂਦਾ ਹੈ। ਕਾਰਨੀ ਨੇ ਜੂਨ ਵਿਚ ਅਲਬਰਟਾ ਵਿੱਚ ਹੋਏ G7 ਸਮਿਟ ਦੌਰਾਨ ਮੋਦੀ ਨਾਲ ਮੁਲਾਕਾਤ ਵੀ ਕੀਤੀ।
ਦੋਵੇਂ ਨੇਤਾਵਾਂ ਨੇ ਨਵੇਂ ਹਾਈ ਕਮਿਸ਼ਨਰ ਨਿਯੁਕਤ ਕਰਨ ਅਤੇ ਦੋਵੇਂ ਦੇਸ਼ਾਂ ਵਿੱਚ ਸੇਵਾਵਾਂ ਨੂੰ ਨਾਰਮਲ ਕਰਨ 'ਤੇ ਸਹਿਮਤੀ ਜਤਾਈ।
ਨਵੀਂ ਦਿੱਲੀ ਵਿੱਚ ਵੀਰਵਾਰ ਦੀਆਂ ਗੱਲਬਾਤਾਂ ਉਸ ਵੇਲੇ ਹੋਈਆਂ ਹਨ ਜਦੋਂ ਕੈਨੇਡਾ ਅਤੇ ਭਾਰਤ ਦੋਵੇਂ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਲਗਾਏ ਗਏ ਭਾਰੀ ਟੈਰਿਫ਼ਾਂ ਕਾਰਨ ਵਧ ਰਹੀ ਆਰਥਿਕ ਅਣਿਸ਼ਚਿਤਤਾ ਦਾ ਸਾਹਮਣਾ ਕਰ ਰਹੇ ਹਨ।
ਸਿੱਧੂ ਨੇ ਰਾਇਟਰਜ਼ ਨੂੰ ਦੱਸਿਆ ਕਿ ਕਾਰਨੀ ਦੀ ਸਰਕਾਰ ਭਾਰਤ ਨਾਲ ਊਰਜਾ ਅਤੇ ਕ੍ਰਿਟਿਕਲ ਮਿਨਰਲਜ਼ ਖੇਤਰ ਵਿੱਚ ਨਿਵੇਸ਼ ਵਧਾਉਣ ਲਈ ਕੰਮ ਕਰ ਰਹੀ ਹੈ।
ਉਨ੍ਹਾਂ ਕਿਹਾ, "ਕੈਨੇਡਾ ਕੋਲ ਇੱਕ ਇਲੈਕਟ੍ਰਿਕ ਬੈਟਰੀ ਤਿਆਰ ਕਰਨ ਲਈ ਲੋੜੀਂਦੇ ਸਾਰੇ ਤੱਤ ਹਨ। ਅਸੀਂ ਭਾਰਤ ਦਾ ਨਿਵੇਸ਼ ਸਵਾਗਤ ਕਰਦੇ ਹਾਂ, ਖ਼ਾਸ ਤੌਰ 'ਤੇ ਮਾਇਨਿੰਗ, ਕ੍ਰਿਟਿਕਲ ਮਿਨਰਲਜ਼ ਅਤੇ ਇਨਫਰਾਸਟਰਕਚਰ ਪ੍ਰੋਜੈਕਟਾਂ ਵਿੱਚ।"

The post ਕਈ ਸਾਲਾਂ ਦੇ ਤਣਾਅ ਤੋਂ ਬਾਅਦ ਕੈਨੇਡਾ-ਭਾਰਤ ਵਪਾਰਕ ਸੰਬੰਧ ਮੁੜ ਸਧਾਰਨ ਪੱਟੜੀ 'ਤੇ appeared first on TV Punjab | Punjabi News Channel.

Tags:
  • canada
  • critical-minerals
  • diplomacy
  • economy
  • energy
  • india
  • investment
  • maninder-sidhu
  • mark-carney
  • narendra-modi
  • new-delhi
  • ottawa
  • top-news
  • trade-relations
  • trending
  • trending-news
  • tv-shows
  • world

ਅਮਰੀਕਾ 'ਚ 232 ਸਾਲ ਬਾਅਦ ਬੰਦ 'ਪੈਨੀ'!

Friday 14 November 2025 05:34 PM UTC+00 | Tags: dollar news penny rupees trending trending-news trump usa world


ਅਮਰੀਕੀ ਕਰੰਸੀ ਦੀ ਸਭ ਤੋਂ ਛੋਟੀ ਇਕਾਈ ਪੈਨੀ ਨੂੰ ਅਧਿਕਾਰਤ ਤੌਰ 'ਤੇ ਬੰਦ ਕਰ ਦਿੱਤਾ ਗਿਆ ਹੈ। ਇਸ ਦੇ ਨਾਲ 232 ਸਾਲ ਪੁਰਾਣੀ ਇਹ ਕਰੰਸੀ ਹੁਣ ਇਤਿਹਾਸ ਬਣ ਗਈ ਹੈ। ਇਹ ਕਰੰਸੀ ਭਾਰਤੀ ਪੈਸੇ ਵਾਂਗ ਸੀ। ਜਿਸ ਤਰ੍ਹਾਂ 100 ਪੈਸਿਆਂ ਨਾਲ ਇਕ ਰੁਪਿਆ ਬਣਦਾ ਹੈ, ਉਸੇ ਤਰ੍ਹਾਂ 100 ਪੈਨੀ ਨਾਲ ਇਕ ਡਾਲਰ ਬਣਦਾ ਹੈ। ਅਮਰੀਕੀ ਵਿੱਤ ਵਿਭਾਗ ਨੇ ਦੱਸਿਆ ਕਿ ਪੈਨੀ ਨੂੰ ਖਤਮ ਕਰਨ ਦਾ ਕਾਰਨ ਇਸ ਦੀ ਵੈਲਿਊ ਘੱਟ ਹੋਣਾ ਹੈ। ਹੁਣ ਇਸ ਸਿੱਕੇ ਨਾਲ ਕੁਝ ਵੀ ਖਰੀਦਿਆ ਨਹੀਂ ਜਾ ਸਕਦਾ ਸੀ, ਇੱਥੋਂ ਤੱਕ ਕਿ ਟਾਫੀ ਵੀ ਨਹੀਂ। ਉਥੇ ਹੀ ਇਕ ਪੈਨੀ ਬਣਾਉਣ 'ਚ ਹੁਣ 3 ਸੈਂਟ ਤੋਂ ਵੱਧ ਲਾਗਤ ਆ ਰਹੀ ਸੀ। ਰਾਸ਼ਟਰਪਤੀ ਡੋਨਾਲਡ ਟਰੰਪ ਨੇ ਫਰਵਰੀ 2025 'ਚ ਇਸ ਨੂੰ ਬੰਦ ਕਰਨ ਦਾ ਹੁਕਮ ਦਿੱਤਾ ਸੀ।

ਇਕ ਪੈਨੀ ਬਣਾਉਣ 'ਚ ਲੱਗਭਗ 3.69 ਸੈਂਟ (3 ਰੁਪਏ) ਦਾ ਖਰਚ ਆਉਂਦਾ ਹੈ, ਜਦੋਂ ਕਿ ਉਸਦੀ ਵੈਲਿਊ ਸਿਰਫ 1 ਸੈਂਟ (0.84 ਰੁਪਏ) ਹੈ। 2023 'ਚ 4.5 ਅਰਬ ਪੈਨੀ ਬਣਾਉਣ 'ਤੇ ਟੈਕਸਦਾਤਿਆਂ ਨੂੰ 179 ਮਿਲੀਅਨ ਡਾਲਰ ( 1,500 ਕਰੋੜ) ਦਾ ਨੁਕਸਾਨ ਹੋਵੇਗਾ। ਅਮਰੀਕਾ 'ਚ ਲੱਗਭਗ 250 ਅਰਬ ਪੈਨੀ ਅਜੇ ਵੀ ਚਲਨ 'ਚ ਹਨ। ਇਨ੍ਹਾਂ ਨੂੰ ਹੌਲੀ-ਹੌਲੀ ਬੰਦ ਕਰ ਦਿੱਤਾ ਜਾਵੇਗਾ।

The post ਅਮਰੀਕਾ 'ਚ 232 ਸਾਲ ਬਾਅਦ ਬੰਦ ‘ਪੈਨੀ’! appeared first on TV Punjab | Punjabi News Channel.

Tags:
  • dollar
  • news
  • penny
  • rupees
  • trending
  • trending-news
  • trump
  • usa
  • world
You received this email because you set up a subscription at Feedrabbit. This email was sent to you at dailypostin10@gmail.com. Unsubscribe or change your subscription.
Previous Post Next Post

Contact Form