ਕੇਜਰੀਵਾਲ, CM ਮਾਨ, ਅਮਨ ਅਰੋੜਾ… ਬਿਹਾਰ ਚੋਣਾਂ ਲਈ AAP ਵੱਲੋਂ ਸਟਾਰ ਪ੍ਰਚਾਰਕਾਂ ਦੀ ਲਿਸਟ ਜਾਰੀ

ਆਮ ਆਦਮੀ ਪਾਰਟੀ (ਆਪ) ਬਿਹਾਰ ਚੋਣਾਂ ਵਿੱਚ ਪੂਰੀ ਤਰ੍ਹਾਂ ਸਰਗਰਮ ਹੋ ਗਈ ਹੈ। ਆਪ ਬਿਹਾਰ ਵਿੱਚ ਇਕੱਲੇ ਚੋਣਾਂ ਲੜ ਰਹੀ ਹੈ। ਆਪ ਨੇ ਅੱਜ 2025 ਦੀਆਂ ਬਿਹਾਰ ਵਿਧਾਨ ਸਭਾ ਚੋਣਾਂ ਲਈ ਉਮੀਦਵਾਰਾਂ ਦੀ ਆਪਣੀ ਚੌਥੀ ਸੂਚੀ ਜਾਰੀ ਕੀਤੀ, ਜਿਸ ਵਿੱਚ 12 ਉਮੀਦਵਾਰਾਂ ਦੇ ਨਾਮ ਸ਼ਾਮਲ ਹਨ।

ਸੂਚੀ ਜਾਰੀ ਕਰਨ ਤੋਂ ਥੋੜ੍ਹੀ ਦੇਰ ਬਾਅਦ ਆਪ ਨੇ 2025 ਦੀਆਂ ਬਿਹਾਰ ਵਿਧਾਨ ਸਭਾ ਚੋਣਾਂ ਲਈ ਆਪਣੇ ਸਟਾਰ ਪ੍ਰਚਾਰਕਾਂ ਦੀ ਸੂਚੀ ਜਾਰੀ ਕੀਤੀ। ਆਪ ਨੇ ਪਾਰਟੀ ਕਨਵੀਨਰ ਅਰਵਿੰਦ ਕੇਜਰੀਵਾਲ, ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ, ਪਾਰਟੀ ਨੇਤਾ ਮਨੀਸ਼ ਸਿਸੋਦੀਆ, ਸੰਜੇ ਸਿੰਘ, ਸੰਦੀਪ ਪਾਠਕ, ਸਤੇਂਦਰ ਜੈਨ ਅਤੇ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਆਤਿਸ਼ੀ ਨੂੰ ਸੂਚੀ ਵਿੱਚ ਸ਼ਾਮਲ ਕੀਤਾ ਹੈ।

Official letter on Aam Aadmi Party letterhead dated 13 October 2025 addressed to the Secretary of Election Commission of India listing 20 star campaigners for Bihar Legislative Assembly elections including names like Manish Sisodia, Sanjay Singh, Atishi, Saurabh Bharadwaj, Aman Arora, Gopal Rai, Imran Hussain, and others in a tabular format with serial numbers, signed and stamped by the party.

ਆਪ ਦੇ ਦਿੱਲੀ ਪ੍ਰਧਾਨ ਸੌਰਭ ਭਾਰਦਵਾਜ, ਆਪ ਦੇ ਪੰਜਾਬ ਪ੍ਰਧਾਨ ਮੰਤਰੀ ਅਮਨ ਅਰੋੜਾ, ਦਿੱਲੀ ਦੇ ਸਾਬਕਾ ਮੰਤਰੀ ਗੋਪਾਲ ਰਾਏ ਅਤੇ ਇਮਰਾਨ ਹੁਸੈਨ ਸਮੇਤ ਵੀਹ ਨੇਤਾਵਾਂ ਨੂੰ ਸਟਾਰ ਪ੍ਰਚਾਰਕ ਵਜੋਂ ਨਾਮਜ਼ਦ ਕੀਤਾ ਗਿਆ ਹੈ।

ਇਹ ਵੀ ਪੜ੍ਹੋ : ਦੀਵਾਲੀ ਮੌਕੇ ਪੁੱਤ ਨੇ ਮਾਂ ਦਾ ਕੀਤਾ ਬੇ.ਰਹਿ/ਮੀ ਨਾਲ ਕ.ਤ.ਲ, ਮਾਨਸਿਕ ਤੌਰ ਤੋਂ ਪ੍ਰੇਸ਼ਾਨ ਦੱਸਿਆ ਜਾ ਰਿਹਾ ਮੁਲਜ਼ਮ

ਆਪ ਨੇ ਹੁਣ ਤੱਕ ਬਿਹਾਰ ਚੋਣਾਂ ਲਈ 99 ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕਰ ਦਿੱਤਾ ਹੈ। ਪਹਿਲੀ ਸੂਚੀ ਵਿੱਚ 11, ਦੂਜੀ ਸੂਚੀ ਵਿੱਚ 48 ਅਤੇ ਤੀਜੀ ਸੂਚੀ ਵਿੱਚ 28 ਉਮੀਦਵਾਰਾਂ ਦਾ ਐਲਾਨ ਕੀਤਾ ਗਿਆ ਸੀ।

ਵੀਡੀਓ ਲਈ ਕਲਿੱਕ ਕਰੋ -:

The post ਕੇਜਰੀਵਾਲ, CM ਮਾਨ, ਅਮਨ ਅਰੋੜਾ… ਬਿਹਾਰ ਚੋਣਾਂ ਲਈ AAP ਵੱਲੋਂ ਸਟਾਰ ਪ੍ਰਚਾਰਕਾਂ ਦੀ ਲਿਸਟ ਜਾਰੀ appeared first on Daily Post Punjabi.



source https://dailypost.in/news/punjab/aap-releases-list-of/
Previous Post Next Post

Contact Form