TV Punjab | Punjabi News Channel: Digest for September 17, 2025

TV Punjab | Punjabi News Channel

Punjabi News, Punjabi TV

ਅਮਰੀਕਾ ਛੱਡ ਕੈਨੇਡਾ ਆਉਣ ਲੱਗੇ ਟਰਾਂਸਜੈਂਡਰ!

Monday 15 September 2025 08:17 PM UTC+00 | Tags: canada canada-usa-border deportation immigration lgbtq news transgender trending trending-news trump


Calgary: ਕੈਨੇਡਾ ਦੇ ਇਮੀਗ੍ਰੇਸ਼ਨ ਅਤੇ ਰਫਿਊਜੀ ਬੋਰਡ ਦੇ ਤਾਜ਼ਾ ਅੰਕੜਿਆਂ ਤੋਂ ਪਤਾ ਲੱਗਦਾ ਹੈ ਕਿ 2024 ਦੇ ਪੂਰੇ ਸਮੇਂ ਨਾਲੋਂ 2025 ਦੇ ਪਹਿਲੇ ਅੱਧ ਵਿੱਚ ਜ਼ਿਆਦਾ ਅਮਰੀਕੀਆਂ ਨੇ ਸ਼ਰਨਾਰਥੀ ਦਰਜੇ ਲਈ ਅਰਜ਼ੀ ਦਿੱਤੀ। ਕੈਨੇਡਾ ਵਿੱਚ ਸ਼ਰਣ ਲਈ ਯੋਗਤਾ ਪੂਰੀ ਕਰਨ ਲਈ ਬਿਨੈਕਾਰਾਂ ਨੂੰ ਨਸਲ, ਧਰਮ, ਕੌਮੀਅਤ, ਸਮਾਜਿਕ ਸਮੂਹ ਜਾਂ ਸਿਆਸੀ ਵਿਚਾਰਧਾਰਾ ਦੇ ਆਧਾਰ ‘ਤੇ ਤਸ਼ੱਦਦ ਹੋਣ ਦੀ ਸੰਭਾਵਨਾ ਨੂੰ ਸਾਬਤ ਕਰਨਾ ਪੈਂਦਾ ਹੈ ਅਤੇ ਇਹ ਦਿਖਾਉਣਾ ਪੈਂਦਾ ਹੈ ਕਿ ਉਹ ਆਪਣੇ ਦੇਸ਼ ਵਿੱਚ ਸੁਰੱਖਿਅਤ ਢੰਗ ਨਾਲ ਨਿਵਾਸ ਨਹੀਂ ਕਰ ਸਕਦੇ ਜਾਂ ਸੁਰੱਖਿਆ ਪ੍ਰਾਪਤ ਨਹੀਂ ਕਰ ਸਕਦੇ। ਇਸ ਦੌਰਾਨ ਟਰੰਪ ਨੇ ਟਰਾਂਸਜੈਂਡਰ ਅਤੇ ਗ਼ੈਰ-ਬਾਈਨਰੀ ਨਾਗਰਿਕਾਂ ਨੂੰ ਪ੍ਰਭਾਵਿਤ ਕਰਨ ਵਾਲੇ ਕਈ ਕਾਰਜਕਾਰੀ ਹੁਕਮਾਂ ‘ਤੇ ਦਸਤਖ਼ਤ ਕੀਤੇ ਹਨ। ਟਰੰਪ ਵਲੋਂ ਅਪਣਾਈਆਂ ਜਾ ਰਹੀਆਂ ਨੀਤੀਆਂ ਕਾਰਣ ਵੱਖ-ਵੱਖ ਲੋਕਾਂ ਤੋਂ ਇਲਾਵਾ ਟ੍ਰਾਂਸਜੈਂਡਰ ਜਾਂ LGBTQ+ ਵਲੋਂ ਵੀ ਕੈਨੇਡਾ ਵਿਚ ਸ਼ਰਣ ਦੇ ਦਾਅਵੇ ਕੀਤੇ ਜਾ ਰਹੇ ਹਨ। ਦਰਅਸਲ, ਗੇਅ ਐਂਡ ਲੈਸਬੀਅਨ ਅਲਾਇੰਸ ਅਗੇਂਸਟ ਡੈਫੇਮੇਸ਼ਨ (ਜੀਐੱਲਏਏਡੀ) ਨੇ ਟਰੰਪ ਦੇ ਪਹਿਲੇ 100 ਦਿਨਾਂ ਦੇ ਕਾਰਜਕਾਲ ਦੌਰਾਨ 225 ਐਂਟੀ- ਐੱਲਜੀਬੀਟੀ ਕਾਰਵਾਈਆਂ ਦਾ ਦਸਤਾਵੇਜ਼ੀਕਰਨ ਕੀਤਾ। ਇੱਕ ਟਰਾਂਸਜੈਂਡਰ ਹੰਨਾਅ ਕ੍ਰੇਗਰ ਅਮਰੀਕਾ ਦੇ ਐਰੀਜ਼ੋਨਾ ਦੇ ਟਕਸਨ ਵਿੱਚ ਰਹਿੰਦੀ ਹੈ ਅਤੇ ਅਪ੍ਰੈਲ ਮਹੀਨੇ ਤੋਂ ਹੀ ਆਪਣਾ ਦੇਸ਼ ਛੱਡਣ ਦੀਆਂ ਸੋਚਾਂ ਵਿੱਚ ਸੀ। ਉਨ੍ਹਾਂ ਨੂੰ ਅਮਰੀਕਾ ਵਿੱਚ ਕਾਰਕੁੰਨਾਂ ਅਤੇ ਸੰਗਠਨਾਂ ਵੱਲੋਂ ਐੱਲਜੀਬੀਟੀ ਭਾਈਚਾਰੇ ਲਈ ਵਧਦੇ ਵਿਰੋਧੀ ਮਾਹੌਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਲਈ ਉਸਨੇ ਟਕਸਨ ਵਿੱਚ ਦੋਸਤਾਂ ਨੂੰ ਅਲਵਿਦਾ ਕਿਹਾ, ਆਪਣਾ ਸਮਾਨ ਪੈਕ ਕੀਤਾ ਅਤੇ, ਆਪਣੇ ਪਰਿਵਾਰ ਦੇ ਸਮਰਥਨ ਨਾਲ, ਉੱਤਰ ਵੱਲ ਕੈਨੇਡੀਅਨ ਸਰਹੱਦ ਵੱਲ ਗਈ, ਜਿੱਥੇ ਉਸਨੇ ਸ਼ਰਣ ਦੀ ਬੇਨਤੀ ਕੀਤੀ। ਉਹ ਹੁਣ ਕੈਲਗਰੀ, ਅਲਬਰਟਾ ਵਿੱਚ ਆਪਣੇ ਕੇਸ ਦੇ ਨਤੀਜੇ ਦੀ ਉਡੀਕ ਵਿੱਚ ਹਨ।

 

 

The post ਅਮਰੀਕਾ ਛੱਡ ਕੈਨੇਡਾ ਆਉਣ ਲੱਗੇ ਟਰਾਂਸਜੈਂਡਰ! appeared first on TV Punjab | Punjabi News Channel.

Tags:
  • canada
  • canada-usa-border
  • deportation
  • immigration
  • lgbtq
  • news
  • transgender
  • trending
  • trending-news
  • trump

ਕੈਨੇਡਾ 'ਚ ਵਧੀ ਮਹਿੰਗਾਈ %

Tuesday 16 September 2025 05:17 PM UTC+00 | Tags: bank-of-canada canada grocery inflation news top-news trending trending-news


ਸਟੈਟਿਸਟਿਕਸ ਕੈਨੇਡਾ ਵੱਲੋਂ ਜਾਰੀ ਅੰਕੜਿਆਂ ਅਨੁਸਾਰ, ਕੈਨੇਡਾ ਦੀ ਸਾਲਾਨਾ ਮਹਿੰਗਾਈ ਦਰ ਅਗਸਤ ਮਹੀਨੇ ਵਿੱਚ ਵਧ ਕੇ 1.9% ਦਰਜ ਕੀਤੀ ਗਈ ਹੈ। ਇਹ ਅੰਕੜੇ ਬੈਂਕ ਆਫ ਕੈਨੇਡਾ ਵੱਲੋਂ ਅਗਲੇ ਵਿਆਜ ਦਰ ਫੈਸਲੇ ਤੋਂ ਪਹਿਲਾਂ ਆਖਰੀ ਵੱਡੇ ਆਰਥਿਕ ਅੰਕੜੇ ਹਨ। ਵਿਆਪਕ ਤੌਰ ‘ਤੇ ਵਾਧੇ ਦੀ ਹੀ ਉਮੀਦ ਕੀਤੀ ਜਾ ਰਹੀ ਸੀ। ਗੈਸ ਦੀਆਂ ਕੀਮਤਾਂ, ਜੋ ਜੁਲਾਈ ਵਿੱਚ 16% ਤੋਂ ਵੱਧ ਘਟ ਗਈਆਂ ਸਨ, ਅਗਸਤ ਵਿੱਚ ਵੀ ਘਟਦੀਆਂ ਰਹੀਆਂ ਪਰ ਇਸ ਵਾਰੀ ਘਟਣ ਦੀ ਰਫਤਾਰ ਹੌਲੀ ਸੀ। ਇਹੀ ਕਾਰਨ ਸੀ ਕਿ ਕੁੱਲ ਮਹਿੰਗਾਈ ਦਰ ‘ਚ ਥੋੜ੍ਹਾ ਵਾਧਾ ਹੋਇਆ। ਅਪ੍ਰੈਲ ਵਿੱਚ ਕਾਰਬਨ ਟੈਕਸ ਹਟਾਏ ਜਾਣ ਤੋਂ ਬਾਅਦ ਤੋਂ ਹੀ ਗੈਸ ਦੀ ਕੀਮਤ ਲਗਾਤਾਰ ਘਟ ਰਹੀ ਹੈ। ਜੇ ਗੈਸ ਦੀ ਕੀਮਤ ਨੂੰ ਕੁੱਲ ਮਹਿੰਗਾਈ ਦਰ ‘ਚੋਂ ਕੱਢ ਦਈਏ, ਤਾਂ ਮਹਿੰਗਾਈ ਵਿੱਚ ਅਸਲ ਵਿੱਚ ਕਮੀ ਆਈ ਹੈ। ਅਰਥਸ਼ਾਸਤਰੀਆਂ ਦੀ ਉਮੀਦ ਹੈ ਕਿ ਬੈਂਕ ਆਫ ਕੈਨੇਡਾ ਬੁਧਵਾਰ ਨੂੰ ਹੋਣ ਵਾਲੀ ਮੀਟਿੰਗ ‘ਚ ਵਿਆਜ ਦਰ 0.25 ਅੰਕ ਘਟਾ ਦਵੇਗਾ, ਜੋ ਕਿ ਮਾਰਚ ਤੋਂ ਬਾਅਦ ਪਹਿਲੀ ਵਾਰ ਦਰਾਂ ਵਿੱਚ ਕਟੌਤੀ ਹੋਵੇਗੀ। BMO ਦੇ ਮੁੱਖ ਅਰਥਸ਼ਾਸਤਰੀ ਡਗਲਸ ਪੋਰਟਰ ਕਹਿੰਦੇ ਹਨ ਕਿ ਮਹਿੰਗਾਈ ਦੀ ਇਹ ਰਫਤਾਰ ਬੈਂਕ ਆਫ ਕੈਨੇਡਾ ਲਈ ਚਿੰਤਾ ਦਾ ਮੁੱਦਾ ਨਹੀਂ ਬਣੇਗੀ, ਜਿਸ ਕਰਕੇ ਉਹ ਵਿਆਜ ਦਰ ਵਿਚ ਕਟੌਤੀ ਦੇ ਰਾਹ ‘ਤੇ ਕਾਇਮ ਰਹੇਗਾ।

ਅਗਸਤ ਵਿੱਚ ਖਾਣ-ਪੀਣ ਦੀਆਂ ਚੀਜ਼ਾਂ ਦੀ ਕੀਮਤ ਪਿਛਲੇ ਸਾਲ ਦੀ ਤੁਲਨਾ ਵਿੱਚ 3.5% ਵਧੀ। ਮਾਸ ਦੀ ਕੀਮਤ 7.2% ਵਧੀ। ਤਾਜ਼ਾ ਤੇ ਫ਼੍ਰੋਜ਼ਨ ਬੀਫ ਅਤੇ ਪ੍ਰੋਸੈਸ ਕੀਤੇ ਹੋਏ ਮਾਸ ਦੀਆਂ ਵਧੀਆਂ ਕੀਮਤਾਂ ਨੇ ਮਹਿੰਗਾਈ ਨੂੰ ਉਤਸ਼ਾਹਤ ਕੀਤਾ। ਤਾਜ਼ਾ ਫਲਾਂ ਦੀ ਕੀਮਤ ਪਿਛਲੇ ਸਾਲ ਦੇ ਮੁਕਾਬਲੇ 1.1% ਘਟ ਗਈ, ਜਿਸਦਾ ਮੁੱਖ ਕਾਰਣ ਅੰਗੂਰ ਅਤੇ ਬੈਰੀਜ਼ ਦੀਆਂ ਘਟੀਆਂ ਕੀਮਤਾਂ ਸਨ। ਸੈੱਲਫੋਨ ਸੇਵਾਵਾਂ ਦੀ ਕੀਮਤ ਪਿਛਲੇ ਸਾਲ ਦੇ ਮੁਕਾਬਲੇ ਹੌਲੀ ਰਫਤਾਰ ਨਾਲ ਘਟੀ, ਪਰ ਅਗਸਤ ਮਹੀਨੇ ਵਿੱਚ ਇਹ ਮਹੀਨਾਵਾਰ ਅਧਾਰ ‘ਤੇ ਵਧ ਗਈ, ਕਿਉਂਕਿ ਕੰਪਨੀਆਂ ਨੇ ਬੈਕ-ਟੂ-ਸਕੂਲ ਪਲੈਨਾਂ ਲਈ ਕੀਮਤਾਂ ਵਧਾਈਆਂ। ਹਾਲਾਂਕਿ, ਸਮਾਰਟਫੋਨ ਤੇ ਟੈਬਲੈਟ ਦੀਆਂ ਘਟੀਆਂ ਕੀਮਤਾਂ ਨੇ ਇਹ ਵਾਧਾ ਥੋੜ੍ਹਾ ਕਾਬੂ ਕੀਤਾ। ਟ੍ਰੈਵਲ ਸੇਵਾਵਾਂ ਦੀ ਕੀਮਤ 3.8% ਘਟ ਗਈ, ਜਿਸਦਾ ਇੱਕ ਕਾਰਨ ਅਮਰੀਕਾ ਵੱਲ ਯਾਤਰਾ ਦੀ ਘੱਟ ਹੋਈ ਮੰਗ ਰਿਹਾ। ਪਰ ਹੋਟਲਾਂ ਦੀਆਂ ਕੀਮਤਾਂ ਵਧ ਗਈਆਂ, ਖਾਸ ਕਰਕੇ ਨੋਵਾ ਸਕੋਸ਼ੀਆ ਅਤੇ ਨਿਊਫੰਡਲੈਂਡ ਐਂਡ ਲੈਬਰਾਡੌਰ ਵਿੱਚ। ਇਥੇ ਅਗਸਤ ਦੇ ਅਖੀਰ ਵਿੱਚ ਕੈਨੇਡਾ ਗੇਮਜ਼ ਹੋਏ ਸਨ, ਜਿਸ ਕਰਕੇ ਹੋਟਲਾਂ ਦੀ ਮੰਗ ਵਧੀ।

The post ਕੈਨੇਡਾ ‘ਚ ਵਧੀ ਮਹਿੰਗਾਈ % appeared first on TV Punjab | Punjabi News Channel.

Tags:
  • bank-of-canada
  • canada
  • grocery
  • inflation
  • news
  • top-news
  • trending
  • trending-news

TikTok 'ਤੇ ਅਮਰੀਕਾ-ਚੀਨ ਵਿਚਕਾਰ ਹੋਇਆ ਸਮਝੌਤਾ

Tuesday 16 September 2025 05:25 PM UTC+00 | Tags: america china entertainment fashion nato news tech tiktok-users toktok top-news trending trending-news usa world


ਅਮਰੀਕਾ ਅਤੇ ਚੀਨ ਵਿਚਕਾਰ TikTok ਨੂੰ ਲੈ ਕੇ ਇੱਕ ਸਮਝੌਤਾ ਹੋਇਆ ਹੈ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਸ ਗੱਲ ਦਾ ਸੰਕੇਤ ਦਿੱਤਾ ਹੈ। ਟਰੰਪ ਨੇ ਕਿਹਾ ਹੈ ਕਿ ਯੂਰਪ ਵਿੱਚ ਅਮਰੀਕਾ ਅਤੇ ਚੀਨ ਵਿਚਕਾਰ ਵੱਡੀ ਵਪਾਰਕ ਮੀਟਿੰਗ ਬਹੁਤ ਵਧੀਆ ਰਹੀ। ਇਸ ਵਿੱਚ, ਇੱਕ ਖਾਸ ਕੰਪਨੀ ਦੇ ਸੰਬੰਧ ਵਿੱਚ ਇੱਕ ਸਮਝੌਤਾ ਹੋਇਆ ਹੈ, ਜਿਸਨੂੰ ਸਾਡੇ ਦੇਸ਼ ਦੇ ਨੌਜਵਾਨ ਬਚਾਉਣਾ ਚਾਹੁੰਦੇ ਸਨ। ਇਸ ਤੋਂ ਸਪੱਸ਼ਟ ਹੈ ਕਿ ਟਰੰਪ ਨੇ TikTok ਦੇ ਸੰਬੰਧ ਵਿੱਚ ਇੱਕ ਸਮਝੌਤੇ ਦਾ ਸੰਕੇਤ ਦਿੱਤਾ ਹੈ। TikTok ਚੀਨ ਨਾਲ ਜੁੜੀ ਇੱਕ ਕੰਪਨੀ ਹੈ। TikTok ਦੇ ਅਮਰੀਕਾ ਵਿੱਚ 17 ਕਰੋੜ ਉਪਭੋਗਤਾ ਹਨ।

ਮੈਡ੍ਰਿਡ ਵਿੱਚ ਅਮਰੀਕਾ ਅਤੇ ਚੀਨੀ ਅਧਿਕਾਰੀਆਂ ਵਿਚਕਾਰ ਆਰਥਿਕ ਅਤੇ ਵਪਾਰਕ ਗੱਲਬਾਤ ਦਾ ਇੱਕ ਨਵਾਂ ਦੌਰ ਹੋਇਆ ਹੈ। ਅਮਰੀਕੀ ਵਫ਼ਦ ਦੀ ਅਗਵਾਈ ਅਮਰੀਕੀ ਖਜ਼ਾਨਾ ਸਕੱਤਰ ਸਕਾਟ ਬੇਸੈਂਟ ਅਤੇ ਵਪਾਰ ਪ੍ਰਤੀਨਿਧੀ ਜੇਮਸਨ ਗ੍ਰੀਰ ਕਰ ਰਹੇ ਹਨ, ਜਦੋਂ ਕਿ ਚੀਨੀ ਵਫ਼ਦ ਦੀ ਅਗਵਾਈ ਉਪ-ਪ੍ਰੀਮੀਅਰ ਹੀ ਲਾਈਫੰਗ ਕਰ ਰਹੇ ਹਨ। ਮਾਹਿਰਾਂ ਦਾ ਮੰਨਣਾ ਹੈ ਕਿ ਅਮਰੀਕਾ ਅਤੇ ਚੀਨ ਦੇ ਸਬੰਧਾਂ ਵਿੱਚ ਬਹੁਤ ਸਾਰੀਆਂ ਗੁੰਝਲਾਂ ਹਨ। ਵਪਾਰਕ ਵਿਵਾਦ, ਰਾਸ਼ਟਰੀ ਸੁਰੱਖਿਆ ਚਿੰਤਾਵਾਂ ਅਤੇ ਤਕਨੀਕੀ ਉਦਯੋਗ ਨੂੰ ਲੈ ਕੇ ਵਧ ਰਹੇ ਤਣਾਅ ਨੇ ਦੋਵਾਂ ਦੇਸ਼ਾਂ ਦੇ ਸਬੰਧਾਂ ਨੂੰ ਹੋਰ ਮੁਸ਼ਕਿਲ ਬਣਾ ਦਿੱਤਾ ਹੈ। ਇਸ ਦੇ ਬਾਵਜੂਦ, ਮੈਡ੍ਰਿਡ ਗੱਲਬਾਤ ਦੁਵੱਲੇ ਸਬੰਧਾਂ ਲਈ ਇੱਕ ਮਹੱਤਵਪੂਰਨ ਕਦਮ ਹੈ।ਇਸ ਤੋਂ ਪਹਿਲਾਂ, ਚੀਨ ਨੇ ਜੀ7 ਅਤੇ ਨਾਟੋ ਦੇਸ਼ਾਂ ਨੂੰ ਅਮਰੀਕਾ ਦੀ ਅਪੀਲ ਨੂੰ ਆਪਣੇ ਅਤੇ ਰੂਸ ਤੋਂ ਤੇਲ ਖਰੀਦਣ ਵਾਲੇ ਹੋਰ ਦੇਸ਼ਾਂ 'ਤੇ ਟੈਰਿਫ ਲਗਾਉਣ ਨੂੰ ਇਕਪਾਸੜ ‘ਧਮਕਾਉਣ’ ਅਤੇ ‘ਆਰਥਿਕ ਦਬਾਅ’ ਦੀ ਕਾਰਵਾਈ ਦੱਸਿਆ ਸੀ। ਚੀਨ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਅਮਰੀਕਾ ਦੀ ਅਪੀਲ 'ਤੇ ਕਾਰਵਾਈ ਕੀਤੀ ਜਾਂਦੀ ਹੈ ਤਾਂ ਉਹ ਜਵਾਬੀ ਕਾਰਵਾਈ ਕਰੇਗਾ। ਚੀਨ ਵੱਲੋਂ ਇਹ ਪ੍ਰਤੀਕਿਰਿਆ ਅਜਿਹੇ ਸਮੇਂ ਆਈ ਹੈ ਜਦੋਂ ਅਮਰੀਕਾ ਅਤੇ ਚੀਨ ਦੇ ਵਫ਼ਦ ਆਰਥਿਕ ਅਤੇ ਵਪਾਰਕ ਮੁੱਦਿਆਂ 'ਤੇ ਮਿਲੇ ਹਨ।

The post TikTok ‘ਤੇ ਅਮਰੀਕਾ-ਚੀਨ ਵਿਚਕਾਰ ਹੋਇਆ ਸਮਝੌਤਾ appeared first on TV Punjab | Punjabi News Channel.

Tags:
  • america
  • china
  • entertainment
  • fashion
  • nato
  • news
  • tech
  • tiktok-users
  • toktok
  • top-news
  • trending
  • trending-news
  • usa
  • world
You received this email because you set up a subscription at Feedrabbit. This email was sent to you at dailypostin10@gmail.com. Unsubscribe or change your subscription.
Previous Post Next Post

Contact Form