ਕਰਨਾਟਕ ਦੇ ਮੁੱਖ ਮੰਤਰੀ ਸਿੱਧਰਮਈਆ ਨੇ ਕਰਨਾਟਕ ਹਾਊਸਿੰਗ ਬੋਰਡ ਦੇ ਸੂਰਯਾ ਸਿਟੀ, ਬੋਮਾਸੰਦਰਾ ਵਿਖੇ ਇੱਕ ਵਿਸ਼ਵ ਪੱਧਰੀ ਖੇਡ ਸਟੇਡੀਅਮ ਬਣਾਉਣ ਦੇ ਪ੍ਰਸਤਾਵ ਨੂੰ ਮਨਜ਼ੂਰੀ ਦੇ ਦਿੱਤੀ ਹੈ, ਜਿਸ ਵਿੱਚ 80,000 ਦਰਸ਼ਕਾਂ ਦੀ ਸਮਰੱਥਾ ਵਾਲਾ ਇੱਕ ਕ੍ਰਿਕਟ ਸਟੇਡੀਅਮ ਸ਼ਾਮਲ ਹੋਵੇਗਾ। ਪੂਰਾ ਹੋਣ ‘ਤੇ ਇਹ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ਦੇ ਬਾਅਦ ਦੇਸ਼ ਦਾ ਦੂਜਾ ਸਭ ਤੋਂ ਵੱਡਾ ਸਟੇਡੀਅਮ ਹੋਵੇਗਾ। ਇਹ ਕਦਮ 4 ਜੂਨ ਨੂੰ ਰਾਇਲ ਚੈਲੇਂਜਰਸ ਬੇਂਗਲੁਰੂ ਦੇ IPL-2025 ਦੇ ਵਿਜੇ ਸਮਾਰੋਹ ਦੌਰਾਨ ਬੇਂਗਲੁਰੂ ਦੇ ਐੱਮ. ਚਿੰਨਾਸਵਾਮੀ ਸਟੇਡੀਅਮ ਦਾ ਬਾਹਰ ਹੋਈ ਭਗਦੜ ਦੇ ਬਾਅਦ ਚੁੱਕਿਆ ਗਿਆ ਹੈ ਜਿਸ ਵਿਚ 11 ਲੋਕਾਂ ਦੀ ਜਾਨ ਚਲੀ ਗਈ ਸੀ।
1650 ਕਰੋੜ ਰੁਪਏ ਦੀ ਇਸ ਯੋਜਨਾ ਨੂੰ KHB ਦੁਆਰਾ ਫੰਡ ਦਿੱਤਾ ਜਾਵੇਗਾ ਅਤੇ ਇਹ 100 ਏਕੜ ਵਿੱਚ ਫੈਲਿਆ ਹੋਵੇਗਾ। ਕ੍ਰਿਕਟ ਮੈਦਾਨ ਦੇ ਇਲਾਵਾ ਇਸ ਕੰਪਲੈਕਸ ਵਿਚ 8 ਇਨਡੋਰ ਤੇ 8 ਆਊਟਡੋਰ ਖੇਡਾਂ ਲਈ ਸਹੂਲਤਾਂ, ਅਤਿ-ਆਧੁਨਿਕ ਜਿਮ, ਟ੍ਰੇਨਿੰਗ ਸੈਂਟਰ, ਸਵੀਮਿੰਗ ਪੂਲ, ਗੈਸਟ ਹਾਊਸ, ਹੋਸਟਲ, ਹੋਟਲ ਤੇ ਕੌਮਾਂਤਰੀ ਆਯੋਜਨਾਂ ਲਈ ਇਕ ਕਨਵੈਨਸ਼ਨ ਹਾਲ ਵੀ ਹੋਵੇਗਾ। ਨਵਾਂ ਸਟੇਡੀਅਮ ਪਹਿਲਾਂ ਤੋਂ ਮੌਜੂਦ ਐੱਮ ਚਿੰਨਾਸਵਾਮੀ ਸਟੇਡੀਅਮ ਤੋਂ 22 ਕਿਲੋਮੀਟਰ ਦੂਰ ਹੈ। ਇਸ ਨੂੰ ਬਣਾਉਣ ਦਾ ਫੈਸਲਾ ਰਾਇਲ ਚੈਲੇਂਜਰਲ ਬੇਂਗਲੁਰੂ ਦੇ ਵਿਕਟਰੀ ਸੈਲੀਬ੍ਰੇਸ਼ਨ ਵਿਚ ਮਚੀ ਭਗਦੜ ਦੇ ਬਾਅਦ ਲਿਆ ਗਿਆ ਹੈ।
ਇਹ ਵੀ ਪੜ੍ਹੋ : ਤਰਨਤਾਰਨ : ਗੁੱਜਰ ਪਰਿਵਾਰ ‘ਤੇ ਟੁੱਟਿਆ ਦੁੱਖਾਂ ਦਾ ਪਹਾੜ, ਇਕੋ ਵੇਲੇ 35 ਦੁਧਾਰੂ ਮੱਝਾਂ ਦੇ ਨਿਕਲੇ ਸਾ/ਹ
ਬੇਂਗਲੁਰੂ ਭਗਦੜ ਘਟਨਾ ਦੀ ਜਾਂਚ ਕਰਨ ਵਾਲੇ ਜਸਟਿਸ ਜਾਨ ਮਾਈਕਲ ਕੁਨਹਾ ਕਮਿਸ਼ਨ ਨੇ ਸਿੱਟਾ ਕੱਢਿਆ ਸੀ ਕਿ 32000 ਦਰਸ਼ਕਾਂ ਦੀ ਸਮਰੱਥਾ ਵਾਲਾ ਇਹ ਸਟੇਡੀਅਮ ਜੋ ਸਿਰਫ 17 ਏਕੜ ਵਿਚ ਫੈਲਿਆ ਹੈ, ਵੱਡੇ ਪ੍ਰੋਗਰਾਮਾਂ ਲਈ ਸਹੀ ਨਹੀਂ ਹੈ। ਕਮਿਸ਼ਨ ਨੇ ਅਜਿਹੇ ਮੈਚਾਂ ਨੂੰ ਬੇਹਤਰ ਸਹੂਲਤਾਂ ਤੇ ਪਾਰਕਿੰਗ ਵਾਲੇ ਜ਼ਿਆਦਾ ਵੱਡੀਆਂ ਥਾਵਾਂ ‘ਤੇ ਟਰਾਂਸਫਰ ਕਰਨ ਦੀ ਸਿਫਾਰਸ਼ ਕੀਤੀ ਸੀ।
ਵੀਡੀਓ ਲਈ ਕਲਿੱਕ ਕਰੋ -:
The post ਬੇਂਗਲੁਰੂ ‘ਚ ਦੇਸ਼ ਦਾ ਦੂਜਾ ਸਭ ਤੋਂ ਵੱਡਾ ਕ੍ਰਿਕਟ ਸਟੇਡੀਅਮ ਬਣੇਗਾ, RCB ਭਗਦੜ ਹਾਦਸੇ ਦੇ ਬਾਅਦ ਫੈਸਲਾ appeared first on Daily Post Punjabi.
source https://dailypost.in/news/sports/second-largest-cricket-stadium/