ਆਮ ਆਦਮੀ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ, ਆਪ ਪੰਜਾਬ ਇੰਚਾਰਜ ਮਨੀਸ਼ ਸਿਸੋਦੀਆ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਅਬੋਹਰ ਦੇ ਮਸ਼ਹੂਰ ਕੱਪੜਾ ਵਪਾਰੀ ਤੇ ਵੀਅਰ ਵੈਲ ਦੇ ਸੰਚਾਲਕ ਜਗਤ ਵਰਮਾ ਦੀ ਰਿਹਾਇਸ਼ ‘ਤੇ ਪਹੁੰਚੇ। ਜਗਤ ਵਰਮਾ ਦੇ ਛੋਟੇ ਭਰਾ ਸੰਜੇ ਵਰਮਾ ਦੀ ਹੱਤਿਆ ‘ਤੇ ਦੁੱਖ ਪ੍ਰਗਟਾਇਆ। ਸੀਐੱਮ ਮਾਨ, ਕੇਜਰੀਵਾਲ ਤੇ ਸਿਸੋਦੀਆ ਨੇ ਜਗਤ ਵਰਮਾ ਨੂੰ ਹੌਸਲਾ ਦਿੰਦੇ ਹੋਏ ਕਿਹਾ ਕਿ ਕਾਤਲਾਂ ਨੂੰ ਕਿਸੇ ਵੀ ਸੂਰਤ ਵਿਚ ਬਖਸ਼ਿਆ ਨਹੀਂ ਜਾਵੇਗਾ। ਪੁਲਿਸ ਟੀਮਾਂ ਇਸ ਦਿਸ਼ਾ ਵਿਚ ਗੰਭੀਰਤਾ ਨਾਲ ਲੱਗੀਆਂ ਹੋਈਆਂ ਹਨ।
ਦੱਸ ਦੇਈਏ ਕਿ 7 ਜੁਲਾਈ ਨੂੰ ਅਬੋਹਰ ਵਿਚ ਸੰਜੇ ਵਰਮਾ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਘਟਨਾ ਵਾਲੇ ਦਿਨ ਅਬੋਹਰ ਵਿਚ ਭਗਤ ਸਿੰਘ ਚੌਕ ‘ਤੇ ਸਥਿਤ ਨਿਊ ਵੀਅਰ ਵੈੱਲ ਸ਼ੋਅਰੂਮ ਦੇ ਸੰਚਾਲਕ ਸੰਜੇ ਵਰਮਾ ਨੂੰ ਉਸ ਸਮੇਂ ਗੋਲੀ ਮਾਰੀ ਗਈ ਜਦੋਂ ਉਹ ਆਪਣੀ ਕਾਰ ਤੋਂ ਉਤਰ ਰਹੇ ਸਨ। ਵਾਰਦਾਤ ਦੇ ਬਾਅਦ ਹਮਲਾਵਰ ਮੌਕੇ ਤੋਂ ਫਰਾਰ ਹੋ ਗਏ ਸਨ।
ਇਹ ਵੀ ਪੜ੍ਹੋ : ਹਰਜਿੰਦਰ ਸਿੰਘ ਮੇਲਾ ਕ.ਤ.ਲ/ਕਾਂ/ਡ ‘ਚ ਵੱਡਾ ਫੈਸਲਾ, ਕੋਰਟ ਨੇ ਵੱਡੇ ਗੈਂ.ਗ.ਸ/ਟਰ ਦੇ ਪਿਤਾ ਸਣੇ 4 ਮੁਲਜ਼ਮਾਂ ਨੂੰ ਕੀਤਾ ਬਰ
ਸੰਜੇ ਵਰਮਾ ਕਤਲ ਮਾਮਲੇ ਵਿਚ ਸ਼ਾਮਲ 2 ਮੁਲਜ਼ਮਾਂ ਨੂੰ ਪੁਲਿਸ ਨੇ ਗ੍ਰਿਫਤਾਰ ਕੀਤਾ ਸੀ। ਉਨ੍ਹਾਂ ਨੂੰ ਪੁਲਿਸ ਹਥਿਆਰਾਂ ਦੀ ਰਿਕਵਰੀ ਲਈ ਨਾਲ ਲੈ ਕੇ ਗਈ ਸੀ। ਇਸ ਦੌਰਾਨ ਪੁਲਿਸ ਨੇ ਮੁਲਜ਼ਮਾਂ ਨਾਲ ਮੁਕਾਬਲਾ ਹੋਇਆ ਜਿਸ ਵਿਚ ਦੋਵੇਂ ਮਾਰੇ ਗਏ ਸਨ। ਮਾਰੇ ਗਏ ਮੁਲਜ਼ਮਾਂ ਵਿਚ ਰਾਮ ਰਤਨ ਵਾਸੀ ਪਟਿਆਲਾ ਤੇ ਜਸਬੀਰ ਸਿੰਘ ਵਾਸੀ ਮਰਦਨਪੁਰ ਹਨ।
ਵੀਡੀਓ ਲਈ ਕਲਿੱਕ ਕਰੋ -:
The post ਅਬੋਹਰ ‘ਚ ਕਤਲ ਕੀਤੇ ਕੱਪੜਾ ਵਪਾਰੀ ਦੇ ਘਰ ਪਹੁੰਚੇ CM ਮਾਨ ਤੇ ਕੇਜਰੀਵਾਲ, ਕਿਹਾ-‘ਦੋਸ਼ੀਆਂ ਨੂੰ ਬਖਸ਼ਿਆ ਨਹੀਂ ਜਾਵੇਗਾ’ appeared first on Daily Post Punjabi.