ਆਸਟ੍ਰੇਲੀਆ ’ਚ ਭਾਰਤੀ ਮੂਲ ਦੇ ਸਿੱਖ ਡਾਕੀਏ ਨੇ ਜਿੱਤਿਆ ਲੋਕਾਂ ਦਾ ਦਿਲ, ਪ੍ਰਿਯੰਕਾ ਚੋਪੜਾ ਨੇ ਵੀ ਕੀਤੀ ਤਾਰੀਫ਼

ਅੱਜ ਕੱਲ੍ਹ ਜਿੱਥੇ ਲੋਕ ਸਿਰਫ ਆਪਣੇ ਕੰਮ ਨਾਲ ਹੀ ਮਤਲਬ ਰੱਖਦੇ ਹਨ, ਉਥੇ ਆਸਟ੍ਰੇਲੀਆ ਵਿੱਚ ਇੱਕ ਭਾਰਤੀ ਮੂਲ ਦੇ ਸਿੱਖ ਡਾਕੀਏ ਨੇ ਅਜਿਹਾ ਕੰਮ ਕੀਤਾ ਜਿਸ ਨੇ ਪੂਰੀ ਦੁਨੀਆ ਦਾ ਦਿਲ ਜਿੱਤ ਲਿਆ। ਪਾਰਸਲ ਡਿਲੀਵਰ ਕਰਨ ਆਏ ਇਸ ਡਾਕੀਏ ਨੇ ਨਾ ਸਿਰਫ਼ ਡਿਲੀਵਰੀ ਕੀਤੀ, ਸਗੋਂ ਔਰਤ ਦੇ ਕੱਪੜੇ ਅਚਾਨਕ ਆਏ ਮੀਂਹ ਤੋਂ ਵੀ ਬਚਾਏ।

ਵੇਰੀਟੀ ਵੈਂਡਲ ਨਾਂ ਦੀ ਇੱਕ ਔਰਤ ਨੇ ਇੰਸਟਾਗ੍ਰਾਮ ‘ਤੇ ਇਹ ਵੀਡੀਓ ਸਾਂਝਾ ਕੀਤਾ। ਵੀਡੀਓ ਵਿੱਚ ਦਿਖਾਇਆ ਗਿਆ ਹੈ ਕਿ ਕਿਵੇਂ ਡਾਕੀਏ ਨੇ ਆਪਣੀ ਡਿਊਟੀ ਨਿਭਾਉਣ ਦੇ ਨਾਲ-ਨਾਲ ਔਰਤ ਦੇ ਧੋਤੇ ਕੱਪੜਿਆਂ ਨੂੰ ਵੀ ਮੀਂਹ ਤੋਂ ਬਚਾਉਣਾ ਸ਼ੁਰੂ ਕਰ ਦਿੱਤਾ, ਉਸ ਨੇ ਕੱਪੜੇ ਸਾਫ਼-ਸੁਥਰੇ ਢੰਗ ਨਾਲ ਮੋੜੇ ਅਤੇ ਉਹਨਾਂ ਨੂੰ ਇੱਕ ਸੁਰੱਖਿਅਤ ਜਗ੍ਹਾ ‘ਤੇ ਰੱਖਿਆ।

ये तस्वीरें इंस्टाग्राम पर वेरिटी वांडेल द्वारा साझा किए गए वीडियो की हैं।

ਜਦੋਂ ਵੇਰੀਟੀ ਘਰ ਵਾਪਸ ਆਈ, ਤਾਂ ਉਸ ਨੇ ਦੇਖਿਆ ਕਿ ਉਸ ਦੇ ਕੱਪੜੇ ਅੰਦਰ ਰੱਖੀ ਹੋਈ ਸੀ ਅਤੇ ਇੱਕ ਹੱਥ ਨਾਲ ਲਿਖਿਆ ਇੱਕ ਨੋਟ ਵੀ ਉੱਥੇ ਪਿਆ ਸੀ। ਨੋਟ ਵਿੱਚ ਡਾਕੀਏ ਨੇ ਲਿਖਿਆ ਸੀ ਕਿ ਜਦੋਂ ਮੀਂਹ ਸ਼ੁਰੂ ਹੋਇਆ ਤਾਂ ਉਸਨੇ ਕੱਪੜੇ ਸੁਰੱਖਿਅਤ ਰੱਖੇ ਤਾਂ ਜੋ ਉਹ ਗਿੱਲੇ ਨਾ ਹੋਣ। ਇਸ ਭਾਵੁਕ ਪਲ ਨੂੰ ਸਾਂਝਾ ਕਰਦੇ ਹੋਏ, ਵੈਰੀਟੀ ਨੇ ਫੇਸਬੁੱਕ ‘ਤੇ ਲਿਖਿਆ, This is 1 in a million… ਜਦੋਂ ਮੈਂ ਘਰ ਆਈ, ਤਾਂ ਕੱਪੜੇ ਗਾਇਬ ਸਨ। ਮੈਨੂੰ ਲੱਗਿਆ ਕਿ ਮੀਂਹ ਨੇ ਸਭ ਕੁਝ ਖਰਾਬ ਕਰ ਦਿੱਤਾ ਹੋਵੇਗਾ, ਪਰ ਸੀਸੀਟੀਵੀ ਦੇਖਣ ਤੋਂ ਬਾਅਦ, ਮੈਨੂੰ ਪਤਾ ਲੱਗਾ ਕਿ ਪੋਸਟਮੈਨ ਨੇ ਉਨ੍ਹਾਂ ਨੂੰ ਬਚਾਇਆ ਹੈ।

ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਗਿਆ। ਲੋਕਾਂ ਨੇ ਉਸ ਨੂੰ Real-oife Hero ਅਤੇ Gem of a Human Being ਕਹਿ ਕੇ ਸਨਮਾਨਿਤ ਕਰਨਾ ਸ਼ੁਰੂ ਕਰ ਦਿੱਤਾ। ਕਿਸੇ ਨੇ ਲਿਖਿਆ, Beautiful randomness of kindness, ਅੱਜਕੱਲ੍ਹ ਬਹੁਤ ਘੱਟ ਹੈ।

ਇਹ ਵੀ ਪੜ੍ਹੋ : ਰਾਜ ਕੁੰਦਰਾ, ਕ੍ਰਿਕਟਰ ਭੱਜੀ, ਗੀਤਾ ਬਸਰਾ ਤੇ ਸੁਨੀਤਾ ਆਹੂਜਾ ਨੇ ਸ੍ਰੀ ਦਰਬਾਰ ਸਾਹਿਬ ਟੇਕਿਆ ਮੱਥਾ, ਕੀਤੀ ਅਰਦਾਸ

ਇਹ ਵੀਡੀਓ ਇੰਨਾ ਵਾਇਰਲ ਹੋਇਆ ਕਿ ਬਾਲੀਵੁੱਡ ਅਤੇ ਹਾਲੀਵੁੱਡ ਸਟਾਰ ਪ੍ਰਿਯੰਕਾ ਚੋਪੜਾ ਨੇ ਵੀ ਇਸ ਵੱਲ ਧਿਆਨ ਦਿੱਤਾ ਅਤੇ ਪੋਸਟ ਦੀ ਸ਼ਲਾਘਾ ਕੀਤੀ। ਲੋਕ ਕਹਿੰਦੇ ਹਨ ਕਿ ਮਨੁੱਖਤਾ ਦੀਆਂ ਛੋਟੀਆਂ ਉਦਾਹਰਣਾਂ ਹੀ ਦੁਨੀਆ ਨੂੰ ਸੁੰਦਰ ਬਣਾਉਂਦੀਆਂ ਹਨ।

ਵੀਡੀਓ ਲਈ ਕਲਿੱਕ ਕਰੋ -:

The post ਆਸਟ੍ਰੇਲੀਆ ’ਚ ਭਾਰਤੀ ਮੂਲ ਦੇ ਸਿੱਖ ਡਾਕੀਏ ਨੇ ਜਿੱਤਿਆ ਲੋਕਾਂ ਦਾ ਦਿਲ, ਪ੍ਰਿਯੰਕਾ ਚੋਪੜਾ ਨੇ ਵੀ ਕੀਤੀ ਤਾਰੀਫ਼ appeared first on Daily Post Punjabi.


Previous Post Next Post

Contact Form