ਹਿਮਾਚਲ ਵਿਚ ਪਏ ਭਾਰੀ ਮੀਂਹ ਕਰਕੇ ਰਾਵੀ ਦਰਿਆ ਵਿਚ 1 ਲੱਖ 50 ਹਜ਼ਾਰ ਕਿਊਸਿਕ ਪਾਣੀ ਛੱਡਿਆ ਗਿਆ ਜਿਸ ਕਰਕੇ ਰਾਵੀ ਉਫਾਨ ‘ਤੇ ਹੈ ਤੇ ਪਠਾਨਕੋਟ ਦਾ ਭੋਆ ਇਲਾਕਾ ਹੜ੍ਹ ਦੀ ਚਪੇਟ ਵਿਚ ਆ ਗਿਆ। ਸਰਹੱਦੀ ਚੌਕੀਆਂ ਵੀ ਡੁੱਬ ਗਈਆਂ ਹਨ।
ਡੇਰਾ ਬਾਬਾ ਨਾਨਕ ਵਿਧਾਨ ਸਭਾ ਖੇਤਰ ਦੇ ਧਰਮਕੋਟ ਪਤਨ, ਗੁਰੂਚਕ ਤੇ ਘਨਿਆਕੇ ਬੇਟ, ਦੀਨਾਨਗਰ ਦੇ ਕਲਾਨੌਰ, ਚੰਦੁਵਦਲਾ, ਕਮਾਲਪੁਰ ਜਟਾ ਤੇ ਕਾਨਾ, ਚੌਂਤੜਾ, ਚਕਰੀ, ਸਲਾਚ ਆਧੀ ਜੈਨਪੁਰ ਤੇ ਠਾਕੁਰਪੁਰ ਵਰਗੇ ਪਿੰਡ ਹੜ੍ਹ ਤੋਂ ਪ੍ਰਭਾਵਿਤ ਹੋ ਰਹੇ ਹਨ। ਹਿਮਾਚਲ ਵਿਚ ਮੀਂਹ ਕਰਕੇ ਹੁਸ਼ਿਆਰਪੁਰ, ਪਠਾਨਕੋਟ, ਤਰਨਤਾਰਨ, ਕਪੂਰਥਲਾ ਤੇ ਫਾਜ਼ਿਲਕਾ ਦੇ ਲੋਕ ਵੀ ਹੜ੍ਹ ਦੀ ਸਥਿਤੀ ਨਾਲ ਜੂਝ ਰਹੇ ਹਨ। ਪ੍ਰਸ਼ਾਸਨ ਵੱਲੋਂ ਲੋਕਾਂ ਨੂੰ ਘਰਾਂ ਤੋਂ ਬਾਹਰ ਨਾ ਨਿਕਲਣ ਦੀ ਅਪੀਲ ਕੀਤੀ ਜਾ ਰਹੀ ਹੈ ਤੇ ਕਮਜ਼ੋਰ ਬੰਨ੍ਹਾਂ ਨੂੰ ਪ੍ਰਸ਼ਾਸਨ ਵਲੋਂ ਮਜ਼ਬੂਤ ਕੀਤਾ ਜਾ ਰਿਹਾ ਹੈ।
ਇਹ ਵੀ ਪੜ੍ਹੋ : ‘ਤੁਸੀਂ ਭਾਰਤੀ ਹੋ ਇਸ ਲਈ ਭਾਰਤ ‘ਚ ਬਣਿਆ ਸਾਮਾਨ ਹੀ ਖਰੀਦੋ’-PM ਮੋਦੀ ਦੀ ਲੋਕਾਂ ਨੂੰ ਅਪੀਲ
ਦੂਜੇ ਪਾਸੇ ਹਰੀਕੇ ਵਿਚ ਬਿਆਸ ਤੇ ਸਤਲੁਜ ਮਿਲਦੀ ਹੈ ਜਿਥੇ ਪਾਣੀ ਦਾ ਪੱਧਰ ਵਧਣ ਨਾਲ ਆਸ-ਪਾਸ ਦੇ ਪਿੰਡਾਂ ਵਿਚ ਹੜ੍ਹ ਵਰਗੇ ਹਾਲਾਤ ਹਨ। ਪੱਟੀ ਖੇਤਰ ਦੇ ਪਿੰਡ ਰਾਮ ਸਿੰਘ ਵਾਲਾ ਕੋਲ ਸਤਲੁਜ ਨਦੀ ਦਾ ਧੁੱਸੀ ਬੰਨ੍ਹ ਟੁੱਟ ਗਿਆ। ਫਾਜ਼ਿਲਕਾ ਵਿਚ ਪਹਾੜੀ ਇਲਾਕਿਆਂ ਵਿਚ ਭਾਰੀ ਮੀਂਹ ਕਰਕੇ ਸਤਲੁਜ ਨਦੀ ਉਫਾਨ ‘ਤੇ ਹੈ ਤੇ ਪਾਣੀ ਦਾ ਪੱਧਰ ਵਧ ਰਿਹਾ ਹੈ। ਇਸੇ ਵਜ੍ਹਾ ਕਰਕੇ ਲੋਕਾਂ ਨੂੰ ਹੁਣ ਡਰ ਸਤਾਉਣ ਲੱਗਾ ਹੈ।
ਵੀਡੀਓ ਲਈ ਕਲਿੱਕ ਕਰੋ -:
The post ਹੜ੍ਹਾਂ ਦੀ ਮਾਰ ਹੇਠ ਆਏ ਕਈ ਪਿੰਡ, ਪ੍ਰਸ਼ਾਸਨ ਨੇ ਲੋਕਾਂ ਨੂੰ ਘਰਾਂ ਤੋਂ ਬਾਹਰ ਨਾ ਨਿਕਲਣ ਦੀ ਕੀਤੀ ਅਪੀਲ appeared first on Daily Post Punjabi.