ਭਾਰਤ ਦੀ ਪੈਡਲ ਟੀਮ ਇਸ ਸਾਲ ਅਗਸਤ ਵਿਚ ਮਲੇਸ਼ੀਆ ਦੇ ਕੁਆਲਾਲੰਪੁਰ ਵਿਚ ਹੋਣ ਵਾਲੇ ਏਸ਼ੀਆ ਪੈਸੀਫਿਕ ਪੈਡਲ ਕੱਪ (APPC 2025) ਵਿਚ ਦੇਸ਼ ਦੀ ਅਗਵਾਈ ਕਰਨ ਲਈ ਪੂਰੀ ਤਰ੍ਹਾਂ ਤਿਆਰ ਹੈ। ਇਸ ਟੂਰਨਾਮੈਂਟ ਵਿਚ ਦੇਸ਼ ਦੇ ਕਈ ਬੇਹਤਰੀਨ ਪੈਡਲ ਖਿਡਾਰੀ ਹਿੱਸਾ ਲੈਣਗੇ ਪਰ ਸਭ ਤੋਂ ਖਾਸ ਨਾਂ ਹੈ ਟੀਮ ਇੰਡੀਆ ਵਿਚ ਸ਼ਾਮਲ ਅਮਰਜੋਤ ਕੌਰ ਉਰਫ ਏਮੀ ਬੁੰਦੇਲ ਜੋ ਕਿ ਸਾਬਕਾ ਭਾਰਤੀ ਕ੍ਰਿਕਟ ਤੇ ਵਰਲਡ ਕੱਪ ਹੀਰੋ ਯੁਵਰਾਜ ਸਿੰਘ ਦੀ ਭੈਣ ਹੈ।
ਭਾਰਤ ਦੀ ਪੈਡਲ ਟੀਮ ਅਗਸਤ 2025 ਵਿਚ ਮਲੇਸ਼ੀਆ ਦੇ ਕੁਆਲਾਲੰਪੁਰ ਵਿਚ ਹੋਣ ਵਾਲੇ ਏਸ਼ੀਆ ਪੈਸੀਫਿਕ ਪੈਡਲ ਕੱਪ ਵਿਚ ਹਿੱਸਾ ਲਵੇਗੀ। ਐਮੀ ਲੀ ਇਹ ਟੂਰਨਾਮੈਂਟ ਉਨ੍ਹਾਂ ਦੇ ਪੈਡਲ ਕਰੀਅਰ ਦਾ ਸਭ ਤੋਂ ਵੱਡਾ ਮੰਚ ਹੋਵੇਗਾ। ਖੁਦ ਐਮੀ ਨੇ ਇਸ ਮੌਕੇ ਨੂੰ ਆਪਣੇ ਖੇਡ ਸਫਰ ਦਾ ਇਕ ਨਾ ਯਕੀਨ ਹੋਣ ਵਾਲਾ ਪਲ ਦੱਸਿਆ ਹੈ।
ਟੀਮ ਇੰਡੀਆ ਇਸ ਟੂਰਨਾਮੈਂਟ ਵਿਚ ਤਜਰਬੇਕਾਰ ਤੇ ਨਵੇਂ ਖਿਡਾਰੀਆਂ ਨਾਲ ਉਤਰ ਰਹੀ ਹੈ। ਸਾਰੇ ਖਿਡਾਰੀ ਸ਼ਾਨਦਾਰ, ਤੇਜ ਰੈਲੀ ਤੇ ਰਣਨੀਤਕ ਸਮੈਸ਼ ਲਈ ਜਾਣੇ ਜਾਂਦੇ ਹਨ। ਆਯੋਜਕਾਂ ਮੁਤਾਬਕ APPC-2025 ਏਸ਼ੀਆ-ਪ੍ਰਸ਼ਾਂਤ ਖੇਤਰ ਦਾ ਸਭ ਤੋਂ ਵੱਡਾ ਪੈਡਲ ਈਵੈਂਟ ਹੈ ਜਿਸ ਵਿਚ ਚੋਟੀ ਦੇ ਦੇਸ਼ਾਂ ਦੀਆਂ ਟੀਮਾਂ ਹਿੱਸਾ ਲੈਣਗੀਆਂ। ਹੁਣ ਸਾਰੀਆਂ ਦੀਆਂ ਨਜ਼ਰਾਂ APPC-2025 ‘ਤੇ ਟਿਕੀਆਂ ਹਨ ਜਿਸ ਵਿਚ ਅਮਰਜੋਤ ਕੌਰ ਤੇ ਉਨ੍ਹਾਂ ਦੀ ਟੀਮ ਕੁਆਲਾਲੰਪੁਰ ਦੇ ਕੋਰਟ ‘ਤੇ ਆਪਣੀ ਤਾਕਤ, ਰਣਨੀਤੀ ਦੇ ਜਨੂੰਨ ਦਾ ਪ੍ਰਦਰਸ਼ਨ ਕਰਨਗੀਆਂ।
ਇਹ ਵੀ ਪੜ੍ਹੋ : ਪੰਜਾਬ ‘ਚ ਜਲਦ ਹੋਣਗੀਆਂ ਜ਼ਿਲ੍ਹਾ ਪ੍ਰੀਸ਼ਦ ਤੇ ਪੰਚਾਇਤ ਸੰਮਤੀ ਦੀਆਂ ਚੋਣਾਂ, ਵੋਟਰ ਸੂਚੀਆਂ ਅਪਡੇਟ ਕਰਨ ਦੀ ਪ੍ਰਕਿਰਿਆ ਸ਼ੁਰੂ
ਦੱਸ ਦੇਈਏ ਕਿ ਅਮਰਜੋਤ ਕੌਰ ਭਾਰਤੀ ਕ੍ਰਿਕਟਰ ਯੁਵਰਾਜ ਸਿੰਘ ਦੀ ਸੌਤੇਲੀ ਭੈਣ ਹੈ। ਉਹ ਯੋਗਰਾਜ ਸਿੰਘ ਤੇ ਉਨ੍ਹਾਂ ਦੀ ਦੂਜੀ ਪਤਨੀ ਨੀਨਾ ਬੁੰਦੇਲ ਦੀ ਧੀ ਹੈ। ਅਮਰਜੋਤ ਮੌਜੂਦਾ ਸਮੇਂ ਚੰਡੀਗੜ੍ਹ ਵਿਚ ਰਹਿੰਦੀ ਹੈ ਤੇ ਟੈਨਿਸ ਵਿਚ ਕਰੀਅਰ ਬਣਾਉਣ ਦੀ ਦਿਸ਼ਾ ਵਿਚ ਅਗੇ ਵਧ ਰਹੀ ਹੈ। ਆਪਣੀ ਮਾਂ ਦੀ ਤਰ੍ਹਾਂ ਅਮਰਜੋਤ ਵੀ ਕਾਫੀ ਗਲੈਮਰਸ ਹੈ ਤੇ ਸੋਸ਼ਲ ਮੀਡੀਆ ‘ਤੇ ਤੇਜ਼ੀ ਨਲਾ ਲੋਕਪ੍ਰਿਯ ਹੋ ਰਹੀ ਹੈ। ਇੰਸਟਾਗ੍ਰਾਮ ‘ਤੇ ਉਸ ਦੇ ਸਾਢੇ 32,000 ਤੋਂ ਵੱਧ ਫਾਲੋਅਰਸ ਹਨ। ਖੇਡ ਪ੍ਰਤੀ ਜਨੂੰਨ ਤੇ ਡਿਜੀਟਲ ਦੁਨੀਆ ਵਿਚ ਵਧਦੀ ਪਛਾਣ ਦੇ ਨਾਲ ਅਮਰਜੋਤ ਹੁਣ ਤੱਕ ਉਭਰਦੀ ਹੋਈ ਸ਼ਖਸੀਅਤ ਬਣ ਰਹੀ ਹੈ।
ਵੀਡੀਓ ਲਈ ਕਲਿੱਕ ਕਰੋ -:
The post ਸਾਬਕਾ ਕ੍ਰਿਕਟਰ ਯੁਵਰਾਜ ਸਿੰਘ ਦੀ ਭੈਣ ਟੀਮ ਇੰਡੀਆ ’ਚ ਹੋਈ ਸਿਲੈਕਟ, ਏਸ਼ੀਆ ਪੈਸੀਫਿਕ ਪੈਡਲ ਕੱਪ ’ਚ ਲਵੇਗੀ ਹਿੱਸਾ appeared first on Daily Post Punjabi.
source https://dailypost.in/news/sports/cricketer-yuvraj-singhs-sister/