ਬਿਕਰਮ ਮਜੀਠੀਆ ਦੀ ਨਿਆਇਕ ਹਿਰਾਸਤ ‘ਚ ਹੋਇਆ ਵਾਧਾ, ਜਾਣੋ ਕੀ ਹੋਇਆ ਕੋਰਟ ‘ਚ

ਪੰਜਾਬ ਦੇ ਸਾਬਕਾ ਮੰਤਰੀ ਅਤੇ ਸੀਨੀਅਰ ਸ਼੍ਰੋਮਣੀ ਅਕਾਲੀ ਦਲ ਆਗੂ ਬਿਕਰਮ ਮਜੀਠੀਆ ਦੀ ਅੱਜ ਵੀਡੀਓ ਕਾਨਫਰੰਸਿੰਗ ਰਾਹੀਂ ਮੋਹਾਲੀ ਅਦਾਲਤ ਵਿੱਚ ਪੇਸ਼ੀ ਹੋਈ। ਇਸ ਦੌਰਾਨ ਅਦਾਲਤ ਨੇ ਮਜੀਠੀਆ ਦੀ ਨਿਆਂਇਕ ਹਿਰਾਸਤ ਵਧਾ ਦਿੱਤੀ। ਅਦਾਲਤ ਨੇ ਮਜੀਠੀਆ ਨੂੰ ਹੋਰ 14 ਦਿਨਾਂ ਲਈ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਹੈ। ਜ਼ਮਾਨਤ ਅਰਜ਼ੀ ‘ਤੇ ਹੁਣ ਫਾਈਨਲ ਆਰਡਰ 28 ਅਗਸਤ ਨੂੰ ਸੁਣਾਇਆ ਜਾਣਾ ਹੈ। ਇਹ ਜਾਣਕਾਰੀ ਮਜੀਠੀਆ ਦੇ ਵਕੀਲ ਅਰਸਦੀਪ ਕਲੇਰ ਵੱਲੋਂ ਦਿੱਤੀ ਗਈ। ਦੱਸ ਦੇਈਏ ਕਿ ਮਜੀਠੀਆ ਨਾਬਾ ਜੇਲ੍ਹ ਵਿਚ ਬੰਦ ਹਨ।

ਵੀਡੀਓ ਲਈ ਕਲਿੱਕ ਕਰੋ -:

The post ਬਿਕਰਮ ਮਜੀਠੀਆ ਦੀ ਨਿਆਇਕ ਹਿਰਾਸਤ ‘ਚ ਹੋਇਆ ਵਾਧਾ, ਜਾਣੋ ਕੀ ਹੋਇਆ ਕੋਰਟ ‘ਚ appeared first on Daily Post Punjabi.



Previous Post Next Post

Contact Form