ਜਲੰਧਰ ਦੇ ਥਾਣਾ ਭੋਗਪੁਰ ਦੇ ਖੇਤਰ ਵਿਚ 6 ਮਹੀਨੇ ਦੀ ਬੱਚੀ ਦੀ ਉਸ ਦੇ ਨਾਨਾ-ਨਾਨੀ ਨੇ ਹੱਤਿਆ ਕਰ ਦਿੱਤੀ। ਬੱਚੀ ਦੀ ਮਾਂ ਤੀਜੀ ਸ਼ਾਦੀ ਦੇ ਬਾਵਜੂਦ ਆਪਣੇ ਪ੍ਰੇਮੀ ਨਾਲ ਫਰਾਰ ਹੋ ਗਈ। ਫਰਾਰ ਹੋਣ ਤੋਂ ਪਹਿਲਾਂ ਉਹ ਬੱਚੀ ਨੂੰ ਆਪਣੇ ਪੇਕੇ ਛੱਡ ਗਈ ਸੀ। ਬੱਚੀ ਮਾਂ ਦੇ ਬਿਨਾਂ ਰੋਂਦੀ ਸੀ ਤੇ ਉਸ ਦੇ ਰੋਣ ਤੋਂ ਨਾਨਾ-ਨਾਨੀ ਬਹੁਤ ਪ੍ਰੇਸ਼ਾਨ ਸਨ। ਇਸੇ ਕਰਕੇ ਨਾਨਾ-ਨਾਨੀ ਨੇ ਬੱਚੇ ਦਾ ਗਲਾ ਘੁੱਟ ਕੇ ਬੱਚੇ ਦਾ ਕਤਲ ਕਰ ਦਿੱਤਾ ਤੇ ਲਾਸ਼ ਨੂੰ ਲਿਫਾਫੇ ਵਿਚ ਪਾ ਕੇ ਟਾਂਡਾ ਪੁਲੀ ਵਿਚ ਸੁੱਟ ਦਿੱਤਾ। ਭੋਗਪੁਰ ਪੁਲਿਸ ਨੇ ਬੱਚੀ ਦੇ ਪਿਤਾ ਦੇ ਬਿਆਨਾਂ ‘ਤੇ ਨਾਨਾ-ਨਾਮੀ ‘ਤੇ ਕਤਲ ਦਾ ਕੇਸ ਦਰਜ ਕਰਕੇ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਹੈ।
ਮੁਲਜ਼ਮ ਤਰਸੇਮ ਆਪਣੀ ਪਤਨੀ ਦਲਜੀਤ ਕੌਰ ਨਾਲ ਪਿੰਡ ਡੱਲਾ ਵਿਚ ਰਹਿੰਦਾ ਹੈ। ਉਸ ਦੀ ਇਕ ਧੀ ਮਨਿੰਦਰ ਕੌਰ ਹੈ ਜਿਸ ਦੇ ਤਿੰਨ ਵਿਆਹ ਹੋ ਚੁੱਕੇ ਹਨ ਪਰ ਉਸ ਦੇ ਤਿੰਨੋਂ ਵਿਆਹ ਹੀ ਨਹੀਂ ਨਿਭ ਸਕੇ। ਮਨਿੰਦਰ 6 ਮਹੀਨੇ ਪਹਿਲਾਂ ਹੀ ਇਕ ਬੱਚੀ ਦੀ ਮਾਂ ਬਣੀ ਸੀ। 9ਅਗਸਤ ਨੂੰ ਰੱਖੜੀ ਵਾਲੇ ਦਿਨ ਮਨਿੰਦਰ ਕੌਰ ਆਪਣੀ 6 ਮਹੀਨੇ ਦੀ ਧੀ ਨੂੰ ਪੇਕੇ ਛੱਡ ਕੇ ਪ੍ਰੇਮੀ ਨਾਲ ਫਰਾਰ ਹੋ ਗਈ ਜਿਸ ਦੇ ਬਾਅਦ ਬੱਚੀ ਰੋਂਦੀ ਰਹਿੰਦੀ ਸੀ। ਨਾਨਾ-ਨਾਨੀ ਉਸ ਨੂੰ ਸੰਭਾਲ ਨਹੀਂ ਸਕੇ ਤੇ ਉਸ ਦੇ ਰੋਣ ਤੋਂ ਪ੍ਰੇਸ਼ਾਨ ਹੋ ਕੇ ਉਨ੍ਹਾਂ ਨੇ ਬੱਚੀ ਦਾ ਗਲਾ ਘੁੱਟ ਕੇ ਉਸ ਦੀ ਹੱਤਿਆ ਕਰ ਦਿੱਤੀ।
ਇਹ ਵੀ ਪੜ੍ਹੋ : ਅੰਮ੍ਰਿਤਸਰ ਦਿਹਾਤੀ ਪੁਲਿਸ ਦੀ ਵੱਡੀ ਕਾਰਵਾਈ, ਨ/ਸ਼ਾ ਤ.ਸਕ.ਰ ਦੀ ਨਾਜਾਇਜ਼ ਉਸਾਰੀ ‘ਤੇ ਚਲਾਇਆ ਪੀਲਾ ਪੰਜਾ
ਕਤਲ ਦੇ ਬਾਅਦ ਬੱਚੀ ਦੀ ਲਾਸ਼ ਨੂੰ ਲਿਫਾਫੇ ਵਿਚ ਪਾ ਦਿੱਤਾ ਤੇ ਉਸ ਨੂੰ ਟਾਂਡਾ ਕੋਲ ਸਥਿਤ ਇਕ ਹਾਈਵੇ ਦੀ ਪੁਲੀ ਦੇ ਹੇਠਾਂ ਲੈ ਗਏ ਤੇ ਉਥੇ ਸੁੱਟ ਦਿੱਤਾ। ਜਦੋਂ ਬੱਚੀ ਅਚਾਨਕ ਲਾਪਤਾ ਹੋਈ ਤਾਂ ਪਿਤਾ ਨੇ ਥਾਣੇ ਵਿਚ ਰਿਪੋਰਟ ਕੀਤੀ। ਉਸ ਨੇ ਦੋਸ਼ ਲਗਾਇਆ ਕਿ ਉਸ ਦੇ ਪੇਕੇ ਵਾਲਿਆਂ ਨੇ ਬੱਚੀ ਨੂੰ ਕਿਤੇ ਲੁਕਾ ਦਿੱਤਾ ਹੈ। ਬਾਅਦ ਵਿਚ ਪੁਲਿਸ ਜਾਂਚ ਵਿਚ ਸੱਚ ਸਾਹਮਣੇ ਆਇਆ।
ਵੀਡੀਓ ਲਈ ਕਲਿੱਕ ਕਰੋ -:
The post ਨਾਨਾ-ਨਾਨੀ ਨੇ 6 ਮਹੀਨੇ ਦੀ ਦੋਹਤੀ ਦਾ ਕਤਲ ਕਰ ਪੁਲੀ ‘ਚ ਸੁੱਟੀ ਦੇਹ, ਬੱਚੀ ਦੇ ਰੋਣ ਤੋਂ ਪ੍ਰੇਸ਼ਾਨ ਸਨ ਮੁਲਜ਼ਮ appeared first on Daily Post Punjabi.