ਭਾਰਤੀ ਫੌਜ ਦੀ ਬੰਗਾਲ ਇੰਜੀਨੀਅਰ ਬਟਾਲੀਅਨ ਅੰਬਾਲਾ ਵਿਚ ਤਾਇਨਾਤ ਨਾਇਕ ਗੁਰਪ੍ਰੀਤ ਸਿੰਘ ਉਮਰ 35 ਸਾਲ ਵਾਸੀ ਰਾਏਕੋਟ ਦੇ ਪਿੰਡ ਹੇਰਾਂ ਦੀ ਦਿਲ ਦਾ ਦੌਰਾਨ ਪੈਣ ਨਾਲ ਜਾਨ ਚਲੀ ਗਈ। ਡਿਊਟੀ ਦੌਰਾਨ ਸਵੇਰੇ ਲਗਭਗ 4 ਵਜੇ ਗੁਰਪ੍ਰੀਤ ਨੂੰ ਸਾਹ ਲੈਣ ਵਿਚ ਤਕਲੀਫ ਹੋਣ ਲੱਗੀ। ਜਵਾਨ ਨੂੰ ਤੁਰੰਤ ਫੌਜ ਦੇ ਹਸਪਤਾਲ ਵਿਚ ਲਿਜਾਇਆ ਗਿਆ ਜਿਥੇ ਮੈਡੀਕਲ ਸਟਾਫ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।
ਦੁਪਿਹਰ ਨੂੰ ਉਨ੍ਹਾਂ ਦੀ ਮ੍ਰਿਤਕ ਦੇਹ ਨੂੰ ਅੰਬਾਲਾ ਤੋਂ ਪਿੰਡ ਲਿਆਂਦਾ ਗਿਆ ਜਿਥੇ ਰਾਜਕੀ ਸਨਮਾਨਾਂ ਨਾਲ ਉਨ੍ਹਾਂ ਦਾ ਸਸਕਾਰ ਕਰ ਦਿੱਤਾ ਗਿਆ। 19 ਸਾਲ ਦੀ ਉਮਰ ਵਿਚ ਗੁਰਪ੍ਰੀਤ ਫੌਜ ਵਿਚ ਭਰਤੀ ਹੋਇਆਸੀ। 31 ਅਗਸਤ ਨੂੰ ਜਵਾਨ ਦੀ ਰਿਟਾਇਰਮੈਂਟ ਸੀ। 16 ਸਾਲ ਦੇਸ਼ ਦੀ ਸੇਵਾ ਕਰਨ ਵਾਲੇ ਗੁਰਪ੍ਰੀਤ ਸਿੰਘ ਦੇ ਫੌਜ ਤੋਂ ਸੇਵਾ ਮੁਕਤ ਹੋਣ ‘ਤੇ ਪਰਿਵਾਰ ਤੇ ਦੋਸਤਾਂ ਨੇ ਖੁਸ਼ੀ ਦੇ ਸਮਾਗਮ ਵਿਚ ਕਈ ਯੋਜਨਾਵਾਂ ਬਣਾਈਆਂ ਹੋਈਆਂ ਸਨ।
ਇਹ ਵੀ ਪੜ੍ਹੋ : ਪੰਜਾਬੀ ਨੌਜਵਾਨ ਦੇ ਵਿਦੇਸ਼ ਪਹੁੰਚਣ ਤੋਂ ਪਹਿਲਾਂ ਮੁੱ.ਕੇ ਸਾ/ਹ, ਟ੍ਰੇਨ ਸਫ਼ਰ ਦੌਰਾਨ ਸ਼ੱਕੀ ਹਾਲਾਤਾਂ ‘ਚ ਗਈ ਜਾ/ਨ
ਗੁਰਪ੍ਰੀਤ ਸਿੰਘ ਦੀ ਹੋਈ ਅਚਾਨਕ ਮੌਤ ਨਾਲ ਪਿੰਡ ਵਿਚ ਮਾਤਮ ਛਾ ਗਿਆ ਹੈ ਤੇ ਪਰਿਵਾਰ ‘ਤੇ ਦੁੱਖਾਂ ਦਾ ਪਹਾੜ ਟੁੱਟ ਗਿਆ। ਨਾਇਕ ਗੁਰਪ੍ਰੀਤ ਸਿੰਘ ਆਪਣੇ ਪਰਿਵਾਰ ਵਿਚ ਪਤਨੀ ਗੁਰਪ੍ਰੀਤ ਕੌਰ, ਧੀ ਅਵਨੀਤ ਕੌਰ ਤੇ ਮਾਂ ਜਸਵਿੰਦਰ ਕੌਰ ਨੂੰ ਪਿੱਛੇ ਛੱਡ ਗਏ।
ਵੀਡੀਓ ਲਈ ਕਲਿੱਕ ਕਰੋ -:
The post ਰਾਏਕੋਟ : ਦਿਲ ਦਾ ਦੌਰਾ ਪੈਣ ਨਾਲ ਫੌਜ ਦੇ ਜਵਾਨ ਦੀ ਗਈ ਜਾਨ, 31 ਅਗਸਤ ਨੂੰ ਹੋਣਾ ਸੀ ਰਿਟਾਇਰ appeared first on Daily Post Punjabi.