ਸਿੱਧੂ ਮੂਸੇਵਾਲਾ ਨਾਲ ਜੁੜੀ ਵੱਡੀ ਖਬਰ ਸਾਹਮਣੇ ਆ ਰਹੀ ਹੈ। ਸਿੱਧੂ ਮੂਸੇਵਾਲਾ ਦੇ ਪਰਿਵਾਰ ਇਕ ਪਾਸੇ ਜਿਥੇ ਅਜੇ ਵੀ ਇਨਸਾਫ ਦੀ ਲੜਾਈ ਲੜ ਰਿਹਾ ਹੈ ਉਸ ਦੇ ਨਾਲ ਹੀ ਹੁਣ ਮੂਸੇਵਾਲਾ ਦੇ ਪਰਿਵਾਰ ਨਾਲ ਡਿਜ਼ੀਟਲ ਧੋਖਾਧੜੀ ਦੀ ਕੋਸ਼ਿਸ਼ ਕੀਤੀ ਗਈ ਹੈ। ਇਸ ਤਹਿਤ ਬੰਟੀ ਬੈਂਸ ਸਣੇ 2 ਹੋਰ ਲੋਕਾਂ ‘ਤੇ ਸਿੱਧੂ ਦੇ ਗੀਤਾਂ ਦੀ ਕਮਾਈ ਹੜੱਪਣ ਦਾ ਦੋਸ਼ ਲਗਾਇਆ ਹੈ। ਕਿਹਾ ਜਾ ਰਿਹਾ ਹੈ ਕਿ 37 ਕਰੋੜ ਤੋਂ ਵੱਧ ਦੀ ਰਕਮ ਦਾ ਭੁਗਤਾਨ ਨਹੀਂ ਕੀਤਾ ਗਿਆ।
ਦੱਸ ਦੇਈਏ ਕਿ ਸਿੱਧੂ ਮੂਸੇਵਾਲਾ ਦੀ ਮਾਤਾ ਚਰਨ ਕੌਰ ਵੱਲੋਂ ਪੰਜਾਬ ਪੁਲਿਸ ਨੂੰ ਲਿਖਤੀ ਸ਼ਿਕਾਇਤ ਦਿੱਤੀ ਗਈ ਹੈ ਜਿਸ ਵਿਚ ਕਿਹਾ ਗਿਆ ਹੈ ਕਿ ਉਨ੍ਹਾਂ ਦੀ ਪੁੱਤ ਦੀ ਕਮਾਈ ਨਾਲ ਡਿਜੀਟਲ ਧੋਖਾਧੜੀ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਸਿੱਧੂ ਮੂਸੇਵਾਲਾ ਦੇ ਗਾਣਿਆਂ ਤੋਂ ਸੋਸ਼ਲ ਮੀਡੀਆ ਜਿਵੇਂ ਇੰਸਟਾਗ੍ਰਾਮ, ਫੇਸਬੁੱਕ, ਯੂਟਿਊਬ ਰਾਹੀਂ ਜੋ ਕਮਾਈ ਹੁੰਦੀ ਹੈ ਉਸ ਦਾ ਕਾਂਟ੍ਰੈਕਟ ਵਨ ਡਿਜੀਟਲ ਕੰਪਨੀ ਨਾਲ ਹੋਇਆ ਸੀ ਜਿਸ ਵਿਚ ਕਿਹਾ ਗਿਆ ਸੀ ਕਿ ਸਾਡਾ ਨਾਂ ਉੱਚਾ ਹੋਵੇਗਾ ਜਦੋਂ ਅਸੀਂ ਤੁਹਾਡੇ ਨਾਲ ਜੁੜਾਂਗੇ ਪਰ ਹੁਣ ਉਨ੍ਹਾਂ ਵੱਲੋਂ ਧੋਖਾਧੜੀ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ : ਬਿਕਰਮ ਮਜੀਠੀਆ ਦੀ ਜ਼ਮਾਨਤ ਅਰਜ਼ੀ ‘ਤੇ ਨਹੀਂ ਆਇਆ ਕੋਈ ਫੈਸਲਾ, ਹੁਣ ਸੋਮਵਾਰ ਨੂੰ ਹੋਵੇਗੀ ਅਗਲੀ ਸੁਣਵਾਈ
ਇਸੇ ਤਹਿਤ ਬੰਟੀ ਬੈਂਸ, ਗੁਰਪ੍ਰੀਤ ਭਸੀਨ ਤੇ ਸ਼ਬੀਰ ਮੋਹਿਮ ਵੱਲੋਂ ਡਿਜੀਟਲ ਧੋਖਾਧੜੀ ਦੀ ਕੋਸ਼ਿਸ਼ ਕੀਤੀ ਗਈ ਹੈ ਤੇ ਨਾਲ ਹੀ ਇਕਰਾਰਨਾਮੇ ਦੀਆਂ ਹੋਰ ਸ਼ਰਤਾਂ ਦੀ ਉਲੰਘਣਾ ਦੇ ਵੀ ਦੋਸ਼ ਲਾਏ ਗਏ ਹਨ। ਮਾਤਾ ਚਰਨ ਕੌਰ ਨੇ ਕਿਹਾ ਕਿ ਸਿੱਧੂ ਮੂਸੇਵਾਲਾ ਦੇ ਗੀਤਾਂ ਤੋਂ ਹੁਣ ਤੱਕ 100 ਕਰੋੜ ਤੋਂ ਉਪਰ ਦੀ ਕਮਾਈ ਹੋਈ ਹੈ ਜਿਸ ਵਿਚੋਂ 70 ਕਰੋੜ ਰੁਪਿਆ ਤਾਂ ਪਰਿਵਾਰ ਤੱਕ ਪਹੁੰਚਿਆ ਹੈ ਤੇ ਬਾਕੀ 37 ਕਰੋੜ ਰੁਪਏ ਦਾ ਭੁਗਤਾਨ ਨਹੀਂ ਕੀਤਾ ਗਿਆ।
ਵੀਡੀਓ ਲਈ ਕਲਿੱਕ ਕਰੋ -:
The post ਮੂਸੇਵਾਲਾ ਦੀ ਮਾਤਾ ਚਰਨ ਕੌਰ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ, ਬੰਟੀ ਬੈਂਸ ਸਣੇ 2 ਹੋਰ ‘ਤੇ ਗੀਤਾਂ ਦੀ ਕਮਾਈ ਹੜੱਪਣ ਦੇ ਲਗਾਏ ਦੋਸ਼ appeared first on Daily Post Punjabi.