ਬਰਨਾਲਾ ਦੇ ਧਨੌਲਾ ਵਿਚ ਵੱਡਾ ਹਾਦਸਾ ਵਾਪਰਿਆ ਹੈ। ਇਥੇ ਇਕ ਮੰਦਰ ਵਿਚ ਲੰਗਰ ਬਣਾਉਣ ਵਾਲੀ ਜਗ੍ਹਾ ‘ਤੇ ਜ਼ੋਰਦਾਰ ਧਮਾਕਾ ਹੋਣ ਦੀ ਖਬਰ ਹੈ। ਜਾਣਕਾਰੀ ਮੁਤਾਬਕ ਜਿਥੇ ਲੰਗਰ ਤਿਆਰ ਹੋ ਰਿਹਾ ਸੀ ਉਥੇ ਅਚਾਨਕ ਧਮਾਕਾ ਹੋ ਗਿਆ ਜਿਸ ਕਰਕੇ ਕਈ ਲੋਕ ਅੱਗ ਵਿਚ ਝੁਲਸੇ ਗਏ।
ਧਨੌਲਾ ਦੇ ਪ੍ਰਸਿੱਧ ਮੰਦਰ ਵਿਚ ਧਮਾਕਾ ਹੋਇਆ ਦੱਸਿਆ ਜਾ ਰਿਹਾ ਹੈ ਜਿਥੇ ਸੰਗਤ ਲਈ ਲੰਗਰ ਤਿਆਰ ਕੀਤਾ ਜਾ ਰਿਹਾ ਸੀ। ਤੇਲ ਵਾਲੀ ਭੱਠੀ ਤੋਂ ਗੈਸ ਨੂੰ ਭਿਆਨਕ ਅੱਗ ਲੱਗ ਗਈ। ਹਾਦਸੇ ਵਿਚ ਲਗਭਗ 16 ਲੋਕ ਝੁਲਸੇ ਗਏ ਹਨ ਜਦੋਂ ਕਿ 6 ਗੰਭੀਰ ਜ਼ਖਮੀ ਹਨ। ਜ਼ਖਮੀਆਂ ਨੂੰ ਫਰੀਦਕੋਟ ਰੈਫਰ ਕਰ ਦਿੱਤਾ ਗਿਆ ਹੈ।
ਵੀਡੀਓ ਲਈ ਕਲਿੱਕ ਕਰੋ -:
The post ਧਨੌਲਾ ‘ਚ ਲੰਗਰ ਤਿਆਰ ਕਰਦੇ ਸਮੇਂ ਵਾਪਰਿਆ ਹਾਦਸਾ, ਅੱਗ ਲੱਗਣ ਕਾਰਨ 16 ਲੋਕ ਝੁਲਸੇ appeared first on Daily Post Punjabi.