ਲਾਟਰੀ ਖਰੀਦ ਕੇ ਬਹੁਤ ਸਾਰੇ ਲੋਕ ਆਪਣੀ ਕਿਸਮਤ ਅਜ਼ਮਾਉਂਦੇ ਹਨ ਤੇ ਰਾਤੋ-ਰਾਤ ਲੱਖਾਂ-ਕਰੋੜਾਂ ਦੇ ਮਾਲਕ ਬਣਨ ਵਾਲੇ ਖੁਸ਼ੀ ਨਾਲ ਫੁੱਲੇ ਨਹੀਂ ਸਮਾਉਂਦੇ। ਪਰ ਲੁਧਿਆਣਾ ਵਿਚ ਲੱਖਾਂ ਦੀ ਲਾਟਰੀ ਜਿੱਤਣ ਵਾਲਾ ਬੰਦੇ ਦਾ ਕੁਝ ਵੀ ਪਤਾ ਨਹੀਂ ਹੈ। ਦਰਅਸਲ ਲੁਧਿਆਣਾ ਦੀ ਲਾਟਰੀ ਏਸੰਸੀ ਤੋਂ ਇਹ ਟਿਕਟ ਵਿਕੀ ਸੀ ਤੇ ਜਿਸ ਬੰਦੇ ਦੀ 10 ਲੱਖ ਰੁਪਏ ਦੀ ਲਾਟਰੀ ਨਿਕਲੀ ਹੈ, ਟਿਕਟ ਵਿਕਰੇਤਾ ਉਸ ਦੀ ਭਾਲ ਕਰ ਰਹੇ ਹਨ ਤੇ ਅਪੀਲ ਕਰ ਰਹੇ ਹਨ ਕਿ ਜਿਸ-ਜਿਸ ਨੇ ਇਸ ਲਾਟਰੀ ਏਜੰਸੀ ਦੀ ਟਿਕਟ ਖਰੀਦੀ ਹੈ ਉਹ ਆਪਣੇ ਨੰਬਰ ਚੈੱਕ ਕਰਨ।
ਲਾਟਰੀ ਵਿਕਰੇਤਾ ਨੇ ਦੱਸਿਆ ਕਿ ਪੰਜਾਬ ਸਟੇਟ 200 ਡੀਅਰ ਮੰਤਲੀ ਲਾਟਰੀ ਦਾ ਡਰਾਅ ਸੀ, ਜਿਹੜਾ 2 ਅਗਸਤ ਨੂੰ ਕੱਢਿਆ ਗਿਆ। ਇਸ ਦਾ ਪਹਿਲਾ ਇਨਾਮ ਡੇਢ ਕਰੋੜ ਸੀ, ਦੂਜਾ ਇਨਾਮ 10 ਲੱਖ ਤੇ ਤੀਜਾ ਇਨਾਮ 5 ਲੱਖ ਹੈ। ਦੂਜੇ ਇਨਾਮ ਦਾ ਜੇਤੂ ਗਾਇਬ ਹੈ।
ਇਹ ਵੀ ਪੜ੍ਹੋ : ਥ੍ਰੈਡਿੰਗ ਬਣਵਾਉਣ ਲੱਗਿਆਂ ਇੱਕ ਗਲਤੀ ਹੋ ਸਕਦੀ ਏ ‘ਜਾਨਲੇਵਾ’, ਡਾਕਟਰ ਨੇ ਕੀਤਾ ਸਾਵਧਾਨ
ਉਨ੍ਹਾਂ ਕਿਹਾ ਕਿ ਖਰੀਦਦਾਰ ਤੱਕ ਸੁਨੇਹਾ ਪਹੁੰਚਾਉਣਾ ਜ਼ਰੂਰੀ ਹੈ ਤਾਂ ਜੋ ਉਹ ਆਪਣਾ ਬਣਦਾ ਇਨਾਮ ਹਾਸਿਲ ਕਰ ਸਕੇ। ਹਾਲਾਂਕਿ ਲਾਟਰੀ ਜਿੱਤਣ ਵਾਲੇ ਦਾ ਕੁਝ ਪਤਾ ਨਹੀਂ ਹੈ ਫਿਰ ਵੀ ਲਾਟਰੀ ਏਜੰਸੀ ‘ਤੇ ਢੋਲ ਵੱਜ ਰਹੇ ਹਨ, ਲੱਡੂ ਵੰਡੇ ਜਾ ਰਹੇ ਹਨ ਤੇ ਅਪੀਲ ਕੀਤੀ ਜਾ ਰਹੀ ਹੈ ਕਿ ਆਪਣੀ ਟਿਕਟ ਧਿਆਨ ਨਾਲ ਵੇਖੋ, ਆਪਣਾ ਨੁਕਸਾਨ ਨਾ ਕਰ ਬੈਠਣਾ, 10 ਲੱਖ ਦਾ ਇਨਾਮ ਨਿਕਲਿਆ ਹੈ। ਉਨ੍ਹਾਂ ਕਿਹਾ ਕਿ ਅਸੀਂ ਦੋ ਦਿਨਾਂ ਤੋਂ ਬੰਦੇ ਦੀ ਭਾਲ ਕਰ ਰਹੇ ਹਾਂ ਕਿਤੇ ਉਹ ਆਪਣਾ ਨੁਕਸਾਨ ਨਾ ਕਰ ਬੈਠੇ ਜਾਂ ਫਿਰ ਟਿਕਟ ਫਾੜ ਕੇ ਨਾ ਸੁੱਟ ਦੇਵੇ ਤੇ ਉਸ ਨੂੰ ਕਿਸੇ ਤਰ੍ਹਾਂ ਪਤਾ ਲੱਗ ਜਾਵੇ ਤੇ ਜਿਨ੍ਹਾਂ ਨੇ ਪਤਾ ਨਹੀਂ ਲਿਖਵਾਇਆ ਹੋਇਆ ਏਜੰਸੀ ‘ਤੇ ਉਹ ਆ ਕੇ ਆਪਣੀਆਂ ਟਿਕਟਾਂ ਚੈੱਕ ਕਰਾਉਣ।
ਵੀਡੀਓ ਲਈ ਕਲਿੱਕ ਕਰੋ -:
The post 10 ਲੱਖ ਰੁਪਏ ਦੀ ਲਾਟਰੀ ਜਿੱਤਣ ਵਾਲਾ ਗਾਇਬ! ਟਿਕਟ ਵਿਕਰੇਤਾ ਲੱਭ ਰਹੇ ਬੰਦਾ appeared first on Daily Post Punjabi.