ਪੰਜਾਬ ‘ਚ ਕਾਊਂਟਰ ਇੰਟੈਲੀਜੈਂਸ ਪਟਿਆਲਾ (CI) ਤੇ ਸਟੇਟ ਸਪੈਸ਼ਲ ਆਪ੍ਰੇਸ਼ਨ ਸੈਲ (SSOC) ਮੋਹਾਲੀ ਦੀ ਸਾਂਝੀ ਕਾਰਵਾਈ ਵਿਚ ਬੱਬਰ ਖਾਲਸਾ ਇੰਟਰਨੈਸ਼ਨਲ ਦੇ 3 ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇਨ੍ਹਾਂ ਤਿੰਨਾਂ ‘ਤੇ 1 ਅਪ੍ਰੈਲ 2025 ਨੂੰ ਪਟਿਆਲਾ ਦੇ ਬਾਦਸ਼ਾਹਪੁਰ ਤੇ 6 ਅਪ੍ਰੈਲ 2025 ਨੂੰ ਹਰਿਆਣਾ ਦੇ ਅਜੀਮਗੜ੍ਹ ਵਿਚ ਪੁਲਿਸ ਚੌਕੀਆਂ ‘ਤੇ ਗ੍ਰੇਨੇਡ ਹਮਲਿਆਂ ਵਿਚ ਸ਼ਾਮਲ ਹੋਣ ਦਾ ਦੋਸ਼ ਹੈ।
ਇਹ ਜਾਣਕਾਰੀ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਵੱਲੋਂ ਸਾਂਝੀ ਕੀਤੀ ਗਈ। ਉਨ੍ਹਾਂ ਨੇ ਸੋਸ਼ਲ ਮੀਡੀਆ ਪਲੇਟਫਾਰਮ ‘ਤੇ ਪੋਸਟ ਕਰਕੇ ਗ੍ਰਿਫਤਾਰੀ ਦੀ ਪੁਸ਼ਟੀ ਕੀਤੀ ਤੇ ਇਸ ਨੂੰ ਪੁਲਿਸ ਪੁਲਿਸ ਦੀ ਵੱਡੀ ਕਾਮਯਾਬੀ ਦੱਸਿਆ।
ਇਹ ਵੀ ਪੜ੍ਹੋ : ਫਰੀਦਕੋਟ ‘ਚ ਨ.ਸ਼ਾ ਤ.ਸ.ਕਰ ਦੇ ਘਰ ਚੱਲਿਆ ਪੀਲਾ ਪੰਜਾ, ਮੁਲਜ਼ਮ ਖ਼ਿਲਾਫ਼ ਪਹਿਲਾਂ ਤੋਂ ਦਰਜ ਹਨ 4 ਮਾਮਲੇ
ਮੁਲਜ਼ਮਾਂ ਤੋਂ ਪੁਲਿਸ ਨੂੰ ਹੈਂਡ ਗ੍ਰੇਨੇਡ ਤੇ 2 ਪਿਸਤੌਲਾਂ (.30 ਬੋਰ ਤੇ .32 ਬੋਰ) ਬਰਾਮਦ ਹੋਏ ਹਨ। ਸ਼ੁਰੂਆਤੀ ਜਾਂਚ ਵਿਚ ਪਤਾ ਲੱਗਾ ਹੈ ਕਿ ਮੁਲਜ਼ਮਾਂ ਨੇ ਦੋਵੇਂ ਹਮਲੇ ਵਿਦੇਸ਼ ਵਿਚ ਬੈਠੇ ਬੱਬਰ ਖਾਲਸਾ ਇੰਟਰਨੈਸ਼ਨਲ ਦੇ ਵਰਕਰਾਂ ਮਨੂ ਅਗਵਾਨ (ਗ੍ਰੀਸ) ਤੇ ਮਨਿੰਦਰ ਬਿੱਲਾ (ਮਲੇਸ਼ੀਆ) ਦੇ ਨਿਰਦੇਸ਼ਾਂ ‘ਤੇ ਕੀਤੇ ਸਨ। ਉਹ ਪਾਕਿਸਤਾਨ ਸਥਿਤ ਅੱਤਵਾਦੀ ਹਰਵਿੰਦਰ ਸਿੰਘ ਰਿੰਦਾ ਤੇ ਪਾਕਿਸਤਾਨ ਦੀ ਖੁਫੀਆ ਏਜੰਸੀ ਆਈਐੱਸਆਈ ਦੇ ਇਸ਼ਾਰਿਆਂ ‘ਤੇ ਕੰਮ ਕਰ ਰਹੇ ਸਨ।
ਵੀਡੀਓ ਲਈ ਕਲਿੱਕ ਕਰੋ -:
The post ਕਾਊਂਟਰ ਇੰਟੈਲੀਜੈਂਸ ਪਟਿਆਲਾ ਤੇ SSOC ਮੋਹਾਲੀ ਦੀ ਵੱਡੀ ਕਾਰਵਾਈ, ਪੁਲਿਸ ਚੌਕੀਆਂ ‘ਤੇ ਗ੍ਰਨੇਡ ਸੁੱਟਣ ਵਾਲੇ BKI ਦੇ 3 ਮੈਂਬਰ ਕਾਬੂ appeared first on Daily Post Punjabi.