ਐਤਵਾਰ ਰਾਤ ਨੂੰ ਮੌੜ ਮੰਡੀ ਬੱਸ ਸਟੈਂਡ ਤੋਂ ਪੀਆਰਟੀਸੀ ਦੀ ਇੱਕ ਬੱਸ ਚੋਰੀ ਹੋ ਗਈ, ਪਰ ਚੋਰਾਂ ਨੂੰ ਉਸ ਵੇਲੇ ਬੱਸ ਛੱਡ ਕੇ ਹੀ ਫਰਾਰ ਹੋਣਾ ਪਿਆ ਜਦੋਂ ਰਸਤੇ ਵਿੱਚ ਫੈਕਟਰੀ ਰੋਡ ‘ਤੇ ਗੰਦੇ ਸੀਵਰੇਜ ਦੇ ਪਾਣੀ ਦੇ ਵਿਚਕਾਰ ਫਸ ਗਈ।
ਜਾਣਕਾਰੀ ਮੁਤਾਬਕ ਮਾਨਸਾ ਤੋਂ ਮੌੜ ਮੰਡੀ ਆ ਰਹੀ ਬੱਸ ਰਾਤ ਨੂੰ ਬੱਸ ਸਟੈਂਡ ‘ਤੇ ਖੜ੍ਹੀ ਸੀ। ਇਸ ਦੌਰਾਨ ਚੋਰਾਂ ਨੇ ਬੱਸ ਚੋਰੀ ਕਰਦੇ ਸਮੇਂ ਬੱਸ ਕਾਫ਼ੀ ਦੇਰ ਤੱਕ ਫੈਕਟਰੀ ਰੋਡ ‘ਤੇ ਖੜ੍ਹੇ ਗੰਦੇ ਸੀਵਰੇਜ ਦੇ ਪਾਣੀ ਵਿੱਚ ਫਸ ਗਈ, ਜਿਸ ਕਾਰਨ ਚੋਰ ਬੱਸ ਨੂੰ ਉੱਥੇ ਹੀ ਛੱਡ ਕੇ ਭੱਜ ਗਏ।
ਸਵੇਰੇ ਜਦੋਂ ਪੀਆਰਟੀਸੀ ਕਰਮਚਾਰੀਆਂ ਨੂੰ ਉਕਤ ਬੱਸ ਦੀ ਚੋਰੀ ਬਾਰੇ ਪਤਾ ਲੱਗਾ ਤਾਂ ਬੱਸ ਅੱਡੇ ‘ਤੇ ਹਫੜਾ ਦਫੜੀ ਮਚ ਗਈ। ਉਨ੍ਹਾਂ ਨੇ ਪੀਆਰਟੀਸੀ ਡਿਪੂ ਮੈਨੇਜਰ ਬਠਿੰਡਾ ਨੂੰ ਸੂਚਿਤ ਕੀਤਾ। ਸੂਚਨਾ ਮਿਲਦੇ ਹੀ ਪੀਆਰਟੀਸੀ ਮੈਨੇਜਰ ਸੁਖਪਾਲ ਸਿੰਘ ਡਰਾਈਵਰ ਨਾਲ ਮੌੜ ਪੁਲਿਸ ਸਟੇਸ਼ਨ ਆਏ ਅਤੇ ਪੀਆਰਟੀਸੀ ਬੱਸ ਦੀ ਚੋਰੀ ਸਬੰਧੀ ਮਾਮਲਾ ਦਰਜ ਕਰਨ ਲਈ ਸ਼ਿਕਾਇਤ ਦਰਜ ਕਰਵਾਈ।
ਇਹ ਵੀ ਪੜ੍ਹੋ : ਗਰੀਬ ਪਰਿਵਾਰ ਦੀਆਂ 3 ਧੀਆਂ ਨੇ ਮਾਪਿਆਂ ਦਾ ਨਾਂ ਕੀਤਾ ਰੋਸ਼ਨ, ਬਿਨਾਂ ਕੋਚਿੰਗ ਦੇ ਪਾਸ ਕੀਤੀ UGC NET ਦੀ ਪ੍ਰੀਖਿਆ
ਜਦੋਂ ਕਿ ਮਾਮਲੇ ਦੀ ਜਾਂਚ ਕਰ ਰਹੇ ਏਐਸਆਈ ਜਗਤਾਰ ਸਿੰਘ ਨੇ ਕਿਹਾ ਕਿ ਉਹ ਮਾਮਲੇ ਦੀ ਬਾਰੀਕੀ ਨਾਲ ਜਾਂਚ ਕਰ ਰਹੇ ਹਨ। ਉਧਰ ਲੋਕਾਂ ਵੱਲੋਂ ਇਸ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ ਗਈ ਫੈਕਟਰੀ ਰੋਡ ‘ਤੇ ਗੰਦੇ ਸੀਵਰੇਜ ਦੇ ਪਾਣੀ ਵਿੱਚ ਬੱਸ ਫਸੀ ਹੋਈ ਹੈ। ਪੁਲਿਸ ਨੇ ਜਾ ਕੇ ਬੱਸ ਨੂੰ ਆਪਣੇ ਕਬਜ਼ੇ ਵਿਚ ਲਿਆ। ਪੁਲਿਸ ਨੇ ਕਿਹਾ ਕਿ ਮਾਮਲੇ ਦੀ ਜਾਂਚ ਜਲਦੀ ਹੀ ਪੂਰੀ ਕਰਕੇ ਕਾਰਵਾਈ ਕੀਤੀ ਜਾਵੇਗੀ।
ਵੀਡੀਓ ਲਈ ਕਲਿੱਕ ਕਰੋ -:
The post PRTC ਦੀ ਬੱਸ ਚੋਰੀ ਕਰਕੇ ਕਸੂਤੇ ਫਸੇ ਚੋਰ! ਅੱਧੇ ਰਾਹ ‘ਚ ਛੱਡ ਕੇ ਹੋਏ ਫਰਾਰ appeared first on Daily Post Punjabi.