MP ਸੰਤ ਸੀਚੇਵਾਲ ਦੇ ਯਤਨਾਂ ਸਦਕਾ ਇੱਕ ਹੋਰ ਨੌਜਵਾਨ ਦੀ ਵਤਨ ਵਾਪਸੀ ਹੋਈ। ਕਪੂਰਥਲਾ ਦੇ ਬਾਜਾ ਪਿੰਡ ਦਾ ਇੱਕ ਨੌਜਵਾਨ ਬਲਵਿੰਦਰ ਸਿੰਘ, ਜੋ ਇੱਕ ਏਜੰਟ ਨੂੰ ਲੱਖਾਂ ਰੁਪਏ ਦੇ ਕੇ ਅਮਰੀਕਾ ਗਿਆ ਸੀ, ਸਾਂਸਦ ਸੰਤ ਸੀਚੇਵਾਲ ਦੇ ਯਤਨਾਂ ਸਦਕਾ ਕੋਲੰਬੀਆ ਤੋਂ ਵਾਪਸ ਪਰਤ ਆਇਆ। ਬਲਵਿੰਦਰ ਸਿੰਘ ਵੱਲੋਂ ਦੱਸੀ ਗਈ ਆਪਣੀ ਰੌਂਗਟੇ ਖੜ੍ਹੇ ਕਰ ਦੇਣ ਵਾਲੀ ਹੈ। ਉਸਨੇ ਦੱਸਿਆ ਕਿ ਕਿਵੇਂ ਉਸ ਨੇ ਆਪਣੀਆਂ ਅੱਖਾਂ ਸਾਹਮਣੇ ਮੌਤ ਦੇਖੀ ਅਤੇ ਆਪਣੇ ਅਤੇ ਆਪਣੇ ਸਾਥੀਆਂ ‘ਤੇ ਅੱਤਿਆਚਾਰਾਂ ਦਾ ਖੌਫਨਾਕ ਮੰਜ਼ਰ ਵੇਖਿਆ।
ਬਲਵਿੰਦਰ ਨੇ ਦੱਸਿਆ ਕਿ ਜਦੋਂ ਉਸਦੇ ਸਾਥੀਆਂ ਨੂੰ ਡੌਂਕਰਾਂ ਦੁਆਰਾ ਬੰਧਕ ਬਣਾਇਆ ਗਿਆ ਸੀ ਅਤੇ ਬੇਰਹਿਮੀ ਨਾਲ ਤਸੀਹੇ ਦਿੱਤੇ ਗਏ, ਤਾਂ ਉਸਨੂੰ ਵੀ ਮਹਿਸੂਸ ਹੋਣ ਲੱਗਾ ਕਿ ਉਸ ਦਾ ਅੰਤ ਵੀ ਨੇੜੇ ਹੈ ਪਰ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਦੇ ਯਤਨਾਂ ਸਦਕਾ ਬਲਵਿੰਦਰ ਸਿੰਘ ਸੁਰੱਖਿਅਤ ਆਪਣੇ ਪਰਿਵਾਰ ਕੋਲ ਵਾਪਸ ਆ ਗਿਆ ਹੈ। ਬਲਵਿੰਦਰ ਸਿੰਘ ਵੀਰਵਾਰ ਨੂੰ ਆਪਣੇ ਪਰਿਵਾਰ ਨਾਲ ਸੰਤ ਸੀਚੇਵਾਲ ਦਾ ਧੰਨਵਾਦ ਕਰਨ ਲਈ ਸੁਲਤਾਨਪੁਰ ਲੋਧੀ ਦੇ ਨਿਰਮਲ ਕੁਟੀਆ ਪਹੁੰਚਿਆ ਸੀ।

ਬਲਵਿੰਦਰ ਨੇ ਦੱਸਿਆ ਕਿ ਉਹ ਜੁਲਾਈ 2024 ਵਿੱਚ ਭਾਰਤ ਤੋਂ ਅਮਰੀਕਾ ਲਈ ਰਵਾਨਾ ਹੋਇਆ ਸੀ। ਏਜੰਟ ਉਸ ਨੂੰ ਦਿੱਲੀ ਤੋਂ ਮੁੰਬਈ, ਫਿਰ ਨੀਦਰਲੈਂਡ, ਸੀਅਰਾ ਲਿਓਨ, ਘਾਨਾ, ਐਮਾਜ਼ਾਨ ਦੇ ਜੰਗਲਾਂ ਅਤੇ ਫਿਰ ਬ੍ਰਾਜ਼ੀਲ ਲੈ ਗਏ। ਇਸ ਤੋਂ ਬਾਅਦ, ਬੋਲੀਵੀਆ, ਪੇਰੂ ਅਤੇ ਇਕਵਾਡੋਰ ਰਾਹੀਂ ਉਸ ਨੂੰ ਅਖੀਰ ਵਿੱਚ ਕੋਲੰਬੀਆ ਦੇ ਜੰਗਲਾਂ ਵਿੱਚ ਡੌਕਰਾਂ ਦੇ ਹਵਾਲੇ ਕਰ ਦਿੱਤਾ ਗਿਆ। ਉੱਥੇ ਉਸ ਦਾ ਪਾਸਪੋਰਟ ਅਤੇ ਮੋਬਾਈਲ ਖੋਹ ਲਿਆ ਗਿਆ ਅਤੇ ਉਸ ਨੂੰ ਇੱਕ ਕਮਰੇ ਵਿੱਚ ਬੰਦ ਕਰ ਦਿੱਤਾ ਗਿਆ। ਪੰਜਾਬ, ਹਰਿਆਣਾ ਅਤੇ ਹੋਰ ਦੇਸ਼ਾਂ ਦੇ ਨੌਜਵਾਨਾਂ ਨੂੰ ਵੀ ਉੱਥੇ ਬੰਦੀ ਬਣਾ ਕੇ ਰੱਖਿਆ ਗਿਆ ਸੀ। ਉਸਨੇ ਦਾਅਵਾ ਕੀਤਾ ਕਿ ਡੌਕਰਾਂ ਨੇ ਨੇਪਾਲ ਦੀਆਂ ਬੰਦੀ ਕੁੜੀਆਂ ਨੂੰ ਵੀ ਨੇੜਲੇ ਇਲਾਕੇ ਵਿੱਚ ਰੱਖਿਆ ਸੀ। ਡੌਕਰਾਂ ਨੇ ਬੰਦੀ ਨੌਜਵਾਨਾਂ ਦੇ ਸਰੀਰਾਂ ਨੂੰ ਬਲੇਡ ਨਾਲ ਲਹੂਲੁਹਾਨ ਕਰਦੇ ਸਨ ਅਤੇ ਪਿਘਲੀ ਹੋਈ ਪਲਾਸਟਿਕ ਅਤੇ ਗਰਮ ਰਾਡਾਂ ਲਾਈਆਂ ਗਈਆਂ। ਇਨ੍ਹਾਂ ਵਹਿਸ਼ੀ ਲੋਕਾਂ ਨੇ ਇਸ ਬੇਰਹਿਮ ਤਸ਼ੱਦਦ ਦੀ ਵੀਡੀਓ ਬਣਾਈ ਅਤੇ ਇਸ ਨੂੰ ਭਾਰਤ ਵਿੱਚ ਉਸ ਦੇ ਮਾਪਿਆਂ ਨੂੰ ਭੇਜਿਆ ਅਤੇ ਕਰੋੜਾਂ ਰੁਪਏ ਦੀ ਮੰਗ ਕੀਤੀ।
ਬਲਵਿੰਦਰ ਨੇ ਦੱਸਿਆ ਕਿ ਜਦੋਂ ਉਸ ਨੂੰ ਗੋਲੀ ਮਾਰਨ ਦੀ ਧਮਕੀ ਦਿੱਤੀ ਗਈ, ਤਾਂ ਉਸਨੇ ਸੋਚਿਆ ਕਿ ਮੌਤ ਤੈਅ ਹੈ, ਕਿਉਂ ਨਾ ਭੱਜਣ ਦੀ ਕੋਸ਼ਿਸ਼ ਕੀਤੀ ਜਾਵੇ। ਫਿਰ ਉਹ ਉਸੇ ਰਾਤ ਕਿਸੇ ਤਰ੍ਹਾਂ ਦਰਿੰਦਿਆਂ ਦੇ ਚੁੰਗਲ ਤੋਂ ਭੱਜ ਗਿਆ। ਉਸਨੇ ਦੱਸਿਆ ਕਿ ਉਸ ਦੀ ਕੋਸ਼ਿਸ਼ ਸਫਲ ਹੋ ਗਈ ਜਦੋਂ ਉਹ ਜੰਗਲ ਵਿੱਚੋਂ ਭੱਜਦੇ ਹੋਏ ਇੱਕ ਮੁੱਖ ਸੜਕ ‘ਤੇ ਪਹੁੰਚਿਆ, ਜਿੱਥੇ ਇੱਕ ਬਾਈਕ ਸਵਾਰ ਉਸ ਨੂੰ ਸੁਰੱਖਿਅਤ ਜਗ੍ਹਾ ‘ਤੇ ਲੈ ਗਿਆ। ਸੁਰੱਖਿਅਤ ਜਗ੍ਹਾ ‘ਤੇ ਪਹੁੰਚਣ ਤੋਂ ਬਾਅਦ ਉਹ ਲਗਭਗ ਪੰਜ ਮਹੀਨਿਆਂ ਬਾਅਦ ਆਪਣੇ ਪਰਿਵਾਰ ਨਾਲ ਸੰਪਰਕ ਕਰ ਸਕਿਆ। ਇਸ ਤੋਂ ਬਾਅਦ, ਉਸ ਦੀ ਮਾਂ ਅਤੇ ਭੈਣ ਨੇ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨਾਲ ਸੰਪਰਕ ਕੀਤਾ ਅਤੇ ਉਨ੍ਹਾਂ ਨੇ ਵਿਦੇਸ਼ ਮੰਤਰਾਲੇ ਅਤੇ ਭਾਰਤੀ ਦੂਤਾਵਾਸ ਨਾਲ ਸੰਪਰਕ ਕੀਤਾ ਅਤੇ ਬਲਵਿੰਦਰ ਦੀ ਵਾਪਸੀ ਲਈ ਜ਼ਰੂਰੀ ਕਦਮ ਚੁੱਕੇ।
ਇਹ ਵੀ ਪੜ੍ਹੋ : ਵਿਦਿਆਰਥੀਆਂ ਦੀ ਸਿਹਤ ਨੂੰ ਲੈ ਕੇ CBSE ਨੇ ਚੁੱਕਿਆ ਵੱਡਾ ਕਦਮ, ਸਕੂਲਾਂ ‘ਚ ਲੱਗਣਗੇ Oil Board
ਨਿਰਮਲ ਕੁਟੀਆ ਸੁਲਤਾਨਪੁਰ ਲੋਧੀ ਪਹੁੰਚੀ ਬਲਵਿੰਦਰ ਦੀ ਮਾਂ ਸ਼ਿੰਦਰ ਕੌਰ ਨੇ ਸੰਤ ਸੀਚੇਵਾਲ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਹ ਮੇਰੇ ਪੁੱਤਰ ਦਾ ਦੂਜਾ ਜਨਮ ਹੈ। ਏਜੰਟ ਪਹਿਲਾਂ ਹੀ ਉਨ੍ਹਾਂ ਦੀ ਜ਼ਮੀਨ ਅਤੇ ਘਰ ਵੇਚ ਚੁੱਕੇ ਸਨ। ਅਜਿਹੀ ਸਥਿਤੀ ਵਿੱਚ ਜੇ ਸੰਤ ਸੀਚੇਵਾਲ ਬਲਵਿੰਦਰ ਦੀ ਮਦਦ ਨਾ ਕਰਦੇ, ਤਾਂ ਉਨ੍ਹਾਂ ਕੋਲ ਇੰਨੇ ਪੈਸੇ ਨਹੀਂ ਸਨ ਕਿ ਉਹ ਆਪਣੇ ਪੁੱਤਰ ਨੂੰ ਵਾਪਸ ਬੁਲਾ ਸਕਦੇ।
ਵੀਡੀਓ ਲਈ ਕਲਿੱਕ ਕਰੋ -:
The post ਮੌਤ ਦੇ ਮੂੰਹ ‘ਚੋਂ ਪਰਤਿਆ ਨੌਜਵਾਨ, ਸੰਤ ਸੀਚੇਵਾਲ ਦੇ ਯਤਨਾਂ ਸਦਕਾ ਹੋਈ ਕੋਲੰਬੀਆ ਤੋਂ ਹੋਈ ਵਤਨ ਵਾਪਸੀ appeared first on Daily Post Punjabi.

