ਜਗਰਾਓਂ ਦੇ ਕੋਠੇ ਸ਼ੇਰਜੰਗ ਤੋਂ ਖਬਰ ਸਾਹਮਣੇ ਆ ਰਹੀ ਹੈ ਜਿਥੇ ਇਕ ਵਿਅਕਤੀ ‘ਤੇ ਗੋਲੀਆਂ ਨਾਲ ਹਮਲਾ ਕੀਤਾ ਗਿਆ। ਜਦੋਂ ਉਹ ਆਪਣੀ ਸਕਾਰਪੀਓ ਗੱਡੀ ਵਿਚ ਦੇਰ ਰਾਤ ਜਾ ਰਿਹਾ ਹੁੰਦਾ ਹੈ। ਹਮਲਾਵਰਾਂ ਨੇ ਨਵੀਂ ਸਕਾਰਪੀਓ ਗੱਡੀ ਵੀ ਅੱਗ ਦੇ ਹਵਾਲੇ ਕਰ ਦਿੱਤੀ। ਅਣਪਛਾਤੇ ਵਿਅਕਤੀ ਵੱਲੋਂ ਉਸ ਨੂੰ ਘੇਰ ਕੇ ਗੋਲੀਆਂ ਚਲਾਈਆਂ ਗਈਆਂ।
ਮੌਕੇ ‘ਤੇ ਪਿੰਡ ਵਾਸੀਆਂ ਵੱਲੋਂ ਪਹੁੰਚ ਕੇ ਵਿਅਕਤੀ ਦੀ ਮਦਦ ਕੀਤੀ ਗਈ ਤੇ ਹਸਪਤਾਲ ਪਹੁੰਚਾਇਆ ਗਿਆ। ਗੰਭੀਰ ਹਾਲਤ ਨੂੰ ਦੇਖਦੇ ਹੋਏ ਸ਼ਖਸ ਨੂੰ ਲੁਧਿਆਣਾ ਦੇ ਹਸਪਤਾਲ ਵਿਚ ਰੈਫਰ ਕਰਨਾ ਪਿਆ। ਇਸ ਵਾਰਦਾਤ ਤੋਂ ਬਾਅਦ ਹਮਲਾਵਰ ਫਰਾਰ ਹੋ ਗਏ ਹਨ। ਪੁਲਿਸ ਵੱਲੋਂ FIR ਦਰਜ ਕੀਤੀ ਗਈ ਹੈ ਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਦੱਸਿਆ ਜਾ ਰਿਹਾ ਹੈ ਕਿ ਸਕਾਰਪੀਓ ਚਾਲਕ ਜਸਕੀਰਤ ਸਿੰਘ ਬਹੁਤ ਮਾਮੂਲੀ ਪਰਿਵਾਰ ਨਾਲ ਸਬੰਧ ਰੱਖਦਾ ਸੀ ਤੇ ਮਿਹਨਤ ਨਾਲ ਉਸ ਨੇ ਮੁਕਾਮ ਹਾਸਲ ਕੀਤਾ ਸੀ ਤੇ ਉਸ ਦੀ ਕਿਸੇ ਨਾਲ ਕੋਈ ਰੰਜਿਸ਼ ਵੀ ਨਹੀਂ ਸੀ। ਜਸਕੀਰਤ ਸ਼ੇਅਰ ਮਾਰਕੀਟ ਦਾ ਕੰਮ ਕਰਦਾ ਸੀ ਪਰ ਆਖਿਰ ਇਹ ਹਮਲਾ ਉਸ ‘ਤੇ ਕਿਉਂ ਕੀਤਾ ਗਿਆ, ਇਹ ਜਾਂਚ ਦਾ ਵਿਸ਼ਾ ਹੈ।
ਇਹ ਵੀ ਪੜ੍ਹੋ : ‘ਭਾਰਤ ਨੇ ਸਾਬਿਤ ਕਰ ਦਿੱਤਾ ਕਿ ਨਿਊਕਲੀਅਰ ਬਲੈਕਮੇਲਿੰਗ ਨਹੀਂ ਚੱਲੇਗੀ’ ਆਪ੍ਰੇਸ਼ਨ ਸਿੰਦੂਰ ‘ਤੇ ਲੋਕ ਸਭਾ ‘ਚ ਬੋਲੇ PM ਮੋਦੀ
ਸਕਾਰਪੀਓ ਚਾਲਕ ਦੇ ਰਿਸ਼ਤੇਦਾਰ ਜੱਗੀ ਨੇ ਦੱਸਿਆ ਕਿ ਜਸਕੀਰਤ ਬਹੁਤ ਹੀ ਮਿਹਨਤੀ ਵਿਅਕਤੀ ਹੈ। ਉਸ ਨੇ ਕਦੇ ਕਿਸੇ ਦਾ ਮਾੜਾ ਨਹੀਂ ਕੀਤਾ। ਉਸ ਨੂੰ ਕੁਝ ਸਮਾਂ ਪਹਿਲਾਂ ਧਮਕੀਆਂ ਵੀ ਮਿਲ ਰਹੀਆਂ ਸਨ ਪਰ ਜਸਕੀਰਤ ਦਾ ਕਹਿਣਾ ਸੀ ਕਿ ਮੈਂ ਕਦੇ ਕਿਸੇ ਨਾਲ ਮਾੜਾ ਨਹੀਂ ਕੀਤਾ ਤਾਂ ਮੇਰਾ ਨਾਲ ਕੁਝ ਗਲਤ ਕਿਉਂ ਹੋਵੇਗਾ ਪਰ ਹੁਣ ਇਹ ਹਮਲਾ ਉਸ ‘ਤੇ ਕਿਸ ਵੱਲੋਂ ਤੇ ਕਿਉਂ ਕੀਤਾ ਗਿਆ ਇਸ ਬਾਰੇ ਅਜੇ ਕੁਝ ਨਹੀਂ ਕਿਹਾ ਜਾ ਸਕਦਾ।
ਵੀਡੀਓ ਲਈ ਕਲਿੱਕ ਕਰੋ -:
The post ਜਗਰਾਓਂ : ਸਕਾਰਪੀਓ ਸਵਾਰ ‘ਤੇ ਅਣਪਛਾਤਿਆਂ ਨੇ ਚਲਾਈਆਂ ਗੋਲੀਆਂ, ਗੱਡੀ ਨੂੰ ਕੀਤਾ ਅੱਗ ਦੇ ਹਵਾਲੇ, ਹਾਲਤ ਨਾਜ਼ੁਕ appeared first on Daily Post Punjabi.